ਸਿੱਖ ਕੌਮ ਦੇ ਨਾਮ ਹੇਠ ਵਿਕਾਊ ਅਤੇ ਦੁਸ਼ਮਣ ਦੇ ਦਬਾਅ ਵਿੱਚ ਕਿਸ
ਤਰ੍ਹਾਂ ਨਿਰਬਲ ਕਲਮਾਂ ਨੇ ਬਚਿੱਤਰ ਨਾਟਕ, ਸੂਰਜ ਪ੍ਰਕਾਸ਼,
ਗੁਰਬਿਲਾਸ, ਸਿੱਖ ਇਤਿਹਾਸ, ਰਹਿਤ ਮਰੀਯਾਦਾ, ਰਹਿਤ ਨਾਮੇ ਆਦਿ ਆਦਿ ਅਨੇਕਾਂ ਗ੍ਰੰਥ ਰਚ
ਕੇ, ਸੱਚ ਅੰਮ੍ਰਿਤ ਦੇ ਨਾਲ ਨਾਲ ਮਨਮਤਿ ਅਤੇ ਝੂਠ ਦੀ ਮਿਲਾਵਟ ਕਰਕੇ, ਕੌਮ ਲਈ ਕਿਵੇਂ
ਭਰਮ ਜਾਲ ਬੁਣਿਆ, ਜਿਸ ਦੀਆਂ ਕੜ੍ਹੀਆਂ ਅੱਜ ਤੱਕ ਨਹੀਂ ਖੁੱਲ ਰਹੀਆਂ ਅਤੇ ਸਿੱਖੀ
ਅੱਜ ਤੱਕ ਤੜ ਫੜਾ ਰਹੀ ਹੈ। ਇਸ ਜਾਲ ਨੂੰ ਪਛਾਣ ਕੇ ਯਥਾਰਥ
ਲਿਖਣ ਅਤੇ ਆਵਾਜ਼ ਉਠਾਉਣ ਵਾਲਿਆਂ ਨੂੰ ਗੈਰ ਸਿੱਖ ਏਜੰਸੀਆਂ ਦਾ ਬੰਦਾ ਅਤੇ ਨਾਸਤਿਕ ਕਹਿਕੇ
ਦੁਰਕਾਰ ਦੇਂਦੇ ਹਾਂ। ਇਸ ਰੋਗ ਦਾ ਅਸਲ ਇਲਾਜ ਸਾਰੇ ਲਿਟਰੇਚਰ ਨੂੰ ਗੁਰਬਾਣੀ ਦੀ
ਕਸਵੱਟੀ 'ਤੇ ਪਰਖਣਾ ਹੈ, ਜਿਹੜਾ ਅਸੀਂ ਅੱਜ ਭੀ ਕਰਨ ਲਈ ਤਿਆਰ ਨਹੀਂ।
ਭਾਈ ਕਾਹਨ ਸਿੰਘ ਨਾਭਾ ਜੀ ਨੇ ਆਪਣੀ
ਪੁਸਤਕ ਗੁਰਮਤ ਮਾਰਤੰਡ ਭਾਗ-1 ਦੀ ਭੁਮਿਕਾ ਦੇ ਆਰੰਭ ਵਿੱਚ ਸੰਖੇਪ ਲਿੱਖ ਦਿਤਾ, ਜੋ ਇਉਂ
ਹੈ। ਜਿਹੜਾ ਕੌਮ ਦੀ ਜਾਗਰਤੀ ਲਈ ਧਿਆਨ ਨਾਲ ਪੜਨਾ ਜ਼ਰੂਰੀ ਹੈ, ਇਸ ਲਈ ਪੇਸ਼ ਕਰ
ਰਿਹਾ ਹਾਂ।
ਭਾਈ ਗੁਰਦਾਸ ਵਾਰ 42
ਜੈਸੇ ਅਨੁਚਰ ਨਰਪਤਿ ਕੀ ਪਛਾਨੈਂ ਭਾਖਾ
ਬੋਲਤ ਬਚਨ ਖਿਨ ਬੂਝੈ ਬਿਨ ਦੇਖ ਹੀ ॥
Just as an attendant on king waits behind him and
recognises his sound and utterances without even seeing the king.
ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ
ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ ॥
Just as a gemologist knows the art of evaluating
the precious stones and is able to declare whether a stone is fake or
genuine by a look on its form.
ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ
ਹੰਸ ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ ॥
Just as a swan knows how to separate milk and
water and is able to do in no time.
ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ ਆਨ
ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ॥570॥
Similarly, a true Sikh of the True Guru recognises
which composition is fake and which one is genuine, created by the True
Guru as soon as he hears it.
He discards what is not genuine in no time and keeps it in no account.
(570)