ਸੋਸ਼ਲ ਮੀਡੀਏ 'ਤੇ
ਕਿਸੇ ਦੀ ਧੀ, ਪਤਨੀ ਜਾਂ ਮਾਂ ਦੀ ਇੱਜ਼ਤਾਂ ਉਛਾਲਣ ਅਤੇ ਹਰ ਜਗ੍ਹਾ ਖਰੂਦ ਕਰਕੇ ਬਹਾਦਰ
ਹੋਣ ਦਾ ਭਰਮ ਪਾਲਣ ਵਾਲੇ ਸੱਜਣ ਅਜਿਹੀ ਕਰਤੂਤ ਕਰਕੇ ਸਮਝਦੇ ਨੇ ਅਸੀਂ ਇਵੇਂ ਧਰਮ ਦੀ ਸੇਵਾ
ਕਰ ਰਹੇ ਹਾਂ, ਦਰਅਸਲ ਇਹ ਲੋਕ ਧਰਮ ਤੋਂ ਲੋਕਾਂ ਨੂੰ ਦੂਰ ਕਰਦੇ ਹਨ।
-
ਜਿਹੜਾ ਬੰਦਾ ਆਪਣੇ ਆਪ ਨੂੰ
ਸਿੱਖ ਜਾਂ
ਖਾਲਸਾ ਕਹਾਉਂਦਾ ਹੋਵੇ,
ਪਰ ਕਿਸੇ ਦੇ ਪਰਵਾਰ ਜਾਂ ਕਿਸੇ ਦੀ ਧੀ, ਪਤਨੀ ਜਾਂ ਮਾਂ ਬਾਰੇ ਗਲਤ ਕਿਸਮ ਦੀਆਂ
ਟਿੱਪਣੀਆਂ ਕਰੇ, ਅਜਿਹੇ ਬੰਦੇ ਦੇ ਸਿੱਖ ਜਾਂ ਖਾਲਸੇ ਅਖਵਾਉਣ ਦਾ ਕੀ ਲਾਭ ?
- ਕੀ ਅਜਿਹਾ ਇਨਸਾਨ ਗੁਰੂ ਦਾ
ਦੇਣਦਾਰ ਨਹੀਂ ?
- ਅਜਿਹੇ ਬੰਦੇ ਗਲੀ ਦੇ ਗੁੰਡਿਆਂ
ਨਾਲੋਂ ਕਿਸ ਪਾਸਿਓਂ ਘੱਟ ਨੇ ? ਕੀ ਅਜਿਹੀਆਂ
ਕਾਲੀਆਂ ਕਰਤੂਤਾਂ ਵਾਲੇ ਇਸ ਤਰ੍ਹਾਂ ਦੇ ਚਾਲਿਆਂ ਨਾਲ ਦੂਜਿਆਂ ਨੂੰ ਸਹਿਮਤ ਕਰ ਲੈਣਗੇ
?
ਅਜਿਹੇ ਲੋਕ ਇਹ ਨਹੀਂ ਜਾਣਦੇ ਕਿ ਜਦੋਂ ਤੁਸੀਂ ਕਿਸੇ ਦੀ ਇਜ਼ਤ ਨੂੰ
ਇਵੇਂ ਮਜ਼ਾਕ ਬਣਾ ਦਿਓੁਂਗੇ, ਤਾਂ ਤੁਹਾਡੇ ਡਰ, ਖੌਫ ਨੂੰ ਅਗਲਾ ਟਿੱਚ ਜਾਣਨ ਲਗ ਪਵੇਗਾ,
ਕਿਉਂਕਿ ਮਾਣ ਸਨਮਾਨ ਦੀ ਕੀਮਤ ਜਾਨ ਤੋਂ ਵੀ ਵੱਡੀ ਹੁੰਦੀ ਹੈ। ਅਜਿਹੇ ਸੱਜਣ ਮਤ ਭੁੱਲਣ,
ਜੇ ਤੁਸੀਂ ਸਿੱਖ ਘਰਾਂ ਜਾਂ ਪੰਜਾਬ 'ਚ ਜੰਮੇ ਹੋ, ਤਾਂ ਦੂਜੇ ਵੀ ਸਿੱਖ ਤੇ ਪੰਜਾਬ ਦੇ ਹੀ
ਬਾਸ਼ਿੰਦੇ ਹਨ। ਵੀਚਾਰਾਂ ਦੇ ਵਖਰੇਵਿਆਂ ਨੂੰ ਅਜੋਕੇ ਸਮੇਂ ਵਿੱਚ ਜਿਵੇਂ ਜਾਨਲੇਵਾ ਹਮਲੇ
ਕਰਕੇ, ਜਾਂ ਕਿਸੇ ਦੀ ਇੱਜ਼ਤ ਉਛਾਲ ਕੇ ਜਿੱਤ ਹਾਰ ਦੇ ਨਿਰਣੇ 'ਤੇ ਪੁੱਜਣ ਦਾ ਸਾਧਨ ਬਣਾਇਆ
ਜਾ ਰਿਹਾ ਹੈ।
ਇਹ ਕੌਮੀ ਭਵਿੱਖ
ਲਈ ਅਤੇ ਸਾਰਿਆਂ ਲਈ ਇਕੋ ਜਿਹਾ ਖਤਰਨਾਕ ਹੋਵੇਗਾ। ਆਖਰ ਸਿਰਜੇ ਮਾਹੌਲ ਦੇ
ਪ੍ਰਭਾਵ 'ਚੋਂ ਕੋਈ ਨਹੀਂ ਬਚ ਸਕਦਾ। ਧਰਮ ਦੇ ਨਾਂ 'ਤੇ ਉੱਪਦਰ ਜਾਂ ਗੁੰਡਾਗਰਦੀ ਕਰਨ ਵਾਲੇ
ਲੋਕ, ਪੰਥਕ ਸੇਵਾਦਾਰ ਨਹੀਂ ਹੋ ਸਕਦੇ, ਹੋਰ ਜੋ ਮਰਜ਼ੀ ਹੋਣ।
ਸੋਸ਼ਲ ਮੀਡੀਆ ਰਾਹੀਂ ਇੱਕ
ਦੂਜੇ ਦੀ ਇੱਜ਼ਤ ਉਛਾਲਣ ਵਾਲੇ ਸੱਜਣ ਥੋੜਾ ਬਹੁਤ ਸਮਾਂ ਗੁਰਬਾਣੀ ਪੜ੍ਹਨ ਵੀਚਾਰਨ 'ਤੇ ਵੀ
ਖਰਚ ਕਰਨ, ਤਾਂ ਕਿ ਤੁਹਾਡਾ ਭਰਮ ਟੁੱਟ ਸਕੇ, ਕਿ
ਜਿਸਨੂੰ ਤੁਸੀਂ ਧਰਮ ਦੀ ਸੇਵਾ ਸਮਝ ਰਹੇ ਹੋ, ਉਹ ਘੋਰ ਅਗਿਆਨਤਾ ਅਤੇ ਬੇਹਯਾਈ ਦੇ ਦੁਸ਼ਕਰਮ
ਹਨ ਅਤੇ ਮਨਮੁਖਤਾਈ ਦੇ ਰਾਹ ਤੋਂ ਵੱਧ ਕੁਝ ਨਹੀਂ।
ਗੁਰਦੁਆਰਿਆਂ ਜਾਂ ਗੁਰਮਤਿ ਸਮਾਗਮਾਂ 'ਚ
ਨਾਹਰੇ ਲਾ ਕੇ, ਧਰਨੇ ਦੇ ਕੇ, ਹਮਲੇ ਕਰਕੇ, ਗਾਲ੍ਹਾਂ ਕੱਢ ਕੇ, ਜਾਂ ਬੰਦੇ ਮਾਰ ਕੇ...
ਤੁਸੀਂ ਕਿਹੜੀ ਜਿੱਤ ਹਾਸਲ ਕਰੋਗੇ? ਸ਼ਾਇਦ ਅਜਿਹੇ ਸੱਜਣ ਇਹ ਨਹੀਂ ਜਾਣਦੇ ਉਹ
ਕਿਹੜੇ ਹਾਲਾਤ ਜਾਂ ਮਾਹੌਲ ਦੀ ਸਿਰਜਣਾ ਕਰ ਰਹੇ ਹਨ। ਰੱਬ ਨਾ ਕਰੇ ਜੇ ਸਾਰੇ ਈ ਇਸ
ਗੁੰਡਾਗਰਦੀ ਦਾ ਸਹਾਰਾ ਲੈਣ ਲੱਗ ਪਏ, ਤਾਂ ਆਮ ਲੋਕ ਸਿੱਖ ਸੂਰਤ ਤੋਂ ਹੀ ਨਾ ਭੈਅ ਖਾਣ
ਲੱਗ ਜਾਣ। ਜਿਹੜਾ ਵੀ ਸੱਜਣ... ਭਾਵੇਂ
ਉਹ ਕਿਹੋ ਜਿਹੇ ਵੀ ਵੀਚਾਰ ਰਖਦਾ ਹੋਵੇ, ਜੋ ਵੀ ਅਜਿਹੇ ਰਾਹੇ ਪੈਂਦਾ ਹੈ,
ਉਹ ਗਲਤ ਹੀ
ਗਲਤ ਹੈ।
ਪਿਆਰਿਓ !!! ਧਰਮ ਦੀ
ਹੋਂਦ ਉਸਦੇ ਸਿਧਾਂਤਾਂ ਵਿੱਚ ਅਤੇ ਸਿਦਕ ਨਾਲ ਅਮਲ ਕਰਨ ਵਿੱਚ ਟਿਕੀ ਹੁੰਦੀ ਹੈ, ਨਾ ਕਿ
ਗੁੰਡਾਗਰਦੀ ਜਾਂ ਇੱਜ਼ਤਾਂ ਉਛਾਲਣ ਵਿੱਚ।
ਫੈਸਲਾ ਤੁਹਾਡਾ !