ਸਮੂੰਹ
ਨਾਨਕ ਨਾਮ ਲੇਵਾ ਸਾਧ ਸੰਗਤ ਜੀ, ਪਿਛਲੇ ਦਿਨੀ #ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ, ਨੇ
ਇੰਗਲੈਡ ਦੀ ਧਰਤੀ ਧਰਤੀ ਤੋਂ ਆਪਣੀ ਇੱਕ ਵੀਡੀਓੁ ਸ਼ੋਸ਼ਲ ਮੀਡੀਏ 'ਤੇ ਵਾਈਰਲ ਕੀਤੀ ਸੀ,
ਜਿਸ ਵਿੱਚ # ਭਾਈ ਸੁਖਜੀਤ ਸਿੰਘ ਖੋਸੇ 'ਤੇ ਮਾਇਆ ਇਕੱਠੀ ਕਰਨ ਦੇ ਇਲਜ਼ਾਮ ਲਾਏ ਸਨ।
ਇਸ ਵੀਡਿਓੁ ਵਿੱਚ ਖ਼ਾਸ ਕਰ ਕੇ ਬਰਗਾੜੀ ਕਾਂਡ ਅਤੇ ਭਾਈ
ਗੁਰਪ੍ਰੀਤ ਸਿੰਘ ਜਾਗੋਵਾਲ, ਭਾਈ ਨਿਹਾਲ ਸਿੰਘ ਪਟਿਆਲਾ ਵੱਲੋਂ ਔਰਤ ਨੂੰ ਸੋਧਾ ਲਾਉਣ ਵਾਲੇ
ਕੇਸ ਵਿੱਚ, ਭਾਈ ਸੁਖਜੀਤ ਸਿੰਘ ਖੋਸੇ ਉੱਪਰ ਮਾਇਆ ਇਕੱਠੀ ਕਰਨ ਦੇ ਦੋਸ਼ ਲਾਏ ਗਏ ਸਨ।
ਸਾਨੂੰ ਅਫਸੋਸ ਹੈ, ਕਿ
ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨੇ ਜਿੰਨੇ ਦਿਨ ਵੀ ਦਿੱਲੀ ਕਥਾ ਕੀਤੀ ਸੀ, ਅਸੀਂ ਇਹਨਾ
ਨਾਲ ਫੋਨ 'ਤੇ (90757 00040) ਅਤੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨਾਲ ਸੰਪਰਕ ਕਰਨ ਦੀ
ਕੋਸ਼ਿਸ਼ ਕੀਤੀ, ਪਰ ਇਹ ਟਾਲਮ-ਟੋਲ ਕਰਦੇ ਰਹੇ।
ਅਸੀਂ ਅਫਸੋਸ ਨਾਲ ਸ਼ੋਸ਼ਲ ਮੀਡੀਏ ਦੀ ਵਰਤੋਂ
ਕਰ ਰਹੇ ਹਾਂ ਅਤੇ ਇਹਨਾਂ ਵੀਰਾਂ ਨੂੰ ੨ ਸਤੰਬਰ ਤੋਂ ਲੈ ਕੇ ੧੦ ਸਤੰਬਰ ਤੱਕ ਦਾ ਖੁੱਲਾ
ਸਮਾਂ ਅਤੇ ਅਸੀਂ ਪੰਜਾਬ ਦੇ ਤਿੰਨ ਤਖ਼ਤਾਂ ਵਿੱਚੋਂ ਕਿੱਤੇ ਵੀ ਕੇਸਰੀ ਨਿਸ਼ਾਨ ਸਾਹਿਬ ਥੱਲੇ
ਬੈਠ ਕੇ, ਮੀਡੀਏ ਦੇ ਸਾਹਮਣੇ ਲਾਏ ਹੋਏ ਦੋਸ਼ਾਂ ਜਵਾਬ, ਭਾਵ ਸ਼ਪੱਸ਼ਟੀਕਰਣ ਦੇਣ ਨੂੰ ਤਿਆਰ
ਹਾਂ, ਸ਼ਰਤ ਇਹ ਆ ਕਿ ਦੋਸ਼ ਲਾਉਣ ਵਾਲੇ ਵੀਰਾਂ ਨੂੰ ਸਬੂਤ ਜ਼ਰੂਰ ਦੇਣੇ ਪੈਣਗੇ।
ਅਗਰ ਦਿੱਤੇ ਟਾਈਮ ਅੰਦਰ ਉਕਤ ਵੀਰ ਧਾਰਮਿਕ ਸਥਾਨ 'ਤੇ ਨਹੀਂ ਪਹੁੰਚ ਸਕੇ, ਤਾਂ ਸਾਨੂੰ
ਦੁਨੀਆਵੀ ਅਦਾਲਤ ਜਾਂ ਪ੍ਰਸ਼ਾਸ਼ਨ ਦਾ ਸਹਾਰਾ ਲੈਣਾ ਪਵੇਗਾ।
ਬੇਨਤੀ ਕਰਤਾ
:
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ
ਕਮੇਟੀ, ਇਕਾਈ ਸੁਲਤਾਨਪੁਰ ਲੋਧੀ
- 98761 04373 ਗੁਰਪ੍ਰਤਾਪ ਸਿੰਘ
- 94175 21046 ਗੁਰਮੀਤ ਸਿੰਘ
- 98727 22161 ਗੁਰਭੇਜ ਸਿੰਘ ਅਨੰਦਪੁਰੀ, ਮੁੱਖ ਸੇਵਾਦਾਰ ਨਿਆਰਾ ਖ਼ਾਲਸਾ ਪ੍ਰਚਾਰਕ ਜੱਥਾ
ਅਤੇ ਜ਼ਿਲ੍ਹਾ ਇੰਚਾਰਜ਼ ਰੋਜ਼ਾਨਾ ਪਹਿਰੇਦਾਰ (ਕਪੂਰਥਲਾ)