ਕਦੋਂ ਜਾਗਾਂਗੇ ਅਸੀਂ, ਕਦੋਂ ਜਾਗਾਂਗੇ .. ਅੱਜ ਅਸੀਂ ਸਿਰਫ਼ ਤੇ
ਸਿਰਫ਼ ਅਸੀਂ ਅਪਣੇ ਚੌਧਰ ਪੁਣੇ ਵਿਚ ਮਸਤ ਹਾਂ, ਮੈਂ ਆਗੂ ਹਾਂ, ਮੈਂ ਪ੍ਰਧਾਨ ਹਾਂ, ਮੈਂ
ਜਥੇਦਾਰ ਹਾਂ ਕਿਸੇ ਨੂੰ ਵੀ ਕੌਮ ਦਾ ਦਰਦ ਨਹੀਂ ਹੈ...
ਜੇ ਦਰਦ ਹੁੰਦਾ, ਤਾਂ ਥਾਂ ਥਾਂ 'ਤੇ
ਹੋ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੁਰਬਾਣੀ ਦੀ ਬੇਅਦਬੀ ਲਈ ਕੋਈ ਨਾ ਕੋਈ
ਠੋਸ ਕਦਮ ਜ਼ਰੂਰ ਲਿਆ ਜਾਂਦਾ, ਪਰ ਅਸੀਂ ਆਪਣੇ ਆਪਣੇ ਚੌਧਰ ਪੁਣੇ ਦੀ ਨੀਂਦ ਵਿੱਚ ਸੁੱਤੇ
ਹੋਏ ਹਾਂ, ਸਾਨੂੰ ਕੌਮ ਦਾ ਕੋਈ ਦਰਦ ਨਹੀਂ ਵਿਖਾਈ ਪੈ ਰਿਹਾ ..
ਸਿਰਫ਼ ਤੇ ਸਿਰਫ਼ ਕੌਮ ਦੇ ਆਗੂ, ਪ੍ਰਧਾਨ, ਜਥੇਦਾਰ ਹੀ ਨਹੀਂ
ਕੌਮ ਦੇ ਰਾਗੀ, ਪ੍ਰਚਾਰਕਾਂ ਨੂੰ ਵੀ ਕੌਮ ਦਾ ਦਰਦ ਨਹੀਂ ਵਿਖਾਈ ਪੈਂਦਾ, ਇਹਨਾਂ
ਨੂੰ ਸਿਰਫ ਸਟੇਜ ਪਿਆਰੀ ਹੁੰਦੀ ਹੈ, ਜਿਥੇ ਚਾਰ ਪੈਸੇ ਵੱਧ ਮਿਲਦੇ ਹਨ ਉਥੇ ਜਾ ਕੇ
ਪ੍ਰਚਾਰ ਕਰ ਦੇ ਹਨ, ਉਹ ਵੀ ਇਹੋ ਜਿਹਾ ਪ੍ਰਚਾਰ ਕਰ ਦੇ ਹਨ, ਜਿਵੇਂ ਉਹਨਾਂ ਨੂੰ ਉਥੇ ਦੇ
ਆਗੂ ਕਹਿੰਦੇ ਹਨ, ਤੁਸੀਂ ਸ਼ਰਾਧਾਂ 'ਤੇ, ਸੰਤਾਂ 'ਤੇ, ਡੇਰਿਆਂ 'ਤੇ, ਮੱਸਿਆ 'ਤੇ ਅਤੇ
ਤੀਰਥਾਂ 'ਤੇ ਨਹੀਂ ਬੋਲਣਾ, ਜਿਵੇਂ ਅਸੀਂ ਕਹਾਂਗੇ, ਉੰਝ ਪ੍ਰਚਾਰ ਕਰਨਾ ਹੈ ਭਾਵ ਕਿ ਮਿੱਠੀ
ਮਿੱਠੀ ਸਾਖੀਆਂ ਸੁਣਾ ਕੇ ਪ੍ਰਚਾਰ ਕਰੋ ਸੰਗਤ ਨੂੰ ਸੱਚ ਦਸਣ ਦੀ ਲੋੜ ਨਹੀਂ ਕਿ ਇਹ ਹੀ
ਸਾਡੇ ਅੰਦਰ ਕੌਮ ਦਾ ਦਰਦ ਹੈ, ਸਿਰਫ਼ ਆਗੂਆਂ ਅਤੇ ਪ੍ਰਧਾਨਾਂ ਦੇ ਗੁਲਾਮ ਬਣ ਕੇ ਬਹਿ ਜਾਓ,
ਅੱਜ ਅਸੀਂ ਸੱਚ ਕਹਿਣ ਦੀ ਵੀ ਹਿੰਮਤ ਗੁਆ ਬੈਠੇ ਹਾਂ, ਸਾਨੂੰ ਗੁਰੂ ਪਿਆਰਾ ਨਹੀਂ, ਕੌਮ
ਪਿਆਰੀ ਨਹੀਂ ਸਿਰਫ਼ ਆਪਣੀ ਪਦਵੀ ਅਤੇ ਸਟੇਜ ਪਿਆਰੀ ਹੈ, ਇਥੇ ਤਕ ਕੀ ਜਦ ਕਿਸੀ ਰਾਗੀ
ਪ੍ਰਚਾਰਕ ਨੂੰ ਪ੍ਰਚਾਰ ਲਈ ਸੱਦਿਆ ਜਾਂਦਾ ਹੈ ਤੇ ਉਹ ਪਹਿਲਾਂ ਪੁਛਦੇ ਹਨ ਕੀ ਕਿੰਨੀ ਮਾਇਆ
ਦੇਵੋਗੇ ਜੀ ਜੇ ਕਹਿ ਦਿਤਾ ਕੀ ੧੧,੦੦੦ ਦੇ ਦਿਆਂਗੇ... ਜੀ ਅੱਗੇ ਉਹਨਾਂ ਦਾ ਜਵਾਬ ਹੁੰਦਾ
ਹੈ ਇਹਨਾਂ ਤਾ ਸਾਨੂੰ ਲੋਕਲ ਪ੍ਰੋਗਾਰਮਾਂ ਤੋਂ ਮਿਲ ਜਾਂਦਾ ਹੈ ਅਸੀਂ ਉਥੇ ਆ ਕੇ ਕੀ ਕਰਨਾ,
ਕਿ ਇਹ ਹੀ ਕੌਮ ਦਾ ਦਰਦ ਹੈ ਸੱਚ ਦਾ ਪ੍ਰਚਾਰ ਕਰਨਾ ਤਾਂ ਛੱਡੋ ਇਹ ਤਾਂ ਹਾਲ ਕੌਮ ਦੇ
ਪ੍ਰਚਾਰਕਾਂ ਦਾ, ਜੇ ਕੌਮ ਲਈ ਦਰਦ ਹੁੰਦਾ ਤਾਂ ਲੋਕਾਂ ਦੀ ਖੁਸ਼ਾਮਦ ਨੂੰ ਛੱਡ ਕੇ ਸੱਚ ਦਾ
ਪ੍ਰਚਾਰ ਕਰ ਦੇ ..
ਜੇ ਕਿਤੇ ਭਾਈ ਗੁਰਦਾਸ ਜੀ ਦੇ ਇਸ ਬਚਨ ਪੜ੍ਹ ਲਿਆ ਹੁੰਦਾ ਤੇ ਅਸੀਂ ਲੋਕਾਂ ਦੀ ਖੁਸ਼ਾਮਦ
ਨੂੰ ਛੱਡ ਕੇ ਸੱਚ ਦਾ ਪ੍ਰਚਾਰ ਕਰ ਦੇ
"ਬਾਬਾ ਦੇਖੇ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥ ਬਾਝਹੁ
ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ॥"
ਇਸ ਲਈ ਅੱਜ ਜਾਗਣ ਦੀ ਲੋੜ ਹੈ, ਸਿੱਖਾ! ਜਾਗ, ਜਾਗ ਕੇ ਘਰ ਤੇ ਵਿਰਸਾ ਬਚਾ ਲੈ ।