Share on Facebook

Main News Page

ਅਖੌਤੀ ਦਸਮ ਗ੍ਰੰਥ ਦਾ ਮਸਲਾ ਪ੍ਰੋ. ਦਰਸ਼ਨ ਸਿੰਘ ਨੇ ਨਹੀਂ...
ਟਕਸਾਲ, ਸੱਪ (ਸੰਤ) ਸਮਾਜ, ਵਿਹਲੜ ਨਿਹੰਗ, ਬਾਦਲ ਦਲੀਆਂ, ਅਖੌਤੀ ਜੱਥੇਦਾਰਾਂ ਨੇ ਛੇੜਿਆ ਹੈ

-: ਸੰਪਾਦਕ ਖ਼ਾਲਸਾ ਨਿਊਜ਼

ਹੁਣ ਜਦੋਂ ਬਚਿੱਤਰ ਨਾਟਕ ਦਾ ਭਾਂਡਾ ਸਰੇ ਬਾਜ਼ਾਰ ਭਨਿਆਂ ਜਾ ਚੁਕਾ ਹੈ, ਤਾਂ ਬਹੁਤਾਤ ਫੇਸਬੁਕੀ ਭਲਵਾਨ ਜਾਂ ਅਖੌਤੀ ਵਿਦਵਾਨ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਨਾਲ ਕੜਾਹ ਬਣਾਈ ਜਾਂਦੇ ਹਨ, ਤੇ ਇਸ ਸਾਰੇ ਮਸਲੇ ਦਾ ਜ਼ਿੰਮੇਵਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਠਹਰਾਉਂਦੇ ਹਨ। ਇਨ੍ਹਾਂ ਲੋਕਾਂ ਕੋਲ ਹੋਰ ਕੋਈ ਦਲੀਲ ਨਹੀਂ ਹੁੰਦੀ ਤਾਂ ਉਹੀ ਘਿਸੇ ਪਿਟੇ ਇਲਜ਼ਾਮ ਅਖੇ... ਕੌਮ ਦੌਫਾੜ ਕਰਤੀ... ਉਹ ਪਹਿਲਾਂ ਦਸਮ ਗ੍ਰੰਥ ਵਿੱਚੋਂ ਕੀਰਤਨ ਕਰਦੇ ਹੁੰਦੇ ਸੀ... ਜਦੋਂ ਭਿੰਡਰਾਂਵਾਲੇ ਜ਼ਿੰਦਾ ਸੀ, ਤਾਂ ਕੋਈ ਨਾ ਬੋਲਿਆ ... ਵਗੈਰਾ ਵਗੈਰਾ...

ਕੌਮ ਨੂੰ ਦੋਫਾੜ ਰਹਿਤ ਮਰਿਆਦਾ ਨੇ 1945 'ਚ ਹੀ ਕਰ ਦਿੱਤਾ ਸੀ, ਜਿਸਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਉਜਾਗਰ ਕਰ ਦਿੱਤਾ, ਇੱਕ ਪਾਸੇ ਕਿਸੀ ਗ੍ਰੰਥ ਮੂਰਤੀ ਦਾ ਅਸਥਾਪਨ ਨਾ ਕਰਣ ਦੀ ਤਾਕੀਦ, ਦੂਜੇ ਪਾਸੇ ਉਸੇ ਗ੍ਰੰਥ ਵਿੱਚੋਂ ਤਿੰਨ ਰਚਨਾਵਾਂ ਸਿੱਖ ਦੇ ਨਿੱਤਨੇਮ ਅਤੇ ਪਾਹੁਲ ਸੰਸਕਾਰ ਵਿੱਚ ਪਾ ਦਿੱਤੀਆਂ, ਅਰਦਾਸ ਵਿੱਚ ਵੀ ਗੁਰੂਆਂ ਤੋਂ ਪਹਿਲਾਂ "ਭਗੌਤੀ" ਵਾੜ ਦਿੱਤੀ... ਇਸ ਦੋਫਾੜ ਦੀ ਜ਼ਿੰਮੇਦਾਰ ਸ਼੍ਰੋਮਣੀ ਕਮੇਟੀ ਹੈ, ਪ੍ਰੋ. ਦਰਸ਼ਨ ਸਿੰਘ ਨਹੀਂ...

ਜਦੋਂ ਗੁਰੂ ਦਾ ਫੁਰਮਾਨ ਹੈ ਕਿ :

- ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥ ਪੰਨਾਂ 420
- ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ ਪੰਨਾਂ 982
- ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥... ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਪੰਨਾਂ 917
- ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਪੰਨਾਂ 304
- ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥ ਪੰਨਾਂ 188
- ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥ ਪੰਨਾਂ 172

ਹੋਰ ਅਨੇਕਾਂ ਹੀ ਸ਼ਬਦ ਹਨ, ਗੁਰੂ ਫੁਰਮਾਨ ਹਨ, ਕਿ ਗੁਰੂ ਮੇਰਾ ਇਕੋ ਹੀ ਹੈ, ਤੇ ਉਹ ਸਤਿਗੁਰੂ ਪੂਰਾ ਹੈ... ਤੇ ਸਿੱਖ ਅਖਵਾਉਣ ਵਾਲੇ ਜਿਸ ਗੁਰੂ ਅੱਗੇ ਨਤਮਸਤਕ ਹੁੰਦੇ ਹਨ, ਉਸਦੀ ਗੱਲ ਹੀ ਮੰਨਦੇ ਤਾਂ... ਫਿਰ ਕਿਸ ਮੂੰਹ ਨਾਲ ਆਪਣੇ ਆਪ ਨੂੰ "ਸਿੱਖ" ਅਖਵਾਉਂਦੇ ਹਨ?

ਫਿਰ ਜਦੋਂ ਕਥਿਤ ਰਹਿਤ ਮਰਿਆਦਾ ਵਿੱਚ ਵੀ ਇਹੀ ਲਿਖਿਆ ਹੈ ਕਿ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ,ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।" ਫਿਰ ਅਖੌਤੀ ਦਸਮ ਗ੍ਰੰਥ ਦਾ ਹਨੇਰਾ... ਟਕਸਾਲ, ਵਿਹਲੜ ਨਿਹੰਗ ਜਥੇਬੰਦੀਆਂ, ਦੋ ਕਥਿਤ ਤਖ਼ਤ ਪਟਨਾ ਤੇ ਨਾਂਦੇੜ ਵਿਖੇ ਕਿਸ ਦੀ ਇਜ਼ਾਜ਼ਤ ਨਾਲ ਹੋ ਰਿਹਾ ਹੈ?

ਫਿਰ ਅਕਾਲ ਤਖ਼ਤ ਤੋਂ 14 ਮਈ 2000 ਨੂੰ ਜਾਰੀ ਫੁਰਮਾਨ ਜਿਸ ਵਿੱਚ ਵੀ ਇਹੀ ਕਿਹਾ ਗਿਆ...ਤਾਂ ਫਿਰ ਅਖੌਤੀ ਟਕਸਾਲ ਕਿਉਂ ਕਰਦੀ ਹੈ, ਦੋ ਬਾਹਰਲੇ ਤਖ਼ਤ ਕਿਉਂ ਕਰਦੇ ਹਨ... ਫਿਰ ਧੁੰਮਾ ਟਕਸਾਲ, ਸੱਪ (ਸੰਤ) ਸਮਾਜ, ਵਿਹਲੜ ਨਿਹੰਗ, ਬਾਦਲ ਦਲੀਆਂ, ਅਖੌਤੀ ਜੱਥੇਦਾਰ... ਇਨ੍ਹਾਂ ਸਾਰਿਆਂ ਨੇ ਰੱਲ਼ਕੇ 11, 12, 13 ਨਵੰਬਰ 2006 ਨੂੰ ਪਿੰਡ ਦਿਆਲਪੁਰਾ ਭਾਈ ਕਾ, ਬਠਿੰਡਾ ਵਿੱਖੇ "ਫਤਿਹ ਦਿਵਸ" ਨਾਮ ਦਾ ਸਮਾਗਮ ਕੀਤਾ, ਜਿਸ ਵਿੱਚ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ (ਹਨੇਰਾ) ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਸਨ ਲਗਾਇਆ ਗਿਆ... ਇਹ ਲੋਕ ਹਨ ਜ਼ਿੰਮੇਵਾਰ... ਫਿਰ ਜਦੋਂ ਪ੍ਰੋ. ਦਰਸ਼ਨ ਸਿੰਘ ਨੇ ਸਾਰੀ ਸੰਗਤ ਵਿੱਚ, ਤਖ਼ਤ ਹਜ਼ੂਰ ਸਾਹਿਬ ਵਿੱਖੇ ਅਗਸਤ 2008 ਵਿੱਚ ਅਖੌਤੀ ਜੱਥੇਦਾਰ ਕੁਲਵੰਤ ਸਿੰਘ, ਚੇਅਰਮੈਨ ਪਸਰੀਚਾ ਸਾਹਮਣੇ ਇਹ ਸਵਾਲ ਵੀ ਰੱਖਿਆ, ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਦੇਣ ਦੇ ਸਮੇਂ ਕਿਸੇ ਹੋਰ ਗ੍ਰੰਥ ਨੂੰ ਵੀ ਗੁਰਗੱਦੀ ਦਿੱਤੀ ? ਕਿਸੇ ਨੂੰ ਜਵਾਬ ਨਾ ਆਇਆ... ਸਗੋਂ ਉਨ੍ਹਾਂ ਦਾ ਸ਼ਾਮ ਦਾ ਕੀਰਤਨ ਨਾ ਕਰਵਾਉਣ ਦਾ ਹੁਕਮ ਸੁਣਾਇਆ... ਫਿਰ ਪ੍ਰੋ. ਦਰਸ਼ਨ ਸਿੰਘ ਜ਼ਿੰਮੇਵਾਰ ਕਿਵੇਂ ?

ਇਹ ਵੀ ਕਹਿਣਾ ਕਿ "ਪ੍ਰੋ. ਦਰਸ਼ਨ ਸਿੰਘ" ਪਹਿਲਾਂ ਅਖੌਤੀ ਦਸਮ ਗ੍ਰੰਥ ਵਿੱਚੋਂ ਕੀਰਤਨ ਕਰਦੇ ਹੁੰਦੇ ਸੀ... ਹਾਂ ਕਰਦੇ ਸੀ, ਪਰ ਉਨ੍ਹਾਂ ਨੇ ਇਸ ਬਾਰੇ ਵੀ ਸਪਸ਼ਟੀਕਰਣ ਦਿੱਤਾ ਕਿ ਉਹ "ਅੰਮ੍ਰਿਤ ਕੀਰਤਨ ਪੋਥੀ" ਵਿੱਚ ਸ਼ਾਮਿਲ ਹੋਰ ਰਚਨਾਵਾਂ ਦਾ ਕੀਰਤਨ ਕਰਦੇ ਸੀ, ਪਰ ਜਿਸ ਤਰ੍ਹਾਂ ਉਨ੍ਹਾਂ ਨੇ ਹੋਰ ਖੋਜ ਕਰਨੀ ਜਾਰੀ ਰੱਖੀ, ਤਾਂ ਸੱਚਾਈ ਸਾਹਮਣੇ ਆਉਂਦਿਆਂ ਹੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ, ਭਾਈ ਗੁਰਦਾਸ ਜੀ ਅਤੇ ਭਾਈ ਨੰਦਲਾਲ ਜੀ ਦੀਆਂ ਗੁਰਮਤਿ ਆਧਾਰਿਤ ਰਚਨਾਵਾਂ ਤੋਂ ਇਲਾਵਾ ਕਿਸੇ ਵੀ ਰਚਨਾ ਦਾ ਕੀਰਤਨ ਨਹੀਂ ਕੀਤਾ, ਫਿਰ ਉਹੀ ਗੱਲਾਂ ਬਾਰ ਬਾਰ ਕਰਣ ਦਾ ਕੀ ਫਾਇਦਾ ? ਕੀ ਸੱਚਾਈ ਪਤਾ ਚੱਲਣ 'ਤੇ ਵੀ ਦੇਖ ਕੇ ਮੱਖੀ ਨਿਗਲੀ ਜਾਈਏ ?... ਸਾਡੇ ਕੋਲੋਂ ਤਾਂ ਨਹੀਂ ਨਿਗਲੀ ਜਾਂਦੀ... ਤੁਸੀਂ ਲੋਕ ਨਿਗਲੀ ਜਾਓ ਭਾਈ !!!

ਜਦੋਂ ਭਿੰਡਰਾਂਵਾਲੇ ਜ਼ਿੰਦਾ ਸਨ... ਉਦੋਂ ਕੋਈ ਕਿਉਂ ਨਾ ਬੋਲਿਆ? ਇਨ੍ਹਾਂ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਕਿ ਭਾਈ ਜਰਨੈਲ ਸਿੰਘ ਦੇ ਉਭਾਰ ਤੋਂ ਪਹਿਲਾਂ ਹੀ ਗਿਆਨੀ ਭਾਗ ਸਿੰਘ ਅੰਬਾਲਾ ਨੇ ਦਸਮ ਗ੍ਰੰਥ ਦਰਪਣ (ਦਸਮ ਗ੍ਰੰਥ ਨਿਰਣੈ) ਜੋ ਕਿ ਪਹਿਲੀ ਵਾਰ 1976 'ਚ ਪ੍ਰਕਾਸ਼ਿਤ ਹੋਈ, ਜਿਸ ਵਿੱਚ ਉਨ੍ਹਾਂ ਨੇ ਜਾਪੁ ਸਾਹਿਬ, ਚੌਪਈ, ਅਰਦਾਸ ਬਾਰੇ ਲਿਖਿਆ ਸੀ...
[ਇਸ ਲਿੰਕ 'ਤੇ ਕਲਿੱਕ ਕਰਕੇ ਦਸਮ ਗ੍ਰੰਥ ਦਰਪਣ (ਦਸਮ ਗ੍ਰੰਥ ਨਿਰਣੈ) ਪੜ੍ਹ ਸਕਦੇ ਹੋ...]

... ਉਦੋਂ ਸੰਤ ਸਿੰਘ ਮਸਕੀਨ ਨੇ ਸ਼ਿਕਾਇਤ ਕਰਦਿਆਂ ਉਸ ਸਮੇਂ ਦੇ ਮੁੱਖ ਸੇਵਾਦਾਰ ਅਕਾਲ ਤਖ਼ਤ ਸਾਧੂ ਸਿੰਘ ਭੋਰਾ ਕੋਲੋਂ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਛਿਕਵਾ ਦਿੱਤਾ ਸੀ। ... ਤੇ ਇਨ੍ਹਾਂ ਤੋਂ ਬਹੁਤ ਪਹਿਲਾਂ ਬਾਬੂ ਤੇਜਾ ਸਿੰਘ ਭਸੌੜ ਨੇ ਇਹ ਕੰਮ ਕਰ ਦਿੱਤੇ ਸਨ... ਉਦੋਂ ਤਾਂ ਬਾਕੀ ਟਕਸਾਲੀ ਜ਼ਿੰਦਾ ਸਨ, ਕਿਹੜਾ ਪਹਾੜ ਪੱਟ ਲਿਆ ? ਸੱਚਾਈ ਤਾਂ ਸੱਚਾਈ ਹੀ ਰਹਿਣੀ ਹੈ, ਤੇ ਸੱਚ ਬੋਲਣ ਵਾਲੇ ਡਰਦੇ ਨਹੀਂ, ਭਾਂਵੇਂ ਭਿੰਡਰਾਂਵਾਲੇ ਹੋਣ ਜਾਂ ਨਾ... ਭਾਈ ਜਰਨੈਲ ਸਿੰਘ ਸ਼ਹੀਦ ਹਨ, ਉਨ੍ਹਾਂ ਦੀ ਕਦਰ ਅਸੀਂ ਕਰਦੇ ਹਾਂ, ਪਰ ਹਰ ਗੱਲ 'ਚ ਉਨ੍ਹਾਂ ਨੂੰ ਘੜੀਸ ਕੇ, ਉਨ੍ਹਾਂ ਦੀ ਅਹਿਮੀਯਤ ਘਟਾਈ ਜਾ ਰਹੀ ਹੈ... ਜਿਸਦੇ ਜ਼ਿੰਮੇਵਾਰ ਵੀ ਉਨ੍ਹਾਂ ਦੇ ਪੈਰੋਕਾਰ ਹੀ ਹਨ... ਖੈਰ..

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਇਹ ਮਸਲਾ ਉਦੋਂ ਸੰਗਤ 'ਚ ਰੱਖਣਾ ਸ਼ੁਰੂ ਕੀਤਾ ਜਦੋਂ ਉਨ੍ਹਾਂ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਨਾ ਦਿੱਤਾ ਗਿਆ, ਤੇ ਅਖੌਤੀ ਦਸਮ ਗ੍ਰੰਥ ਦੇ ਸਮਰਥਕ ਖੁੱਲੇਆਮ ਉਸ ਗ੍ਰੰਥ ਦਾ ਸਮਗਾਮ ਕਰਦੇ ਰਹੇ... ਉਦੋਂ ਇਹ ਲੋਕ ਕਿੱਥੇ ਲੁੱਕ ਜਾਂਦੇ ਹਨ, ਪ੍ਰੋ. ਦਰਸ਼ਨ ਸਿੰਘ ਨੂੰ ਤਾਂ ਬੜੀ ਛੇਤੀ ਮੁਜ਼ਰਿਮ ਬਣਾ ਦਿੰਦੇ ਹੋ... ਟਕਸਾਲੀ, ਨਿਹੰਗ, ਅਖੌਤੀ ਜਥੇਦਾਰ, ਕਾਲੀਆਂ ਦੇ ਸਾਹਮਣੇ ਇਨ੍ਹਾਂ ਲੋਕਾਂ ਦੀ ਜ਼ੁਬਾਨ ਨਹੀਂ ਖੁਲਦੀ!! ਕਿੱਥੇ ਜਾਂਦੀ ਹੈ ਇਨ੍ਹਾਂ ਦੀ ਬਹਾਦਰੀ?

ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ... ਇਹ ਹਨ ਤੱਥ, ਜਿਹੜੇ ਤੁਸੀਂ ਲੋਕ ਜਾਣਦੇ ਬੁੱਝਦੇ, ਅੱਖਾਂ ਮੀਟੀ ਬੈਠੇ ਹੋ, ਤੇ ਇਲਜ਼ਾਮ ਤਰਾਸ਼ੀ, ਹੋਰਾਂ 'ਤੇ ਕਰਦੇ ਹੋ...

ਹੁਣ ਤਾਂ ਬਹੁਤ ਜਾਗਰੂਕਤਾ ਆ ਚੁਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਵਿੱਚੋਂ ਹੀ ਨਿੱਤਨੇਮ, ਪਾਹੁਲ ਅਤੇ ਗੁਰਮਤਿ ਆਧਾਰਿਤ ਅਰਦਾਸ ਹੋਣ ਲਗ ਪਈ ਹੈ, ਉਹ ਦਿਨ ਵੀ ਆੇੲਗਾ, ਜਿਸ ਦਿਨ ਇਸ ਕੂੜ ਗ੍ਰੰਥ ਨੂੰ ਸਿੱਖੀ ਵਿੱਚੋਂ ਬਾਕੀ ਬਚੇ ਅਕਲ ਵਾਲੇ ਲੋਕ ਵੀ ਬਾਹਰ ਕਰ ਦੇਣਗੇ।  ਹੁਣ ਬਚਿੱਤਰ ਨਾਟਕ ਦੇ ਨਾਟਕ ਤੋਂ ਪਰਦਾ ਉੱਠ ਚੁਕਾ ਹੈ, ਤੇ ਲੋਕਾਂ ਨੂੰ ਇਸਦੀ ਸੱਚਾਈ ਬਾਰੇ ਪਤਾ ਲੱਗ ਚੁਕਾ ਹੈ, ਤੇ ਜਿਹੜੇ ਹਾਲੇ ਵੀ ਘੇਸਲ ਵੱਟੀ ਰਹਿਤ ਮਰਿਆਦਾ ਦੀ ਫੌੜੀ ਲਾਈ ਫਿਰਦੇ ਨੇ, ਉਹ ਵੀ ਅੰਦਰੋਂ ਸੱਚਾਈ ਜਾਣਦੇ ਨੇ, ਸਮਾਂ ਆਉਣ 'ਤੇ ਉਹ ਵੀ ਸਾਹਮਣੇ ਆਉਣਗੇ।

ਹਾਂ, ਐਨਾ ਜ਼ਰੂਰ ਹੈ ਕਿ ਟਕਸਾਲ, ਸੱਪ (ਸੰਤ) ਸਮਾਜ, ਵਿਹਲੜ ਨਿਹੰਗ, ਬਾਦਲ ਦਲੀਆਂ, ਅਖੌਤੀ ਜੱਥੇਦਾਰਾਂ ਨੇ ਇਹ ਮਸਲਾ ਛੇੜਿਆ ਹੈ, ਪਰ ਇਸਦਾ ਅੰਤ ਪ੍ਰੋ. ਦਰਸ਼ਨ ਸਿੰਘ ਵੱਲੋਂ ਚਲਾਈ ਮੁਹਿੰਮ ਅਤੇ ਜਾਗਰੂਕ ਸਿੱਖ ਹੀ ਕਰਣਗੇ। ਮਸਲਾ ਕੋਈ ਸੁਲਝਾਉਣਾ ਕੋਈ ਔਖਾਂ ਨਹੀਂ, ਪਹਿਲਾਂ ਆਪਣੇ ਗੁਰੂ ਨੂੰ ਸਮਰਪਿਤ ਹੋਣਾ ਜ਼ਰੂਰੀ ਹੈ, ਜਿਸ ਬਾਰੇ ਹਾਲੇ ਬਹੁਤਾਤ ਸਿੱਖ ਦੁਬਿਧਾ ਵਿੱਚ ਹਨ, ਤੇ ਬਹੁਤਾਤ ਲੋਕ ਹਾਲੇ ਵੀ ਅਖੌਤੀ ਜੱਥੇਦਾਰਾਂ ਤੋਂ ਆਸਾਂ ਲਾਈ ਬੈਠੇ, ਉਹ ਲੋਕ ਤਾਂ ਆਰ.ਐਸ.ਐਸ. ਦੀ ਕਮਾਨ ਹੇਠ ਹੀ ਕੰਮ ਕਰਦੇ ਹਨ। ਜਿਸ ਦਿਨ ਸਿੱਖ ਅਖਵਾਉਣ ਵਾਲੇ ਆਪਣੇ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਮਨੋ ਸਮਰਪਿਤ ਹੋ ਗਏ, ਤੇ ਖਰੇ ਖੋਟੇ ਦੀ ਪਛਾਣ ਕਰਣ ਲੱਗ ਪਏ, ਤਾਂ ਇਹ ਮਸਲਾ ਕੀ... ਸਾਰੇ ਮਸਲੇ ਹੱਲ ਹੋ ਜਾਣਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top