Share on Facebook

Main News Page

ਭਗਤ ਜੈਦੇਵ ਜੀ ਦਾ ਇੱਕੋ ਸ਼ਬਦ, ਬਚਿੱਤਰ ਨਾਟਕ ਦੀ ਕਮਰ ਤੋੜ ਦਿੰਦਾ ਹੈ

20 ਅਗਸਤ 2016 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਭਗਤ ਜੈਦਵ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਇੱਕੋ ਇੱਕ ਸ਼ਬਦ ਦਾ ਗਾਇਨ ਅਤੇ ਗੁਰਮਤਿ ਵਿਆਖਿਆ ਕੀਤੀ:

ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥ ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥ ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥ ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥ ਭਵ ਭੂਤ ਭਾਵ ਸਮਬ੍ਯ੍ਯਿਅੰ ਪਰਮੰ ਪ੍ਰਸੰਨਮਿਦੰ ॥੨॥ ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥ ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥ ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥ ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥ ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥ {ਪੰਨਾ 526}

ਜੈਦੇਵ ਜੀ ਦਾ ਇਹ ਪਦਾ ਜਿਹੜਾ ਇੱਕ ਪ੍ਰਭੂ ਨਾਲ ਜੋੜਦਾ ਹੈ। ਜੈਦੇਵ ਹੈ ਬ੍ਰਾਹਮਣ, ਬ੍ਰਾਹਮਣਵਾਦ ਇੱਕ ਨੂੰ ਮੰਨਦਾ ਨਹੀਂ, 33 ਕਰੋੜ ਦੇਵੀ ਦੇਵਤਿਆਂ ਦਾ ਉਪਾਸ਼ਕ ਹੈ। ਤੇ ਉਨ੍ਹਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ। ਤੇ ਉਹ ਜੋੜ ਰਹੇ ਨੇ "ਪਰਮਾਦਿ ਪੁਰਖਮਨੋਪਿਮੰ " ਜਿਹੜਾ ਪ੍ਰਭੂ ਪਰਮ ਹੈ, ਮੁੱਢ ਤੋਂ ਹੈ, ਜਿਸ ਵਰਗਾ ਹੋਰ ਕੋਈ ਨਹੀਂ, ਸਦਾ-ਥਿਰ ਰਹਿਣ ਵਾਲਾ। "ਪਰਮਦਭੁਤੰ" ਪਰਮ ਅਦਭੁੱਤ - ਸ਼ਬ ਤੋਂ ਜ਼ਆਦਾ ਅਸ਼ਚਰਜ ਵਾਲਾ ਹੈ।

ਤੇ ਅੱਗੇ ਜਾ ਕੇ ਭਗਤ ਜੈਦੇਵ ਕਹਿੰਦੇ ਨੇ ਕਿ "ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥"
ਰੱਬ ਦੇ ਉਪਾਸ਼ਕਾਂ ਨੂੰ -

ਜੋਗੇਨ ਕਿੰ (ਕੀਹ ਲਾਭ ਹੈ?) ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ?
ਜਗੇਨ ਕਿੰ - ਉਹਨਾਂ ਨੂੰ ਜੱਗ ਨਾਲ ਕੀਹ ਪ੍ਰਯੋਜਨ?
ਦਾਨੇਨ ਕਿੰ ਤਪਸਾ - ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ ਵਾਸਤਾ?

ਜੇ ਬ੍ਰਾਹਮਣ ਦਾ ਵਿਰੋਧ ਹੁੰਦਾ ਤਾਂ ਫਿਰ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਸ਼ਾਮਿਲ ਨਾ ਹੁੰਦਾ। ਬ੍ਰਾਹਮਣਵਾਦ ਇਨ੍ਹਾਂ ਚਾਰਾਂ ਚੀਜ਼ਾਂ ਨੂੰ ਪ੍ਰਵਾਨ ਕਰਦਾ ਹੈ, ਪਰ ਭਗਤ ਜੈਦੇਵ ਇਹ ਪ੍ਰਵਾਨ ਨਹੀਂ ਕਰਦੇ... ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਖੌਤੀ ਦਸਮ ਗ੍ਰੰਥ ਵਿੱਚ ਇਹ ਚਾਰੇ ਚੀਜ਼ਾਂ ਗੁਰੂ ਸਾਹਿਬ ਨਾਲ ਜੋੜ ਦਿੱਤੀਆਂ। ਦਾਨ ਕਰਨਾ ਆਦਿ ਬਾਰੇ ਗੁਰਮਤਿ ਸਪਸ਼ਟ ਹੈ :

ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥
ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥
3॥

ਕੋਈ ਵੀ ਦਾਨ ਰਾਮ ਨਾਮ, ਰੱਬ ਦੇ ਨਾਮ ਦੇ ਬਰਾਬਰ ਨਹੀਂ...

ਜੈਦੇਵ ਬ੍ਰਹਮਣ ਹੁੰਦਿਆਂ ਇਹ ਸਾਰੀਆਂ ਚੀਜ਼ਾਂ ਜੋਗ ਯੱਗ, ਦਾਨ ਤੇ ਤੱਪ ਨੂੰ ਖੰਡਨ ਕਰਦਾ ਹੈ, ਪਰ ਦੂਜੇ ਪਾਸੇ ਅਖੌਤੀ ਦਸਮ ਗ੍ਰੰਥ ਵਿੱਚ ਇਹ ਗੁਰੂ ਦੇ ਨਾਮ ਨਾਲ ਜੋੜਿਆ ਗਿਆ... ਕੀ ਗੁਰੂ ਨੂੰ ਗੁਰਬਾਣੀ ਬਾਣੀ 'ਤੇ ਵਿਸ਼ਵਾਸ ਨਹੀਂ।  ਇਸ ਗ੍ਰੰਥ ਵਿੱਚ ਲਿਖਾਰੀ ਲਿਖਦਾ ਹੈ ਕਿ :

ਮੇਰੇ ਮਾਤਾ ਪਿਤਾ ਨੇ ਬਹੁਤ ਜੋਗ ਸਾਧਨਾ ਕੀਤੀ, ਤਾਂ ਮੇਰਾ ਜਨਮ ਹੋਇਆ
ਤਾਤ ਮਾਤ ਮੁਰ ਅਲਖ ਅਰਾਧਾ ॥ ਬਹੁ ਬਿਧਿ ਜੋਗ ਸਾਧਨਾ ਸਾਧਾ ॥ ... ਜੈਦੇਵ ਕਹਿੰਦਾ ਜੋਗ ਕੀ ਹੈ ? ਜੈਦੇਵ ਦੇ ਸ਼ਬਦ ਨੂੰ ਗੁਰਬਾਣੀ 'ਚ ਥਾਂ ਮਿਲੀ, ਪਰ ਇਸ ਰਚਨਾ ਨੂੰ ਨਹੀਂ... ਸੋਚੋ ਕਿਉਂ?
....

ਮੁਰ ਪਿਤ ਪੂਰਬ ਕੀਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ ॥
ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥ 1॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥

ਜੈਦੇਵ ਤਾਂ ਤੱਪ ਦਾ ਵੀ ਖੰਡਨ ਕਰਦਾ ਹੈ, ਪਰ ਅਖੌਤੀ ਦਸਮ ਗ੍ਰੰਥ ਵਿੱਚ ਗੁਰੂ ਨੂੰ ਤੱਪ ਕਰਦਿਆਂ ਵੀ ਦਿਖਾ ਦਿੱਤਾ

ਹੇਮ ਕੁੰਟ ਪਰਬਤ ਹੈ ਜਹਾਂ ॥... ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾ ਕਾਲ ਕਾਲਕਾ ਅਰਾਧੀ ॥

ਹੁਣ ਸੋਚੋ, ਇੱਕ ਬ੍ਰਾਹਮਣ ਜੈਦੇਵ ਆਖ ਰਿਹਾ ਹੈ ਕਿ "ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥" ਤੇ ਦੂਜੇ ਪਾਸੇ ਗੁਰੂ ਨੂੰ ਇਨ੍ਹਾਂ ਹੀ ਕਰਮਕਾਂਡਾਂ 'ਚ ਫਸਿਆ ਦਿਖਾਇਆ ਗਿਆ।

 

ਭਗਤ ਜੈਦੇਵ ਜੀ ਦਾ ਇਹ ਸ਼ਬਦ ਗੂਜਰੀ ਰਾਗ ਵਿਚ ਹੈ। ਇਸੇ ਹੀ ਰਾਗ ਦੇ ਸ਼ੁਰੂ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਇਕ ਸ਼ਬਦ ਹੈ। ਦੋਹਾਂ ਨੂੰ ਆਮ੍ਹੋ ਸਾਹਮਣੇ ਰੱਖ ਕੇ ਪੜ੍ਹੀਏ ਤਾਂ ਪ੍ਰਤੱਖ ਪ੍ਰਤੀਤ ਹੁੰਦਾ ਹੈ ਕਿ ਸ਼ਬਦ ਉਚਾਰਨ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜੈਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ। ਗੁਰੂ ਨਾਨਕ ਸਾਹਿਬ ਜੀ ਦਾ ਉਹ ਸ਼ਬਦ ਹੇਠ ਦਿੱਤਾ ਜਾਂਦਾ ਹੈ:

ਗੂਜਰੀ ਮਹਲਾ ੧ ਘਰੁ ੪

ਭਗਤਿਪ੍ਰੇਮ ਆਰਾਧਿਤੰ, ਸਚੁ ਪਿਆਸ ਪਰਮ ਹਿਤੰ ॥ ਬਿਲਲਾਪ ਬਿਲਲ ਬਿਨੰਤੀਆ, ਸੁਖ ਭਾਇ ਚਿਤ ਹਿਤੰ ॥੧॥ ਜਪਿ ਮਨ ਨਾਮੁ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ, ਰਮ ਨਾਮ ਕਰਿ ਕਰਣੀ ॥੧॥ਰਹਾਉ॥ ਏ ਮਨ ਮਿਰਤ ਸੁਭ ਚਿੰਤੰ, ਗੁਰ ਸਬਦਿ ਹਰਿ ਰਮਣੰ ॥ ਮਤਿ ਤਤੁ ਗਿਆਨੰ, ਕਲਿਆਣ ਨਿਧਾਨੰ, ਹਰਿ ਨਾਮ ਮਨਿ ਰਮਣੰ ॥੨॥ ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿੰਤ ॥ ਥਿਰੁ ਨਾਮੁ ਭਗਤ ਦਿੜੰ ਮਤੀ, ਗੁਰ ਵਾਕਿ ਸਬਦ ਰਤੰ ॥੩॥ ਭਰਮਾਤਿ ਭਰਮੁ ਨ ਚੂਕਈ, ਜਗੁ ਜਨਮਿ ਬਿਆਧਿ ਖਪੰ ॥ ਅਸਥਾਨੁ ਹਰਿ ਨਿਹਕੇਵਲੰ, ਸਤਿ ਮਤੀ ਨਾਮ ਤਪੰ ॥੪॥ ਇਹੁ ਜਗੁ ਮੋਹ ਹੇਤ ਬਿਆਪਿਤੰ, ਦੁਖੁ ਅਧਿਕ ਜਨਮ ਮਰਣੰ ॥ ਭਜੁ ਸਰਣਿ ਸਤਿਗੁਰ ਊਬਰਹਿ, ਹਰਿ ਨਾਮੁ ਰਿਦ ਰਮਣੰ ॥੫॥ ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥ ਸੋ ਮਨੁ ਨਿਰਮਲੁ, ਜਿਤੁ ਸਾਚੁ ਅੰਤਰਿ, ਗਿਆਨ ਰਤਨੁ ਸਾਰੰ ॥੬॥ ਭੈ ਭਾਇ ਭਗਤਿ ਤਰੁ ਭਵਜਲੁ ਮਨਾ, ਚਿਤੁ ਲਾਇ ਹਰਿ ਚਰਣੀ ॥ ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ, ਇਹੁ ਸਰੀਰੁ ਤਉ ਸਰਣੀ ॥੭॥ ਲਬ ਲੋਭ ਲਹਰਿ ਨਿਵਾਰਣੰ, ਹਰਿ ਨਾਮ ਰਾਸਿ ਮਨੰ ॥ ਮਨੁ ਮਾਰਿ ਤੁਹੀ ਨਿਰੰਜਨਾ, ਕਹੁ ਨਾਨਕ ਸਰਨੰ ॥੮॥੧॥੫॥

ਕਈ ਗੱਲਾਂ ਵਿਚ ਇਹ ਸ਼ਬਦ ਆਪੋ ਵਿਚ ਮਿਲਦੇ ਹਨ:

(੧) ਦੋਵੇਂ ਸ਼ਬਦ 'ਘਰੁ ੪' ਵਿਚ ਹਨ।
(੨) ਸੁਰ ਨਾਲ ਦੋਹਾਂ ਨੂੰ ਪੜ੍ਹ ਕੇ ਵੇਖੋ, ਛੰਦ ਦੀ ਚਾਲ ਇੱਕੋ ਜਿਹੀ ਹੈ।
(੩) ਦੋਹਾਂ ਦੀ ਬੋਲੀ ਭੀ ਤਕਰੀਬਨ ਇਕੋ ਜਿਹੀ ਹੈ।
(੪) ਕਈ ਲਫ਼ਜ਼ ਦੋਹਾਂ ਸ਼ਬਦਾਂ ਵਿਚ ਸਾਂਝੇ ਹਨ।

ਦੋਹਾਂ ਸ਼ਬਦਾਂ ਦੀ ਇਸ ਡੂੰਘੀ ਸਾਂਝ ਤੋਂ ਅੰਦਾਜ਼ਾ ਇਹੀ ਲੱਗਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੀ ਪਹਿਲੀ ਉਦਾਸੀ ਵਿਚ (ਸੰਨ ੧੫੦੮ ਤੋਂ ਸੰਨ ੧੫੧੫ ਤਕ) ਸਾਰੇ ਹਿੰਦੂ ਤੀਰਥਾਂ ਤੇ ਗਏ ਤਾਂ ਭਗਤ ਜੈਦੇਵ ਜੀ ਦੇ ਜਨਮ-ਨਗਰ ਭੀ ਪਹੁੰਚੇ। ਉਥੋਂ ਭਗਤ ਜੀ ਦਾ ਇਹ ਸ਼ਬਦ ਮਿਲਿਆ; ਇਸ ਨੂੰ ਆਪਣੇ ਆਸ਼ੇ-ਅਨੁਸਾਰ ਵੇਖ ਕੇ ਇਸ ਦਾ ਉਤਾਰਾ ਆਪਣੇ ਪਾਸ ਰੱਖ ਲਿਆ ਤੇ ਇਸੇ ਹੀ ਰੰਗ ਢੰਗ ਦਾ ਸ਼ਬਦ ਆਪਣੇ ਵਲੋਂ ਉਚਾਰ ਕੇ ਇਸ ਸ਼ਬਦ ਨਾਲ ਪੱਕੀ ਡੂੰਘੀ ਸਾਂਝ ਪਾ ਲਈ।


ਟਿੱਪਣੀ: ਪਿਛਲੇ ਦਿਨੀਂ ਕਾਨਪੁਰ ਵਿਖੇ ਹੋਈ ਵੀਚਾਰ ਚਰਚਾ ਵਿੱਚ ਜਦੋਂ ਗੁਰਪ੍ਰੀਤ ਕੈਲੌਫੋਰਨੀਆ ਵਾਲੇ ਨੂੰ ਕੋਈ ਜਵਾਬ ਨਾ ਆਉਂਦਾ ਦਿਖਿਆ ਤਾਂ, ਉਸਨੇ ਇਹ ਸ਼ਬਦ ਬਹੁਤ ਹੀ ਕਾਹਲੀ 'ਚ ਫੱਰਾਟੇ ਨਾਲ ਬੋਲਿਆ... ਪੲ ਉਸਨੂੰ ਆਪ ਹੀ ਇਸ ਸ਼ਬਦ ਦਾ ਗਿਆਨ ਨਹੀਂ ਸੀ, ਜੇ ਪਤਾ ਹੁੰਦਾ ਤਾਂ ਇਹ ਸ਼ਬਦ ਤਾਂ ਬੋਲਦਾ ਨਾ... ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਸਨੇ ਸਿਰਫ ਰੱਟੇ ਲਾਏ ਹਨ, ਗੁਰਮਤਿ ਦੀ ਸੋਝੀ ਤੋਂ ਕੋਰਾ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top