Share on Facebook

Main News Page

ਗੁਰੂ ਨਾਨਕ ਸਾਹਿਬ ਦਾ ਵਿਆਹ ਦਿਹਾੜਾ
-: ਐਸ.ਕੇ.ਐਸ. ਖ਼ਾਲਸਾ
੮੫੦੬੮ ੨੮੮੯੨

ਗੁਰੂ ਵਿਚਾਰ ਤੋਂ ਕੋਹਾਂ ਦੂਰ ਜੋ ਆਪਣੀ ਚਲਾਕੀਆਂ ਦੇ ਜ਼ੋਰ ਨਾਲ ਗੁਰੂਦੁਆਰੇ ਦੀਆਂ ਪਰਧਾਨਗੀ ਮਾਣ ਰਹੇ ਹਨ।

ਇਨ੍ਹਾਂ ਨੇ ਇਕ ਨਵਾ ਉਪਰਾਲਾ ਕੀਤਾ ਹੈ ਗੁਰੂ ਨਾਨਾਕ ਪਾਤਸ਼ਾਹ ਦਾ ਵਿਆਹ । ਹੁਣ ਕਈ ਅਣ ਭੋਲ ਵੀਰਾਂ ਨੇ ਆਖਣਾ ਹੈ ਇਸ ਵਿੱਚੋਂ ਮਾੜਾ ਕੀ ਹੈ। ਜਦੋਂ ਘਰ ਦਾ ਮਾਲਿਕ ਸੌਂ ਜਾਵੇ ਤਾਂ ਚੋਰ ਨੂੰ ਚੋਰੀ ਕਰਨੀ ਬੜੀ ਸੌਖੀ ਹੋਂਦੀ ਹੈ। ਅੱਜ ਅਸੀਂ ਪੜ ਲਿਖ ਤਾਂ ਬਹੁਤ ਗਏ, ਪਰ ਗੁਰੂ ਦੀ ਵੀਚਾਰ ਪਖੋਂ ਅੱਜ ਵੀ ਪਹਿਲੀ ਜਮਾਤ ਵਿੱਚੋਂ ਹੀ ਬੈਠੇ ਹਾਂ।

ਇਕ ਮਨੁੱਖ ਸੀ ਰੋਜ਼ ਸਵੇਰੇ ਉਠ ਕੇ ਪੇੜ ਦੀ ਜੜਾਂ ਵਿੱਚੋਂ ਮਿੱਠਾ ਪਾਣੀ ਪਾਉਂਦਾ ਸੀ, ਉਸ ਮਨੁੱਖ ਦਾ ਇਹ ਕੰਮ ਰੋਜ਼ ਦਾ ਸੀ। ਉਸ ਮਨੁੱਖ ਨੂੰ ਇਹ ਕੰਮ ਕਰਦਾ ਇਕ ਬੰਦਾ ਰੋਜ਼ ਵੇਖਦਾ ਸੀ। ਉਹ ਮਨ ਵਿੱਚੋਂ ਸੌਚਦਾ ਕਿ ਕਿੰਨਾਂ ਚੰਗਾ ਬੰਦਾ ਹੈ, ਜੋ ਰੋਜ਼ ਪੇੜ ਦੀ ਜੜਾਂ ਵਿੱਚੋਂ ਮਿੱਠਾ ਪਾਣੀ ਪਾਉਂਦਾ ਹੈ।

ਉਸ ਬੰਦੇ ਨੇ ਹੌਂਸਲਾ ਕਰ ਕੇ ਉਸ ਮਨੁੱਖ ਨੂੰ ਇਕ ਦਿਨ ਪੁਛ ਲਇਆ ਤੁਹਾਨੂੰ ਇਹ ਕੰਮ ਕਰਦੇ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਂਦੀ ਹੈ। ਪਰ ਤੁਸੀਂ ਪੇੜ ਦੀ ਜੜਾਂ ਵਿੱਚੋਂ ਮਿੱਠਾ ਪਾਣੀ ਕਿਉ ਪਾਉਂਦੇ ਹੋ? ਉਸ ਮਨੁੱਖ ਨੇ ਜਵਾਬ ਦਿੱਤਾ ਭਾਈ ਇਹ ਪੇੜ ਮੇਰੇ ਘਰ ਦੇ ਰਾਹ ਵਿੱਚੋਂ ਆਉਂਦਾ ਹੈ ਤੇ ਇਹ ਪੇੜ ਬੜਾ ਘਨਾ ਤੇ ਫਲ ਵੀ ਬਹੁਤ ਸੋਹਣੇ ਦੇਂਦਾ ਹੈ। ਜੇ ਮੈਂ ਇਸਨੂੰ ਸਿੱਧਾ ਕਟ ਦੇਂਵਾਗਾ ਤਾਂ ਜਿਨ੍ਹਾਂ ਨੂੰ ਇਸ ਪੇੜ ਤੋਂ ਲਾਭ ਮਿਲਦਾ ਹੈ, ਉਨ੍ਹਾਂ ਨੇ ਮੈਨੂੰ ਮਾਰ ਦੇਣਾ ਹੈ। ਹੁਣ ਮੈ ਇਸ ਪੇੜ ਵਿੱਚੋਂ ਮਿੱਠਾ ਪਾਣੀ ਪਾਉਂਦਾ ਹਾਂ ਜੋ ਵੇਖਣ ਵਾਲਾ ਤਾਂ ਇਹ ਹੀ ਆਖਦਾ ਹੈ ਕਿਨਹਾ ਚੰਗਾ ਮਨੁੱਖ ਹੈ। ਪਰ ਇਸ ਮੀਠੇ ਪਾਣੀ ਨਾਲ ਇਕ ਦਿਨ ਇਸ ਦੀ ਜੜਾਂ ਵਿੱਚੋਂ ਕੀੜੇ ਲਗ ਜਾਣਗੇ ਤੇ ਇਹ ਆਪਣੇ ਆਪ ਗਿਰ ਜਾਵੇਗਾ।

ਸਾਡੀ ਅਗਿਆਨਤਾ ਭਰੀ ਨੀਂਦ ਕਾਰਣ ਸਾਡੇ ਨਾਲ ਵਿ ਇਸ ਤਰ੍ਹਾਂ ਹੀ ਹੋ ਰਿਹਾ ਹੈ।

ਕਾਰ ਸੇਵਾ ਦੇ ਨਾਮ 'ਤੇ ਇਨ੍ਹਾਂ ਨੇ ਸਾਡੀ ਪੁਰਾਣੀ ਵਿਰਾਸਤਾ ਸਰਹੰਦ ਦੀ ਕੰਧ, ਚਮਕੌਰ ਦੀ ਗਲੀ ਨੂੰ ਗਇਬ ਕਰ ਦਿਤਾ। ਪਰ ਸਾਡੀ ਨਜਰ ਵਿੱਚੋਂ ਇਹ ਕੰਮ ਕਰਨ ਵਾਲੇ ਹਲ੍ਹੇ ਵੀ ਮਹਾਪੁਰਖ ਹਨ।

ਮੁਸਲਮਾਨਾਂ ਨੇ ਅੱਜ ਤਕ ਲਾਲ ਕਿੱਲਾ ਤੇ ਤਾਜ ਮਹਲ ਵਰਗੀ ਇਮਾਰਤਾ ਅੱਜ ਵੀ ਸੰਭਾਲ ਕੇ ਰਖੇ ਹਨ। ਹਿੰਦੂ ਵੀਰ ਅੱਜ ਤਕ ਅਪੜੇ ਰਾਮ ਮੰਦਰ ਪਿਛੇ ਲੜ ਮਰ ਰਹੇ ਹਨ। ਓਨਹਾ ਨੂੰ ਚਿੰਤਾ ਅਸੀਂ ਅਪਣੀ ਆਣ ਵਾਲੀ ਪਨੀਰੀ ਨੂੰ ਦੱਸ ਸਖੀਏ ਕਿ ਇਥੇ ਰਾਮ ਦਾ ਜਨਮ ਹੋਇਆ ਸੀ। ਪਰ ਅਸੀਂ ਅਪਨੀ ਪਨੀਰੀ ਨੂੰ ਪੁਰਾਣੀ ਕੇਹੜੀ ਵਿਰਾਸਤ ਵੇਖਾਵਾਂਗੇ। ਇਨ੍ਹਾਂ ਕਾਰ ਸੇਵਾ ਵਾਲੇ ਨੇ ਸਾਡੇ ਪੈਸੇ ਨਾਲ ਹੀ ਸਾਡੀ ਪੁਰਾਣੀ ਵਿਰਾਸਤ ਨੂੰ ਤੋਂੜ ਨਵੀ ਸੰਗਮਰ ਦੀਆਂ ਇਮਾਰਤਾ ਬਣਾ ਦਿੱਤਾ।

ਜਲਿਆਂਵਾਲੇ ਬਾਗ ਵਿੱਚੋਂ ਅੱਜ ਵੀ ਗੋਲੀਆਂ ਦੇ ਨਿਸ਼ਾਨ ਹਨ। ਪਰ ੮੪ ਵਿੱਚੋਂ ਅਕਾਲ ਤੱਖਤ ਦੇ ਚਲੇ ਤੋਂਪਾਂ ਟੈਂਕਾਂ, ਬੰਦੂਕ ਗੋਲੀ ਦਾ ਕੋਈ ਸਬੁਤ ਨਹੀਂ। ਸਾਡੇ ਬਚਿੱਆਂ ਨੇ ਸਵਾਲ ਕੀਤਾ। ਜਲਿਆਂਵਾਲੇ ਬਾਗਾ ਵਿੱਚੋਂ ਪਹਿਲਾਂ ਹਮਲਾ ਹੋਇਆ ਓਥੇ ਅੱਜ ਵੀ ਨਿਸ਼ਾਨ ਹਨ। ਅਕਾਲ ਤੱਖਤ ਤੇ ਬਾਦ ਵਿੱਚੋਂ ਇਥੇ ਤਾਂ ਕੁੱਝ ਨਹੀਂ । ਫਿਰ ਤੁਸੀਂ ਉਨ੍ਹਾਂ ਨੂੰ ਕਿ ਦਸੋਗੇ? ਕੀ ਫਿਰ ਉਹ ਮੰਨਣਗੇ?

ਅੰਗੀਠਾ ਸਾਹਿਬ ਦੇ ਨਾਮ ਤੇ ਇਨ੍ਹਾਂ ਨੇ ਸਾਡੇ ਪੁਰਾਣੇ ਹਸਤ ਲਿਖੇ ਗ੍ਰੰਥ ਤੇ ਪੁਰਾਤਨ ਇਤਿਹਾਸਕ ਪੁਸਤਕਾ ਨੂੰ ਵੀ ਅਗਨਿ ਭੇਟ ਕਰ ਦਿਤਾ ਉਹ ਵੀ ਸਾਡੇ ਪੈਸੇਆਂ ਤੋਂ ਅਸੀਂ ਫਿਰ ਵੀ ਸੁੱਤੇ ਰਹੇ।

ਇਨ੍ਹਾਂ ਮਹਾਪੁਰਖਾਂ ਨੇ ਹੀ ਗੁਰੂ ਗੋਬਿੰਦ ਪਾਤਸ਼ਾਹ ਵੱਲੋ ਬਖਸ਼ੀ ਕੀਤੀ ਫਤਹਿ ਨੂੰ ਵੀ 'ਧੰਨ ਗੁਰੂ ਨਾਨਕ' ਵਿੱਚੋਂ ਬਦਲ ਦਿੱਤਾ, ਪਰ ਅਸੀਂ ਫਿਰ ਭੀ ਸੁਤੇ ਰਹੇ।

ਇਨ੍ਹਾਂ ਨੇ ਗੁਰਸਿੱਖਾਂ ਦੇ ਦਿਹਾੜੇ ਛੱਡ ਕੇ ਆਪਣੇ ਡੇਰੇ ਦੇ ਆਗੂ ਦੀ ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਫਿਰ ਭੀ ਸੁੱਤੇ ਰਹੇ।

ਹੁਣ ਇਹ ਨਵੇਂ ਨਵੇਂ ਤਰੀਕੇ ਲਭ ਰਹੇ ਹਨ। ਹੁਣ ਇਹ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਮਨਾ ਰਹੇ ਹਨ। ਇਕ ਦਿਨ ਸ਼੍ਰੀਚੰਦ ਦਾ ਜਨਮ ਦਿਨ ਵੀ ਗੁਰੂਦੁਆਰੇ ਵਿੱਚੋਂ ਨਹੀਂ ਮਨਉਣਗੇ ? ਤੇ ਆਖਣਗੇ ਗੁਰੂ ਨਾਨਕ ਜੀ ਦਾ ਪੁੱਤਰ ਸੀ। (ਨੋਟ- ਸ਼੍ਰੀਚੰਦ ਗੁਰੂ ਸਾਹਿਬ ਦੀ ਸਿਖਿਆ ਤੋਂ ਪੂਰਾ ਉਲਟ ਸੀ ਇਸ ਕਰਕੇ ਗੁਰੂ ਜੋਤ ਦੇ ਵਾਰਿਸ ਅੰਗਦ ਪਾਤਸ਼ਾਹ ਬਣੇ।)

ਹੁਣ ਇਨ੍ਹਾ ਨੂੰ ਪੁਛੋ ਵਿਆਹ ਹੋਇਆ ਕਿਵੇਂ? ਇਨ੍ਹਾਂ ਪੱਗਾਂ ਵਾਲੇ ਬ੍ਰਾਹਮਣਾਂ ਦਾ ਜਵਾਬ ਹੋਵੇਗਾ... ਬੇਦੀ ਦੇ ਫੇਰੇ ਲਏ। ਇਨ੍ਹਾਂ ਪੱਗਾਂ ਵਾਲੇ ਬ੍ਰਾਹਮਣਾਂ ਨੂੰ ਇਨ੍ਹਾਂ ਤਕ ਨਹੀਂ ਪਤਾ ਬੇਦੀ ਦੇ ਦੁਆਲੇ ਉਨ੍ਹਾਂ ਬੰਦਿਆਂ ਦੇ ਵਿਆਹ ਹੁੰਦੇ ਹਨ, ਜਿਨ੍ਹਾਂ ਨੇ ਜਨੇਊ ਪਾਇਆ ਹੋਵੇ। ਪਰ ਗੁਰੂ ਪਾਤਸ਼ਾਹ ਨੇ ਜਨੇਊ ਦਾ ਖੰਡਨ ਕੀਤਾ ਸੀ, ਉਹ ਆਪ ਜਨੇਊ ਪਾਕੇ ਕਿਵੇਂ ਵਿਆਹ ਕਰ ਸਕਦੇ ਹਨ?

ਇਹ ਵੀਰ ਗੁਰੂ ਨਾਨਕ ਪਾਤਸ਼ਾਹ ਦੀ ਸਾਲਗਿਰਾਹ ਨਹੀਂ ਵਿਆਹ ਕਰਦੇ ਪਏ ਨੇ, ਹੁਣ ਇਨ੍ਹਾ ਇਹ ਤਕ ਨਹੀਂ ਪਤਾ ਵਿਆਹ ਬੰਦੇ ਦਾ ਇਕ ਵਾਰ ਹੋਂਦਾ ਹੈ। ਗੁਰੂ ਪਾਤਸ਼ਾਹ ਨੇ ਇਹੋ ਜੇਹੇ ਫੋਕਟ ਰੀਤਾਂ ਨੂੰ ਕੋਈ ਥਾਂ ਨਹੀਂ ਦਿੱਤੀ। ਪਰ ਅਸੀਂ ਮੂਰਖਾਂ ਨੂੰ ਸਮਝ ਨਹੀਂ ਆਉਂਦੀ। ਜਿਵੇ ਹਿੰਦੂ ਦੇਵਤੇ ਸ਼ਿਵ ਦਾ ਹਿੰਦੂ ਵੀਰ ਹਨੀਮੂਨ (ਸ਼ਿਵ ਰਾਤਰੀ) ਤਕ ਮਨਾਉਂਦੇ ਹਨ। ਕਲ੍ਹ ਨੂੰ ਇਨ੍ਹਾ ਨੇ ਗੁਰੂ ਪਾਤਸ਼ਾਹ ਦਾ ਵੀ ਹਨੀਮੂਨ ਬਣਾ ਦੇਣਾ ਹੈ। ਅਸੀਂ ਤਾਂ ਵੀ ਸੁੱਤੇ ਰਹਿਣਾ ਹੈ।

ਹਿੰਦੂ ਮਤ ਅਨੁਸਾਰ ਬੇਦੀ ਦੇ ਫੇਰੇ ਓਦੋ ਹੀ ਨਿਅਤ ਹੁੰਦੇ ਹਨ ਜਦੋਂ ਪਤਰੀਆ ਵਾਚ ਕੇ ਵਿਆਹ ਦਾ ਦਿਨ ਤੈਅ ਕੀਤਾ ਜਾਵੇ । ਪਰ ਗੁਰੂ ਪਾਤਸ਼ਾਹ ਪਤਰੀਆਂ ਵਾਚਣ ਵਾਲੇ ਬੰਦਿਆਂ ਪ੍ਰਤੀ ਜੋ ਸ਼ਬਦਾਵਲੀ ਵਰਤੀ ਗੁਰਬਾਣੀ ਵਿੱਚੋਂ ਦਰਜ ਹੈ:

ਲੈ ਭਾੜਿ ਕਰੇ ਵਿਆਹੁ॥ ਕਢਿ ਕਾਗਲੁ ਦਸੇ ਰਾਹੁ॥ ਸੁਣਿ ਵੇਖਹੁ ਲੋਕਾਂ ਇਹੁ ਵਿਡਾਣੁ॥ ਮਨਿ ਅੰਧਾ ਨਉ ਸੁਜਾਣੁ ॥੪॥ (੪੭੧)

ਜੇੜੇ ਮਨੁੱਖ ਲੋਕਾਂ ਦੀਆਂ ਪਤਰੀਆਂ ਵਾਚਦੇ ਹਨ । ਜਜਮਾਨ ਤੋਂ ਵਿਆਹ ਕਰਾਉਣ ਦਾ ਪੈਸਾ ਲੈਂਦੇ ਹਨ। ਇਹ ਉਹ ਮਨੁੱਖ ਹਨ । ਜਿਨ੍ਹਾਂ ਦਾ ਮਨ ਅੰਧਾ, ਪਰ ਬਾਹਰੋਂ ਗਿਆਨੀ ਅਖਵਾਉਂਦੇ ਹਨ।

ਸਬ ਮਤਾਂ ਵਿੱਚੋਂ ਵਿਆਹ ਦੇ ਤਰੀਕੇ ਵਖਰੇ ਹਨ। ਮੁਸਲਮਾਨ ਕਬੂਲ ਆਖ ਕੇ ਵਿਆਹ ਕਰਦੇ ਹਨ, ਹਿੰਦੂ ਬੇਦੀ ਦੇ ਫੇਰੇ ਲੇਕੇ, ਇਸਾਈ ਅੰਗੁਠੀ ਪਾਕੇ, ਰਾਜਪੁਤ ਚੁੰਨੀ ਚੜਾਕੇ... ਹੋਰ ਆਦਿ।

ਸਾਨੂੰ ਇਸ ਚੀਜ਼ ਤੋਂ ਕੀ ਲੈਣਾ ਗੁਰੂ ਪਾਤਸ਼ਾਹ ਦਾ ਵਿਆਹ ਕਿਵੇਂ ਹੋਇਆ, ਨਾ ਸਾਡੇ ਵਿੱਚੋਂ ਵਿਆਹ ਦੇ ਸਮੇਂ ਕੋਈ ਓਥੇ ਸੀ। ਪਰ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਜਦੋਂ ਗੁਰਬਾਣੀ ਵਿੱਚੋਂ ਵੇਖਦੇ ਹਾਂ ਤਾਂ ਇਨ੍ਹੀ ਸਮਝ ਤਾਂ ਆਉਂਦੀ ਹੈ। ਗੁਰੂ ਪਾਤਸ਼ਾਹ ਨੇ ਵਿਅਰਥ ਦੇ ਕਰਮ ਕਾਂਡਾਂ ਦਾ ਖੰਡਨ ਕਰਕੇ ਹਰ ਰੀਤ ਨੂੰ ਇਸ ਤਰੀਕੇ ਨਾਲ ਕਰਣ ਦਾ ਉਪਦੇਸ਼ ਕੀਤਾ, ਜਿਸ ਤੋਂ ਸਾਰਿਆਂ ਵਿੱਚੋਂ ਭਾਈ ਚਾਰੇ ਵਾਲੀ ਸਾਂਝ ਰਹੇ ਤੇ ਫਾਲਤੂ ਧਨ ਦੀ ਬਰਬਾਦੀ ਨਾ ਹੋਵੇ, ਤੇ ਸਾਦੇ ਜਿਹੇ ਤਰੀਕੇ ਨਾਲ ਮਨਉਣ ਦੀ ਹਮਾਇਤ ਕਰਦੇ ਸਨ । ਸਾਨੂੰ ਵੀ ਗੁਰੂ ਉਪਦੇਸ਼ ਜੀਵਨ ਵਿੱਚੋਂ ਅਮਲੀ ਰੂਪ ਵਿੱਚੋਂ ਲਿਆਉਣਾ ਚਹੀਦਾ ਹੈ ਲੋਕਾਂ ਦੀ ਬਣਾਈ ਰੀਤਾਂ ਨੂੰ ਛੱਡ ਦੇਣਾ ਚਹੀਦਾ ਹੈ। ਤੇ ਜੋ ਲੋਗ ਇਹੋ ਜੇਹੀ ਕੋਝੀਆਂ ਹਰਕਤਾਂ ਕਰ ਰਹੇ ਹਨ, ਇਨ੍ਹਾਂ ਨੂੰ ਠੱਲ ਪਾਉਣੀ ਚਾਹੀਦੀ ਹੈ, ਤਾਂਕਿ ਇਹੋ ਜਿਹੇ ਕੰਮ ਕਰਨ ਤੋਂ ਪਹਿਲਾਂ ਕਈ ਵਾਰ ਸੋਚਣ।

ਸਾਨੂੰ ਸਿਰਫ ਤੇ ਸਿਰਫ ਉਹ ਦਿਹਾੜੇ ਮਨਾਉਣੇ ਚਹੀਦੇ ਹਨ, ਜਿਨ੍ਹਾ ਤੋਂ ਸਾਨੂੰ ਅਪਣਾ ਇਤਿਹਾਸ ਚੇਤੇ ਰਹੇ, ਜੋ ਪੁਰਤਾਨ ਸਿੰਘਾਂ ਨੇ ਇਨਸਾਨੀਅਤ ਲਈ ਕੀਤਾ, ਤਾਂਕਿ ਸਾਡੇ ਬਚਿੱਆਂ ਨੂੰ ਵੀ ਆਪਣੇ ਸਿੱਖ ਇਤਿਹਾਸ ਬਾਰੇ ਪਤਾ ਲਗੇ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top