Share on Facebook

Main News Page

ਨਮਸਤੰ !!!
-: ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)

ਜਦ ਵੀ ਨਤਮਸਤਕ ਜਾਂ ਹੁੰਦੀ ਮੱਥਾ ਟੇਕ-ਟਕਾਈ,
ਆਪਣੀ ਛੱਡਕੇ ਮੱਤ ਹੈ ਜਾਂਦੀ ਦੂਜੇ ਦੀ ਅਪਣਾਈ।

ਜਣੇ ਖਣੇ ਦੇ ਅੱਗੇ ਝੁੱਕ ਜੋ ਖੁਦ ਨੂੰ ਸਮਝਣ ਧਰਮੀ,
ਮੱਥਾ ਟੇਕਣ ਦੇ ਅਰਥਾਂ ਨੂੰ ਘੱਟੇ ਜਾਣ ਮਿਲਾਈ।

ਲੋਕ ਦਿਖਾਵੇ ਖਾਤਿਰ ਜਿਹੜਾ ਮੁੜਮੁੜ ਕਰੇ ਨਮਸਤੰ,
ਕੂੜੀ ਪਾਲ਼ ਨਾ ਟੁੱਟਣੀ ਅੰਦਰੋਂ ਹਉਮੇ ਨਾਲ ਰਲਾਈ।

ਦੁਨੀਆਂ ਦੀ ਹਰ ਸ਼ੈ ਦੇ ਸਾਹਵੇਂ ਨਤਮਸਤਕ ਨਾ ਹੋਈਏ,
ਜ਼ਰੇ-ਜ਼ਰੇ ਦੇ ਅੰਦਰ ਭਾਵੇਂ ਇੱਕੋ ਜੋਤ ਸਮਾਈ।

ਨਾਨਕ ਜੋਤ ਨਮਸਤੰ ਦੱਸਿਆ ਕੇਵਲ ਇੱਕ ਦੇ ਅੱਗੇ,
ਨਿਰਾਕਾਰ ਜੋ ਸ਼ਬਦ ਰੂਪ ਵਿੱਚ ਦਿਖਦਾ ਰੂਪ ਵਟਾਈ।

ਇੱਕੋ ਸ਼ਕਤੀ ਸੈਭੰ ਹੋਕੇ ਨਿਯਮ ਰੂਪ ਵਿੱਚ ਵਿਚਰੇ,
ਉਸੇ ਦੇ ਨਿਯਮਾਂ ਵਿੱਚ ਰਹਿਣਾ ਧਰਮ ਧਾਰਨਾ ਭਾਈ।

ਗੁਰੂ ਗਿਆਨ ਦੇ ਨਾਲ ਜੀਵਣਾ ਨਤਮਸਤਕ ਹੀ ਹੁੰਦਾ,
ਅਪਰਾਧੀ ਹੀ ਦੂਣਾ ਨਿੰਵਦਾ ਗੁਰੂਆਂ ਗੱਲ ਮੁਕਾਈ।

ਅਕਾਲ ਪੁਰਖ ਦੇ ਲਈ ਨਮਸਤੰ ਉਸਦੀ ਹੁਕਮ ਤਾਮੀਲੀ,
ਪ੍ਰਕਿਰਤੀ ਦੇ ਨਿਯਮਾਂ ਦੇ ਸੰਗ ਨਿਯਮਤ ਰਹਿਤ ਸੁਝਾਈ।

ਜਿਹੜਾ ਇੱਕ ਦੇ ਅੱਗੇ ਝੁਕਦਾ ਇੱਕ ਦੇ ਆਖੇ ਲਗਦਾ,
ਉਹੀਓ ਇੱਕ ਵਿੱਚ ਇੱਕ ਮਿਕ ਹੁੰਦਾ ਨਾਨਕ ਗੱਲ ਸਮਝਾਈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top