Share on Facebook

Main News Page

ਮਹਾਪੁਰਖ ਕੌਣ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਕਹਿਣ ਨੂੰ ਤਾਂ ਸਿੱਖ ਆਪਣਾ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ, ਪਰ ਅਸਲੀਯਤ ਵਿੱਚ ਸਿਰਫ ਇਹ ਉਪਰੋਂ ਉਪਰੋਂ ਕਹਿਣ ਲਈ ਹੀ ਹੈ। ਮੰਨਦੇ ਇਹ ਆਪਣੇ ਅਖੌਤੀ ਬਾਬੇ, ਸਾਧ, ਸੰਤ ਦੀ ਹੀ ਹਨ... ਤੇ ਉਨ੍ਹਾਂ ਨੂੰ ਹੀ ਮਹਾਂਪੁਰਖ ਮੰਨਦੇ ਹਨ। ਜ਼ਰਾ ਕਿਸੇ ਸਮਝੇ ਤੇ ਅਖਵਾਏ ਜਾਂਦੇ ਮਹਾਪੁਰਖ ਬਾਰੇ ਕੋਈ ਸੱਚਾਈ ਪੇਸ਼ ਕਰਕੇ ਤਾਂ ਦੇਖੋ... ਕੰਨਾਂ 'ਚੋਂ ਧੂਆਂ, ਅੱਖਾਂ 'ਚੋਂ ਅੱਗ, ਜ਼ੁਬਾਨਾਂ 'ਤੇ ਗਾਹਲਾਂ... ਸੱਤੀਂ ਕਪੜੀਂ ਅੱਗ ਲੱਗ ਜਾਂਦੀ ਹੈ... ਪਰ ਦੂਜੇ ਪਾਸੇ ਸਤਿਗੁਰੂ ਮਹਾਪੁਰਖ ਦੀ ਜਿੰਨੀ ਮਰਜ਼ੀ ਬੇਅਦਬੀ ਹੋ ਜਾਏ, ਗੁਰੂ ਦਾ ਸ਼ਰੀਕ ਵੀ ਬਰਾਬਰ ਬਿਠਾ ਦਿੱਤਾ ਜਾਵੇ... ਸਿੱਖ ਅਖਵਾਉਣ ਵਾਲਿਆਂ ਦੇ ਸਿਰ 'ਤੇ ਜੂੰ ਤੱਕ ਨਹੀਂ ਰੇਂਗਦੀ!

ਕੱਲ ਨੂੰ ਪਾਈ ਗਈ ਪੋਸਟ ਜਿਸ ਜਿਸ ਵਿੱਚ ਭਾਈ ਜਰਨੈਲ ਸਿੰਘ ਦਾ ਜ਼ਿਕਰ ਸੀ, ਤਾਂ ਇੱਕ ਕੁਮੈਂਟ ਕਰਣ ਵਾਲੇ ਨੇ ਤਾਂ ਹੱਦ ਹੀ ਟਪਾ ਦਿੱਤੀ ਕਹਿੰਦਾ ਕਿ
" ਗੁਰੂ ਸਾਹਿਬ ਜੀ ਨੇ ਮਹਾਂਪੁਰਖਾਂ ਦਾ ਕਹਿਣਾ ਮੰਨਣ ਨੂੰ ਵੀ ਕਿਹਾ ਹੈ... ਕਿਉਂਕਿ ਮਹਾਂਪੁਰਖਾਂ ਦਾ ਉਪਦੇਸ਼ ਵੀ ਸਰਬ ਸਾਂਝਾ ਤੇ ਸਾਡਾ ਭਲਾ ਕਰਣ ਵਾਲਾ ਹੁੰਦਾ ਹੈ। "

ਭੋਲਿਆਂ ਵੀਰਾਂ ਨੂੰ ਗੁਰਬਾਣੀ ਰਾਹੀਂ ਸਮਝਾਉਣ ਦੀ ਕੋਸ਼ਿਸ਼ ਵੀ ਕਰੋ, ਤਾਂ ਮੈਂ ਨਾ ਮਾਨੂੰ ਵਾਲੀ ਰੱਟ ਲਗਾਉਂਦੇ ਹਨ।

ਆਓ ਦੇਖੀਏ ਕਿ ਗੁਰਬਾਣੀ ਵਿੱਚ ਮਹਾਂਪੁਰਖ ਕਿਸ ਨੂੰ ਕਿਹਾ ਗਿਆ ਹੈ, ਤੇ ਕਿਸ ਦੀ ਬਾਣੀ ਦਾ ਕਿਹਾ ਮੰਨਣ ਨੂੰ ਕਿਹਾ ਗਿਆ ਹੈ।

- ਰਾਮਕਲੀ ਮਹਲਾ 1 ਦਖਣੀ ਓਅੰਕਾਰੁ
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥40॥ 929
ਇਸ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਇੱਥੇ ਜਿਸ ਬਾਣੀ ਦੀ ਗੱਲ ਕਹੀ ਗਈ ਹੈ ਉਹ ਹੈ ਗੁਰਬਾਣੀ।

- ਮ:3 ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ 647
ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ।
ਕੀ ਕਿਸੇ ਪਖੰਡੀ ਤੇ ਅਜੋਕੇ ਸਾਧ ਜਾਂ ਲੀਡਰ ਨੂੰ ਮਹਾਂਪੁਰਖ ਕਿਹਾ ਗਿਆ ਹੈ? ਕੀ ਭਿੰਡਰਾਂਵਾਲੇ ਦਾ ਕਹਿਆ ਸਾਰੇ ਸੰਸਾਰ ਲਈ ਸਾਂਝਾ ਹੈ
?

- ਮ:3 ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥755
(ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ।

- ਮ: 4 ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥ 698
ਹੇ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ। ਹੇ ਗੁਰੂ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ।੪।੧।੭।

- ਕਾਨੜਾ ਮਹਲਾ ੪ ॥ ਮਨੁ ਸਤਿਗੁਰ ਸਰਨਿ ਧਿਆਵੈਗੋ ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ ॥੧॥ ਰਹਾਉ ॥
ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥ ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ ॥

ਇਸ ਸ਼ਬਦ ਵਿੱਚ ਤਾਂ ਸਾਫ ਹੀ ਹੋ ਗਿਆ ਕਿ ਸਤਿਗੁਰੂ ਹੀ ਮਹਾਪੁਰਖ ਹੈ।

ਹੇ ਭਾਈ! (ਜਿਸ ਮਨੁੱਖ ਦਾ) ਮਨ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ (ਉਹ ਪ੍ਰਭੂ-ਚਰਨਾਂ ਦੀ ਛੁਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਜਿਵੇਂ) ਪਾਰਸ ਨਾਲ (ਛੁਹ ਕੇ) ਲੋਹਾ ਸੋਨਾ ਬਣ ਜਾਂਦਾ ਹੈ, ਪਾਰਸ ਦੀ ਛੁਹ ਦਾ ਗੁਣ ਉਸ ਵਿਚ ਆ ਜਾਂਦਾ ਹੈ ।1।ਰਹਾਉ।
ਹੇ ਭਾਈ! ਗੁਰੂ (ਭੀ) ਬਹੁਤ ਵੱਡਾ ਪੁਰਖ ਹੈ, (ਗੁਰੂ ਭੀ) ਪਾਰਸ ਹੈ । ਜਿਹੜਾ ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ, ਜਿਵੇਂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਪ੍ਰਹਿਲਾਦ (ਆਦਿਕ ਕਈ) ਪਾਰ ਲੰਘ ਗਏ । ਹੇ ਭਾਈ! ਗੁਰੂ ਆਪਣੇ (ਸੇਵਕ) ਦੀ ਇੱਜ਼ਤ (ਜ਼ਰੂਰ) ਰੱਖਦਾ ਹੈ ।1।

ਰਾਮਕਲੀ ਮਹਲਾ ੫ ॥
ਦੂਖੁ ਗਇਆ ਸਭੁ ਰੋਗੁ ਗਇਆ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥ 890
(ਹੇ ਭਾਈ!) ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਪ੍ਰਭੂ ਦੀ ਰਜ਼ਾ ਉਸ ਨੂੰ ਮਨ ਵਿਚ ਮਿੱਠੀ ਲੱਗਣ ਲੱਗ ਪੈਂਦੀ ਹੈ, ਉਸ ਦਾ ਸਾਰਾ ਦੁੱਖ ਸਾਰਾ ਰੋਗ ਦੂਰ ਹੋ ਜਾਂਦਾ ਹੈ।੧।ਰਹਾਉ।

ਸਾਰਗ ਮਹਲਾ 5 ਘਰੁ 3
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ
ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥ 1208
ਹੇ ਭਾਈ! ਮਹਾਂ ਪੁਰਖਾਂ ਦੀ ਬਾਣੀ, ਮਹਾਂ ਪੁਰਖਾਂ ਦਾ ਉਪਦੇਸ਼ ਹੀ ਮਨ ਦਾ ਮਾਣ ਦੂਰ ਕਰਨ ਲਈ ਸਮਰਥ ਹੈ ।
ਹੇ ਨਾਨਕ! (ਆਖ-ਹੇ ਭਾਈ!) ਆਤਮਕ ਸ਼ਾਂਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸੁਖਾਂ ਦਾ ਥਾਂ ਹੈ (ਇਹ ਥਾਂ ਸਾਧ ਸੰਗਤਿ ਵਿਚ) ਖੋਜ ਕੀਤਿਆਂ ਲੱਭਦੀ ਹੈ ।2।1।20।

ਭਾਈ ਗੁਰਦਾਸ ਜੀ ਵੀ 586ਵੇਂ ਕਬਿੱਤ ਵਿੱਚ ਮਹਾਂਪੁਰਖ ਬਾਰੇ ਲ਼ਿਖਦੇ ਹਨ
ਤੈਸੇ ਘਟ ਘਟ ਬਿਖੈ ਪੂਰਨ ਬ੍ਰਹਮ ਰੂਪ, ਜਾਨੀਐ ਪ੍ਰਤ੍ਯਛ ਮਹਾਂਪੁਰਖ ਮਨਾਇਕੈ
ਕਿ ਪੂਰਣ ਬ੍ਰਹਮ ਰੂਪ ਹਰ ਹਿਰਦੇ ਵਿੱਚ ਵਸਦਾ ਹੈ, ਜਿਸ ਸੇ ਬਾਰੇ ਪ੍ਰਤੱਖ ਮਹਾਂਪੁਰਖ ਗੁਰੂ ਦੀ ਸ਼ਰਣ ਪਿਆਂ ਹੀ ਪਤਾ ਲਗਦਾ ਹੈ।

ਭਾਈ ਗੁਰਦਾਸ ਕਬਿੱਤ ੫੮੬
ਜੈਸੇ ਤਉ ਚੰਪਕ ਬੇਲ ਬਿਬਧ ਬਿਥਾਰ ਚਾਰੁ, ਬਾਸਨਾ ਪ੍ਰਗਟ ਹੋਤ ਫੁਲ ਹੀ ਮੈ ਜਾਇਕੈ
Just as Champa (Michelia champacca) creeper is spread all over but its fragrance is felt only in its flowers.

ਜੈਸੇ ਦ੍ਰਮ ਦੀਰਘ ਸ੍ਵਰੂਪ ਦੇਖੀਐ ਪ੍ਰਸਿਧ, ਸ੍ਵਾਦ ਰਸ ਹੋਤ ਫਲ ਹੀ ਮੈ ਪੁਨ ਆਇਕੈ
Just as a tree is seen to spread all over but sweetness or bitterness of its character is known only from tasting its fruit.

ਜੈਸੇ ਗੁਰ ਗ੍ਯਾਨ ਰਾਗ ਨਾਦ ਹਿਰਦੈ ਬਸਤ, ਕਰਤ ਪ੍ਰਕਾਸ ਤਾਸ ਰਸਨਾ ਰਸਾਇਕੈ
Just as the Naam incantation of the True Guru, its melody and tune resides in the heart but its radiance is present on the tongue drenched with elixir-like Naam.

ਤੈਸੇ ਘਟ ਘਟ ਬਿਖੈ ਪੂਰਨ ਬ੍ਰਹਮ ਰੂਪ, ਜਾਨੀਐ ਪ੍ਰਤ੍ਯਛ ਮਹਾਂਪੁਰਖ ਮਨਾਇਕੈ ॥੫੮੬॥
Similarly, the Supreme Lord is residing completely in everyone's heart but He can be realised only by taking the refuge of True Guru and great souls. (586)

ਉੱਤੇ ਦਿੱਤੇ ਗੁਰਬਾਣੀ ਅਤੇ ਕਬਿੱਤ ਦੇ ਪ੍ਰਮਾਣਾਂ ਤੋਂ ਸਾਫ ਜ਼ਾਹਿਰ ਹੈ ਕਿ "ਮਹਾਪੁਰਖ" ਕੋਈ ਵਿਅਕਤੀ ਨਹੀਂ, ਸਤਿਗੁਰੂ ਹੀ ਮਹਾਪੁਰਖ ਹੈ। ਕਾਸ਼ ਸਿੱਖ ਅਖਵਾਉਣ ਵਾਲੇ ਗੁਰਬਾਣੀ ਦੇ ਸੇਧ, ਗੁਰੂ ਸਾਹਿਬਾਨਾਂ ਦੇ ਬਣਾਏ ਪੰਥ ਦੇ ਪੰਥੀ ਬਣ ਸਕਣ, ਕਿਸੇ ਵਿਅਕਤੀ ਵਿਸ਼ੇਸ਼ ਦੇ ਪਿੱਛਲਗੂ ਨਹੀਂ।

ਗੁਰੂ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top