Share on Facebook

Main News Page

ਆਰ.ਐਸ.ਐਸ. ਅਤੇ ਬਚਿੱਤਰ ਨਾਟਕ ਗ੍ਰੰਥ ਸਮਰਥਕਾਂ ਦਾ ਕਰਮ ਖੇਤਰ ਅਤੇ ਕਰਮ ਵਿਧੀ ਆਪਸ ਵਿੱਚ ਬਿਲਕੁਲ ਮਿਲਦੀ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ
 

ਇੱਕ ਮੁਹਾਵਰਾ - ਭਵਰੋਂ ਕੀ ਔਰ ਭੂੰਡ ਕੀ, ਇੱਕੋ ਜੈਸੀ ਗੂੰਜ। ਕੰਮੀ ਪੈ ਪਛਾਣੀਐ, ਉਹ ਭੰਵਰਾ, ਉਹ ਭੂੰਡ।

ਕਦੀ ਕੁੱਛ ਵਰ੍ਹੇ ਪਹਿਲਾਂ ਪੰਜਾਬ ਵਿਚ ਅੰਮ੍ਰਿਤਸਰ ਦੀ ਧਰਤੀ 'ਤੇ ਆ ਕੇ ਆਰ.ਐਸ.ਐਸ ਦੇ ਮੁਖੀ ਸੁਦਰਸ਼ਨ ਨੇ ਚੈਲੰਜ ਨਾਲ ਆਖਿਆ ਸੀ, ਜਿਸ ਕਿਸੇ ਨੇ ਹਿੰਦੁਸਤਾਨ ਵਿਚ ਰਹਿਣਾ ਹੈ, ਉਸਨੂੰ ਹਿੰਦੂ ਜੀਵਨ ਪੱਧਤੀ ਅਨੁਸਾਰ ਹੀ ਰਹਿਣਾ ਹੋਵੇਗਾ। ਸਿੱਖ ਆਪਣੇ ਵੱਖਰੇ ਦਿਨ ਤਿਉਹਾਰ ਨਹੀਂ ਮਨਾ ਸਕਦੇ, ਇਨ੍ਹਾਂ ਨੂੰ ਸਿੱਖ ਨਾਮ ਤਾਂ ਅੰਗਰੇਜ਼ਾਂ ਨੇ ਦਿਤਾ ਹੈ, ਆਦਿ ਆਦਿ।

ਸ. ਪਰਮਜੀਤ ਸਿੰਘ ਸਰਨਾ ਦੇ ਕਹਿਣ ਅਤੇ ਇੰਤਜ਼ਾਮ ਵਿੱਚ ਜ਼ੀ ਟੀ.ਵੀ. 'ਤੇ ਸਾਹਮਣੇ ਬੈਠਕੇ ਸੁਦਰਸ਼ਨ ਕੋਲੋਂ ਸਮਾਂ ਲੈ ਕੇ ਜਵਾਬ ਦੇਣ ਲਈ ਮੈਂ ਦਿੱਲੀ ਪੁੱਜਿਆ, ਸੁਦਰਸ਼ਨ ਬੀਮਾਰੀ ਦੇ ਬਹਾਨੇ ਟੀ.ਵੀ. ਸਟੇਸ਼ਣ 'ਤੇ ਆਉਣ ਤੋਂ ਟਲ ਗਿਆ, ਜਿਸ ਦੇ ਗਵਾਹ ਸ. ਪਰਮਜੀਤ ਸਿੰਘ ਸਰਨਾ ਬੈਠੇ ਹਨ। ਆਖਰ ਮੈਂ ਟੀ.ਵੀ. 'ਤੇ ਸੁਦਰਸ਼ਨ ਨੂੰ ਜਵਾਬ ਦੇਣ ਲਈ ਬੋਲਿਆ, ਜਿਸਦੀ ਵੀਡੀਓ ਯੂ ਟਿਯੂਬ 'ਤੇ ਪਈ ਹੋਈ ਹੈ। ਅੱਜ ਭੀ ਦੇਖੀ ਜਾ ਸਕਦੀ ਹੈ।

ਪਰ ਅੱਜ ਮੈਂ ਸੋਚਦਾ ਹਾਂ, ਜਿਹੜੀਆਂ ਗੱਲਾਂ ਸਾਨੂੰ ਆਰ.ਐਸ.ਐਸ ਮੁਖੀ ਸੁਦਰਸ਼ਨ ਨੇ ਉਸ ਵਕਤ ਕਹੀਆਂ ਸਨ, ਉਹੋ ਗਲਾਂ ਅੱਜ ਕੇਸਾਧਾਰੀ, ਕਿਰਪਾਣ ਧਾਰੀ, ਨੀਲਧਾਰੀ, ਦੁਮਾਲੇ ਧਾਰੀ... ਸਿੱਖੀ ਭੇਖ ਵਿੱਚ ਦਿਸਦੇ ਲੋਕ ਕਹਿ ਰਹਿ ਹਨ।

ਜੇ ਕਿਸੇ ਨੇ ਸਿੱਖੀ ਵਿਚ ਰਹਿਣਾ ਹੈ, ਤਾਂ ਉਸਨੂੰ ਅੰਮ੍ਰਿਤ, ਨਿਤਨੇਮ, ਅਰਦਾਸ ਵਿੱਚ ਸਾਡੇ ਗੁਰੂ ਬ੍ਰਾਹਮਣੀ ਗ੍ਰੰਥ ਬੱਚਿਤਰ ਨਾਟਕ {ਅਖੌਤੀ ਦਸਮ ਗ੍ਰੰਥ} ਦੀਆਂ ਰਚਨਾਵਾਂ ਪੜ੍ਹਨੀਆਂ ਪੈਣਗੀਆਂ, ਨਹੀਂ ਤਾਂ ਅਸੀਂ ਸਿੱਖੀ ਵਿਚੋਂ ਛੇਕ ਦੇਵਾਂਗੇ। ਸਿੱਖਾਂ ਨੂੰ ਬਹਾਦਰੀ, ਅਰਦਾਸ, ਅੰਮ੍ਰਿਤ ਤਾਂ ਸਾਡੇ ਗੁਰੂ ਬੱਚਿਤਰ ਨਾਟਕ ਨੇ ਦਿਤਾ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅੰਮ੍ਰਿਤ ਨਹੀਂ ਛੱਕ ਸਕਦੇ, ਨਿਤਨੇਮ ਨਹੀਂ ਕਰ ਸਕਦੇ।

ਤਾਂ ਫਿਰ ਸੋਚਣਾ ਪਵੇਗਾ, ਇਨ੍ਹਾਂ ਲੋਕਾਂ ਦਾ ਆਰ.ਐਸ.ਐਸ ਮੁਖੀ ਸੁਦਰਸ਼ਨ ਨਾਲ ਕੀ ਰਿਸ਼ਤਾ ਹੈ, ਜੋ ਇਨ੍ਹਾਂ ਦਾ ਕਰਮ ਖੇਤਰ ਅਤੇ ਕਰਮ ਵਿਧੀ ਆਪਸ ਵਿੱਚ ਬਿਲਕੁਲ ਮਿਲਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top