Share on Facebook

Main News Page

ਚੌਪਈ ਅਤੇ ਚਰਿਤ੍ਰੋਪਾਖਿਆਨ ਦੀਆਂ ਪਰਤਾਂ ਨੂੰ ਉਧੇੜ ਕੇ ਰੱਖ ਦਿੱਤਾ ਕਾਨਪੁਰ ਵਿਖੇ ਹੋਏ ਵੀਚਾਰ ਵਟਾਂਦਰੇ ਨੇ... ਇੱਕ ਵਿਸ਼ਲੇਸ਼ਣ
-: ਸੰਪਾਦਕ ਖ਼ਾਲਸਾ ਨਿਊਜ਼

ਪਿਛਲੇ ਕਾਫੀ ਦਿਨਾਂ ਤੋਂ ਚਰਚਾ ਵਿੱਚ ਰਹੀ ਵਿਚਾਰ ਚਰਚਾ ਜੋ ਕਿ 15 ਅਗਸਤ ਵਾਲੇ ਦਿਨ ਕਾਨਪੁਰ ਵਿਖੇ ਆਖਿਰ ਨੇਪਰੇ ਚੜ੍ਹ ਗਈ। ਇਸ ਵਿਚਾਰ ਚਰਚਾ ਦੇ ਪਿੱਛੇ ਬਹੁਤ ਕੁੱਝ ਵਾਪਰਿਆ ਜਿਸ ਬਾਰੇ ਆਮ ਕਰਕੇ ਬਹੁਤਿਆਂ ਨੂੰ ਨਹੀਂ ਪਤਾ, ਉਸ ਬਾਰੇ ਸ. ਕੰਵਲਪਾਲ ਸਿੰਘ ਨੇ ਦੋ ਕੁ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਕਿ ਕਿਸ ਤਰ੍ਹਾਂ ਦੀਆਂ ਤਿਕੜਮਬਾਜ਼ੀਆਂ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀਆਂ ਗਈਆਂ। ਅਖੌਤੀ "ਬੱਬਰ ਸ਼ੇਰਾਂ ਦਾ ਗੁਰੱਪ" ਜੋ ਕਿ ਨਿਹਾਇਤ ਹੀ ਘਟੀਆ ਤੇ ਵਾਹੀਆਤ ਵਾਟਸਅੱਪ ਗਰੁੱਪ Whatsapp Group ਹੈ, ਜਿਨ੍ਹਾਂ ਦੇ ਘਟੀਆ ਦਰਜੇ ਦੇ ਐਡਮਿਨ ਤੇ ਮੈਂਬਰ ਕਿਸੇ ਨੂੰ ਵੀ ਆਪਣੇ ਗੁੱਰਪ 'ਚ ਐਡ ਕਰ ਲੈਂਦੇ ਨੇ, ਫਿਰ ਮਾਂ, ਭੈਣ ਦੀਆਂ ਅਤੇ ਹੋਰ ਗਾਹਲਾਂ ਕੱਢ ਕੇ ਗੁਰੱਪ 'ਚੋਂ ਆਪ ਹੀ ਕੱਢ ਦਿੰਦੇ ਹਨ, ਇਸ ਗੰਦ ਗਰੁੱਪ ਵੱਲੋਂ ਵੀ ਸ. ਕੰਵਲਪਾਲ ਸਿੰਘ ਨੂੰ 03 ਅਗਸਤ ਨੂੰ ਆਪਣੇ ਪ੍ਰਵਚਨਾਂ ਨਾਲ ਨਿਵਾਜਿਆ।

ਵੀਚਾਰ ਚਰਚਾ ਵਾਲੇ ਦਿਨ ਵੀ ਅਖੀਰ ਤੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਮਨਮੀਤ ਸਿੰਘ ਨੇ ਕੋਈ ਹੱਥ ਪੱਲਾ ਨਾ ਫੜਾਇਆਵੀਚਾਰ ਚਰਚਾ ਜੋ ਪਹਿਲਾਂ ਹੋਣੀ ਸੀ, ਉਸ ਦਾ ਵਿਸ਼ਾ ਵਸਤੂ ਅਖੌਤੀ ਦਸਮ ਗ੍ਰੰਥ ਅਤੇ ਚਰਿਤ੍ਰੋਪਾਖਿਆਨ ਸੀ, ਜੋ ਐਨ ਮੌਕੇ 'ਤੇ ਚਲਾਕੀ ਕਰਦਿਆਂ ਗੁਰਪ੍ਰੀਤ ਸਿੰਘ ਨੇ "ਅੰਮ੍ਰਿਤ ਦੀਆਂ ਬਾਣੀਆਂ" ਵਿੱਚ ਬਦਲ ਦਿੱਤਾ, ਜੋ ਕਿ ਧੋਖਾ ਸੀ।

ਸ. ਕੰਵਲਪਾਲ ਸਿੰਘ ਦੇ ਇੱਕ ਵੀ ਸਵਾਲ ਦਾ ਜਵਾਬ ਗੁਰਪ੍ਰੀਤ ਸਿੰਘ ਦੇਣ ਦੀ ਬਜਾਏ, ਉਸਨੂੰ ਹੋਰ ਹੀ ਪਾਸੇ ਘੁਮਾਉਣ ਵਿੱਚ ਸਫਲ ਰਿਹਾ, ਤੇ ਇੱਕੋ ਰੱਟ ਕਿ ਪੁਰਾਤਨ ਸਿੱਖ ਗਲਤ ਸੀ, ਮਸਕੀਨ, ਭਿੰਡਰਾਂਵਾਲਾ, ਅਤੇ ਹੋਰ ਸ਼ਹੀਦ (ਅਖੌਤੀ) ਦਸਮ ਗ੍ਰੰਥ ਪੜ੍ਹਦੇ ਸੀ... ਉਹੀ ਘਿਸਿਆ ਪਿਟਆ ਲੌਜਿਕ... ਤੇ ਨਾਲ ਦਾ ਸਾਥੀ ਆਪਣੀ ਕਿੜ ਕੱਢਣ ਆਇਆ ਹੀ ਲਗਦਾ ਸੀ, ਜਿਸ ਕੋਲ ਵਿਦਵਤਾ ਦੇ ਨਾਮ 'ਤੇ ਸਿਫਰ ਵੀ ਨਹੀਂ ਸੀ, ਤੇ ਉਹ ਸਿਰਫ ਮਾਹੌਲ ਖਰਾਬ ਕਰਣ ਆਇਆ ਜਾਪਦਾ ਸੀ, ਜਿਸਦੇ ਸਵਾਲਾਂ ਦਾ ਜੇ ਮਾਕੂਲ ਜਵਾਬ ਦੇ ਦਿੱਤਾ ਜਾਂਦਾ, ਤਾਂ ਫਾਇਦੇਮੰਦ ਰਹਿਣਾ ਸੀ।

ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦੀ ਆਪਣੇ ਵਿਸ਼ੇ 'ਤੇ ਪਕੜ ਅਤੇ ਗੁਰਬਾਣੀ ਅਭਿਆਸ ਜ਼ਰੂਰ ਹੈ, ਪਰ ਇਸ ਦੇ ਬਾਵਜੂਦ ਵੀ ਐਸੀ ਕੁਬੁੱਧ ਦਾ ਮਾਲਿਕ ਹੈ ਕਿ ਕਿਸੇ ਹੋਰ ਬਾਰੇ ਬੋਲਣ ਲੱਗਿਆਂ ਉਸ ਦਾ ਤਿਰਸਕਾਰ ਕਰਨਾ ਇਸਦੀ ਆਦਤ ਹੈ। ਇਸ ਸ਼ਾਤਿਰ ਖਿਡਾਰੀ ਦੀ ਖੇਡ ਸਦਕਾ ਹੀ ਇੱਕ ਗੁਰਮਤਿ ਵੀਚਾਰ ਚਰਚਾ, ਕਿਸੇ ਸਿੱਟੇ 'ਤੇ ਪਹੁੰਚਣ ਦੀ ਬਜਾਇ, ਬੇਸਿੱਟਾ ਰਹੀ।

ਇਸ ਵੀਚਾਰ ਚਰਚਾ ਦੀ ਜੂਰੀ Jury ਦਾ ਰੋਲ ਵੀ ਬਹੁਤ ਹੀ ਨਾਕਾਰਤਮਕ ਸੀ, ਜਿਸਨੇ ਕੋਈ ਵੀ ਸੰਜੀਦਾ ਰੋਲ ਨਹੀਂ ਨਿਭਾਇਆ। ਸਟੇਜ ਸੰਚਾਲਕ ਮਿ. ਲਾਰਡ ਨੇ ਕਾਫੀ ਕੋਸ਼ਿਸ਼ ਕੀਤੀ, ਪਰ ਬਹੁਤਾਤ ਵਾਰੀ ਗੁਰਪ੍ਰੀਤ ਦੀ ਤਰਫਦਾਰੀ ਕਰਦੇ ਨਜ਼ਰ ਆਏ।

ਸ. ਕੰਵਲਪਾਲ ਸਿੰਘ ਦੇ ਸਵਾਲਾਂ ਦਾ ਕੋਈ ਵੀ ਮਾਕੂਲ ਜਵਾਬ ਗੁਰਪ੍ਰੀਤ ਸਿੰਘ ਵੱਲੋਂ ਨਾ ਦਿੱਤਾ ਗਿਆ, ਜਦਕਿ ਜਵਾਬ ਦੇਣ ਦੀ ਬਜਾਇ ਵਿਸੇ ਨੂੰ  ਹੋਰ ਪਾਸੇ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਸ. ਇੰਦਰਜੀਤ ਸਿੰਘ ਕਾਨਪੁਰ ਵੱਲੋਂ 1 ਚਰਿੱਤ੍ਰ ਪੜਿਆ ਗਿਆ, ਉਸਦਾ ਵੀ ਕੋਈ ਜਵਾਬ ਨਹੀਂ।

ਸ. ਕੰਵਲਪਾਲ ਸਿੰਘ ਅਤੇ ਇੰਦਰਜੀਤ ਸਿੰਘ ਨਾਲ ਇੱਕ ਹੋਰ ਰਾਗੀ ਜਸਵਿੰਦਰ ਸਿੰਘ ਸੀ, ਜਿਨ੍ਹਾਂ ਦਾ ਸਵਾਲ ਬੇਤੁਕਾ ਤੇ ਵਿਸ਼ੇ 'ਤੋਂ ਹੱਟਕੇ ਸੀ, ਜਿਸਦੀ ਉੱਕਾ ਹੀ ਜ਼ਰੂਰਤ ਨਹੀਂ ਸੀ, ਜੋ ਕਿ ਦੇਖਣ ਸੁਨਣ ਵਾਲਿਆਂ ਨੂੰ ਬਹੁਤ ਹੀ ਅਟਪਟਾ ਜਾਪਿਆ, ਇਸ ਤੋਂ ਬਿਨਾਂ ਵੀ ਦੋ ਜਣੇ ਬਹੁਤ ਸਨ ਇਸ ਟੀਮ ਵਿੱਚ... ਖੈਰ...

ਇਸ ਵੀਚਾਰ ਵਟਾਂਦਰੇ ਵਿੱਚ ਇੱਕ ਗੱਲ ਤਾਂ ਸਾਹਮਣੇ ਆਈ ਕਿ ਲੋਕਾਂ ਨੂੰ ਚੌਪਈ ਦੀ ਅਸਲੀਯਤ ਸਾਹਮਣੇ ਆਈ, ਜਿਸ ਬਾਰੇ ਗੁਰਪ੍ਰੀਤ ਸਿੰਘ ਵੀ ਸਹਿਮਤ ਸੀ।

ਮਹਾਕਾਲ, ਅਸਧੁੱਜ, ਖੜਗਕੇਤ ਆਦਿ ਬਾਰੇ ਸ. ਕੰਵਲਪਾਲ ਸਿੰਘ ਨੇ ਜੋ ਅਖੀਰ ਵਿੱਚ ਜਾਣਕਾਰੀ ਦਿੱਤੀ, ਉਹ ਲਾਜਵਾਬ ਸੀ, ਤੇ ਗੁਰਪ੍ਰੀਤ ਸਿੰਘ ਇਸ ਬੇਪਤੀ ਨੂੰ ਭਾਂਪਦਿਆਂ ਬੜੀ ਸ਼ਾਤਿਰਤਾ ਨਾਲ ਗੁਰਬਾਣੀ ਦਾ ਇੱਕ ਸ਼ਬਦ ਫੱਰਾਟੇ ਨਾਲ ਪੜਕੇ ਇਸ ਦਾ ਅਰਥ ਦੱਸਣ ਲਈ ਕਿਹਾ... ਜੋ ਕਿ ਸਿਰਫ ਆਪਣੀ ਨਮੋਸ਼ੀ ਨੂੰ ਛੁਪਾਉਂਦਿਆਂ ਇੱਕ ਹਥਿਆਰ ਵੱਜੋਂ ਵਰਤਿਆ ਗਿਆ ਸੀ। ਇਸ ਚੀਜ਼ ਨੂੰ ਜੂਰੀ ਅਤੇ ਸੰਚਾਲਕ ਨੂੰ ਰੋਕਣਾ ਚਾਹੀਦਾ ਸੀ ਕਿ ਇਹ ਗੁਰਬਾਣੀ ਕੰਠ ਮੁਕਾਬਲਾ ਨਹੀਂ ਸੀ, ਜਿਸ ਵਿਸ਼ੇ 'ਤੇ ਗੱਲ ਹੋ ਰਹੀ ਸੀ, ਉਸ 'ਤੇ ਕੇਂਦ੍ਰਿਤ ਹੋਣ ਦੀ ਬਜਾਏ, ਵਿਸ਼ੇ ਤੋਂ ਹੱਟ ਕੇ ਉਸਨੂੰ ਆਪਣੀ ਵਿਸ਼ੇਸ਼ਤਾ ਵੱਲ ਲੈ ਜਾਣਾ ਸੀ। ਸ. ਕੰਵਲਪਾਲ ਸਿੰਘ ਵੱਲੋਂ ਸੈਲਫੋਨ ਦਾ ਇਸਤੇਮਾਲ ਕਰਨਾ ਠੀਕ ਨਹੀਂ ਲੱਗਾ। ਇਸਦਾ ਹੋਰ ਕਾਰਣ ਇਹ ਵੀ ਸੀ ਕਿ ਇਸ ਵੀਚਾਰ ਵਟਾਂਦਰੇ ਦੀਆਂ ਕੋਈ ਵੀ ਸ਼ਰਤਾਂ ਗੁਰਪ੍ਰੀਤ ਸਿੰਘ ਅਤੇ ਸਾਥੀਆਂ ਵੱਲੋਂ ਪੂਰੀਆਂ ਨਾ ਕੀਤੀਆਂ ਗਈਆਂ ਸੀ, ਜਿਸਦਾ ਬਾਕੀ ਲੋਕਾਂ ਨੂੰ ਪਤਾ ਨਹੀਂ ਹੈ।

ਕੁੱਲ ਮਿਲਾ ਕੇ ਇਸ ਵੀਚਾਰ ਵਟਾਂਦਰਾ ਹੋਰ ਵਧੀਆ ਹੋ ਸਕਦਾ ਸੀ, ਜੇ ਪ੍ਰਬੰਧਕ ਇੱਕ ਪਾਸੜ ਹੋਣ ਦੀ ਬਜਾਇ ਸੁਹਿਰਦ ਹੁੰਦੇ, ਤੇ ਵਿਸ਼ੇ 'ਤੇ ਕੇਂਦ੍ਰਿਤ ਰਹਿੰਦੇ, ਤਾਂ ਸ਼ਾਇਦ ਕੋਈ ਸਾਰਥਕ ਹੱਲ ਨਿਕਲ ਸਕਦਾ ਸੀ, ਪਰ ਐਸਾ ਹੋ ਨਾ ਸਕਿਆ... ਤੇ ਅੰਤ ਉਹੀ ਹੋਇਆ ਜੋ ਆਮ ਗੁਰਦੁਆਰਿਆਂ ਆਦਿ 'ਚ ਹੁੰਦਾ ਹੈ, ਹੁਲੱੜਬਾਜੀ, ਜਿਸਦਾ ਮੁੱਖ ਕਾਰਣ ਇਸ ਵੀਚਾਰ ਵਟਾਂਦਰੇ ਵਿੱਚ (ਅਖੌਤੀ) ਦਸਮ ਗ੍ਰੰਥ ਦੇ ਸਮਰਥਕ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਕਰਿੰਦੇ, ਟਕਸਾਲੀ, ਨਿਹੰਗ ਆਦਿ ਦਾ ਬਹੁਤਾਤ ਗਿਣਤੀ ਵਿੱਚ ਸ਼ਾਮਿਲ ਹੋਣਾ, ਜੋ ਜੈਕਾਰੇ ਲਗਾਕੇ, ਚੰਗੇ ਭਲੇ ਕੰਮ ਦਾ ਬੇੜਾ ਗਰਕ ਕਰਣ 'ਚ ਮੁਹਾਰਤ ਰੱਖਦੇ ਹਨ।

ਅਖੀਰ 'ਤੇ ਸੰਚਾਲਕ ਸ. ਲਾਰਡ ਨੇ ਆਪਣੀ ਗੱਲ ਤਾਂ ਸਭ ਸਾਹਮਣੇ ਰੱਖ ਦਿੱਤੀ, ਪਰ ਇੱਥੇ ਵੀ ਇੱਕ ਪਾਸੜ ਖੇਡ ਖੇਡੀ ਗਈ ਗੁਰਪ੍ਰੀਤ ਸਿੰਘ ਨੂੰ ਫਿਰ ਦੋ ਮਿਨਟ ਦਾ ਸਮਾਂ ਦਿੱਤਾ, ਜਿਸ ਵਿੱਚ ਉਸਨੇ ਆਪਣੇ ਰੋਣੇ ਰੋਂਦਿਆਂ, ਆਪਣੀ ਗੱਲ ਸਭ ਸਾਹਮਣੇ ਰੱਖ ਦਿੱਤੀ, ਅਤੇ ਲੋਕਾਂ ਦੀ ਭਾਵਨਾਵਾਂ ਨੂੰ ਕੈਸ਼ ਕੀਤਾ, ਉਥੇ ਸ. ਕੰਵਲਪਾਲ ਸਿੰਘ ਨੂੰ ਵੀ ਇਹ ਸਮਾਂ ਮਿਲਣਾ ਚਾਹੀਦਾ ਸੀ, ਜਿਸ ਨਾਲ ਉਹ ਵੀ ਸਮਾਗਮ ਦਾ ਆਖਰੀ ਸੰਦੇਸ਼ ਦੇ ਸਕਦੇ, ਪਰ ਇਹ ਹੋ ਨਾ ਸਕਿਆ।

ਸ. ਕੰਵਲਪਾਲ ਸਿੰਘ ਇੱਕ ਅਜਿਹੀ ਹਸਤੀ ਹੈ, ਜਿਸ ਤੋਂ ਹੁਣ ਤੱਕ ਲੋਕ ਬਹੁਤਾ ਵਾਕਿਫ ਨਹੀਂ ਸਨ, ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਦੀ ਵੱਡੀ ਤੋਪ ਸਮਝੇ ਜਾਣ ਵਾਲੇ (ਅਸਲ ਵਿੱਚ ਹੈ ਨਹੀਂ) ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਨੂੰ ਹੱਥ ਪਾਇਆ, ਇਸ ਤੋਂ ਦਸਮ ਗ੍ਰੰਥ ਸਮਰਥਕਾਂ ਨੂੰ ਕੰਨ ਹੋ ਜਾਣੇ ਚਾਹੀਦੇ ਹਨ, ਕਿ ਜੇ ਹਾਲੇ ਇੱਕ ਸਾਧਾਰਣ ਸਿੱਖ ਐਨਾ ਖੋਜੀ ਹੈ, ਤਾਂ ਬਾਕੀ ਜਿਨ੍ਹਾਂ ਨੇ ਸਾਲਾਂ ਬੱਧੀ ਖੋਜ ਕੀਤੀ ਹੈ, ਤੇ ਗੁਰਬਾਣੀ ਕੰਠ ਤੇ ਵਿਆਖਿਆਨ 'ਚ ਵੀ ਮੁਹਾਰਤ ਹੈ, ਉਨ੍ਹਾਂ ਦਾ ਪੱਧਰ ਕਿਹੋ ਜਿਹਾ ਹੋਵੇਗਾ !!! ਇਸ ਹਿੰਮਤ ਅਤੇ ਠਰੰਮੇਦਾਰ ਪੇਸ਼ਕਾਰੀ ਅਤੇ ਖੋਜ ਲਈ ਸ. ਕੰਵਲਪਾਲ ਸਿੰਘ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੂੰ ਸ. ਇੰਦਰਜੀਤ ਸਿੰਘ ਵਰਗਾ ਮਾਰਗਦਰਸ਼ਕ ਵੀ ਮਿਲਿਆ ਹੈ। ਆਸ ਹੈ ਕਿ ਇਸ ਵੀਚਾਰ ਵਟਾਂਦਰੇ 'ਚ ਰਹਿ ਗਈਆਂ ਖਾਮੀਆਂ 'ਤੇ ਗੌਰ ਕਰਕੇ, ਭਵਿੱਖ ਵਿੱਚ ਉਨ੍ਹਾਂ 'ਤੇ ਪੁਰਜ਼ੋਰ ਮਿਹਨਤ ਕੀਤੀ ਜਾਵੇਗੀ।

...ਅੰਤ ਵਿੱਚ ਫਿਰ ਦੁਹਰਾਅ ਦੇਈਏ ਕਿ ਇਸ ਵੀਚਾਰ ਵਟਾਂਦਰੇ ਵਿੱਚ "ਚੌਪਈ" ਦੀ ਅਸਲੀਯਤ ਸਾਹਮਣੇ ਆਈ,

...ਕਿ ਇਹ ਕਿੱਥੇ ਲਿਖੀ ਗਈ ਹੈ,
...ਜੇ ਇਹ ਗੁਰਬਾਣੀ ਹੈ ਤਾਂ ਕਿਸਨੇ ਹੱਕ ਦਿੱਤਾ ਕਿ ਇਸਦੇ ਨੰਬਰ ਬਦਲੀ ਕੀਤੇ ਜਾਣ,
...ਇਸ ਉਪਰ ਲਿਖੇ ਸਿਰਲੇਖ "ਪਾਤਸ਼ਹੀ 10" ਨੂੰ ਕਿਸਨੇ ਲਿਖਿਆ, ਜੋ ਕਿ ਅਸਲ ਬਚਿੱਤਰ ਨਾਟਕ ਗ੍ਰੰਥ ਵਿੱਚ ਸ਼ਾਮਿਲ ਨਹੀਂ,
...ਰਾਮ, ਸਿਆਮ ਕੌਣ ਹਨ,
...ਸ. ਇੰਦਰਜੀਤ ਸਿੰਘ ਵੱਲੋਂ ਪੜਿਆ ਗਿਆ ਇੱਕ ਹੀ ਚਰਿੱਤਰ, ਜਿਸ ਨਾਲ ਲੋਕਾਂ ਦੀਆਂ ਅੱਖਾਂ ਤਾਂ ਜ਼ੂਰੂਰ ਖੁੱਲੀਆਂ ਹੋਣੀਆਂ... ਆਦਿ...

...ਜਿਸ ਬਾਰੇ 99% ਸਿੱਖਾਂ ਨੂੰ ਉੱਕਾ ਹੀ ਜਾਣਕਾਰੀ ਨਹੀਂ ਹੈ।

ਇਸ ਵੀਚਾਰ ਵਟਾਂਦਰੇ ਦਾ ਨਤੀਜਾ ਹੁਣੇ ਭਾਂਵੇਂ ਨਾ ਆਏ, ਪਰ ਚੌਪਈ, ਚਰਿਤ੍ਰੋਪਾਖਿਯਾਨ ਅਤੇ ਅਖੌਤੀ ਦਸਮ ਗ੍ਰੰਥ ਬਾਰੇ ਵੱਡਾ "ਸਵਾਲੀਆ ਚਿੰਨ੍ਹ" ਜ਼ਰੂਰ ਖੜਾ ਕਰ ਗਿਆ, ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top