Share on Facebook

Main News Page

ਗੁਰਪ੍ਰੀਤ ਕੈਲੀਫੋਰਨੀਆਂ ਦੀ ਬਕਵਾਸਬਾਜ਼ੀ ਦੇ ਬਾਵਜ਼ੂਦ ਅਕਾਲੀ ਜਥਾ ਕਾਨਪੁਰ ਅਤੇ ਗੁਰਦੁਆਰੇ ਦੇ ਪ੍ਰਧਾਨ ਦੀ ਸਿਆਣਪ ਨਾਲ ਟਕਰਾਅ ਹੋਣੋ ਬੱਚਿਆ

ਅਜ ਸਵੇਰ ਦੇ ਦੀਵਾਨ ਵਿਚ ਗੁਰਪ੍ਰੀਤ ਸਿੰਘ ਨਾਮ ਦੇ ਕਾਨਪੁਰ ਆਏ ਬਚਿੱਤਰੀ ਧੂਤੇ ਨੇ ਕਥਾ ਦੇ ਨਾਮ 'ਤੇ ਸਿਰਫ ਪ੍ਰੋ. ਦਰਸ਼ਨ ਸਿੰਘ ਅਤੇ ਬਚਿੱਤਰੀ ਪੋਥੇ ਦੀਆ ਧੱਜੀਆਂ ਉਡਾਉਣ ਵਾਲੇ ਅਤੇ ਅਕਾਲੀ ਜੱਥਾ ਕਾਨਪੁਰ ਦੇ ਜਨਰਲ ਸਕਤੱਰ ਕਾਨਪੁਰ ਦੇ ਵੀਰ ਇੰਦਰਜੀਤ ਸਿੰਘ ਦਾ ਨਾਮ ਲੈ ਲੈ ਕੇ ਰੱਜ ਕੇ ਸੰਗਤ ਵਿੱਚ ਨਿੰਦਾ ਕੀਤੀ। ਇਹ ਖਬਰ ਮਿਲਦਿਆਂ ਹੀ ਅਕਾਲੀ ਜੱਥੇ ਦੇ ਵੀਰ ਅੱਜ ਦੋਪਹਿਰ ਤੋਂ ਹੀ ਅਕਾਲੀ ਜਥੇ ਦੇ ਦਫਤਰ ਵਿੱਚ ਇਕੱਠੇ ਹੋਣ ਲਗ ਪਏ।

ਵੇਖਦਿਆਂ ਹੀ ਵੇਖਦਿਆਂ ਸਠ ਸੱਤਰ ਵੀਰਾਂ ਦਾ ਇਕਠ ਇਕ ਮੀਟਿੰਗ ਵਿੱਚ ਬਦਲ ਗਿਆ। ਅਖੀਰ ਵਿੱਚ ਇਹ ਫੈਸਲਾ ਕੀਤਾ ਗਿਆ ਕਿ, ਗੁਰਪ੍ਰੀਤ ਬਚਿਤਰਿਯੇ, ਦਾ ਹੁਣ ਕੋਈ ਪ੍ਰੋਗ੍ਰਾਮ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਇਸ ਧੂਤੇ ਨੇ ਸਵੇਰ ਦੇ ਦੀਵਾਨ ਵਿੱਚ ਇਹ ਵੀ ਐਲਾਨ ਕੀਤਾ ਸੀ ਕਿ ਜਿਹੜਾ ਬੰਦਾ ਦਸਮ ਗ੍ਰੰਥ 'ਤੇ ਕਿੰਤੂ ਕਰਦਾ ਹੈ, ਮੈਂ ਉਸ ਦਾ ਸਿਰ ਵੱਢ ਸਕਦਾ ਹਾਂ, ਮੇਰੇ ਪਿਛੇ ਬਹੁਤ ਤਾਕਤ ਹੈ।

ਅਕਾਲੀ ਜਥੇ ਦਾ ਇਹ ਇਕੱਠ ਗੁਰੂ ਸਿੰਘ ਸਭਾ ਦੇ ਪ੍ਧਾਨ ਸਰਦਾਰ ਹਰਵਿੰਦਰ ਸਿੰਘ ਲਾਰਡ ਦੇ ਘਰ ਪੁੱਜ ਗਏ।

ਅਕਾਲੀ ਜਥਾ ਕਾਨਪੁਰ ਨੇ ਹਰਵਿੰਦਰ ਸਿੰਘ ਲਾਰਡ ਅਗੇ ਦੋ ਗੱਲਾਂ ਰਖੀਆਂ ਕਿ ਜਾਂ ਤਾਂ ਇਸ ਦਾ ਪ੍ਰੋਗ੍ਰਾਮ ਰੱਦ ਕਰੋ, ਜਾਂ ਅਸੀਂ ਸਾਰੇ ਸੱਠ ਬੰਦੇ ਬਿਨਾ ਕੋਈ ਹਥਿਆਰ ਲਏ, ਗੁਰਦੁਆਰੇ ਜਾ ਰਹੇ ਹਾਂ। ਪ੍ਰਧਾਨ ਸਾਹਿਬ ਦਾ ਕੋਈ ਮਾਕੂਲ ਜਵਾਬ ਨਾ ਮਿਲਣ 'ਤੇ ਇਕ ਕਾਫਿਲੇ ਦੇ ਰੂਪ ਵਿੱਚ ਅਕਾਲੀ ਜਥੇ ਦੇ ਸਾਰੇ ਵੀਰ ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ ਪਹੁੰਚ ਗਏ, ਜਿਥੇ ਸਾਮ ਸਾਡੇ ਸੱਤ ਵਜੇ ਇਸ ਬਚਿੱਤਰੀ ਨੇ ਕਥਾ ਕਰਣੀ ਸੀ।

07:30 ਵੱਜ ਗਏ, 8 ਵੱਜ ਗਏ, ਲੇਕਿਨ ਇਹ ਡਰਦਾ ਮਾਰਾ ਗੁਰਦੁਆਰੇ ਨਾ ਵੜਿਆ, ਕਿਉਂਕਿ ਇਸ ਨੂੰ ਖਬਰ ਹੋ ਗਈ ਸੀ ਕਿ ਅਕਾਲੀ ਜਥਾ ਕਾਨਪੁਰ ਦੇ ਸਾਰੇ ਵੀਰਾਂ ਨੇ ਇਸ ਦੀ ਚੁਨੌਤੀ ਨੂੰ ਸਵੀਕਾਰ ਕਰਦਿਆਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣਾ ਸਿਰ ਦੇਣ ਦਾ ਤਹੱਇਆ ਕਰ ਲਿਆ ਹੈ।

ਇਹ 08:40 'ਤੇ ਆਪਣਿਆਂ ਧੂਤਿਆਂ ਨਾਲ ਗੁਰਦੁਆਰੇ ਪੁਜਿਆ, ਤਾਂ ਇਸ ਦੇ ਚੇਹਰੇ ਦੀਆਂ ਹਵਾਈਆਂ, ਉਡੀਆਂ ਹੋਈਆਂ ਸਨ।

ਪ੍ਰਧਾਨ ਸਾਹਿਬ ਨੇ ਬਹੁਤ ਹੀ ਦੂਰ ਦਰਸ਼ਿਤਾ ਦਾ ਪਰਿਚਯ ਦਿੰਦਿਆ ਅਤੇ ਮਾਈਕ 'ਤੇ ਸੰਗਤ ਵਿੱਚ ਇਹ ਕਹਿਆ ਕਿ, ਗੁਰਪ੍ਰੀਤ ਸਿੰਘ ਕੇਲੇਫੋਰਨੀਆਂ ਬਹੁਤ ਦੂਰੋਂ ਆਏ ਹਨ, ਇਸ ਲਈ ਅਸੀਂ ਉਨ੍ਹਾਂ ਦਾ ਇਹ ਪ੍ਰੋਗ੍ਰਾਮ ਰਦ ਨਹੀਂ ਕੀਤਾ, ਲੇਕਿਨ ਉਨਹਾਂ ਨੇ ਅੱਜ ਜੇ ਸਵੇਰ ਦੇ ਦੀਵਾਨ ਵਿੱਚ ਗੱਲਾਂ ਕਹੀਆਂ, ਉਹ ਬਹੁਤ ਹੀ ਇਤਰਾਜਯੋਗ ਹਨ, ਜੋ ਕਾਨਪੁਰ ਦੀ ਸਾਧ ਸੰਗਤ ਵਿੱਚ ਵੰਡੀਆਂ ਪਾ ਸਕਦੀਆਂ ਹਨ। ਪ੍ਰੋ. ਦਰਸ਼ਨ ਸਿੰਅ ਤੇ ਇੰਦਰਜੀਤ ਸਿੰਘ ਸਾਡੇ ਲਈ ਬਹੁਤ ਸਤਿਕਾਰ ਯੋਗ ਹਨ। ਉਨ੍ਹਾਂ ਦਾ ਨਾਮ ਲੈ ਕੇ ਜੋ ਕਿਹਾ ਗਿਆ, ਐਸੀ ਭੁੱਲ ਦੋਬਾਰਾ ਨਹੀਂ ਹੋਣੀ ਚਾਹੀਦੀ ਅਤੇ ਕੈਲੇਫੋਰਨੀਆ ਜੀ ਆਪ ਨੂੰ ਜੋ ਕਥਾ ਕਰਨੀ ਹੈ, ਉਹ ਗੁਰੂ ਬਾਣੀ ਅਤੇ ਗੁਰਮਤਿ ਤੇ ਕਰੋ।

ਜਿਵੇਂ ਹੀ ਇਹ ਸਟੇਜ 'ਤੇ ਬੈਠਾ ਇਸ ਦੀ ਨਿਗਾਹ ਸਾਹਣੇ ਬੈਠੇ ਕੰਵਲਪਾਲ ਸਿੰਘ ਅਤੇ ਇੰਦਰਜੀਤ ਸਿੰਘ 'ਤੇ ਪਈ, ਜਿਨ੍ਹਾਂ ਨੂੰ ਇਹ ਕਈ ਦਿਨਾਂ ਤੋਂ ਦਮਗੱਜੇ ਮਾਰ ਮਾਰ ਕੇ ਸੰਗਤ ਵਿੱਚ ਆਕੇ ਚਰਚਾ ਕਰਣ ਦਾ ਚੈਲੈਂਜ ਦੇ ਰਿਹਾ ਸੀ। ਜਬਲੀਆਂ ਮਾਰਦਾ ਵਾਰ ਵਾਰ ਇਹ ਇਨ੍ਹਾ ਨੂੰ ਵੇਖ ਲੈਂਦਾ ਸੀ। ਹੇਠਾਂ ਆ ਕੇ ਅਕਾਲੀ ਜਥੇ ਦੇ ਵੀਰਾਂ ਨੇ "ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥" ਸ਼ਬਦ ਉੱਚੀ ਉੱਚੀ ਗਾਉਣਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਸੁਨੇਹਾ ਭੇਜ ਦਿੱਤਾ ਕਿ ਅਸੀਂ ਅਕਾਲੀ ਜਥੇ ਦੇ ਸਾਰੇ ਵੀਰ ਅਖੌਤੀ ਦਸਮ ਗ੍ੰਥ ਦੀ ਇੱਕ ਤੁੱਕ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾਂ ਨਹੀਂ ਮੰਨਦੇ, ਜੇ ਤੇਰੇ ਵਿੱਚ ਹਿੰਮਤ ਹੈ ਤਾਂ ਅਸੀਂ ਨਿਹੱਥੇ ਆਏ ਹਾਂ, ਸਾਡਾ ਸਿਰ ਵਡ੍ਹ ਕੇ ਲੈ ਜਾ। ਬਹੁਤ ਦੇਰ ਸਾਰੇ ਵੀਰ ਹੇਠਾਂ ਖੜੇ ਰਹੇ, ਲੇਕਿਨ ਨਾ ਇਹ ਆਪ ਹੇਠਾਂ ਆਇਆ ਤੇ ਨਾ ਹੀ ਇਸ ਦਾ ਜਵਾਬ ਆਇਆ। ਅੱਜ ਦਾ ਦਿਨ ਇਸ ਦੀ ਸੰਗਤ ਵਿੱਚ ਬਹੁਤ ਕੁੱਤੇ ਖਾਣੀ ਹੋਈ,

ਸਵੇਰੇ ਜਦੋਂ ਇਸਨੇ ਅਕਾਲੀ ਜਥੇ, ਪ੍ਰੋ. ਦਰਸ਼ਨ ਸਿੰਘ ਅਤੇ ਇੰਦਰਜੀਤ ਸਿੰਘ ਦਾ ਨਾਮ ਲੈ ਲੈਕੇ ਇਸਨੇ ਨਿੰਦਾ ਕੀਤੀ ਤੇ ਗੁਰੂ ਨਾਨਕ ਮੋਟਰ ਮਾਰਕੀਟ ਐਸੋਸੀਏਸ਼ਨ ਦੇ ਸਕੱਤਰ ਅਤੇ ਅਕਾਲੀ ਜੱਥੇ ਦੀ ਵੀਰ ਅਜੀਤ ਸਿੰਘ ਨੇ ਇਸ ਦਾ ਹੱਥ ਘੁੱਟ ਕੇ ਫੜ ਲਿਆ ਤੇ ਇਸਨੂੰ ਕਹਿਆ ਕਿ ਤੂੰ ਕਾਨਪੁਰ ਕਥਾ ਕਰਣ ਆਇਆ ਹੈਂ, ਕਿ ਨਿੰਦਾ ਕਰਕੇ ਸਿੱਖਾਂ ਨੂੰ ਆਪਸ ਵਿੱਚ ਲੜਵਾਉਨ ਲਈ ਆਇਆ ਹੈਂ? ਬਹੁਤ ਦੇਰ ਤੱਕ ਇਸ ਦਾ ਹੱਥ ਨਾ ਛੱਡਣ 'ਤੇ ਇਸ ਨਾਲ ਆਏ ਨਿਹੰਗ ਨੇ ਇਸਦਾ ਹੱਥ ਛਡਣ ਲਈ ਕਹਿਆ।

ਇਸਨੇ ਕਥਾ ਕਰਦਿਆਂ ਕਹਿਆ ਕੇ ਇਹ ਕਹਿੰਦੇ ਹਨ ਕੇ ਰੱਖੜੀ ਸਾਡਾ ਤਿਉਹਾਰ ਨਹੀਂ, ਦਿਵਾਲੀ ਸਾਡਾ ਤਿਉਹਾਰ ਨਹੀਂ, ਸਿੱਖ ਨੂੰ ਮੰਦਿਰ ਨਹੀਂ ਜਾਣਾ ਚਾਹੀਦਾ... ਐਸਾ ਉਹ ਲੋਕੀਂ ਕਹਿੰਦੇ ਹਨ, ਜਿਨ੍ਹਾਂ ਵਿੱਚ ਪਿਆਰ ਨਹੀਂ, ਬਾਣੀ ਦਾ ਸਤਕਾਰ ਨਹੀਂ, ਸਿੱਖਾਂ ਨੂੰ ਸਭ ਕੁਝ ਕਰਣਾ ਚਾਹੀਦਾ ਹੈ। ਇਸਦੀਆਂ ਇਹ ਯਬਲੀਆਂ ਸੁਣ ਕੇ ਅੱਗੇ ਬੈਠੇ ਅਕਾਲੀ ਜੱਥੇ ਦੇ ਵੀਰ ਜ਼ੋਰ ਜ਼ੋਰ ਦੀ ਹੱਸ ਰਹੇ ਸਨ ਤੇ ਮੂਰਖ ਸਰਕਲੀਏ ਅਤੇ ਸਰਬ ਲੋਹ ਦੇ ਕੀਰਤਨੀ ਜੱਥੇ ਵਾਲਿਆਂ ਦੇ ਧੂਤੇ ਜਕਾਰੇ ਛੱਡੀ ਜਾ ਰਹੇ ਸਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top