Share on Facebook

Main News Page

15 ਅਗਸਤ ਆਜ਼ਾਦੀ ਦਿਹਾੜਾ ?
-: ਜਸਵਿੰਦਰ ਸਿੰਘ

ਮੇਰੀ ਫ੍ਰੈਂਡ ਲਿਸਟ ਵਿਚਲੇ ਸਾਰੇ ਹਿੰਦੂ ਦੋਸਤਾਂ ਨੂੰ ਆਜ਼ਾਦੀ ਦਿਨ ਮੁਬਾਰਕ ਹੋਵੇ। ਸਾਰੇ ਪੰਜਾਬੀ ਕਾਮਰੇਡ ਦੋਸਤਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਸਾਰੇ ਬੇਗੈਰਤ ਤੇ ਬੇਜ਼ਮੀਰੇ ਸਿੱਖਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਕਮਅਕਲ, ਘੱਟ ਵਿਕਸਤ ਬੁੱਧੀ ਵਾਲੇ ਸਿੱਖਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਸਰਕਾਰੀ ਟਾਉਟ - ਟੱਪਿਆਂ, ਚਮਚਿਆਂ, ਫ਼ੁਕਰਿਆਂ ਤੇ ਗੱਦਾਰਾਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ। ਅਕਾਲੀਆਂ ਕਾਗਰਸ਼ੀਆਂ ਝਾੜੂਆਂ ਦਾਤੀ ਹਥੌੜਿਆਂ ਨੂੰ ਵੀ ਆਜ਼ਾਦੀ ਦਿਨ ਮੁਬਾਰਕ ਹੋਵੇ।

- ਜਿਨ੍ਹਾਂ (ਸਿੱਖਾਂ) ਨੂੰ 1984 ਵਿੱਚ ਦਿੱਲੀ ਕਾਨਪੁਰ ਬਕਾਰੋ ਆਦਿ ਵਿੱਚ ਆਪਣੀਆਂ ਧੀਆਂ ਭੈਣਾਂ ਦੀ ਸਰਕਾਰੀ ਸਾਏ ਹੇਠ ਲੁੱਟੀ ਗਈ ਪੱਤ ਅਜੇ ਤੱਕ ਯਾਦ ਹੈ, ਉਹਨਾਂ ਨਾਲ ਬਹੁਤ ਬਹੁਤ ਅਫ਼ਸੋਸ
- ਜਿੰਨ੍ਹਾਂ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰੇ ਦਰਬਾਰ ਸਾਹਿਬ ਅਤੇ 40 ਹੋਰ ਗੁਰਧਾਮਾਂ ‘ਤੇ ਹੋਏ ਹਮਲੇ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਅਜੇ ਤੱਕ ਨਹੀਂ ਭੁੱਲੀ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ
- ਜਿਨ੍ਹਾਂ ਮਾਪਿਆਂ ਦੇ ਪੁੱਤ ਲਾਵਾਰਸ ਲਾਸ਼ਾਂ ਕਹਿਕੇ ਸਾੜ ਦਿੱਤੇ ਗਏ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ
- ਜਿਨ੍ਹਾਂ ਮਾਪਿਆਂ ਦੇ ਪੁੱਤ ਕਿਸੇ ਸੋਚੀ ਸਮਝੀ ਸਰਕਾਰੀ ਸਾਜ਼ਸ ਦੇ ਅਧੀਨ ਨਸ਼ਿਆਂ ਦੀ ਭੇਟ ਚੜ੍ਹਾ ਦਿੱਤੇ ਗਏ ਉਹਨਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ
- ਪੰਜਾਬ ਦੇ.ਪਾਣੀਆਂ, ਪੰਜਾਬ ਦੀ ਬੰਜਰ ਹੋਣ ਜਾ ਰਹੀ ਜ਼ਮੀਨ, ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਬੋਲੀ ਜੋ ਹਿੰਦੂਤਵ ਰੂਪੀ ਮਗਰਮੱਛ ਦੇ ਜਬਾੜੇ ਹੇਠ ਆਈ ਸਹਿਕ ਰਹੀ ਹੈ, ਉਸ ਨਾਲ ਵੀ ਬਹੁਤ ਬਹੁਤ ਅਫ਼ਸੋਸ
- ਜਿਹੜੇ ਗਰੀਬ ਇਸ ਦੇਸ ਵਿੱਚ ਰੋਟੀ ਜਾਂ ਇਲਾਜ ਖੁਣੋ ਮਰ ਗਏ ਉਹਨਾਂ ਦੇ ਪਰਿਵਾਰਾਂ ਨਾਲ ਵੀ ਬਹੁਤ ਬਹੁਤ ਅਫ਼ਸੋਸ
- ਬ੍ਰਾਹਮਣੀ ਨਿਜ਼ਾਮ ਅਧੀਨ ਜੋ ਵੀ ਲੁੱਟੇ ਪੁੱਟੇ ਗਏ ਸਭ ਨਾਲ ਬਹੁਤ ਬਹੁਤ ਅਫ਼ਸੋਸ। ਕਸ਼ਮੀਰੀਆਂ, ਨਾਗਿਆਂ, ਅਸਾਮੀਆਂ, ਬੋਡੋਆਂ ਅਤੇ ਮਾਉਵਾਦੀਆਂ ਨਾਲ ਵੀ ਬਹੁਤ ਬਹੁਤ ਅਫ਼ਸੋਸ
- ਗੁਜਰਾਤ ਦੇ ਮੁਸਲਮਾਨਾਂ ਤੇ ਉੜੀਸਾ ਦੇ ਇਸਾਈਆਂ ਸਮੇਤ ਸਮੂਹ ਘੱਟ ਗਿਣਤੀਆਂ ਨਾਲ ਵੀ ਬਹੁਤ ਬਹੁਤ ਅਫ਼ਸੋਸ। ਜਿੰਨ੍ਹਾਂ ਅੰਦਰ ਵੀ ਕੋਈ ਅਣਖ਼ ਦੀ ਕਣੀ ਬਚੀ ਹੈ ਭਾਈ ਸਭ ਨਾਲ ਬਹੁਤ ਬਹੁਤ ਅਫ਼ਸੋਸ...

...ਬਾਕੀ ਸਭ ਨੂੰ ਆਜ਼ਾਦੀ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

ਵਿਚਲੀ ਵਾਲੀ ਗੱਲ ਹਰ ਸਾਲ ਹੀ 26 ਜਨਵਰੀ ਅਤੇ 15 ਅਗਸਤ ਨੂੰ ਸਿੱਖ ਨੇਤਾ ਲੋਗ ਕਹਿੰਦੇ ਹਨ ਕੇ ਭਾਰਤ ਦੀ ਆਜ਼ਾਦੀ ਵੇਲੇ 75 % ਸਿੱਖ ਫਾਂਸੀ ਚੜ੍ਹੇ, 80 % ਕਾਲੇ ਪਾਣੀ ਗਏ ਲਪਰ ਆਜ਼ਾਦੀ ਵੇਲੇ ੫ ਲੱਖ ਮਾਰੇ ਗਏ ਅਤੇ ਕਰੋੜਾਂ ਉੱਜੜ ਗਏ, ਓਧਰ ਦਖਣ ਭਾਰਤ ਦੇ ਸਾਡੇ ਤੋਂ ਕਿਤੇ ਵੱਡੇ ਵੱਡੇ ਸੂਬੇ ਅਤੇ ਕਿਤੇ ਵਧ ਲੋਕਾਂ ਚੋਂ ਪੰਜ ਆਦਮੀ ਫਾਸੀ ਨਹੀਂ ਚੜ੍ਹੇ ਅਤੇ ਦਸ ਕਾਲੇ ਪਾਣੀ ਨਹੀਂ ਗਏ, ਪਰ ਓਹ ਬਗੈਰ ਮਰਿਆਂ ਅਤੇ ਬਗੈਰ ਬਰਬਾਦ ਹੋਈਆਂ ਸਾਡੇ ਬਰਾਬਰ ਆਜ਼ਾਦ ਹੋਏ ਸਿੱਖਾਂ ਨੂੰ ਸਿਰਫ ਡੇਢ ਫੀ ਸਦੀ ਹੋਕੇ ਇੰਜ ਮਰਨ ਦੀ ਸਲਾਹ ਕਿਸਨੇ ਦਿੱਤੀ ਸੀ ? ਸਿੱਖਾਂ ਦੇ ਨਾਲਾਇਕ ਨੇਤਾਵਾਂ ਨੇ ਗਰੀਬ ਲੋਕ ਮਰਵਾਏ। ਜੇ ਦੱਖਣੀ ਭਾਰਤੀ ਲੋਕਾਂ ਵਾਂਗ ਚੁੱਪ ਕਰਕੇ ਬੈਠੇ ਰਹਿੰਦੇ, ਆਜ਼ਾਦ ਫਿਰ ਵੀ ਬਾਕੀ ਦੇਸ਼ ਦੇ ਨਾਲ ਹੋ ਹੀ ਜਾਣਾ ਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top