Share on Facebook

Main News Page

ਸਿੱਖ ਰਹਤ ਮਰਯਾਦਾ ਪੰਥਕ ਅਤੇ ਲਾਗੂ ਹੋਣ ਦਾ ਹੋਕਾ ਦੇਣ ਵਾਲੇ ਵਿਦਵਾਨਾਂ ਨੂੰ ਸਵਾਲ !!!
: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸਿੱਖ ਭਰਾ-ਮਾਰੂ ਜੰਗ ਕਰਵਾਉਣ ਵਿੱਚ ਤੱਤਪਰ ਬ੍ਰਾਹਮਣਵਾਦੀ ਜਥੇਬੰਦੀਆਂ ਸਿੱਖਾਂ ਉੱਤੇ ਆਪਣਾ ਏਜੰਡਾ ਲਾਗੂ ਕਰਵਾਉਣ ਵਿੱਚ ਲਗਾਤਾਰ ਯਤਨਸ਼ੀਲ ਹਨ। ਇੱਸ ਦੇ ਸਿੱਟੇ ਵਜੋਂ ਪਿੰਡ ਸਭਰਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਦੇ ਬਰਾਬਰ ਸੰਨ 1897 ਵਿੱਚ ਬਚਿੱਤ੍ਰ ਨਾਟਕ ਤੋਂ ਬਣਾਏ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹੈ। ਬਹੁਤੇ ਸਿੱਖ ਚੈਨਲਾਂ ਉੱਤੇ ਵੀ ਕਈ ਸਿੱਖ ਵਿਦਵਾਨ/ਗੁਰਦੁਆਰਾ ਪ੍ਰਬੰਧਕ ਵਾਰ-ਵਾਰ ਜ਼ੋਰ ਦੇ ਕੇ ਕਹਿ ਰਹੇ ਹਨ ਕਿ ਸਿੱਖ ਰਹਤ ਮਰਯਾਦਾ ਪੰਥ ਨੇ ਬਣਾਈ ਹੈ ਪੰਥ ਨੇ ਬਣਾਈ ਹੈ ਅਤੇ ਇਹ ਪੰਥਕ ਹੈ ਅਤੇ ਇਹ ਸ਼੍ਰੀ ਅਕਾਲ ਤਖ਼ਤ ਤੋਂ ਲਾਗੂ ਹੈ।

ਅਜਿਹੇ ਵਿਦਵਾਨਾਂ ਨੂੰ ਸਵਾਲ ਹੈ ਕਿ ਹੁਣ ਤੁਹਾਡਾ ਉਹ ਅਖੌਤੀ ਪੰਥ ਕਿੱਥੇ ਹੈ ਜਿਸ ਨੇ ਰਹਤ ਮਰਯਾਦਾ ਬਣਾਈ ਸੀ? ਦੱਸੋ ਤੁਹਾਡੇ ਕਹੇ ਹੋਏ ਜਥੇਦਾਰ ਕਿੱਥੇ ਅਤੇ ਕੌਣ ਹਨ ਜਿਨ੍ਹਾਂ ਦੁਆਰਾ ਤੁਸੀਂ ਰਹਤ ਮਰਯਾਦਾ ਨੂੰ ਲਾਗੂ ਮੰਨਦੇ ਹੋ? ਰਹਤ ਮਰਯਾਦਾ ਦੇ ਪੰਨਾਂ 13 ਮੱਦ (ਹ) ਵਿੱਚ ਤੁਹਾਡੇ ਹੀ ਪੰਥ ਨੇ ਲਿਖਿਆ ਹੋਇਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ)ਕਿਸੇ ਹੋਰ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਹੁਣ ਦੱਸੋ ਤੁਹਾਡਾ ਪੰਥ ਕਿੱਥੇ ਹੈ ਜੋ ਆਪਣੇ ਬਣਾਏ ਨਿਯਮ ਉੱਤੇ ਹੀ ਪਹਿਰਾ ਦੇ ਕੇ ਪਿੰਡ ਸਭਰਾ ਦੇ ਗੁਰਦੁਆਰੇ ਵਿੱਚੋਂ ਅਖੌਤੀ ਦਸਮ ਗ੍ਰੰਥ ਨੂੰ ਕਿਉਂ ਨਹੀਂ ਚੁਕਾਉਂਦਾ? ਦੱਸੋ ਹੁਣ ਰਹਤ ਮਰਯਾਦਾ ਨੂੰ ਲਾਗੂ ਕਰਨ ਵਾਲ਼ਾ ਤੁਹਾਡਾ ਸ਼੍ਰੀ ਅਕਾਲ ਤਖ਼ਤ ਦਾ ਜਥੇਦਾਰ ਕਿੱਥੇ ਚਲਾ ਗਿਆ ਹੈ?

ਹੁਣ ਤੁਹਾਨੂੰ ਪਤਾ ਲੱਗਾ ਕਿ ਰਹਤ ਮਰਯਾਦਾ ਕਿਸੇ ਪੰਥ ਨੇ ਪ੍ਰਵਾਨਤ ਨਹੀਂ ਕੀਤੀ ਤੇ ਨਾ ਹੀ ਸ਼੍ਰੀ ਅਕਾਲ ਤਖ਼ਤ ਤੋਂ ਇਹ ਪ੍ਰਵਾਨਤ ਜਾਂ ਲਾਗੂ ਹੈ? ਇਹ ਮਰਯਾਦਾ ਸ਼੍ਰੋ. ਕਮੇਟੀ ਨੇ ਬਣਾਈ ਅਤੇ ਪ੍ਰਵਾਨ ਕੀਤੀ ਸੀ। ਹੁਣ ਸ਼੍ਰੋ. ਕਮੇਟੀ ਕਿਉਂ ਪਿੰਡ ਸਭਰਾ ਵਿੱਚ ਦਖ਼ਲ ਨਹੀਂ ਦਿੰਦੀ?

ਇੱਸ ਕਰਕੇ ਦਖ਼ਲ ਨਹੀਂ ਦਿੰਦੀ ਕਿਉਂਕਿ ਇਸ ਨੇ ਤਾਂ ਆਪ ਹੀ ਰਹਤ ਮਰਯਾਦਾ ਵਿੱਚ ਤਬਦੀਲੀ ਕਰਕੇ ਰਹਤ ਮਰਯਾਦਾ ਦੇ ਪੰਨਾਂ 15 ਮੱਦ (ੲ) ਵਿੱਚ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਗੁਰਦੁਆਰਿਆਂ ਵਿੱਚ ਕੀਰਤਨ ਕਰਨ ਦੀ ਆਗਿਆ ਦਿੱਤੀ ਹੋਈ ਹੈ। ਇਸ ਕਮੇਟੀ ਨੇ ਹੀ ਅਖੌਤੀ ਦਸਮ ਗ੍ਰੰਥ ਵਿੱਚੋਂ ਕੱਚੀਆਂ ਰਚਨਾਵਾਂ ਸੱਚੀ ਬਾਣੀ ਦੇ ਨਿੱਤ-ਨੇਮ ਵਿੱਚ ਰਲ਼ਾਈਆਂ ਸਨ ਅਤੇ ਸਿੱਖਾਂ ਨੂੰ ਪ੍ਰਿਥਮ ਭਗਉਤੀ ਸਿਮਰ ਕੇ ਰਾਹੀਂ, ਦੁਰਗਾ ਮਾਈ ਪਾਰਬਤੀ ਦੇ ਲੜ ਲਾਇਆ ਸੀ। ਰਹਤ ਮਰਯਾਦਾ ਬਣਾਉਣ ਅਤੇ ਪ੍ਰਵਾਨ ਕਰਨ ਵਾਲ਼ਾ ਜੇ ਕੋਈ ਪੰਥ ਹੈ, ਤਾਂ ਉਹ ਸਾਮ੍ਹਣੇ ਲਿਆਓ, ਜੋ ਪਿੰਡ ਸਭਰਾ ਵਿੱਚ ਹੋ ਚੁੱਕੇ ਅਖੌਤੀ ਦਸਮ ਗ੍ਰੰਥ ਦੇ ਅਸਥਾਪਨ ਨੂੰ ਓਥੋਂ ਹਟਾਵੇ। ਸਿੱਖ ਵਿਦਵਾਨੋਂ ਤੁਹਾਡੇ ਅਖੌਤੀ ਪੰਥ ਦੇ ਹੁੰਦਿਆਂ ਹੀ ਇੰਗਲੈਂਡ ਵਿੱਚ ਅਖੌਤੀ ਦਸਮ ਗ੍ਰੰਥ ਨੂੰ ਗੁਰਦੁਆਾਰੇ ਵਿੱਚ ਅਸਥਾਪਨ ਕਰ ਕੇ ਸਹਜ ਪਾਠ ਵੀ ਕੀਤਾ ਗਿਆ ਹੈ। ਕੁੱਝ ਤਖ਼ਤਾਂ ਉੱਤੇ ਵੀ ਇਹ ਵਰਤਾਰਾ ਚੱਲ ਰਿਹਾ ਹੈ।

ਸਿੱਟਾ:

ਅਜੇ ਵੀ ਜਾਗ ਜਾਓ। ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੈ ਜਾਈ॥ (ਗਗਸ 972/8)
ਅਰਥ:- ਹੇ ਭਾਈ! ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ; ਵੇਦ ਸ਼ਾਸਤ੍ਰ-ਰੂਪ ਧਰਮ ਗ੍ਰੰਥ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ।

ਸਿੱਖ ਰਹਤ ਮਰਯਾਦਾ ਨੂੰ ਪੰਥਕ ਕਹਿਣਾ ਛੱਡ ਦਿਓ। ਆਪਣਾ ਫ਼ਰਜ਼ ਸਮਝਦੇ ਹੋਏ ਆਪਣੇ ਅਧੀਨ ਜਾਂ ਪ੍ਰਬੰਧ ਹੇਠ ਚਲਦੇ ਗੁਰਦੁਆਰਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਖ਼ਸ਼ਿਆ ਨਿੱਤ-ਨੇਮ ਹੀ ਲਾਗੂ ਕਰਾਓ ਅਤੇ ਅਰਦਾਸਿ ਵਿੱਚੋਂ ਪ੍ਰਿਥਮ ਭਗਉਤੀ ਦੀ ਦੁਰਗਾ ਮਾਈ ਪਾਰਬਤੀ ਦੇ ਪਾਠ ਵਾਲ਼ੀ ਪਉੜੀ ਪੜ੍ਹੇ ਜਾਣੀ ਬੰਦ ਕਰਾਓ। ਅਖੌਤੀ ਦਸਮ ਗ੍ਰੰਥ ਦੇ ਗੁਰਦੁਆਰਿਆਂ ਵਿੱਚ ਅਸਥਾਪਨ ਕੀਤੇ ਜਾਣਾ ਤਾਂ ਹੀ ਬੰਦ ਹੋ ਸਕਦਾ ਹੈ, ਨਹੀਂ ਤਾਂ ਉਹ ਭਿਆਨਕ ਸਮਾਂ ਆ ਰਿਹਾ ਹੈ ਜਦੋਂ ਤੁਹਾਡੇ ਆਪਣੇ ਪ੍ਰਬੰਧ ਹੇਠਾਂ ਚਲਦੇ ਗੁਰਦੁਆਰਿਆਂ ਵਿੱਚ ਵੀ ਬ੍ਰਾਹਮਣਵਾਦੀ ਏਜੰਡੇ ਅਧੀਨ ਜ਼ਬਰਨ ਅਖੌਤੀ ਦਸਮ ਗ੍ਰੰਥ ਸਥਾਪਤ ਕੀਤਾ ਜਾਵੇਗਾ ਜਿਸ ਨੂੰ ਕੋਈ ਰੋਕ ਨਹੀਂ ਸਕੇਗਾ। ਗੁਰਦੁਆਰਿਆਂ ਵਿੱਚ ਹੋ ਰਿਹਾ ਓਮ ਦਾ ਜਾਪ ਅਤੇ ਯੋਗਾ, ਪੜ੍ਹੀਆਂ ਜਾਂਦੀਆਂ ਕੱਚੀਆ ਬਾਣੀਆਂ ਜਿਵੇਂ ਦੇਹ ਸਿਵਾ ਬਰ, ਮੁਰ ਪਿਤ ਪੂਰਬ ਕੀਅਸ ਪਯਾਨਾ, ਹੇ ਰਵਿ ਹੇ ਸਸਿ ਆਦਿਕ , ਨਿੱਤ-ਨੇਮ ਵਿੱਚ ਪੜ੍ਹੀਆਂ ਜਾਂਦੀਆਂ ਕੱਚੀਆਂ ਬਾਣੀਆਂ, ਪ੍ਰਿਥਮ ਭਗਉਤੀ ਵਾਲ਼ੀ ਦੁਰਗਾ ਮਾਈ ਦੀ ਸਿਫ਼ਤਿ ਵਾਲ਼ੀ ਅਰਦਾਸਿ ਆਦਿਕ ਬ੍ਰਾਹਮਣਵਾਦੀ/ਹਿੰਦੂਤਵ ਏਜੰਡੇ ਦਾ ਹੀ ਹਿੱਸਾ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top