Share on Facebook

Main News Page

ਸਿੱਧ ਜਾਂ ਗਣੇਸ਼ ਨੂੰ ਦਿੱਤਾ ਉਪਦੇਸ਼ ਹੀ ਅਨੰਦੁ ਸਾਹਿਬ ਦੀਆਂ 40 ਪਉੜੀਆਂ ਹਨ: ਭਰਮਗਿਆਨੀ ਟਕਸਾਲੀ ਗੁਰਬਚਨ ਸਿੰਘ
-: ਖ਼ਾਲਸਾ ਨਿਊਜ਼ ਟੀਮ

ਗੁਰਮਤਿ ਦੇ ਪ੍ਰਚਾਰਕਾਂ ਦਾ ਵਿਰੋਧ ਕਰਣ ਵਾਲੇ, ਕਦੀ ਆਪਣੀ ਪੀੜੀ ਥੱਲੇ ਸੋਟਾ ਫੇਰਨਗੇ? ਇਨ੍ਹਾਂ ਸਿਰਫਿਰੇ ਟਕਸਾਲੀਆਂ ਦੇ ਭਰਮ ਗਿਆਨੀ, ਗੁਰਮਤਿ ਮਾਰਤੰਡ ਗਿਆਨੀ ਗੁਰਬਚਨ ਸਿੰਘ ਦੀ ਆਹ ਦੁਰਮਤਿ ਕਥਾ ਸੁਣੋ ਤੇ ਪੜ ਕੇ ਦੇਖੋ, ਕੋਈ ਅਕਲ ਵਾਲੀ ਕੀਤੀ ਹੈ?

ਗੁਰਬਚਨ ਸਿੰਘ ਕਹਿੰਦਾ ...

"ਗੁਰੂ ਅਮਰਦਾਸ ਜੀ ਜਦੋਂ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਨੂੰ ਜੀਅ ਦਾਨ ਬਖਸ਼ਦੇ ਸਨ, ਉਸ ਵਕਤ ਇੱਕ ਜੋਗੀ ਚੱਲ ਕੇ ਆਇਆ, ਜਿਸਦੀ ਬਯੀ ਲੰਮੀ ਉਮਰ ਸੀ, ਕਹਿੰਦਾ ਮੈਂ ਸਿੱਖੀ ਬਖਸ਼ੋ। ਹਜ਼ੂਰ ਕਹਿੰਦੇ ਸਿੱਖੀ ਤਾਂ ਤੈਨੂੰ ਬਖਸ਼ ਦਿੰਦੇ, ਪਰ ਸਿੱਖ ਬਣੇ ਤੋਂ ਫਿਰ ਜੰਮਣ ਮਰਣ ਮੁੱਕ ਜਾਂਦਾ ਹੈ, ਤੇਰਾ ਹਾਲੇ ਪਰਾਲਭਦ ਅਨੁਸਾਰ ਇੱਕ ਜਨਮ ਹੋਰ ਹੈ, ਉਹ ਜਨਮ ਤੁੰ ਧਾਰ ਲੈ, ਫਿਰ ਤੈਨੂੰ ਉਪਦੇਸ਼ ਦਿਆਂਗੇ। ਜਦੋਂ ਇਹ ਬਚਨ ਕੀਤੇ, ਤੇ ਜੋਗੀ ਸੰਕਲਪ ਸਿੱਧ ਸੀ, ਉਸ ਸਰੀਰ ਤਿਆਗ ਕੇ ਭਾਈ ਮੋਹਰੀ ਦੇ ਘਰ ਜਨਮ ਧਾਰ ਲਿਆ। ਮੋਹਰੀ ਦੇ ਘਰ ਜਦੋਂ ਜਨਮ ਧਾਰਿਆ, ਤਾਂ ਮਹਾਰਾਜ ਨੇ ਗਿਆਨ ਦੀ ਇੱਛਾ, ਅਨੰਦ ਦੀ ਇਛਾ ਵਾਲਾ ਆਇਆ ਜਾਣਕੇ, ਜਦੋਂ ਬੱਚੇ ਦਾ ਜਨਮ ਹੋਇਆ, ਉਦੋਂ ਇਸ਼ਨਾਨ ਕਰਕੇ, ਉਸ ਬੱਚੇ ਨੂੰ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਲਿਆਂਦਾ ਗਿਆ, ਮਹਾਰਾਜ ਨੇ ਆਪਣੇ ਹੱਥਾਂ ਨਾਲ ਚੱਕ ਕੇ, ਕਦੇ ਬੱਚੇ ਨੂੰ ਹੱਥਾਂ 'ਚ ਨਹੀਂ ਪਕੜਿਆ, ਨਾਮ ਵੀ ਇਸਦਾ "ਅਨੰਦ" ਰੱਖਿਆ, ਤੇ ਇਹਨੂੰ ਉਪਦੇਸ਼ ਮਹਾਰਾਜ ਜੀ ਨੇ 40 ਪਉੜੀਆਂ ਵਾਲੀ ਬਾਣੀ 'ਚ ਬਖਸ਼ਿਆ ਗਰੀਬ ਨਵਾਜ਼ ਜੀ ਨੇ।

ਇਸ ਪ੍ਰਕਾਰ ਦੂਸਰਾ ਇੱਕ ਪ੍ਰਕਰਣ ਹੋਰ ਹੈ, ਉਹ ਇਹ ਹੈ ਕਿ "ਗਣੇਸ਼" ਨੇ ਇੱਕ ਦਿਨ ਆ ਕੇ ਮਹਾਰਾਜ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਜੀ ਸਾਰੇ ਹਿੰਦੂ ਲੋਕ ਮੈਨੂੰ ਮਨਾਉਂਦੇ ਆ, ਤੁਹਾਡੇ ਸਿੱਖ ਮੈਨੂੰ ਕਿਉਂ ਨਹੀਂ ਮੰਨਦੇ? ਮਹਾਰਾਜ ਨੇ ਕਿਹਾ ਕਿ ਗੁਰੂ ਘਰ ਤਾਂ ਅਕਾਲਪੁਰਖ ਦੀ ਪੂਜਾ ਹੈ, ਹੋਰ ਕਿਸੇ ਦੇਵੀ ਦੇਵਤੇ ਦੀ ਨਹੀਂ, ਮੈਂ ਨਾ ਗਣੇਸ਼ਹਿ ਪ੍ਰਥਮ ਮਨਾਊਂ, ਕਿਸਨ ਬਿਸ਼ਨ ਕਬਹੂੰ ਨਾ ਧਿਆਊਂ... ਕਿਸੇ ਦੀ ਉਪਾਸ਼ਨਾ ਨਹੀਂ। ਇਹ ਸੁਣਕੇ ਗਣੇਸ਼ ਕਹਿੰਦਾ ਮੇਰੀ ਇਸੇ ਤਰ੍ਹਾਂ ਅਧੋਗਤੀ ਹੋਊਗੀ, ਗੁਰਸਿੱਖਾਂ 'ਚ ਮੈਨੂੰ ਮਨਾਓ। ਇਸ ਸੰਕਲਪ ਲੈਕੇ ਗਣੇਸ਼ ਸਰੀਰ ਆਪਣਾ ਤਿਆਗ ਕੇ, ਅਲੋਪ ਹੋਕੇ ਭਾਈ ਮੋਹਰੀ ਦੇ ਘਰ ਹੋ ਕੇ ਮਹਾਰਾਜ ਦਾ ਪੋਤਰਾ ਹੋ ਜੰਮਿਆ।"

ਇਹ ਹੈ ਅਨੰਦ ਸਾਹਿਬ ਦੀ ਰਚਨਾ ਦਾ ਕਾਰਣ ...

ਬਾਕੀ ਕੜੀ ਆਪ ਜੋੜ ਲਵੋ... ਕਿ ਇਹੀ ਗਣੇਸ਼ ਦਾ ਨਾਮ "ਅਨੰਦ" ਦੀ ਤੇ ਸਿੱਖ ਗਣੇਸ਼ ਨੂੰ ਦਿੱਤੇ ਅਨੰਦ ਰੂਪੀ ਉਪਦੇਸ਼ ਨੂੰ ਹੀ ਪੜਦੇ ਸੁਣਦੇ ਹਨ।

ਰਹਿ ਗਈ ਕੋਈ ਕਸਰ ਸਿੱਖਾਂ ਨੂੰ ਹਿੰਦੂ ਸਾਬਿਤ ਕਰਣ ਵਾਲੀ?

ਵਾਹ ਟਕਸਾਲੀਓ... ਵਾਕਿਆ ਹੀ ਤੁਸੀਂ ਧੰਨ ਹੋ। ਤੁਸੀਂ ਇਸ ਤਰ੍ਹਾਂ ਦੇ ਬੇਵਕੂਫ ਕੇਸਾਧਾਰੀ ਬ੍ਰਾਹਮਣ ਨੂੰ ਤਾਂ ਬ੍ਰਹਮਗਿਆਨੀ ਦਾ ਦਰਜਾ ਦਿੰਦੇ ਹੋ, ਤੇ ਅੱਖਾਂ ਮੀਟ ਮੰਨੀ ਜਾਂਦੇ ਹੋ, ਤੇ ਦੂਜੇ ਪਾਸੇ ਜਿਹੜੇ ਗੁਰਮਤਿ ਦਾ ਸਹੀ ਪ੍ਰਚਾਰ ਕਰ ਰਹੇ ਨੇ, ਉਨ੍ਹਾਂ ਦਾ ਵਾਹਿਗੁਰੂ ਸ਼ਬਦ ਦੇ ਰੱਟਣ ਨਾਲ ਅਖੌਤੀ ਸਿਮਰਨ ਨਾਲ ਵਿਰੋਧ ਕਰ ਰਹੇ ਹੋ।

ਆਪਣੇ ਸਿਰ ਘੁਟੇ ਦੁਮਾਲੇ ਖੋਲ ਕੇ ਜ਼ਰਾ ਹਵਾ ਲਵਾਓ, ਥੋੜੀ ਸਿਰ ਨੂੰ ਆਰਾਮ ਆਵੇ, ਸ਼ਾਇਦ ਕੋਈ ਅਕਲ ਵਾਲੀ ਗੱਲ ਸਮਝ ਆ ਜਾਵੇ।

ਦੱਸੋ ਜਿਹੜੀ ਗੁਰਬਚਨ ਸਿੰਘ ਨੇ ਆਹ ਸਿਰਫਿਰੀ ਕਥਾ ਕੀਤੀ ਹੈ, ਉਹ ਗੁਰਮਤਿ ਅਨੁਸਾਰ ਹੈ? ਜੇ ਨਹੀਂ, ਤਾਂ ਤੁਸੀਂ ਕਿਹੜੇ ਮੂੰਹ ਨਾਲ ਬਿਨਾਂ ਕੁੱਝ ਸੁਣੇ, ਜਾਂ ਅੱਧ ਪਚੱਧਾ ਸੁਣੇ ਵਿਰੋਧ ਕਰਣ ਤੁਰ ਪੈਂਦੇ ਹੋ?

ਪਹਿਲਾਂ ਸੁਣਨ ਦੀ ਆਦਤ ਪਾਓ, ਉਹ ਵੀ ਗੁਰਮਤਿ ਦੀ ਗੱਲ ਸੁਣੋ, ਆਪ ਪੜੋ, ਫਿਰ ਸ਼ਾਇਦ ਕੁੱਝ ਸਮਝ ਆ ਜਾਵੇ... ਨਹੀਂ ਤਾਂ ਇਸ ਤਰ੍ਹਾਂ ਨਾਲ ਤੁਹਾਡੀਆਂ ਬੇਵਕੂਫੀਆਂ ਨਾਲ, ਸਾਰੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕਦਾ ਹੈ।

ਅਕਾਲਪੁਰਖ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top