ਧਰਮ...
ਪ੍ਰੇਮ ਦਾ ਮਾਰਗ ਹੈ, ਧੱਕੇ ਨਾਲ ਧਰਮ ਨਹੀਂ ਕਮਾਇਆ ਜਾ ਸਕਦਾ ।
ਪ੍ਰੇਮ ਵਿਚੋਂ ਹਮਦਰਦੀ ਤੇ ਉਪਕਾਰ ਜਨਮ ਲੈਂਦਾ ਹੈ ।
ਧੱਕੇ ਵਿਚੋਂ ਨਫ਼ਰਤ ਤੇ ਜ਼ੁਲਮ ਉਪਜਦੇ ਹਨ ।
(ਕਬੀਰ ਜੋਰੁ ਕੀਆ ਸੋ ਜੁਲਮੁ ਹੈ
1375) ਨਫਰਤ ਤੇ ਜ਼ੁਲਮ ਕਰਨ ਵਾਲਾ ਕਦੇ ਵੀ ਕਿਸੇ ਸੂਰਤ ਵਿੱਚ ਧਰਮੀ ਨਹੀਂ ਹੋ
ਸਕਦਾ ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਆਖ ਰਹੇ ਹਨ, (ਪੰਥਾ ਪ੍ਰੇਮ ਨ
ਜਾਣਈ ਭੂਲੀ ਫਿਰੈ ਗਵਾਰਿ ॥ 1426) ਗਾਵਾਰ ਕੁਰਾਹੇ ਪਿਆ ਹੋਇਆ ਹੈ । (ਦੂਜੀ
ਛੋਡਿ ਕੁਵਾਟੜੀ 1426) ਵਾਲੇ ਹੁਕਮ ਵਲ ਕੰਨ ਨਹੀਂ ਧਰਦਾ ।
ਬੱਧਾ ਚੱਟੀ ਵਾਲਾ ਧਰਮੀ, ਗੁਣ ਤੇ ਉਪਕਾਰ ਤੋਂ ਸਖਣਾ ਹੁੰਦਾ ਹੈ ।
(ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ 787) ਨੇਕੀ
ਤੇ ਗੁਣਕਾਰੀ ਰਸਤੇ ਤੋਂ ਭਟੱਕ ਕੇ (ਗੁਣ ਵਿਹੂਣ ਮਾਇਆ ਮਲੁ
ਧਾਰੀ 367) ਨਿਰਮਲ ਹੋਣ ਦੀ ਥਾਂ ਮੈਲਾ ਕੁਚੈਲਾ ਗਲੀਜ਼ ਬਣ ਗਿਆ ।
ਹੁਣ ਕਦਮ ਚੰਗੇ ਪਾਸੇ ਨਹੀਂ ਚਲਦੇ, ਪਰ ਬੁਰਾਈ ਵੱਲ ਸ਼ੇਰ ਨਿਆਈਂ ਹੈ
(ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥ 518)
ਚੰਗਿਆਈਆਂ ਤੇ ਬੁਰਿਆਈਆਂ ਵਾਚਣ ਵਾਲੇ ਸੱਚ ਧਰਮ ਨੇ ਜਦੋਂ ਪਰਖਿਆ, ਤਾਂ ਗੁਰੂ ਜੀ ਤੇ ਰਬ
ਜੀ ਦੀ ਨੇੜਤਾ ਹੋਣ ਦੀ ਬਜਾਏ ਦੂਰੀ ਨਜ਼ਰੀਂ ਪਈ । ਧਰਮ ਨੂੰ ਧੱਕੇ ਨਾਲ ਅੱਗੇ ਤੋਰਨ ਵਾਲਾ
ਅੱਜ ਜਾਣੇ ਅਨਜਾਣੇ ਅਪਣੇ ਹੀ ਇਸ਼ਟ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ) ਦਾ ਵਿਰੋਧੀ
ਬਣ ਖਲੋਤਾ ਹੈ ।