Share on Facebook

Main News Page

ਮਸਲਾ ਆਪ ਆਗੂਆਂ ਦੀ ਬਾਹਰੋਂ ਆਈ "ਧਾੜ" ਦਾ...
ਪੰਜਾਬੀ/ਸਿੱਖ ਲੀਡਰ ਪੈਦਾ ਕਰਨ ਵਿੱਚ ਸਦਾ ਨਕਾਮ, ਪਰ ਹਰ ਮੁਹਿੰਮ ਵਿੱਚ ਅੱਗੇ...
-: ਜੀਵਨ ਚਹਿਲ

ਅਸੀਂ ਲੋਕ ਹਮੇਸ਼ਾਂ ਹੀ ਕਿਸੇ ਨਾਂ ਕਿਸੇ ਮੁਹਿੰਮ ਵਿੱਚ ਸ਼ਾਮਿਲ ਹੋਣ ਲਈ ਤੱਤਪਰ ਰਹਿੰਦੇ ਹਾਂ, ਮੁਹਿੰਮਾ ਸਿਖਰ ਵੀ ਚਾੜ੍ਹ ਦਿੰਦੇ ਹਾਂ, ਪਰ ਨਾਂ ਇਨ੍ਹਾਂ ਦੀ ਸ਼ੁਰੂਆਤ ਕਰਦੇ ਹਾਂ ਅਤੇ ਨਾਂ ਅਗਵਾਈ। ਅਸੀਂ ਉਡੀਕ ਕਰਦੇ ਰਹਿੰਦੇ ਹਾਂ ਕਿ ਕੋਈ ਆ ਕੇ ਸ਼ੁਰੂਆਤ ਕਰੇ ਅਤੇ ਅਸੀਂ ਉਸ ਵਿੱਚ ਕੁੱਦ ਪਈਏ। ਕੁੱਝ ਮਿਸਾਲਾਂ ਹਾਜ਼ਿਰ ਹਨ;-

  1. 10 ਵੇਂ ਗੁਰੂ ਤੋਂ ਬਾਅਦ ਜੇ ਬੰਦਾ ਸਿੰਘ ਆਗੂ ਬਣ ਕੇ ਆਇਆ ਤਾਂ ਬਾਹਰੋਂ। 10 ਗੁਰੂਆਂ ਜਿਸ ਧਰਤੀ ਤੇ 230 ਸਾਲ ਗੁਜ਼ਾਰੇ ਉਨ੍ਹਾਂ ਲੋਕਾਂ ਵਿੱਚੋਂ ਕੋਈ ਆਗੁ ਅੱਗੇ ਨਾਂ ਆ ਸਕਿਆ। ਪਰ ਆਗੂ ਮਿਲਦਿਆਂ ਹੀ ਲੋਕਾਂ ਹੇਠਲੀ ਉੱਤੇ ਲਿਆ ਦਿੱਤੀ। ਭਾਵੇਂ ਉਹ ਬਾਹਰਲਾ ਹੀ ਸੀ। ਲੋਕ ਹੁਣ ਵੀ ਐਸਾ ਹੀ ਹੋਣਾ ਕਿਆਸਦੇ ਹਨ।

  2. ਰਣਜੀਤ ਸਿੰਘ ਨੇ ਰਾਜ ਸਿਰਜਿਆ, ਪਰ ਯੋਗ ਵਾਰਿਸ ਨਹੀਂ। ਆਗੂ ਹੀਣ ਰਾਜ ਵਿੱਚ ਐਸੀ ਮਾਰ ਮਰਾਈ ਹੋਈ ਕਿ ਸਿੰਤਬਰ 1845 ਤੱਕ ਹਾਲਾਤ ਇਹ ਬਣ ਗਏ ਕਿ ਕੋਈ ਖਾਲਸਾ ਰਾਜ ਦਾ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ ਨਹੀਂ ਸੀ। ਪ੍ਰਧਾਨਗੀ ਮੰਡਲ ਬਣਾ ਕੇ ਕੰਮ ਚਲਾਉਣਾ ਪਿਆਾ।

  3. ਗਦਰ ਲਹਿਰ ਦੇ ਕਾਰਕੁਨ ਬੜੇ ਉਤਸ਼ਾਹੀ ਸਨ, ਭਾਰਤ ਵੀ ਚਲੇ ਗਏ, ਪਰ ਜਥੇਬੰਦੀ ਅਤੇ ਆਗੂ ਦੀ ਘਾਟ ਕਾਰਨ ਅਗਵਾਈ ਬਾਹਰਲੇ ਆਦਮੀ ਰਾਸ ਬਿਹਾਰੀ ਬੋਸ ਨੂੰ ਸੌਂਪਣੀ ਪਈ।

  4. ਕਮਿਊਨਿਜ਼ਮ ਲਹਿਰ ਵੇਲੇ ਆਗੂ ਤਾਂ ਬਾਹਰਲੇ ਸਨ ਹੀ, ਫਲਸਫਾ ਵੀ ਬਾਹਰਲਾ। ਕਹਿਣ ਦਾ ਭਾਵ ਕਿ ਉਤਸ਼ਾਹ ਅਤੇ ਕੁ੍ਝ ਕਰਨ ਦੀ ਭਾਵਨਾ ਤੋਂ ਬਿਨਾਂ ਆਪਣਾ ਕੁ੍ਝ ਵੀ ਨਹੀਂ।

  5. ਨਕਸਲਬਾੜੀ ਲਹਿਰ ਵੀ ਬਾਹਰਲੇ ਲੀਡਰਾਂ ਅਤੇ ਬਾਹਰਲੀ ਸੋਚ ਨੂੰ ਹੀ ਪ੍ਰਣਾਈ ਹੋਈ ਸੀ। ਹਾਂ ਜਜ਼ਬਾ, ਕੁਰਬਾਨੀ ਅਤੇ ਜੋਸ਼ ਆਪਣਾ ਸੀ।

  6. ਖਾੜਕੂ/ ਖਾਲਿਸਤਾਨੀ ਲਹਿਰ ਵਿੱਚ ਕੁਰਬਾਨੀ, ਮਰਨ ਮਰਾਉਣ ਤਾਂ ਆਪਣਾ ਸੀ, ਪਰ ਇਸਦੀ ਸਿਧਾਂਤਕਾਰੀ ਅਤੇ ਇਸ ਨੂੰ ਅਗਵਾਈ ਦੇਣ ਵਾਲਿਆਂ ਬਾਰੇ ਅੱਜ ਵੀ ਕੁ੍ਪੱਝ ਸਪੱਸ਼ਟ ਨਹੀਂ ਹੈ ਕਿ ਇਹ ਲਹਿਰ ਚਲਾਉਣ ਵਾਲੇ ਆਪ ਚਲਾ ਰਹੇ ਸਨ ਜਾਂ ਉਹ ਕਿਸੇ ਬਾਹਰਲੇ ਦੇ ਮੋਹਰੇ ਬਣ ਕੇ ਕਿਸੇ ਹੋਰ ਈ ਮਨੋਰਥ ਲਈ ਵਰਤੇ ਗਏ।

  7. ਪੰਜਾਬ ਦੇ ਰਾਜਸੀ ਮੰਚ ਉੱਤੇ ਪੈਦਾ ਹੋਏ ਖਲਾਅ ਨੂੰ ਭਰਨ ਲਈ ਵਰ੍ਹਿਆ ਬੱਧੀ ਪੰਜਾਬੀਆਂ ਕੁ੍ਝ ਨਾਂ ਕੀਤਾ, ਤਾਂ ਆਖਰ ਆਮ ਆਦਮੀ ਪਾਰਟੀ ਦਾ ਆਗਾਜ਼ ਹੁੰਦਿਆਂ ਹੀ ਲੋਕ ਇਸ ਵੱਲ ਉੱਲਰ ਪਏ। ਜੇ ਇਸ ਪਾਰਟੀ ਦੇ ਆਗੂ ਬਾਹਰੋਂ ਹਨ ਤਾਂ ਇਹ ਕੋਈ ਅੱਲੋਕਾਰਾ ਵਰਤਾਰਾ ਨਹੀਂ, ਇਹ ਤਾਂ 1708 ਤੋਂ ਹੁੰਦਾ ਆ ਰਿਹਾ ਹੈ। ਇਸ ਨੂੰ ਬਾਹਰਲੀ ਧਾੜ ਕਹਿਣ ਦੀ ਬਜਾਇ ਨਿਗਾਹ ਉਸ ਨਾਕਾਮੀ ਵੱਲ ਜਾਣੀ ਚਾਹੀਦੀ ਹੈ ਜਿਸ ਕਾਰਨ ਇਹ ਖਲਾਅ ਪੈਦਾ ਹੋਇਆ। ਇਨਾਂ ਬਾਹਰਲੇ ਲੀਡਰਾਂ ਕਾਰਨ ਹੀ ਪਾਰਟੀ ਦਾ ਵਜੂਦ ਮੌਜੂਦ ਹੈ, ਜੇ ਕਿਤੇ ਸਾਰੀ ਕਮਾਂਡ ਪੰਜਾਬੀਆਂ ਹੱਥ ਹੁੰਦੀ ਤਾਂ ਹੁਣ ਤਾਂਈ ਝਾੜੂ ਦਾ ਤੀਲਾ ਤੀਲਾ ਹੋ ਜਾਣਾ ਸੀ। ਕਿਉਂਕਿ ਪੰਜਾਬੀ ਚੰਗੇ ਸਿਪਾਹੀ ਜ਼ਰੂਰ ਹਨ ਪਰ ਚੰਗੇ ਕਮਾਂਡਰ ਨਹੀਂ। ਸੰਕੀਰਨ ਸੋਚ ਵਾਲੇ ਕੁ੍ਝ ਲੋਕ ਤਾਂ ਇਨ੍ਹਾਂ ਨੂੰ ਧਾੜਵੀ ਗੈਂਗ ਤੱਕ ਆਖੀ ਜਾ ਰਹੇ ਹਨ । ਸ਼ਾਇਦ ਉਹ ਉਸ ਮਾੜੇ ਵਤੀਰੇ ਦੀ ਨੀਂਹ ਰੱਖ ਰਹੇ ਹਨ ਜਿਹੜਾ ਪੰਜਾਬ ਦੇ ਸਿੱਖਾਂ ਹਕੂਮਤ ਨਾਲ ਰਲ ਕੇ ਬਾਬਾ ਬੰਦਾ ਸਿੰਘ ਨਾਲ ਕੀਤਾ ਸੀ।

ਸੋ, ਬਾਹਰਲੇ , ਬਾਹਰਲੇ ਦਾ ਰੌਲਾ ਪਾਉਣ ਵਾਲੇ ਇਤਹਾਸ ਵੱਲ ਵੀ ਝਾਤੀ ਮਾਰਨ ਅਤੇ ਪੰਜਾਬੀਆਂ ਦੀ ਆਪਣੀ ਲੀਡਰਸਿ਼ੱਪ ਉਭਾਰਨ ਦੀ ਜੁਗਤ ਸਿੱਖਣ ਵੱਲ ਵੀ ਧਿਆਨ ਦੇਣ। ਜਿਤਨਾ ਚਿਰ ਐਸਾ ਨਾਂ ਹੋਇਆ ਪੰਜਾਬੀਆਂ ਨੂੰ ਅਗਵਾਈ ਲਈ ਬਾਹਰਲਿਆਂ 'ਤੇ ਹੀ ਟੇਕ ਰੱਖਣੀ ਪਏਗੀ। ਤੁਹਾਡਾ ਕੀ ਖਿਆਲ ਆ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top