19 Jul ਤਾਰੀਕ ਦਾ ਦਿਨ ਸੀਂ ਜਦੋ ਇਹ ਮਨਹੂਸ ਖ਼ਬਰ ਸੁਣਨ ਨੂੰ ਮਿਲੀ
ਕਿ ਗੁਰਸਿਖ ਪਿਆਰੇ ਦੋ ਵੀਰ ਭਾਈ ਅਮ੍ਰਿਤਪਾਲ ਸਿੰਘ ਨਡਾਲਾ ਤੇ ਭਾਈ ਗੁਰਮੀਤ ਸਿੰਘ ਜਗਾਧਰੀ
ਇਕ ਸੜਕ ਹਾਦਸੇ 'ਚ ਇਸ ਫ਼ਾਨੀ ਸੰਸਾਰ ਨੂੰ ਛੱਡ ਗਏ ਨੇ। ਦਿਮਾਗ ਇਕ ਦੰਮ ਸੁੰਨ ਹੋ ਗਿਆ,
ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਦਿਲ ਮੰਨਣ ਨੂੰ ਤਿਆਰ ਨਹੀਂ ਸੀ ਕੇ ਏਦਾਂ ਦਾ ਕੁਝ ਹੋ
ਸਕਦਾ ਹੈ, ਬਾਰ ਬਾਰ ਦਿਲ 'ਚ ਇਕ ਹੂਕ ਇਕ ਅਰਦਾਸ ਨਿਕਲਦੀ ਸੀ ਕੇ ਕਾਸ਼ ਇਹ ਝੂਠ ਹੋਵੇ, ਪਰ
ਪਤਾ ਕਰਨ ਤੇ ਇਹ ਮਨਹੂਸ ਖਬਰ ਸਚੀ ਹੀ ਨਿਕਲੀ।
ਦੋਵੇ ਵੀਰ ਗੁਰਮਤਿ ਪਰਚਾਰ ਹਿਤ
ਅਹਮਦਾਬਾਦ (ਗੁਜਰਾਤ) ਗਏ ਹੋਏ ਸਨ ਤੇ ਓਥੋ ਂਹੀ ਬੜੋਦੇ ਕਥਾ ਕਰਨ ਜਾ ਰਹੇ ਸਨ, ਜਦੋ ਇਹਨਾ
ਵੀਰਾਂ ਦੀ ਕਾਰ ਇਕ ਟ੍ਰੱਕ ਨਾਲ ਟਕਰਾ ਗਈ ਜਿਸ ਵਿਚ ਵੀਰ ਨਡਾਲਾ ਤੇ ਡਰਾਈਵਰ ਵੀਰ ਦੀ ਤਾਂ
ਮੌਕੇ ਤੇ ਹੇ ਮੌਤ ਹੋ ਗਈ ਤੇ ਗੁਰਮੀਤ ਸਿੰਘ ਜਗਾਧਰੀ ਦੀ ਹਸਪਤਾਲ ਵਿਚ ਮੌਤ ਹੋ ਗਈ।
ਦੋਵੇਂ
ਵੀਰ ਮੇਰੇ ਨਾਲ ਪੜੇ ਸਨ। ਬੜੇ ਹੀ ਵਧੀਆਂ ਇਨਸਾਨ, ਯਾਰਾਂ ਦੇ ਯਾਰ ਸਨ
............ਵੀਰ ਅਮ੍ਰਿੰਤਪਾਲ ਸਿੰਘ ਜਿੰਨਾ ਨੂੰ ਗੁਰਬਾਣੀ
ਬਹੁਤ ਕੰਠ ਸੀ ਤੇ ਬੁਲਾਰੇ ਵੀ ਵਧੀਆ ਸਨ। ਜਦੋਂ ਕਥਾ ਕਰਦਾ ਹੁੰਦਾ ਸੀ ਤਾਂ
ਗੁਰਬਾਣੀ ਪ੍ਰਮਾਣ ਏਦਾਂ ਬੋਲਣੇ ਕੇ ਦਿਲ ਅਸ਼ ਅਸ਼ ਕਰ ਉਠਦਾ ਸੀ। ਇਹ ਵੀਰ ਨਿਧੜਕ ਤੇ ਦਲੇਰ
ਵੀ ਪੁੱਜ ਕੇ ਸੀ। ਤੇ ਦੂਸਰਾ ਵੀਰ ਗੁਰਮੀਤ ਸਿੰਘ ਜਗਾਧਰੀ ਗਤਕੇ
ਦਾ ਉਸਤਾਦ, ਗਤਕਾ ਖੇਡਦੇ ਹੋਏ ਇਸ ਤਰਾਂ ਪੈਤੜੇ ਬਦਲਦਾ ਸੀ ਮਾਨੋ ਹਵਾ ਨਾਲ ਗੱਲਾਂ
ਕਰ ਰਿਹਾ ਹੋਵੇ, ਉਡਦਾ ਫਿਰਦਾ ਹੁੰਦਾ ਸੀ। ਦੋਵਾਂ ਦਾ ਵਿਛੋੜਾ ਅਸਿਹ ਹੈ ........ਹੁਣ
ਵੀ ਜਦੋ ਓਹਨਾਂ ਦੀ ਫੋਟੋ ਦੇਖਦਾ ਹਾਂ ਤਾਂ ਯਕੀਨ ਨਹੀ ਹੁੰਦਾ ਕੇ ਦੋਵੇ ਵੀਰ ਸਦਾ ਲਈ ਛੱਡ
ਕੇ ਚਲੇ ਗਏ ਹਨ .........ਜਦੋ ਇਹ ਖ਼ਬਰ ਫੇਸਬੁੱਕ ਤੇ ਸ਼ੇਅਰ ਹੋਈ ਤਾਂ ਦੇਖਣ ਵਾਲੀ ਕੋਈ
ਵੀ ਅੱਖ ਹੰਝੂ ਕੇਰਨ ਤੋ ਨਾ ਰਹਿ ਸਕੀ ਹਰ ਦਿਲ ਚੋ ਆਹ ਨਿਕਲੀ ਜੋ ਜਾਣਦਾ ਸੀ ਜਾਂ ਨਹੀਂ
ਹਰ ਇਕ ਦੀ ਅੱਖ ਨਮ ਹੋ ਗਈ। ਸੋਚੋ ਘਰ ਪਰਿਵਾਰ ਵਾਲਿਆ ਦਾ ਕੀ ਹਾਲ ਹੋਇਆ ਹੋਵੇਗਾ। ਜਿਸ
ਘਰ ਦਾ ਨੌਜਵਾਨ ਪੁੱਤ ਓਹ ਵੀ ਗੁਰਸਿਖ ਦੂਸਰਿਆਂ ਨੂੰ ਗੁਰਮਤਿ ਦੇ ਲੜ ਲਾਉਣ ਵਾਲਾ ਲਾਸ਼ ਬਣ
ਕੇ ਆ ਜਾਵੇ, ਸੋਚੋ ਓਸ ਮਾਂ-ਪਿਓ ਤੇ ਕੇ ਬੀਤੀ ਹੋਵੇਗੀ। ਏਹੋ ਜਿਹੇ ਵੀਰਾਂ ਦਾ ਬੇ-ਵਕਤੀ
ਵਿਛੋੜਾ ਬਹੁਤ ਦੁਖਦਾਈ ਹੈ, ਖ਼ਬਰ ਪੜ੍ਹ ਕੇ ਹਰ ਇਕ ਦਿਲ ਰੋਆ ਹੈ .........
ਪਰ ਕੁਝ ਇਕ ਗੰਦੀ ਨਸਲ ਵੀ ਹੈ, ਜੋ ਇਹਨਾਂ ਵੀਰਾਂ ਦੀਆਂ ਬੇ-ਵਕਤੀ ਮੌਤਾਂ 'ਤੇ ਵਧਾਈਆਂ
ਦੇ ਰਹੀ ਹੈ... ਅੱਜ ਹੀ ਕਿਸੇ ਵੀਰ ਨੇ Whatsapp 'ਤੇ ਫੋਟੋ ਭੇਜੀਆਂ ਕੇ ਵੀਰ ਜੀ ਦੇਖੋ
ਇਹ ਗੰਦੀ ਨਸਲ ਕਿਵੇ ਵੀਰਾਂ ਦੇ ਮਰਨ ਦੀਆਂ ਵਧਾਈਆਂ ਦੇ ਰਹੀ ਹੈ, ਤੇ ਊਲ-ਜਲੂਲ ਲਿਖ ਰਹੇ
ਨੇ ਤੇ ਆਪਣੇ ਆਪ ਨੂੰ ਸਿੱਖ ਕਹਿ ਰਹੇ ਨੇ...
ਇਸ ਗੰਦੀ ਨਸਲ ਦੀ ਤਸਵੀਰ ਵੀ ਨਾਲ ਹੈ (ਜਿਸ
ਦਾ ਨਾਮ ਪਿੰਕਾ ਹੈ ਇਸ ਦਾ ਨੋ. +1 (718) 844-1295 ਹੈ) ਜੋ ਵੇਖਣ ਨੂੰ ਤਾਂ
ਸਿੱਖੀ ਭੇਖ 'ਚ ਹੀ ਲਗਦਾ ਹੈ, ਪਰ ਕਰਤੂਤ ਦੇਖੋ ਇਸ ਦੀ ਇਕ ਇਨਸਾਨ ਵਾਲੀ ਵੀ ਨਹੀਂ। ਇਹ
ਫੋਟੋ ਕਿਸੇ "ਪੰਥ ਖਾਲਸਾ" Whatsapp Group 'ਚੋਂ ਮਿਲੀਆਂ ਹਨ... ਜੋ ਇਹ ਲਿਖ ਰਿਹਾ ਹੈ
ਉਸ ਤੋਂ ਇਸ ਸੋਚਣੀ 'ਤੇ ਤਰਸ ਹੀ ਆਉਂਦਾ ਹੈ, ਕਿ ਕੋਈ ਮਨੁੱਖ ਐਨਾ ਨੀਵਾਂ ਕਿਵੇਂ ਡਿੱਗ
ਸਕਦਾ ਹੈ, ਜੋ ਕਿਸੇ ਦੀ ਬੇ-ਵਕਤੀ ਮੌਤ 'ਤੇ ਇੰਜ ਖੁਸ਼ ਹੋ ਰਿਹਾ ਹੈ, ਕੀ ਇਹ ਬੰਦਾ ਇਕ
ਪਿਓ ਦੀ ਔਲਾਦ ਹੋ ਸਕਦਾ ਹੈ, ਜਾਂ ਅਸਲੇ ਦਾ ਹੈ... ਜੇ ਅਸਲੇ ਦਾ ਹੁੰਦਾ ਤਾਂ ਇਹ ਬਕਵਾਸ
ਨਾ ਕਰਦਾ।
ਸਿਆਣੇ ਤਾਂ ਕਹਿੰਦੇ ਨੇ ਕਿ ਦੁਸ਼ਮਣ ਦੀ ਮੌਤ 'ਤੇ ਵੀ ਜਸ਼ਨ ਨਹੀਂ
ਮਨਾਉਣੇ ਚਾਹੀਦੇ, ਕਿਉਂਕਿ ਸਦਾ ਤਾਂ ਕਿਸੇ ਨੇ ਵੀ ਨਹੀਂ ਰਹਿਣਾ। ਕੁਝ ਤਾਂ ਸ਼ਿਵ
ਸੈਨਾ ਵਾਲੇ ਵੀ ਕਰ ਰਹੇ ਨੇ ਨਿਰਦੋਸ਼ ਕਸ਼ਮੀਰੀਆਂ ਦੀ ਮੌਤ 'ਤੇ, ਫਿਰ ਇਹਨਾ ਤੇ ਉਨ੍ਹਾਂ 'ਚ
ਕੀ ਫ਼ਰਕ ਰਹ ਜਾਂਦਾ ਹੈ ??
"ਦੁਸ਼ਮਣ ਮਰੇ ਖੁਸ਼ੀ ਨਾ ਕਰੀਏ, ਸਜਣਾਂ ਵੀ ਮਰ ਜਾਣਾ"
ਪਰ ਹੱਦ ਹੁੰਦੀ ਹੈ ਕਿਸੇ ਕੇ ਡਿਗਣ ਦੀ ਵੀ... ਕੀ ਇਸ ਬੰਦੇ ਵੈਸੇ ਤਾਂ ਇਸ ਨੂੰ ਬੰਦਾ
ਕਹਿਣਾ ਹੀ ਨਹੀਂ ਚਾਹੀਦਾ, ਕਿਉਂਕਿ ਇਹ ਗੰਦਾ ਆਂਡਾ ਬੰਦੇ ਦਾ ਤੁਖਮ ਤਾਂ ਨਹੀਂ ਲਗਦਾ (ਮਾਫ਼
ਕਰਨਾ ਮੈਨੂੰ ਇਹ ਅੱਖਰ ਲਿਖਣੇ ਪੈ ਰਹੇ ਨੇ) ਪਰ ਜੋ ਇਸ ਨੇ ਕੀਤਾ ਹੈ, ਉਸ ਲਈ ਤਾਂ ਇਹ ਵੀ
ਚੰਗੇ ਨੇ... ਕੀ ਇਹ ਸਿੱਖ ਕੌਮ ਦੇ ਨਾਮ 'ਤੇ ਕਲੰਕ ਨਹੀਂ ਹਨ, ਕੀ ਇਹ ਜੂਠਾਂ ਸਿੱਖ
ਅਖਵਾਉਣ ਦੇ ਲਾਇਕ ਹਨ ?? ਜਿੰਨਾ ਅੰਦਰ ਜ਼ਜਬਾਤ ਹੀ ਨਹੀਂ ਹਨ, ਇਹ ਮਾਨਸਿਕ ਬੀਮਾਰ ਲੋਕ...
ਥੂਹ ਹੈ ਇਹਨਾ ਦੀ ਜਿੰਦਗੀ 'ਤੇ, ਲੱਖ ਲਾਹਨਤ ਹੈ ਤੇਰੇ ਜੰਮਣ 'ਤੇ... ਕੀ ਇਸ ਨੇ ਕਦੇ ਨਹੀਂ
ਮਰਨਾ ??? ਜਿਸ ਬੰਦੇ ਦਾ ਜੀਣਾ ਕੁੱਤੇ ਨਾਲੋਂ ਭੈੜਾ ਹੋਵੇ, ਉਸ ਦੀ ਮੌਤ ਕਿਵੇਂ ਦੀ ਹੋ
ਸਕਦੀ ਹੈ... ਦੁਰ ਫਿੱਟੇ ਮੂੰਹ ਤੇਰੇ ਜੰਮਣ ਦੇ...
ਨੋਟ :
ਜੋ ਵੀ ਵੀਰ ਭੈਣ ਇਸ ਨੂੰ ਪੜ੍ਹੇ, ਓਹ ਇਸ ਨੂੰ ਗਰੁੱਪ ਵਿੱਚ ਸ਼ੇਅਰ ਜ਼ਰੂਰ ਕਰੇ, ਤਾਂ ਕਿ
ਇਸ ਦੀ ਗੰਦੀ ਕਰਤੂਤ ਦਾ ਸਭ ਨੂੰ ਪਤਾ ਲੱਗ ਸਕੇ।