Share on Facebook

Main News Page

ਆਹ ਸੁਣਿਓ ਜਰਾ ਨਿਰਵੈਰ ਖਾਲਸੇ ਦਾ *ਅੜਿੱਲ*
-: ਸਤਿਨਾਮ ਸਿੰਘ ਮੌਂਟਰੀਆਲ 514-219-2525

ਅੜਿੱਲ
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ
ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ
ਦੂਖ ਦਰਦ ਭੌ ਨਿਕਟ ਨਾ ਤਿਨ ਨਰ ਕੇ ਰਹੈ
ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੇ ॥੨੮॥

ਕਹਿੰਦਾ ਅੜਿਲ ਸੁਣਕੇ ਗੂੰਗੇ ਵੀ ਬੋਲਣ ਲੱਗ ਪੈਂਦੇ ਹਨ...

ਜ਼ਰਾ ਸੋਚੋ ! ਅਖੌਤੀ ਟਕਸਾਲ ਦੇ ਅਖੌਤੀ ਪੰਦਰਵੇਂ ਮੁਖੀ ਜਿਨੇ ਤਾਂ ਅੜਿਲ ਤੇ ਚੌਪਈਆਂ ਕਿਸੇ ਨੇ ਵੀ ਨਹੀਂ ਪੜ੍ਹੀਆਂ ਹੋਣੀਆਂ ਉਸ ਤੋਂ ਤਾਂ ਚੰਗੀ ਤਰ੍ਹਾਂ ਫਤਿਹ ਵੀ ਨਹੀਂ ਬੁਲਾਈ ਜਾਂਦੀ ਸੀ, ਉਹ ਵਿਚਾਰਾ ਤਾਂ ਚੰਗੀ ਤਰ੍ਹਾਂ ਬੋਲਕੇ ਇਹ ਵੀ ਨਹੀਂ ਦੱਸ ਸਕਿਆ ਕਿ ਬਾਬਾ ਜਰਨੈਲ ਸਿੰਘ ਕਿੱਥੇ ਹਨ।

ਹੋਰ ਸੁਣੋਂ ਕਹਿੰਦਾ ਅੜਿਲ ਪੜ੍ਹਨ ਨਾਲ ਮੂਰਖ ਵੀ ਚਤਰ ਹੋ ਜਾਂਦੇ ਹਨ...

ਓ ਭਰਾਵਾ ! ਅੜਿਲ ਦੀ ਜਨਮਦਾਤੀ ਟਕਸਾਲ ਦੇ ਮੁਖੀ ਧੁੰਮੇ ਨੂੰ ਚਤੁਰਤਾ (ਅਕਲ) ਨਹੀਂ ਆ ਸਕੀ, ਜਿਸ ਨੇ ਨਿਰਦੋਸ਼ ਸਿੱਖ ਨੂੰ ਮਾਰ ਕੇ ਸੁੱਟਤਾ, ਨਿਰਦੋਸ਼ ਬੱਚਿਆਂ ਨੂੰ ਅਨਾਥ ਕਰ ਦਿੱਤਾ ਹੈ। ਫਿਰ ਵੀ ਚਿਹਰੇ 'ਤੇ ਕੋਈ ਸ਼ਰਮ ਨਜ਼ਰ ਨਹੀਂ ਆ ਰਹੀ। ਕੀ ਉਸ ਤੋਂ ਵੱਧ ਵੀ ਕੋਈ ਅੜਿਲ ਪੜ੍ਹ ਸਕਦਾ ਹੈ??

ਅੱਗੇ ਸੁਣੋ ਮੂਰਖ ਪਤਾ ਨਹੀਂ ਕਿਹੜੇ ਦੁਖ ਦਰਦ ਭੈਅ ਨਹੀਂ ਆਉਣ ਦੀਆਂ ਗੱਲਾਂ ਕਰ ਰਿਹਾ ਹੈ...

ਜੇ ਅੜਿਲ ਪੜ੍ਹਨ ਨਾਲ ਹੀ ਨਿਰਭਉ ਹੋਇਆ ਜਾ ਸਕਦਾ ਹੈ, ਫਿਰ ਅੱਜ ਬਚਿੱਤਰ ਨਾਟਕ ਨੂੰ ਮੰਨਣ ਵਾਲੇ ਬਾਦਲ ਦੇ ਪੈਰਾਂ ਵਿੱਚ ਕਿਉਂ ਬੈਠੇ ਹਨ?? ਕਿਉਂ ਨੰਦਸਰੀ, ਰਾੜੇਵਾਲੇ, ਮਸਤੂਆਣਾ, ਟਕਸਾਲ ਆਰ.ਐਸ.ਐਸ. ਦਾ ਅੱਡਾ ਬਣ ਚੁੱਕੇ ਹਨ??

ਇਸ ਅਖੌਤੀ ਪਰਚਾਰਕ ਦੀਆਂ ਹੋਰ ਵੀ ਬਹੁਤ ਫੁਕਰੀਆਂ ਹਨ ਯੂ ਟਿਊਬ 'ਤੇ, ਅੱਜ-ਕੱਲ ਇਹ ਪਰਚਾਰਕ ਅਮਰੀਕਾ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਸਟੇਜ 'ਤੇ ਪਿੱਛੇ ਬੈਠਾ ਨਜ਼ਰ ਆ ਰਿਹਾ ਹੈ। ਭਾਈ ਰਣਜੀਤ ਸਿੰਘ 'ਤੇ ਏਡਾ ਵੱਡਾ ਹਮਲਾ ਹੋਇਆ ਹੈ, ਪਰ ਇਸ ਦੇ ਮੂਹੋਂ ਇੱਕ ਲਫ਼ਜ਼ ਹਮਦਰਦੀ ਦਾ ਮੈ ਨਹੀਂ ਸੁਣਿਆ ਹਾਲੇ ਤੱਕ। ਇਸ ਨੂੰ ਢੱਡਰੀਆਂਵਾਲੇ ਦੇ ਪਿੱਛੇ ਨਹੀਂ, ਮੂਹਰੇ ਸੰਗਤ ਵਿੱਚ ਬੈਠਣਾ ਚਾਹੀਦਾ ਹੈ, ਤਾਂ ਕਿ ਗੁਰਮਤਿ ਦੀ ਕੋਈ ਗੱਲ ਪੱਲੇ ਪੈ ਸਕੇ।

ਵੈਸੇ ਵੀ ਵਿਰਲੇ ਪਰਚਾਰਕ ਹੀ ਗੁਰੂ ਗਰੰਥ ਸਾਹਿਬ ਜੀ ਦੇ ਵਫ਼ਾਦਾਰ ਹਨ, ਬਹੁਤੇ ਤਾਂ ਵਿਚਾਰੇ ਟੁੱਕੜਾਂ ਖਾਤਰ ਹੀ ਤੁਰੇ ਫਿਰਦੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top