ਝੂਠੁ ਨ ਬੋਲਿ ਪਾਡੇ ਸਚੁ ਕਹੀਐ
॥
ਕੀ ਇਹ ਗੁਰੂ ਬਚਨ ਸਿਰਫ ਪਾਂਡੇ ਲਈ ਹੀ ਹਨ?
ਇਹ ਸਿਖਿਆ ਸਿੱਖ ਲਈ ਨਹੀਂ ?
ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ
ਥਾਇ ਭਾਲੇ ॥ ਪੰਨਾਂ 304
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ
ਬੈਠੇ ਸਤਿਗੁਰ ਪਾਸਿ ॥ ਪੰਨਾਂ 314
ਪਰ ਕੀ ਕਾਰਣ ਹੈ ਕਿ ਮਰਿਆਦਾ ਬਨਾਉਣ ਵਾਲਿਆਂ ਨੇ "ਝੂਠ"
ਨੂੰ ਸਿੱਖ ਦੀਆਂ ਕੁਰਿਹਤਾਂ ਵਿੱਚ ਨਹੀਂ ਪਾਇਆ। ਕੀ ਸਿੱਖ ਨੂੰ
ਝੂਠ ਬੋਲਣ ਦੀ ਮਨਾਹੀ ਨਹੀਂ ?
ਕਿਤੇ ਇਸੇ ਕਾਰਣ ਹੀ ਤਾਂ ਕਈ ਸਿੱਖ ਪ੍ਰਚਾਰਕ ਵੀਰ, ਗੁਰੂ ਦੀ ਹਜ਼ੂਰੀ ਵਿੱਚ ਭੀ ਝੂਠ ਬੋਲਣ
ਤੋਂ ਨਹੀਂ ਡਰਦੇ? ਲੋਕਾਂ ਨੂੰ ਕਹਿੰਦੇ ਨੇ ਕਿ ਸਾਡਾ ਗੁਰੂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਪਰ ਮਰਿਆਦਾ ਦੇ ਪੜ੍ਹਦੇ ਵਿੱਚ ਲੁੱਕ ਕੇ, ਭਗੌਤੀ,
ਮਹਾਕਾਲ, ਕਾਲਕਾ ਨੂੰ ਪੂਜ ਰਹੇ ਹਨ। ਹਾਲਾਂਕਿ ਗੁਰੂ ਆਖ ਰਿਹਾ ਹੈ:
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ
ਖਾਈ ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ
॥
ਛੋਡੀਲੇ ਪਾਖੰਡਾ ॥ ...
ਪਾਖੰਡ ਛੱਡ ਦੇ, ਪਰ "ਸਾਚੀ ਦਰਗਹ ਬੋਲੈ ਕੂੜੁ
॥ ਸਿਰੁ ਹਾਥ ਪਛੋੜੈ ਅੰਧਾ ਮੂੜੁ ॥"
ਸਿੱਖਾ, ਗੁਰੂ ਦੀ ਹਜ਼ੂਰੀ ਵਿੱਚ ਤਾਂ ਸੱਚ ਬੋਲਣ ਦਾ ਨਿਯਮ ਕਮਾਂ
ਬੋਲਹਿ ਸਾਚੁ ਮਿਥਿਆ ਨਹੀ ਰਾਈ ॥
ਚਾਲਹਿ ਗੁਰਮੁਖਿ ਹੁਕਮਿ ਰਜਾਈ ॥ ਪੰਨਾਂ 227
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥ ਪੰਨਾਂ 488