Share on Facebook

Main News Page

ਜਥੇਦਾਰ ਧਿਆਨ ਸਿੰਘ ਜੀ ਮੰਡ ਨੂੰ ਮਿਲਦੀ ਹੈ, 20 ਹਜ਼ਾਰ ਮਹੀਨਾ ਸਰਕਾਰੀ ਪੈਨਸ਼ਨ
-: ਜੀਵਨ ਚਹਿਲ

ਜਥੇਦਾਰ ਜੀ 1989 ਵਿੱਚ ਐਮ.ਪੀ. (MP - Member of Parliament) ਚੁਣੇ ਗਏ ਸਨ, ਪਰ ਤਿੰਨ ਫੁੱਟੀ ਕਿਰਪਾਨ ਨਾਲ ਲੈ ਕੇ ਜਾਣ ਦੇ ਮੁੱਦੇ ਕਾਰਨ ਸਹੁੰ ਨਾਂ ਚੁੱਕ ਸਕੇ। ਇਹ ਸਹੁੰ ਮਿੱਥੇ ਸਮੇਂ ਦੇ ਅੰਦਰ ਅੰਦਰ ਚੁੱਕਣੀ ਪੈਂਦੀ ਹੈ । ਐਸਾ ਨਾ ਕਰਣ 'ਤੇ ਚੋਣ ਰੱਦ ਅਤੇ ਸੀਟ ਖਾਲੀ ਐਲਾਨ ਕਰ ਦਿੱਤੀ ਜਾਂਦੀ ਹੈ। ਪਰ ਮੰਡ ਸਾਹਿਬ ਦੇ ਮਾਮਲੇ ਵਿੱਚ ਸਰਕਾਰ ਦੀ ਦਿਆਲਤਾ ਦੀ ਸਿਫਤ ਕਰਨੀ ਬਣਦੀ ਹੈ, ਜਿਸ ਨੇ ਸਹੁੰ ਨਾਂ ਚੁੱਕਣ ਦੇ ਬਾਵਜੂਦ ਵੀ ਮੰਡ ਸਾਹਿਬ ਨੂੰ 20 ਹਜ਼ਾਰ ਮਹੀਨਾ ਪੈਨਸ਼ਨ ਲਾ ਦਿੱਤੀ।

ਮੰਡ ਸਾਹਿਬ ਦੀ ਕੁਰਬਾਨੀ ਵੀ ਧੰਨ ਹੈ। ਜਿਨਾਂ ਨੇ ਵੀ ਐਮ.ਪੀ. ਦੀ ਪੋਸਟ ਨੂੰ ਤਾਂ ਲੱਤ ਮਾਰ ਦਿੱਤੀ, ਪਰ ਪੈਨਸ਼ਨ ਚੁੱਪ ਕਰਕੇ ਪ੍ਰਵਾਨ ਕਰ ਲਈ।

ਇਸ ਗੱਲ ਦਾ ਖੁਲਾਸਾ ਅੱਜ ਮੰਡ ਸਾਹਿਬ ਨੇ ਖੁਦ ਟੋਰਾਂਟੋ ਦੇ ਰੇਡੀਓ 'ਤੇ ਮੇਰੇ ਸੁਹਿਰਦ ਦੋਸਤ ਸਰਦਾਰ ਹਜ਼ਾਰਾ ਸਿੰਘ ਜੀ ਦੀ ਪੁੱਛ 'ਤੇ ਤਕਰੀਬਨ 1:45 ਵਜੇ ਕੀਤਾ। ਮੈ ਹੁਣ ਤਾਂਈ ਇਹ ਹੀ ਸਮਝਦਾ ਰਿਹਾ ਕਿ ਮੰਡ ਨੇ ਮਾਨ ਮਗਰ ਲੱਗ ਕੇ ਐਵੇਂ ਸੀਟ ਗੁਆਈ । ਪਰ ਜੋ ਬੁੱਕਲ ਵਿੱਚ ਭੇਲੀ ਭੰਨੀ ਬੈਠੇ ਸਨ, ਉਸਦਾ ਪਤਾ ਅੱਜ ਲੱਗਾ- ਕਿੰਨਾ ਅਣਜਾਣ ਸਾਂ ਮੈਂ। ਕੀ ਤੁਹਾਨੂੰ ਪਤਾ ਸੀ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top