ਪੁਰਾਣੇ
ਸਮੇਂ ਤੋਂ ਇਕ ਵਾਰਤਾ ਸੁਣਦੇ ਆ ਰਹੇ ਹਾਂ ਕਿ ਸ਼ਹੀਦ ਮਾਤਾ ਪਿਤਾ ਦਾ ਪੁਤਰ, ਸ਼ਹੀਦ ਬੱਚਿਆਂ
ਦਾ ਬਾਪੂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ
ਵਾਰ ਇੱਕ ਤੀਰ ਦਾਦੂ ਦੀ ਕਬਰ ਵੱਲ ਛੱਡਿਆ, ਜੋ ਪੈਰਾਂ ਵਾਲੇ ਪਾਸੇ ਲੱਗਾ ਤੇ ਉਸ ਤੋਂ ਇੰਝ
ਭਾਵ ਪ੍ਰਗਟ ਹੁੰਦਾ ਸੀ ਕਿ ਗੁਰੂ ਜੀ ਨੇ ਉਸਨੂੰ ਨਮਸ਼ਕਾਰ ਕੀਤੀ (ਕੁੱਝ ਸਿਰ
ਝਾਕਉਣ ਦੀ ਗੱਲ ਕਰਦੇ ਆ)... ਸਿੱਖਾਂ ਨੇ ਕਿਹਾ ਕਿ ਸਤਿਗੁਰੂ ਇਹ ਭਾਂਵੇ ਜਾਣੇ 'ਚ ਹੋਇਆ
ਭਾਂਵੇ ਅਣਜਾਣੇ 'ਚ, ਇਹ ਗਲਤ ਹੈ... ਤੁਸੀਂ ਖੁਦ ਇਸ ਗੁਰਮਤਿ ਤੋਂ ਉਲਟ ਗਲ ਬਾਰੇ ਕੀ
ਕਹੋਗੇ... ਕੌਮ ਅਖਤਿਆਰ ਰੱਖਦੀ ਤਨਖਾਹ ਲਾਉਣ ਦੀ... ਗੁਰੂ ਸਾਹਿਬ ਬਹੁਤ ਖੁਸ਼ ਹੋਏ
(ਇਹ ਕਹਾਣੀ ਹਰ ਸੰਪਰਦਾ, ਉਹ ਚਾਹੇ ਟਕਸਾਲੀ ਜਾਂ ਮਿਸ਼ਨਰੀ ਹੋਵੇ, ਸੁਣਾਂਦੇ ਹਨ
ਤੇ ਲੋਕ ਸੁਣਦੇ ਹਨ)
ਅੱਜ ਕਿਸੇ ਦੀ ਕੋਈ ਗਲਤੀ ਬਾਰੇ ਗਲ ਹੋ
ਜਾਵੇ, ਤਾਂ ਉਸਦੇ ਭਗਤ ਅੱਗ ਬਬੂਲੇ ਹੋ ਉਠਦੇ ਹਨ... ਉਹ ਚਾਹੇ ਕੋਈ ਰਾਜਨੇਤਾ
ਹੋਵੇ ਜਾਂ ਧਾਰਮਿਕ ਆਗੂ... ਉਲਟਾ ਉਸਦੇ ਚੇਲੇ ਚਪਾਟੇ ਕਹਿਣਗੇ "ਤੂੰ ਕੀ ਕੀਤਾ ਕੌਮ ਲਈ ?
ਤੂੰ ਕੌਣ ਹੁੰਦਾ ਬੋਲਣ ਵਾਲਾ ?"...ਗਲ ਗਾਲਾਂ 'ਤੇ ਆ ਜਾਂਦੀ ਹੈ ਤੇ ਕਈ ਲੜੋ ਲੜਾਈ
ਵੀ... ਆਪਣੀ ਗਲਤੀ ਦੇ ਪ੍ਰਤੀਕਰਮ 'ਚ ਦੂਸਰਿਆਂ ਦੀ ਗਲਤੀਆਂ ਗਿਣਾਈਆਂ ਜਾਂਦੀਆਂ ਹਨ...
ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕੀ ਕਿਸੇ ਲੀਡ ਕਰਨ ਵਾਲੇ
ਬਾਰੇ ਸਵਾਲ ਕਰਨਾ ਗੁਨਾਹ ਹੋ ਗਿਆ...
ਜੇ ਸਿੱਖਾਂ ਕੋਲ ਉਸ ਵਕਤ ਗੁਰੂ ਤੋਂ
ਪੁੱਛਣ ਦਾ ਹਕ ਸੀ, ਤਾਂ ਅਜ ਉਸੇ ਗੁਰੂ ਦੀ ਕੌਮ ਸਵਾਲ ਪੁੱਛਣ 'ਤੇ ਲੀੜਿਆਂ ਤੋਂ ਬਾਹਰ
ਕਿਉਂ ਹੋ ਜਾਂਦੀ ? ਮੈਨੂੰ ਤਾਂ ਇੰਝ ਲੱਗਦਾ, ਅੱਜ ਗੁਰੂ ਨਾਲੋਂ ਬੰਦੇ ਦੀ ਕੀਮਤ
ਕੌਮ 'ਚ ਵਡੀ ਹੋ ਗਈ ਆ... ਜੇ ਇਸੇ ਤਰ੍ਹਾਂ ਕਰਨਾ ਤਾਂ ਰਬ ਦਾ
ਵਾਸਤਾ ਆ, ਇਹ ਸਾਖੀ ਇਤਿਹਾਸ ਚੋਂ ਬਾਹਰ ਕਰ ਦੇਉ...