Share on Facebook

Main News Page

ਤਿੰਨ ਜੁਲਾਈ ਨੂੰ ਰੈਲੀ ਦੌਰਾਨ ਹੋਈ ਗਲਤੀ ਦੀ ਐਡਵੋਕੇਟ ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਕੀਤੀ ਖਿਮਾ ਯਾਚਨਾ ਦੀ ਅਰਦਾਸ

ਅੰਮ੍ਰਿਤਸਰ 10 ਜੁਲਾਈ (ਜਸਬੀਰ ਸਿੰਘ ਪੱਟੀ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਬੀਤੇ ਦਿਨੀ ਤਿੰਨ ਜੁਲਾਈ ਨੂੰ ਅੰਮ੍ਰਿਤਸਰ ਵਿਖੇ ਕੀਤੀ ਗਈ ਪਾਰਟੀ ਰੈਲੀ ਸਮੇਂ ਇੱਕ ਆਗੂ ਆਸ਼ੀਸ਼ ਖੇਤਾਨ ਵੱਲੋ ਯੂਥ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਨਾਲ ਕਰਨ ਉਪਰੰਤ ਉਤਪਨ ਹੋਏ ਵਿਵਾਦ ਨੂੰ ਖਤਮ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਅਰਦਾਸ ਜੋਦੜੀ ਕੀਤੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਖੇ ਦੋ ਘੰਟੇ ਜੂਠੇ ਬਰਤਨਾਂ ਦੀ ਸੇਵਾ ਕੀਤੀ ਤੇ ਇੱਕ ਘੰਟਾ ਸੰਗਤਾਂ ਦੇ ਜੋੜੇ ਝਾੜਣ ਦੇ ਨਾਲ ਨਾਲ ਅੱਧਾ ਘੰਟਾ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ।

ਸ਼੍ਰੋਮਣੀ ਕਮੇਟੀ ਤੇ ਜਿਲਾ ਪ੍ਰਸ਼ਾਸ਼ਨ ਵੱਲੋ ਕੀਤੇ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸ੍ਰੀ ਹਰਵਿੰਦਰ ਸਿੰਘ ਫੂਲਕਾ ਤੇ ਉਹਨਾਂ ਦੇ ਸਾਥੀਆ ਨਾਲ ਗਿਆਨੀ ਹਰਨੇਕ ਸਿੰਘ ਨੇ ਖਿਮਾ ਜਾਚਨਾ ਦੀ ਅਰਦਾਸ ਕੀਤੀ ਅਤੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਫੂਲਕਾ ਨੇ ਕਿਹਾ ਕਿ ਅੱਜ ਉਹ ਲੋਕ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਉਗਲਾਂ ਚੁੱਕ ਰਹੇ ਹਨ ਜਿਹੜੇ ਘੱਪਲਿਆ ਘੁਟਾਲਿਆ ਤੇ ਕਈ ਪ੍ਰਕਾਰ ਦੇ ਹੋਰ ਗੈਰ ਸਮਾਜੀ ਕਾਰਨਾਮਿਆਂ ਵਿੱਚ ਫਸੇ ਹੋਏ ਹਨ।

ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਕੋਲੋ ਜਾਣੇ ਅਣਜਾਣੇ ਜਿਹੜੀ ਗਲਤੀ ਹੋਈ ਹੈ ਉਸ ਲਈ ਉਹ ਖਿਮਾ ਦੇ ਜਾਚਕ ਹਨ ਪਰ ਇਸ ਤੋ ਪਹਿਲਾਂ ਅਜਿਹੀਆ ਕਈ ਧਾਰਮਿਕ ਗਲਤੀਆਂ ਅਕਾਲੀ ਭਾਜਪਾ ਤੇ ਕਾਂਗਰਸ ਵਾਲੇ ਕਰ ਚੁੱਕੇ ਹਨ। ਜਦੋ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਵਾਲੇ ਇਹ ਦੋਸ਼ ਲਗਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋ ਖਾਲਿਸਤਾਨੀਆ ਤੇ ਆਈ. ਐਸ. ਆਈ ਤੋ ਫੰਡ ਆ ਰਹੇ ਹਨ, ਤਾਂ ਉਹਨਾਂ ਕਾਂਗਰਸ ਦਾ ਮਜ਼ਾਕ ਉਡਾਉਦਿਆਂ ਕਿਹਾ ਕਿ ਬਿੱਲੀ ਨੂੰ ਹਮੇਸ਼ਾਂ ਚੂਹਿਆ ਦੇ ਹੀ ਸੁਫਨੇ ਆਉਦੇ ਹਨ ਤੇ ਕਾਂਗਰਸ ਦਾ ਆਪਣਾ ਅਕਸ਼ ਤਾਂ ਤਵੇ ਦੇ ਥੱਲੇ ਵਾਲੇ ਪਾਸੇ ਨਾਲੋ ਵੀ ਵੱਧ ਕਾਲਾ ਹੋਇਆ ਪਿਆ ਹੈ ਜਿਸ ਕਰਕੇ ਉਹ ਬੇਬੁਨਿਆਦ ਦੋਸ਼ ਲਗਾ ਕੇ ਆਪਣੇ ਜ਼ੁਰਮਾਂ ਨੂੰ ਘੱਟ ਹੁੰਦੇ ਵੇਖਣਾ ਚਾਹੁੰਦੀ ਹੈ ਜਦ ਕਿ ਉਸ ਵੱਲੋ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਤੇ ਅਧਾਰਹੀਣ ਹਨ।

ਉਹਨਾਂ ਕਿਹਾ ਕਿ ਅੱਜ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸ੍ਰੀ ਕੇਜਰੀਵਾਲ ਕੋਲੇ ਅਸਤੀਫੇ ਮੰਗ ਕਰ ਰਿਹਾ ਹੈ ਪਰ ਬਾਦਲ ਪਹਿਲਾਂ ਇਹ ਤਾਂ ਸਪੱਸ਼ਟ ਕਰੇ ਕਿ ਜਦੋਂ ਬਿਕਰਮ ਸਿੰਘ ਮਜੀਠੀਏ ਨੇ ਗੁਰਬਾਣੀ ਦੀ ਤੁਕ ਦੀ ਬੇਅਦਬੀ ਕਰਦਿਆ ਅਰੁਣ ਜੇਤਲੀ ਦਾ ਗੁਰਬਾਣੀ ਦੀ ਤੁਕ ਨਾਲ ਨਾਮ ਜੋੜਿਆ ਸੀ ਤਾਂ ਉਸ ਸਮੇਂ ਬਾਦਲ ਨੇ ਆਪਣੇ ਆਹੁਦੇ ਤੋ ਅਸਤੀਫਾ ਕਿਉ ਨਾ ਦਿੱਤਾ? ਉਹਨਾਂ ਕਿਹਾ ਕਿ ਜੇਕਰ ਬਾਦਲ ਵਿੱਚ ਰਤਾ ਭਰ ਵੀ ਨੈਤਿਕਤਾ ਹੁੰਦੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਤੋ ਮਿਲਿਆ ਫਖਰੇ-ਏ-ਕੌਮ ਪੰਥ ਰਤਨ ਅਵਾਰਡ ਵਾਪਸ ਕਰ ਦਿੰਦਾ ਤੇ ਮਜੀਠੀਆ ਨੂੰ ਬਿਨਾਂ ਕਿਸੇ ਦੇਰੀ ਤੋ ਪਾਰਟੀ ਵਿੱਚੋ ਬਾਹਰ ਕੱਢ ਕੇ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆ ਹੋਇਆ ਘਰ ਬੈਠ ਜਾਂਦਾ। ਉਹਨਾਂ ਕਿਹਾ ਕਿ ਜੇਕਰ ਬਾਦਲ ਨੇ ਅਜਿਹਾ ਕੀਤਾ ਹੁੰਦਾ ਤਾਂ ਉਹ ਕੇਜਰੀਵਾਲ ਤੋ ਅਸਤੀਫਾ ਮੰਗਦਾ, ਪਰ ਅੱਜ ਛੱਜ ਤਾਂ ਬੋਲੇ ਛਾਨਣੀ ਕਿਉ ਬੋਲੇ। ਉਹਨਾਂ ਕਿਹਾ ਕਿ ਬੀਤੇ ਸਾਲ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆ ਨੂੰ ਅੱਜ ਤੱਕ ਬਾਦਲ ਸਰਕਾਰ ਗ੍ਰਿਫਤਾਰ ਨਹੀ ਕਰ ਸਕੀ ਤੇ ਹੁਣ ਸਰਕਾਰ ਦੀ ਆਪਣੀ ਸਥਿਤੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਮਲੇਰਕੋਟਲਾ ਵਿਖੇ ਹੋਈ ਕੁਰਾਨ ਦੀ ਬੇਅਦਬੀ ਬਾਰੇ ਉਹਨਾਂ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰਦਿਆ ਉਹਨਾਂ ਕਿਹਾ ਕਿ ਅੱਜ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਹਨ ਇਸ ਸਬੰਧੀ ਕੋਈ ਗੱਲ ਨਹੀ ਕਰਨਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਕੇਜਰੀਵਾਲ ਸਾਹਿਬ 18 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆਪਣਾ ਮੁਆਫੀਨਾਮਾ ਸੋਪਣਗੇ? ਉਹਨਾਂ ਪਹਿਲਾਂ ਤਾਂ ਕਿਹਾ ਕਿ ਕੇਜਰੀਵਾਲ ਸਾਹਿਬ ਨੇ ਕੋਈ ਗਲਤੀ ਨਹੀ ਕੀਤੀ ਪਰ ਬਾਅਦ ਵਿੱਚ ਉਹਨਾਂ ਕਿਹਾ ਕਿ ਇਸ ਬਾਰੇ ਪਾਰਟੀ ਵਿੱਚ ਵਿਚਾਰਿਆ ਜਾਵੇਗਾ।

ਇਸ ਸਬੰਧੀ ਜਦੋ ਸਰਬੱਤ ਖਾਲਸਾ ਦੌਰਾਨ ਮਨੋਨੀਤ ਕੀਤੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਜੋ ਕੁਝ ਵੀ ਵਾਪਰਿਆ ਹੈ ਉਸ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੋਸ਼ੀ ਹੈ ਜਿਹੜੇ ਪਹਿਲਾਂ ਖੁਦ ਮਨਮਾਨੀਆ ਕਰਦੇ ਹਨ ਤੇ ਫਿਰ ਜਦੋਂ ਕੋਈ ਦੂਸਰਾ ਕਰਦਾ ਹੈ ਤਾਂ ਉਸ ਨੂੰ ਸਿਆਸੀ ਰੰਗਤ ਦੇ ਕੇ ਬਲੈਕਮੈਲ ਕਰਦੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਕਿਤਾਬਚੇ ਜਾਂ ਚੋਣ ਮਨੋਰਥ ਪੱਤਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਕਰਨਾ ਬੱਜਰ ਗਲਤੀ ਹੈ ਜੋ ਨਾ ਮੁਆਫੀਯੋਗ ਹੈ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂਆਂ ਕੋਲੋ ਗਲਤੀ ਹੋਈ ਹੈ ਉਹਨਾਂ ਨੂੰ ਮਰਿਆਦਾ ਦੀ ਕੋਈ ਜਾਣਕਾਰੀ ਨਹੀ ਹੈ ਤੇ ਗਲਤੀ ਉਸ ਕੋਲੋ ਅਚਨਚੇਤ ਤੇ ਅਣਜਾਣੇ ਵਿੱਚ ਹੋਈ ਹੈ। ਉਹਨਾਂ ਕਿਹਾ ਕਿ ਗਲਤੀ ਤੇ ਜੋਕਰ ਕੋਈ ਮੁਆਫੀ ਮੰਗਦਾ ਹੈ ਤਾਂ ਉਸ ਨੂੰ ਪ੍ਰਵਾਨ ਕਰ ਲਿਆ ਜਾਣਾ ਚਾਹੀਦਾ ਹੈ ਕਿਉਕਿ ਸਿੱਖ ਪੰਥ ਵਿੱਚ ਮੁਆਫੀ ਦਾ ਬੜਾ ਵੱਡਾ ਸੰਕਲਪ ਹੈ।

ਉਹਨਾਂ ਕਿਹਾ ਕਿ ਗਲਤੀ ਕਰਨ ਵਾਲੇ ਵਿਅਕਤੀ ਆਸ਼ੀਸ਼ ਖੇਤਾਨ ਨੇ ਅਗਲੇ ਦਿਨ ਹੀ ਸਾਰੀਆਂ ਅਖਬਾਰਾਂ ਵਿੱਚ ਹੱਥ ਜੋੜ ਕੇ ਗਲਤੀ ਸਵੀਕਾਰ ਕਰ ਲਈ ਸੀ ਤੇ ਪ੍ਰਸਿੱਧ ਐਡਵੋਕੇਟ ਸ੍ਰੀ ਹਰਵਿੰਦਰ ਸਿੰਘ ਫੂਲਕਾ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਖਿਮਾ ਜਾਚਨਾ ਦੀ ਅਰਦਾਸ ਕਰਨਾ ਸਪੱਸ਼ਟ ਕਰਦਾ ਹੈ ਕਿ ਉਹਨਾਂ ਦੇ ਦਿਲ ਵਿੱਚ ਕੋਈ ਖੋਟ ਨਹੀ ਹੈ ਤੇ ਉਹ ਗਲਤੀ ਆਪਣੇ ਸੀਨੇ ਦੇ ਅੰਦਰੋ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਗਲਤੀ ਦੀ ਮੁਆਫੀ ਮੰਗ ਲਈ ਗਈ ਹੈ ਤੇ ਹੁਣ ਮਾਮਲਾ ਖਤਮ ਹੋ ਗਿਆ ਸਮਝਿਆ ਜਾਣਾ ਚਾਹੀਦਾ ਹੈ ਤੇ ਅੱਗੇ ਤੋ ਅਜਿਹੀ ਗਲਤੀ ਨਹੀ ਹੋਣੀ ਚਾਹੀਦੀ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ ਇਸ ਸਬੰਧੀ ਕੋਈ ਲਿਖਤੀ ਸ਼ਕਾਇਤ ਆਉਦੀ ਹੈ ਤਾਂ ਹੁਣ ਤੱਕ ਅਕਾਲੀ ਦਲ ਬਾਦਲ ਤੇ ਕਾਂਗਰਸ ਵੱਲੋ ਕੀਤੀਆ ਗਈਆ ਗਲਤੀਆ ਦੀ ਪਟਾਰੀ ਖੋਹਲ ਕੇ ਸਾਰਿਆ ਨੂੰ ਹੀ ਨੋਟਿਸ ਜਾਰੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਫਿਰ ਕਾਰਵਾਈ ਮਰਿਆਦਾ ਅਨੁਸਾਰ ਹੋਵੇਗੀ ਤੇ ਪੂਰੀ ਤਰ੍ਹਾਂ ਇਨਸਾਫ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top