- ਇਹ ਭਰਮ ਸਾਨੂੰ ਕੱਢ ਦੇਣਾ
ਚਾਹੀਦਾ ਹੈ ਗੁਰੂ ਸਾਹਿਬ ਇੱਕ ਬੈਰਾਗੀ ਨੂੰ ਜੱਥੇਦਾਰ ਕਿਵੇਂ ਤੋਰ ਦਿੱਤਾ,
ਗੁਰੂ 'ਤੇ ਸਾਨੂੰ ਪੂਰਣ ਭਰੋਸਾ ਹੋਣਾ ਚਾਹੀਦਾ
- ਬਾਬਾ ਜੀ ਤੀਰ ਅੰਦਾਜ਼ੀ 'ਚ ਨਿਪੁੰਨ ਸੀ,
ਉਹ ਵੀ ਪੰਦਰਾਂ ਸਾਲ ਦੀ ਉਮਰ 'ਚ, ਇਕ ਤੁਰੇ ਜਾਂਦੇ, ਭੱਜੇ ਜਾਂਦੇ ਨਿਸ਼ਾਨੇ
(ਮੂਵੀਂਗ ਟਾਰਗੇਟ) 'ਤੇ ਬਹੁਤ ਔਖਾ ਹੁੰਦਾ ਹੈ, ਤੁਸੀਂ ਵੀ ਭੱਜਣਾ ਹੈ,
ਤੁਸੀਂ ਭੱਜ ਕੇ ਸੁਟਣਾ ਹੈ, ਸਾਹ 'ਤੇ ਕੰਟਰੋਲ, ਟਰੀਗਰ ਕੰਟ੍ਰੋਲ ਚਾਹੀਦਾ,
ਜੋ ਬਹੁਤ ਔਖਾ ਹੈ।
- ਭੁਗੌਲਿਕ ਜਾਣਕਾਰੀ : ਸ਼ਿਕਾਰੀ ਤੋਂ
ਬੈਰਾਗੀ ਬਣਿਆ, ਬੈਰਾਗੀਆਂ ਦਾ ਕੰਮ ਹੁੰਦਾ ਹੈ ਇੱਕ ਥਾਂ ਤੋਂ ਦੂਜੇ ਥਾਂ
'ਤੇ ਜਾਣਾ, ਇਸ ਨਾਲ ਉਨ੍ਹਾਂ ਨੂੰ ਭੁਗੋਲ ਦੀ ਜਾਣਕਾਈ ਹੋ ਜਾਂਦੀ ਹੈ
ਜਾਨਕਪ੍ਰਸ਼ਾਦ ਤੋਂ ਰਾਮਦਾਸ ਤੋਂ ਅੱਘੜਨਾਥ ਤੱਕ, ਭਾਰਤ ਦਾ ਕੱਲਾ ਕੱਲਾ
ਇਲਾਕਾ ਦੇਖਿਆ, ਸਾਰਾ ਇਲਾਕਾ ਤੁਰ ਕੇ ਗਾਹਿਆ ਸੀ, ਮੈਪ ਰੀਡਿੰਗ 'ਚ
ਨਿਪੁੰਨ, ਇਹ ਕੁਆਲਿਟੀ ਫੌਜ 'ਚ ਹੁੰਦੀ ਹੈ
-
ਤੀਜਾ ਗੁਣ ਲੀਡਰਸ਼ਿਪ : ਜਦੋਂ ਇਹ ਖੁਦ ਲੀਡਰ ਬਣਦੇ ਨੇ, ਅਨੇਕਾਂ
ਸਾਧ ਆਉਂਦੇ ਨੇ, ਤੇ ਕਈ ਇਹ ਧਾਰ ਕੇ ਆਉਂਦੇ ਨੇ ਕਿ ਉਸਦੀ ਪਿੱਠ ਲਵਾਉਣੀ
ਹੈ, ਮਾਧੋ ਦਾਸ ਇਹ ਜਾਣਿਆ ਪਛਾਣਿਆ ਸੀ, ਇਹ ਸਾਧਾਂ ਦੀਆਂ ਮੰਜੀਆਂ ਪਲਟਾ
ਦਿੰਦਾ ਸੀ, ਜਿਸਦਾ ਮਤਲਬ ਇਹ ਸੀ ਕਿ ਦੂਜਿਆਂ ਨੂੰ ਤਰਕ ਨਾਲ ਹਰਾ ਦਿੰਦਾ
ਸੀ
- ਜਦੋਂ ਗੁਰੂ ਜਾਂਦੇ ਹਨ, ਤਾਂ
ਉਨ੍ਹਾਂ ਨੇ ਇਹ ਤਿੰਨੋ ਗੁਣ ਦੇਖੇ, ਤੇ ਗੁਰੂ ਦੀ ਸੋਚ ਕਿੰਨੀ ਉੱਚੀ ਹੋਵੇਗੀ
- ਜਦੋਂ ਗੁਰੂ ਪੁੱਛਦੇ ਨੇ, ਕਿ
ਤੂਂ ਕੌਣ ਹੈਂ, ਤਾਂ ਉਹ ਕਹਿੰਦਾ ਹੈ, ਮੈਂ ਬੰਦਾ ਹਾਂ
- ਜੱਥੇਦਾਰੀ ਇਨ੍ਹਾਂ ਤਿੰਨਾਂ
ਗੁਣਾਂ ਦੇ ਹੁੰਦਿਆਂ ਆਪਣੇ ਆਪ ਨੂੰ ਗੁਰੂ ਦਾ ਬੰਦਾ ਮੰਨਣ ਕਰਕੇ ਮਿਲੀ
- ਗੁਰੂ ਨੇ ਇਨ੍ਹਾਂ ਤਿੰਨਾਂ
ਗੁਣਾਂ ਨੂੰ ਸੇਧ ਦਿੱਤੀ ਤੇ ਪੰਜਾਬ ਵੱਲ ਨੂੰ ਤੋਰਿਆ