ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥ ਕੂੜੇ
ਮੂਰਖ ਕੀ ਹਾਠੀਸਾ ॥1॥ ਰਹਾਉ ॥
ਭੇਖ ਦਿਖਾਵੈ ਸਚੁ ਨ ਕਮਾਵੈ ॥ ਕਹਤੋ ਮਹਲੀ ਨਿਕਟਿ ਨ ਆਵੈ ॥2॥
ਉਸ ਦਾ ਭੇਖ ਭੀ ਹਰ ਦਰ ਅਨੁਸਾਰ ਬਦਲ ਜਾਂਦਾ ਹੈ, ਦਰਬਾਰ
ਸਾਹਿਬ ਪਜਾਮਾਂ ਪਾ ਕੇ, ਹਜੂਰ ਸਾਹਿਬ ਪਜਾਮਾ ਲਾਹ ਕੇ, ਬਿਧੀ ਚੰਦੀਆਂ ਦੇ ਜਾਕੇ ਨੀਲੇ
ਕਪੜਿਆਂ ਨਾਲ ਹਾਜ਼ਰੀ ਭਰਨਾ ਇਸਦਾ ਬਦਲਵਾਂ ਭੇਸ ਹੈ।
ਜਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
ਆਹ-ਲੋਭ ਭਾਵੇ ਮਾਇਆ ਦਾ, ਭਾਵੇਂ ਸੁਹਰਤ ਦਾ ਤੇ ਭਾਵੇਂ ਕਿਸੇ ਪਦਵੀ
ਦਾ ਹੋਵੇ ਬੜਾ ਹੀ ਬਦਕਿਸਮਤ ਹੈ ਚੰਗੇ ਚੰਗੇ ਸਿਆਣਿਆਂ ਨੂੰ ਗੁਰੁ ਤੋਂ ਭੀ ਬੇਮੁਖ ਕਰ
ਦੇਂਦਾ ਹੈ, “ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ”
ਅਨੁਸਾਰ ਦਰ ਦਰ ਤੇ ਰੁਲਾ ਦੇਂਦਾ ਹੈ। ਫਿਰ ਉਹ ਗੁਰੂ ਗ੍ਰੰਥ ਦੇ ਦੱਸੇ ਰਾਹ ਨੂੰ ਪ੍ਰਵਾਣ
ਨਹੀਂ ਕਰਦਾ, ਬਲਕੇ ਸੋਚਦਾ ਹੈ ਮੈਂ ਉਸ ਪੰਥ ਰਤਨ ਦੇ ਰਾਹ 'ਤੇ ਚੱਲਾਂ ਅਤੇ ਉਸੇ ਰਾਹ ਦਾ
ਪ੍ਰਚਾਰ ਕਰਾਂ ਜੋ ਮੈਨੂੰ ਭਲਾ ਕਿਸੇ ਤਖਤ ਦੀ ਜੱਥੇਦਾਰੀ ਦੇ ਦੇਵੇ, ਮੇਰਾ ਮਕਸਦ ਪੂਰਾ ਹੋ
ਜਾਵੇ, ਵੇਚਾਰਾ ਇਸੇ ਉਠ ਦੇ ਬੁੱਲ ਦੀ ਆਸ ਵਿੱਚ ਦਰ ਦਰ ਭਟਕਦਾ ਹੈ।
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥ ਬਿਖਿਆ ਅੰਦਰਿ
ਪਚਿ ਮੁਏ ਨਾ ਉਰਵਾਰੁ ਨ ਪਾਰੁ ॥3॥
ਮੈਨੂੰ ਯਾਦ ਹੈ 2014 ਵਿੱਚ ਮੈਂ
ਇੰਗਲੈਡ ਸੀ, ਇਕ ਨਜ਼ਦੀਕੀ ਸੱਜਣ ਪ੍ਰਚਾਰਕ ਵੀਰ ਘਰ ਮਿਲਣ ਆਇਆ ਤੇ ਇਕ ਸ਼ੇਅਰ ਦੇ
ਹਵਾਲੇ ਨਾਲ ਕਹਿਣ ਲੱਗਾ ਅੱਜ ਸਿੱਖੀ ਦੇ ਕੇਂਦਰੀ ਅਸਥਾਨਾਂ ਦੀ ਬੁਰੀ ਹਾਲਤ ਹੈ
“ਹਰ ਸ਼ਾਖ ਪੇ ਉਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ”
ਮੈਂ ਉਸਦੇ ਸੁਭਾ ਤੋਂ ਜਾਣੂ ਸਾਂ ਕਿ ਇਸ ਨੂੰ ਗੁਲਸ਼ਨ ਦਾ ਫਿਕਰ ਕਿਉਂ ਹੈ,
ਮੈਂ ਕਿਹਾ ਭਰਾਵਾ ਤੂੰ ਸ਼ਾਖਾ 'ਤੇ ਬੈਠੇ
ਉਲੂਆਂ ਨੂੰ ਵੇਖ ਰਿਹਾ ਹੈ, ਮੈਂ ਉਨ੍ਹਾਂ ਉਲੂਆਂ ਨੂੰ ਵੇਖ ਰਿਹਾ ਹਾਂ, ਜੋ ਉਡੀਕ ਵਿੱਚ
ਹਨ ਕਿ ਸਾਡੇ ਬੈਠਣ ਲਈ ਕਦੋਂ ਕੋਈ ਸ਼ਾਖਾ ਖਾਲੀ ਹੋਵੇ, ਫਿਰ ਬੋਲਿਆ ਨਹੀਂ, ਹੱਸ
ਪਿਆ, ਕਿਉਂਕਿ ਲੋਭੀ ਮਨੁੱਖ ਬੁਝਾਰਤ ਸਮਝ ਕੇ ਭੀ ਸੁਣੀ ਅਨਸੁਣੀ ਕਰ ਦੇਂਦਾ ਹੈ।
ਗੁਰੁ ਫੁਰਮਾਣ ਹੈ
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥ ਕੋਈ ਜਿ ਮੂਰਖੁ
ਲੋਭੀਆ ਮੂਲਿ ਨ ਸੁਣੀ ਕਹਿਆ ॥2॥