Share on Facebook

Main News Page

ਸ਼੍ਰੀ ਕ੍ਰਿਸ਼ਨ ਅਵਤਾਰੀ ਪੁਰਸ਼ ਰੱਜ ਕੇ ਸ਼ਰਾਬ ਪੀਂਦੇ ਸਨ - ਸ਼੍ਰੋ. ਕਮੇਟੀ ਵਲੋਂ ਪ੍ਰਵਾਨਤ ਅਖੌਤੀ ਦਸਮ ਗ੍ਰੰਥ ਦੀ ਉਗਾਹੀ
-: ਪ੍ਰੋ. ਕਸ਼ਮੀਰਾ ਸਿੰਘ USA

ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੇ ਸ਼੍ਰੀ ਕ੍ਰਿਸ਼ਨ ਅਵਤਾਰੀ ਪੁਰਸ਼ ਨੂੰ ਸ਼ਰਾਬ ਦਾ ਰੱਜ ਕੇ ਸੇਵਨ ਕਰਨ ਵਾਲ਼ਾ ਲਿਖਿਆ ਹੈ, ਭਾਵੇਂ, ਹਿੰਦੂ ਵੀਰਾਂ ਨੂੰ ਇਹ ਗੱਲ ਰਾਸਿ ਨਾ ਆਉਂਦੀ ਹੋਵੇ ਅਤੇ ਉਹ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਉੱਪਰ ਕਚੀਚੀਆਂ ਵੀ ਵੱਟਣ, ਪਰ ਅਖੌਤੀ ਦਸਮ ਗ੍ਰੰਥ ਵਿੱਚ ਇਹ ਸੱਚ ਲਿਖਿਆ ਹੋਇਆ ਹੈ।

ਕੁੱਝ ਪੰਨਿਆਂ ਦੇ ਵੇਰਵੇ ਹੇਠਾਂ ਦਿੱਤੇ ਜਾ ਰਹੇ ਹਨ:-

ਰਾਜਾ ਜਰਾਸਿੰਧ ਨੂੰ ਜਿੱਤਣਾ, ਖ਼ੁਸ਼ੀ ਵਿੱਚ ਸ਼ਰਾਬ ਪੀਣੀ:
ਪੰਨਾਂ 493: ਛੰਦ ਨੰਬਰ 1887
ਰਾਜਾ ਜਰਾਸੰਧ ਦਾ ਸ਼੍ਰੀ ਕ੍ਰਿਸ਼ਨ ਨਾਲ਼ ਯੁੱਧ ਹੋਇਆ। ਰਾਜਾ ਹਾਰ ਗਿਆ। ਸ਼੍ਰੀ ਕ੍ਰਿਸ਼ਨ ਨੇ ਮਥੁਰਾ ਨੂੰ ਚਾਲੇ ਪਾਏ। ਕਵੀ ਸਯਾਮ ਲਿਖਦਾ ਹੈ- ਉਤ ਭੂਪਤਿ ਹਾਰ ਗਯੋ ਗ੍ਰਹਿ ਕੌ ਰਨਜੀਤ ਇਤੈ ਹਰਿ (ਸ਼੍ਰੀ ਜ੍ਰਿਸ਼ਨ) ਜੀ ਗ੍ਰਹਿ ਆਯੋ। ਮਾਤ ਪਿਤਾ ਕੋ ਜੁਹਾਰ ਕੀਯੋ ਪੁਨਿ ਭੂਪਤਿ (ਉਗ੍ਰਸੈਨ) ਕੇ ਸਿਰ ਛਤ੍ਰ ਤਨਾਯੋ।

ਪੰਨਾਂ 494: ਛੰਦ ਨੰਬਰ 1888
ਸ਼੍ਰੀ ਕ੍ਰਿਸ਼ਨ ਦੀ ਆਮਦ ਸੁਣ ਕੇ ਮਥੁਰਾ ਦੀਆਂ ਇਸਤ੍ਰੀਆਂ ਸ਼੍ਰੀ ਕ੍ਰਿਸ਼ਨ ਦੁਆਲ਼ੇ ਇਕੱਠੀਆਂ ਹੋ ਗਈਆਂ। ਉਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਤੋਂ ਕੱਪੜੇ, ਗਹਿਣੇ, ਧੰਨੁ ਆਦਿਕ ਵਾਰ ਦਿੱਤੇ। ਜਿਵੇਂ- ਅਉਰ ਜਿਤੀ ਪਰਿ ਨਾਰ ਹੁਤੀ ਮਿਲਿ ਕੈ ਸਭ ਸ਼ਯਾਮ ਕੀ ਓਰ ਨਿਹਾਰੇ। ਭੂਖਨ ਅਉਰ ਜਿਤੋ ਧਨੁ ਹੈ ਪਟ (ਕੱਪੜੇ) ਸ਼੍ਰੀ ਜਦੁਬੀਰ ਕੇ ਉੂਪਰਿ ਵਾਰੇ।

ਛੰਬ ਨੰਬਰ 1889
ਮਥੁਰਾ ਦੀਆਂ ਇਸਤ੍ਰੀਆਂ ਨੇ ਨੈਨ ਮਟਕਾ ਕੇ ਸ਼੍ਰੀ ਕ੍ਰਿਸ਼ਨ ਨੂੰ ਕਿਹਾ, “ਸਾਡੇ ਵਲ ਇਉਂ ਦੇਖੋ ਤੇ ਹੱਸੋ ਜਿਵੇਂ ਰਾਧਿਕਾ ਨੂੰ ਦੇਖ ਕੇ ਹੱਸਦੇ ਹੋ”। ਜਿਵੇਂ- ਹਸਿ ਕੇ ਪੁਰਿ ਨਾਰ ਮੁਰਾਰਿ ਨਿਹਾਰ ਸੁ ਬਾਤ ਕਹੈ ਕਛੁ ਨੈਨ ਨਚੈਕੈ। ਰਾਧਕਾ ਸਾਥ ਹਸੋ ਪ੍ਰਭ ਜੈਸੇ ਸੁ ਤੈਸੇ ਹਸੋ ਹਮ ਓਰ ਚਿਤੈਕੈ।

ਛੰਦ ਨੰਬਰ 1890
ਮਥੁਰਾ ਦੀਆਂ ਇਸਤ੍ਰੀਆਂ ਵਲ ਸ਼੍ਰੀ ਕ੍ਰਿਸ਼ਨ ਨੇ ਰਾਧਕਾ ਵਾਲ਼ੀ ਦ੍ਰਿਸ਼ਟੀ ਕੀਤੀ ਤਾਂ ਨਾਰੀਆਂ ਮਤਵਾਲੀਆਂ ਹੋ ਕੇ ਧਰਤੀ ਤੇ ਡਿਗ ਪਈਆਂ। ਜਿਵੇਂ- ਪ੍ਰੇਮ ਛਕੀ ਤ੍ਰਿਅ ਭੂੁਮ ਕੇ ਊਪਰ ਝੂਮ ਗਿਰੀ ਕਬਿ ਸਯਾਮ ਉਚਾਰੇ। ਭਉਹ ਕਮਾਨ ਸਮਾਨ ਮਨੋ ਦ੍ਰਿਗ ਸਾਇਕ (ਤੀਰ) ਯੋਂ ਬ੍ਰਿਜਨਾਇਕ (ਕ੍ਰਿਸ਼ਨ) ਮਾਰੇ। ਨੋਟ: ਲਿਖਾਰੀ ਦਾ ਨਾਮ ਸਯਾਮ ਹੈ, ਗੁਰੂ ਗੋਬਿੰਦ ਸਿੰਘ ਜੀ ਨਹੀਂ।

ਛੰਦ ਨੰਬਰ 1891
ਇਸਤ੍ਰੀਆਂ ਜਦੋਂ ਘਰੀਂ ਚਲੇ ਗਈਆਂ ਤਾਂ ਸ਼੍ਰੀ ਕ੍ਰਿਸ਼ਨ ਬੀਰ-ਸਭਾ ਵਿੱਚ ਆ ਗਏ। ਉਗ੍ਰਸੈਨ ਨੇ ਦੌੜ ਕੇ ਸ਼੍ਰੀ ਕ੍ਰਿਸ਼ਨ ਨੂੰ ਮੱਥਾ ਟੇਕਿਆ। ਆਪਣੇ ਕੋਲ਼ ਬਿਠਾ ਕੇ ਸ਼੍ਰੀ ਕ੍ਰਿਸ਼ਨ ਨੂੰ ਸ਼ਰਾਬ ਪੀਣ ਲਈ ਭੇਟ ਕੀਤੀ। ਜਿਵੇਂ- ਉਤ ਸੰਕਟ ਹੁਇ ਤ੍ਰਿਅ ਧਾਮ ਗਈ ਇਤ ਬੀਰ ਸਭਾ ਮਹਿ ਸਯਾਮ ਜੀ ਆਯੋ॥ ਹੇਰਿ ਕੈ ਸ਼੍ਰੀ ਬ੍ਰਿਜਨਾਥਹ ਭੂਪਤਿ ਦਉਰ ਕੈ ਪਾਇਨ ਸ਼ੀਸ਼ ਲੁਡਾਯੋ। ਆਦਰ ਸੋ ਕਬਿ ਸਯਾਮ ਭਨੈ ਨ੍ਰਿਪ ਲੈ ਸੁ ਸਿਘਾਸਨ ਤੀਰ ਬਠਾਯੋ। ਬਾਰਨੀ (ਸ਼ਰਾਬ) ਲੈ ਰਸੁ ਅਗੈ ਧਰਿਓ ਤਿਹ ਪੇਖਿ ਕੈ ਸਯਾਮ ਮਹਾ ਸੁਖ ਪਾਯੋ। ਨੋਟ: ਲਿਖਾਰੀ ਸਯਾਮ ਕਵੀ ਹੈ, ਗੁਰੂ ਗੋਬਿੰਦ ਸਿੰਘ ਜੀ ਨਹੀਂ।

ਛੰਦ ਨੰਬਰ 1892
ਬਲਭੱਦ੍ਰ ਸ਼੍ਰੀ ਕ੍ਰਿਸ਼ਨ ਦੀ ਬਹਾਦਰੀ ਬਿਆਨ ਕਰਦਾ ਕਹਿੰਦਾ ਹੈ ਕਿ ਸ਼੍ਰੀ ਕ੍ਰਿਸ਼ਨ ਦੇ ਸਾਰੇ ਯੋਧਿਆਂ ਨੇ ਵੀ ਸ਼ਰਾਬ ਪੀਤੀ। ਜਿਵੇਂ-
ਬਾਰੁਨੀ ਕੋ ਰਸ ਸੌ ਜਬ ਸੂਰ (ਸੰਸਕ੍ਰਿਤ ਵਿੱਚ ਸ਼ੂਰ-ਬਹਾਦੁਰ ਯੋਧੇ) ਛਕੇ ਬਲਭਦ੍ਰ ਚਿਤਾਰਿਓ।

ਛੰਦ ਨੰਬਰ 1893
ਸ਼ਰਾਬ ਦੀ ਮਸਤੀ ਵਿੱਚ ਸ਼੍ਰੀ ਕ੍ਰਿਸ਼ਨ ਦੀਆਂ ਅੱਖਾਂ ਲਾਲ ਹੋ ਗਈਆਂ। ਜਿਵੇਂ -ਸਭਾ ਬੀਚ ਸ਼੍ਰੀ ਕ੍ਰਿਸ਼ਨ ਸੋ ਹਲੀ ਕਹੈ ਪੁਨ ਬੈਨ। ਅਤਿ ਹੀ ਮਦਰਾ ਸੌਂ ਛਕੇ ਅਰੁਨ(ਲਾਲ) ਭਏ ਜੁਗ ਨੈਨ (ਅੱਖਾਂ)।

ਛੰਦ ਨੰਬਰ 1894
ਸ਼ਰਾਬ ਨਾਲ਼ ਮਸਤ ਯੋਧਿਆਂ ਨਾਲ਼ ਗੱਲਾਂ ਕਰਦਾ ਬਲਰਾਮ ਕਹਿੰਦਾ ਹੈ ਕਿ ਉਸ ਨੂੰ ਸ਼ਰਾਬ ਥੋੜੀ ਦਿੱਤੀ ਹੈ ਤੇ ਖ਼ੁਦ ਸ਼੍ਰੀ ਕ੍ਰਿਸ਼ਨ ਨੇ ਰੱਜ ਕੇ ਪੀਤੀ ਹੈ। ਭ੍ਰਿਗੂ ਨੇ ਸ਼ਾਰਾਬ ਪੀਣ ਦੀ ਨਿੰਦਿਆ ਕੀਤੀ ਹੈ ਪਰ ਰਾਮ ਕਵੀ ਕਹਿੰਦਾ ਹੈ ਕਿ ਦੇਵਤੇ ਵੀ ਇਸ ਰਸ ਨੂੰ ਮਾਣਦੇ ਹਨ। ਜਿਵੇਂ- ਦੀਬੋ ਕਛੂ (ਥੋੜੀ ਦਿੱਤੀ ਹੈ) ਮਯ (ਸ਼ਰਾਬ) ਪੀਬੋ ਘਨੋ (ਬਹੁਤੀ ਪੀਤੀ ਹੈ) ਕਹਿ ਸੂਰਨ (ਯੋਧੇ) ਸਉ ਇਹ ਬੈਨ ਸੁਨਾਯੋ। ਬਾਰਨੀ ਕਊ ਕਬਿ ਸਯਾਮ ਭਨੇੈ ਕਚ ਕੇ ਹਿਤ ਤੋ ਭ੍ਰਿਗ ਨਿੰਦ ਕਰਾਯੋ। ਰਾਮ ਕਹੈ ਚਤੁਰਾਨਨਿ ਸੋ ਸੁ ਇਹੀ ਰਸ ਕਉ ਰਸ ਦੇਵਨ ਪਾਯੋ।

ਨੋਟ: ਇੱਸ ਸਵੱਯੇ ਵਿੱਚ ਰਾਮ ਅਤੇ ਸਯਾਮ ਦੋਵੇਂ ਹੀ ਕਵੀਆਂ ਦੇ ਨਾਂ ਆਏ ਹਨ। ਸਯਾਮ ਭਨੈ ਤੋਂ ਭਾਵ ਹੈ ਸਯਾਮ ਕਵੀ ਕਹਿੰਦਾ ਹੈ। ਇਸ ਰਚਨਾਂ ਦੇ ਕਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨਹੀਂ ਸਗੋਂ ਸਯਾਮ ਕਵੀ ਹੈ ਜਿੱਸ ਨੇ ਕਵੀ ਰਾਮ ਦਾ ਵੀ ਹਵਾਲਾ ਦਿੱਤਾ ਹੈ। ਰਾਮ ਅਤੇ ਸਯਾਮ ਦੁਰਗਾ ਦੇਵੀ ਅਤੇ ਮਹਾਕਾਲ਼ ਦੇਵਤੇ ਦੇ ਪੁਜਾਰੀ ਹਨ।

ਰੁਕਮਣੀ ਨਾਲ਼ ਵਿਆਹ ਸਮੇਂ ਸ਼੍ਰੀ ਕ੍ਰਿਸ਼ਨ ਸ਼ਰਾਬ ਵਿੱਚ ਮਸਤ:
ਪੰਨਾਂ ਅਖੌਤੀ ਦਸਮ ਗ੍ਰੰਥ 503-4
ਅਖੌਤੀ ਦਸਮ ਗ੍ਰੰਥ ਅਨੁਸਾਰ ਭੀਖਮ ਰਾਜੇ ਦੀ ਪੁੱਤਰੀ ਰੁਕਮਣੀ ਦਾ ਵਿਆਹ ਚੰਦੇਰੀ ਨਗਰ ਦੇ ਯੋਧੇ ਸ਼ਸ਼ਪਾਲ ਨਾਲ਼ ਹੋਣਾ ਮਿੱਥਿਆ ਜਾ ਚੁੱਕਾ ਸੀ। ਭੀਖਮ ਦੀ ਇੱਛਾ ਸ਼੍ਰੀ ਕ੍ਰਿਸ਼ਨ ਨਾਲ਼ ਲੜਕੀ ਵਿਆਹ ਦੇਣ ਦੀ ਸੀ ਪਰ ਪੁੱਤਰ ਰੁਕਮੀ ਨੇ ਗਵਾਲੇ ਕ੍ਰਿਸ਼ਨ ਨੂੰ ਰੁਕਮਣੀ ਦੇਣ ਦਾ ਵਿਰੋਧ ਕੀਤਾ ਸੀ। ਰੁਕਮੀ ਦੇ ਕਹਿਣ ਤੇ ਰੁਕਮਣੀ ਦਾ ਵਿਆਹ ਸ਼ਸ਼ਪਾਲ ਨਾਲ਼ ਹੋਣਾ ਮੰਨ ਲਿਆ ਗਿਆ। ਵਿਆਹ ਹੋਣ ਵਿੱਚ 3 ਦਿਨ ਬਾਕੀ ਸਨ। ਰੁਕਮਣੀ ਆਪਣੇ ਮਨੋਂ ਸ਼੍ਰੀ ਕ੍ਰਿਸ਼ਨ ਨੂੰ ਚਾਹੁੰਦੀ ਸੀ ਅਤੇ ਉਹ ਸ਼ਸ਼ਪਾਲ ਨਾਲ਼ ਵਿਆਹੇ ਜਾਣ ਲਈ ਖ਼ੁਸ਼ ਨਹੀਂ ਸੀ।

ਜਿਵੇਂ- ਸਵੱਯਾ ਨੰਬਰ 1975 ਦੇਖੋ-
ਰੁਕਮਨੀ ਪਾਤੀ (ਚਿੱਠੀ) ਪਠੀ (ਭੇਜੀ) ਕਾਨ੍ਹ ਪ੍ਰਤੀ। ਲੋਚਨ ਚਾਰ ਬਿਚਾਰ ਕਰੋ ਜਿਨ ਬਾਚਤ ਹੀ ਪਤੀਆ (ਚਿੱਠੀ) ਉਠ ਧਾਵਹੁ। ਆਵਤ ਹੈ ਸ਼ਸ਼ਪਾਲ ਇਤੈ ਮੁਹਿ ਬਿਆਹਨ ਕਉ ਪ੍ਰਭ ਢਿਲ ਨਾ ਲਾਵਹੁ। ਮਾਰ ਇਨੈ ਮੁਹਿ ਜੀਤ ਪ੍ਰਭੂ ਚਲੋ ਦ੍ਵਾਰਬਤੀ ਜਗ ਮੈ ਜਸ਼ ਪਾਵਹੁ। ਮੋਰੀ ਦਸ਼ਾ ਸੁਨਿ ਕੈ ਸਭ ਯੌ ਕਬਿ ਸਯਾਮ ਕਹੈ ਕਰਿ ਪੰਖਨ (ਉੱਡ ਕੇ) ਆਵਹੁ। ਭਾਵ- ਰੁਕਮਣੀ ਆਪਣੇ ਸੁਨੇਹੇ ਵਿੱਚ ਸ਼੍ਰੀ ਕ੍ਰਿਸ਼ਨ ਨੂੰ ਕਹਿੰਦੀ ਹੈ ਕਿ ਸ਼ਸ਼ਪਾਲ ਨੂੰ ਮਾਰ ਦਿਓ ਤੇ ਉਸ (ਰੁਕਮਣੀ) ਨੂੰ ਆਪਣੇ ਨਾਲ਼ ਲੈ ਜਾਓ।

ਸਵੱਯਾ ਨੰਬਰ 1977:
ਇੱਕ ਬ੍ਰਾਹਮਣ ਨੂੰ ਰੁਕਮਣੀ ਵਲੋਂ ਵਿਚੋਲਾ ਬਣਾਉਣਾ:
ਸ਼੍ਰੀ ਕ੍ਰਿਸ਼ਨ ਨੂੰ ਦੁਆਰਕਾ ਜਾ ਕੇ ਮਨ ਦੀ ਦਸ਼ਾ ਦੱਸਣ ਲਈ ਇੱਕ ਬ੍ਰਾਹਮਣ ਨੂੰ ਬਹੁਤ ਸਾਰਾ ਧੰਨ ਦੇ ਕੇ ਰੱਥ ਰਾਹੀਂ ਰੁਕਮਣੀ ਵਲੋਂ ਭੇਜਿਆ ਜਾਂਦਾ ਹੈ। ਬ੍ਰਾਹਮਣ ਰੁਕਮਣੀ ਦਾ ਲਿਖਤੀ ਸੁਨੇਹਾ ਲੈ ਕੇ ਦੁਆਰਕਾ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਜੀ ਰੱਥ ਉੱਤੇ ਸਵਾਰ ਹੋ ਕੇ ਬ੍ਰਾਹਮਣ ਨੂੰ ਨਾਲ਼ ਲੈ ਕੇ ਇਉਂ ਹਵਾ ਹੋ ਜਾਂਦੇ ਹਨ ਜਿਵੇਂ ਭੁੱਖ ਨਾਲ਼ ਆਤੁਰ ਸ਼ੇਰ ਹਿਰਨਾ ਦੇ ਝੁੰਡ ਵਲ ਦੌੜਦਾ ਹੈ ਜਿਵੇਂ ਛੰਦ ਨੰਬਰ 1983 ਵਿੱਚ ਲਿਖਿਆ ਹੈ-
ਰੁਕਮਣੀ ਨੂੰ ਖੋਹਣ ਸ਼੍ਰੀ ਕ੍ਰਿਸ਼ਨ ਜੀ ਭੁੱਖੇ ਸ਼ੇਰ ਵਾਂਗ ਗਏ:
ਮਾਨੋ ਛੁਧਾਤਰ ਹੋਇ ਅਤਿ ਹੀ ਮ੍ਰਿਗ ਝੁੰਡਤ ਕੇ ਉਠਿ ਕੇਹਰਿ(ਸ਼ੇਰ) ਧਾਯੋ। ਓਧਰ ਸ਼ਸ਼ਪਾਲ ਬਰਾਤ ਲੈ ਕੇ ਰੁਕਮਣੀ ਨੂੰ ਵਿਆਹੁਣ ਲਈ ਪਹੁੰਚਾ ਹੋਇਆ ਹੈ। ਉਸ ਨਾਲ ਹੋਰ ਕਈ ਰਾਜੇ ਵੀ ਫ਼ੌਜਾਂ ਸਮੇਤ ਹਨ। ਰੁਕਮਣੀ ਦਾ ਭਰਾ ਰੁਕਮੀ ਵੀ ਪ੍ਰਸੰਨ ਹੈ।

ਰੁਕਮਣੀ ਦੁਰਗਾ ਦੇਵੀ ਦੇ ਮੰਦਰ ਵਿੱਚ:
ਵਿਆਹ ਦੀ ਰਸਮ ਤੋਂ ਪਹਿਲਾਂ ਰੁਕਮਣੀ ਨੂੰ ਦੁਰਗਾ ਦੇਵੀ ਦੇ ਮੰਦਰ ਪੂਜਾ ਲਈ ਲੈ ਜਾਇਆ ਜਾਂਦਾ ਹੈ। ਸਹੇਲੀਆਂ ਨੂੰ ਪਾਸੇ ਕਰ ਕੇ ਰੁਕਮਣੀ ਆਪਣੇ ਢਿੱਡ ਵਿੱਚ ਕਟਾਰ ਮਾਰਨ ਲਈ ਦੇਵੀ ਦੇ ਅੱਗੇ ਗਿਲਾ ਕਰਦੀ ਹੈ ਕਿ ਉਸ ਨੂੰ ਸ਼ਸ਼ਪਾਲ ਵਰਗਾ ਵਰ ਕਿਉਂ ਦਿੱਤਾ ਹੈ? ਦੇਵੀ ਦੁਰਗਾ ਰੁਕਮਣੀ ਨੂੰ ਕਹਿੰਦੀ ਹੈ-
ਸਵੱਯਾ ਨੰਬਰ 1990, ਦੇਵੀ ਜੂ ਬਾਚ।
ਦੇਖ ਦਸ਼ਾ ਤਿਹ ਕੀ ਜਗਮਾਤ ਪ੍ਰਤਛਿ ਹ੍ਵੈ ਤਾਹਿ ਕਹਿਓ ਹਸਿ ਐਸੇ।ਸਯਾਮ ਕੀ ਬਾਮ (ਇਸਤ੍ਰੀ) ਤੈ ਅਪਨੇ ਚਿਤ ਕਰੋ ਦੁਚਿਤਾ ਫੁਨ ਰੰਚ ਨ ਕੈਸੇ।ਜੋ ਸ਼ਿਸ਼ਪਾਲ ਕੇ ਹੈ ਚਿਤ ਮੈ ਨਹਿ ਹ੍ਵੈਹੈ ਸੋਊ ਤਿਹ ਕੀ ਸੁ ਰੁਚੈ ਸੇ। ਹੁਇ ਹੈ ਅਵੱਸ਼ ਸੋਊ ਸੁਨਿ ਰੀ ਕਬਿ ਸਯਾਮ ਕਹੈ ਤੁਮਰੇ ਜੀਅ ਐਸੇ।

ਨੋਟ: ਲਿਖਾਰੀ ਦਾ ਨਾਂ ਸਯਾਮ ਕਵੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ। ‘ਜਗਮਾਤ’ ਸ਼ਬਦ ਪ੍ਰਤੱਖ ਤੌਰ 'ਤੇ ਦੁਰਗਾ ਦੇਵੀ ਲਈ ਵਰਤਿਆ ਹੈ। ਚੌਪਈ ਵਿੱਚ ‘ਕਿਰਪਾ ਕਰੀ ਹਮ ਪਰ ਜਗਪਾਤਾ। ਪੂਰਨ ਕਰਾ ਗੰਥ ਸੁਭਰਾਤਾ’ ਵਾਲ਼ੀ ਲਿਖਤ ਵਿੱਚ ‘ਜਗਮਾਤਾ’ ਸ਼ਬਦ ਇਸੇ ਦੁਰਗਾ ਦੇਵੀ ਵਾਸਤੇ ਵਰਤਿਆ ਗਿਆ ਸ਼ਬਦ ਹੈ, ਜਿਸ ਦੀ ਕਿਰਪਾ ਨਾਲ਼ ਚੌਪਈ ਲਿਖੀ ਹੈ। ਸ਼੍ਰੋ. ਕਮੇਟੀ ਨੇ, ਧੋਖੇ ਨਾਲ਼ ਬ੍ਰਾਹਮਣਵਾਦੀ ਡੰਡੇ ਦੇ ਭੈ ਨਾਲ਼ ਨਿੱਤਨੇਮ ਵਿੱਚ ਚੌਪਈ ਪਾਈ ਸੀ ਇਸ ਵਿੱਚੋਂ, ਮਗਰਲੇ ਚਾਰ ਬੰਦ ਛੱਡ ਦਿੱਤੇ ਸਨ ਜਿਨ੍ਹਾਂ ਵਿੱਚ ‘ਕਿਰਪਾ ਕਰੀ ਹਮ ਪਰ ਜਗਮਾਤਾ’ ਵਾਲ਼ਾ ਬੰਦ ਵੀ ਹੈ।

ਸ਼ਿਵਾ (ਦੁਰਗਾ ਦੇਵੀ) ਤੋਂ ਰੁਕਮਣੀ ਨੂੰ ਬਰ ਮਿਲ਼ਿਆ:
ਪੰਨਾਂ ਅਖੌਤੀ ਦਸਮ ਗ੍ਰੰਥ 506, ਦੋਹਰਾ ਨੰਬਰ 1991
ਯੌ ਬਰ ਲੈ ਕੈ ਸ਼ਿਵਾ ਤੇ ਪ੍ਰਸੰਨ ਚਲੀ ਹੁਇ ਚਿੱਤ। ਸ੍ਯੰਦਨ (ਰੱਥ) ਪੈ ਚੜ ਮਨ ਬਿਖੈ ਚਹਿ ਸ਼੍ਰੀ ਜਦੁਪਤਿ (ਕ੍ਰਿਸ਼ਨ) ਮਿੱਤ।

ਨੋਟ: ਬਰ ਦੇਣ ਵਿੱਚ, ਦੁਰਗਾ ਦੇਵੀ, ਅਖੌਤੀ ਦਸਮ ਗ੍ਰੰਥ ਵਿਚ ਪ੍ਰਸਿੱਧ ਹੈ। ਸ਼ਿਵਾ ਦਾ ਅਰਥ ਅਕਾਲਪੁਰਖ ਕਰਨ ਵਾਲ਼ੇ ਅੱਲ੍ਹੜ ਅਤੇ ਅਖੌਤੀ ਦਸਮ ਗ੍ਰੰਥ ਦੀਆਂ ਲਿਖਤਾਂ ਤੋਂ ਮਹਾਂ ਅਗਿਆਨੀ ਹਨ ਜਿਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਕਦੇ ਖੋਲ੍ਹ ਕੇ ਵੀ ਨਹੀਂ ਦੇਖਿਆ ਹੋਣਾ,ਪੜ੍ਹਨਾ ਤਾਂ ਇਕ ਪਾਸੇ ਰਿਹਾ। ਸਿੱਖ ਕੌਮ ਨੂੰ ਹਨ੍ਹੇਰੀ ਖੱਡ ਵਿੱਚ ਸੁੱਟਣ ਵਾਲ਼ੇ ਇਹ ਹੀ ਪ੍ਰਚਾਰਕ ਹਨ ਜੋ ਸ਼ਿਵਾ ਦਾ ਅਰਥ ਅਕਾਲਪੁਖ ਕਰਦੇ ਨਹੀਂ ਥੱਕਦੇ। ‘ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ-----’। ਗੀਤ ਵਿੱਚ ਸਯਾਮ ਕਵੀ ਨੇ ਇਸੇ ਦੁਰਗਾ ਦੇਵੀ ਤੋਂ ਹੀ ਬਰ ਮੰਗਿਆ ਸੀ। ਬਦਕਿਸਮਤੀ ਹੈ ਸਿੱਖ ਕੌਮ ਦੀ ਕਿ ਇਸ ਦੁਰਗਾ ਦੇਵੀ ਅੱਗੇ ਕੀਤੀ ਬੇਨਤੀ ਨੂੰ ਦਸਵੇਂ ਪਾਤਿਸ਼ਾਹ ਜੀ ਵਲੋਂ ਕੀਤੀ ਹੋਈ ਮੰਨ ਕੇ ਗੁਰੂ ਜੀ ਦੀ ਪੁੱਜ ਕੇ ਨਿਰਾਦਰੀ ਕੀਤੀ ਜਾ ਕਹੀ ਹੈ। ਬ੍ਰਾਹਮਣਵਾਦੀ ਡੰਡਾ ਇੰਨਾ ਤਕੜਾ ਹੋ ਗਿਆ ਹੈ ਕਿ ਵੱਡੇ ਵੱਡੇ ਮਹਾਂਰਥੀ ਸਿੱਖ ਵਿਦਵਾਨਾਂ, ਪ੍ਰਚਾਰਕਾਂ, ਪ੍ਰਧਾਨਾਂ, ਚੇਅਰਮੈਨਾਂ ਦੀ ਵੀ ਉਸ ਨੇ ਭੂਤਨੀ ਭੁਲਾ ਦਿੱਤੀ ਹੈ। ਬਹੁਤੇ ਸਿੱਖ ਟੀ ਵੀ ਐਂਕਰ ਵੀ ਬ੍ਰਾਹਮਣਵਾਦ ਤੋਂ ਆਪਣੀ ਫੂਕ ਕਢਵਾ ਚੁੱਕੇ ਹਨ ਤੇ ਬ੍ਰਾਹਮਣਵਾਦੀ ਬੋਲੀ ਹੀ ਬੋਲਦੇ ਪਏ ਹਨ। ਸ਼੍ਰੋ. ਕਮੇਟੀ, ਡੇਰੇ, ਸਰਕਾਰੀ ਮੰਤਰੀ ਆਦਿਕ ਸਾਰੇ ਹੀ ਇਸ ਬ੍ਰਾਹਮਣਵਾਦੀ ਡੰਡੇ ਤੋਂ ਡਰਦੇ, ਇਹ ਕੱਚੀ ਸਯਾਮ ਕਵੀ ਦੀ ਰਚਨਾ (ਦੇਹ ਸਿਵਾ ਬਰ...) ਨੂੰ ਦਸਵੇਂ ਪਾਤਿਸ਼ਾਹ ਨਾਲ਼ ਅਕਾਰਥ ਹੀ ਜੋੜ ਕੇ ਸਿੱਖ ਕੌਮ ਨੂੰ ਡੂੰਘੇ ਹਨ੍ਹੇਰੇ ਖੱਡੇ ਵਿੱਚ ਸੁੱਟ ਰਹੇ ਹਨ।

ਰੁਕਮਣੀ ਨੂੰ ਸ਼੍ਰੀ ਕ੍ਰਿਸ਼ਨ ਵਲੋਂ ਬਾਹੋਂ ਫੜ ਕੇ ਧੂਹ ਕੇ ਆਪਣੇ ਰੱਥ ਵਿੱਚ ਬਿਠਾਉਣਾ:
ਦੇਵੀ ਦੁਰਗਾ ਤੋਂ ਬਰ ਲੈ ਕੇ ਰੁਕਮਣੀ ਵਾਪਸ ਜਾ ਰਹੀ ਹੈ। ਸ਼੍ਰੀ ਕ੍ਰਿਸ਼ਨ ਲੁਕ ਕੇ ਅਤੇ ਛਹਿ ਕੇ ਪਹਿਲਾਂ ਹੀ ਓਥੇ ਪਹੁੰਚ ਕੇ ਰੁਕਮਣੀ ਨੂੰ ਚੁੱਕਣ ਦੀ ਤਾੜ ਵਿੱਚ ਸੀ ਜਿਵੇਂ ਕਿ-
ਛੰਦ ਨੰਬਰ 1985 ਪੰਨਾਂ ਅਖੌਤੀ ਦਸਮ ਗ੍ਰੰਥ 506 ਵਿੱਚ ਲਿਖਿਆ ਹੈ-
ਸਯਾਮ ਇਤੇ ਛਪ (ਲੁਕ ਕੇ) ਆਵਤ ਭਯੋ ਕਬਿ ਸਯਾਮ ਭਨੈ ਤਿਨ ਕਾਰਨ ਛੈ ਕੈ।
ਰੁਕਮਣੀ ਨੂੰ ਸ਼੍ਰੀ ਕ੍ਰਿਸ਼ਨ ਨੇ ਰੱਥ ਵਿੱਚੋਂ ਖਿੱਚ ਕੇ ਉਠਾ ਲਿਆ, ਜਿਵੇਂ-
ਪੰਨਾਂ ਅਖੌਤੀ ਦਸਮ ਗ੍ਰੰਥ 506 ਛੰਦ ਨੰਬਰ 1992
ਚੜੀ ਜਾਤ ਹੁਤੀ ਸੋਊ ਸ੍ਯੰਦਨ(ਰੱਥ) ਪੈ ਬ੍ਰਿਜਨਾਇਕ (ਸ਼੍ਰੀ ਕ੍ਰਿਸ਼ਨ) ਦ੍ਰਿਸ਼ਟੀ ਬਿਖੈ ਕਰਿ ਕੈ।ਅਰੁ ਸ਼ਤ੍ਰਨ ਸੈਨ ਨਿਹਾਰ ਘਨੀ ਤਿਹ ਤੇ ਨਹੀ ਸਯਾਮ ਭਨੈ ਡਰਿਕੈ। ਪ੍ਰਭ ਆਇ ਪਰਿਓ ਤਿਹ ਮਧਿ ਬਿਖੈ ਇਹ ਲੇਤ ਹੋ ਰੇ ਇਮ ਉਚਰਿ ਕੈ। ਬਲ ਧਾਰ ਲਈ ਰਥ ਭੀਤਰ ਡਾਰ ਮੁਰਾਰ ਤਬੈ ਬਹੀਯਾ ਧਰਿਕੈ (ਬਾਹੋਂ ਫੜ ਕੇ)।

ਸ਼ਸ਼ਪਾਲ ਨਾਲ਼ ਆਈ ਸੈਨਾ ਵਲੋਂ ਸ਼੍ਰੀ ਕ੍ਰਿਸ਼ਨ ਨਾਲ਼ ਯੁੱਧ ਹੁੰਦਾ ਹੈ ਪਰ ਰੁਕਮਣੀ ਨੂੰ ਉਹ ਛੁਡਾ ਨਹੀਂ ਸਕੇ। ਰੁਕਮੀ ਵੀ ਲੜਦਾ ਘਾਇਲ ਹੁੰਦਾ ਹੈ ਤੇ ਸ਼੍ਰੀ ਕ੍ਰਿਸ਼ਨ ਉਸ ਦੇ ਕੇਸ਼ ਕੱਟ ਦਿੰਦੇ ਹਨ। ਰੁਕਮਣੀ ਨੇ ਮਿੰਤਾਂ ਤਰਲ਼ੇ ਕਰ ਕੇ ਸ਼੍ਰੀ ਕ੍ਰਿਸ਼ਨ ਤੋਂ ਆਪਣੇ ਭਰਾ ਨੂੰ ਮਰਨ ਤੋਂ ਬਚਾ ਲਿਆ। ਸ਼੍ਰੀ ਕ੍ਰਿਸ਼ਨ ਰੁਕਮਣੀ ਨੂੰ ਲੈ ਕੇ ਦੁਆਰਕਾ ਚਲੇ ਗਏ।

ਰੁਕਮਣੀ ਨਾਲ਼ ਵਿਆਹ ਸਮੇਂ ਅਣਗਿਣਤ ਵੇਸ਼ਵਾਵਾਂ ਨਚਾਈਆਂ:
ਦੁਆਰਕਾ ਤੋਂ ਇਸਤ੍ਰੀਆਂ ਆਣ ਇਕੱਠੀਆਂ ਹੋਈਆਂ। ਵੇਸ਼ਵਾਵਾਂ ਦੀ ਗਿਣਤੀ ਦਾ ਅੰਤ ਨਹੀਂ ਸੀ। ਜਿਵੇਂ-
ਪੰਨਾਂ ਅਖੌਤੀ ਦਸਮ ਗ੍ਰੰਥ 509 ਸਵੱਯਾ ਨੰਬਰ 2010
ਜਬ ਕਾਨ੍ਹ ਕੇ ਬਯਾਹ ਕੋ ਬੇਦੀ ਰਚੀ ਪੁਨ ਨਾਰਿ ਸਭੈ ਮਿਲ਼ਿ ਮੰਗਲ਼ ਗਾਯੋ। ਨਾਚਤ ਭੇ ਨਟੂਆ ਤਿਹ ਠਉਰ ਮ੍ਰਿਦੰਗਨ ਤਾਲ ਭਲੀ ਬਿਧਿ ਦ੍ਯਾਯੋ।
ਕੋਟ ਕੰਤੂਹਲ ਹੋਤ ਭਏ ਅਰ ਬੇਸ਼੍ਯਨ (Prostitutes) ਕੇ ਕਿਛੁ ਅੰਤ ਨਾ ਆਯੋ।
ਨੋਟ: ਵਿਆਹਾਂ ਸਮੇਂ ਅਜਿਹੇ ਨਾਚ ਕਰਾਉਣਾ ਅਖੌਤੀ ਦਸਮ ਗ੍ਰੰਥ ਦੀ ਦੇਣ ਹੈ। ਕਵੀ ‘ਕੋਟ’ ਸ਼ਬਦ ਦੇ ਵੱਖ ਵੱਖ ਸਰੂਪਾਂ ਤੋਂ ਅਣਜਾਣ ਲਾਪਦਾ ਹੈ। ਗੁਰਬਾਣੀ ਅਨੁਸਾਰ ‘ਕੋਟਿ’ (ਕ੍ਰੋੜਾਂ) ਸ਼ਬਦ ਜਚਦਾ ਹੈ, ਪਰ ਕਵੀ ਨੇ ‘ਕੋਟ’ (ਕਿਲ੍ਹੇ) ਲਿਖਿਆ ਹੈ।

ਸ਼੍ਰੀ ਕ੍ਰਿਸ਼ਨ ਵਿਆਹ ਮੌਕੇ ਸ਼ਰਾਬ ਵਿੱਚ ਮਸਤ!
ਜੇ ਲਾੜਾ ਹੀ ਸ਼ਰਾਬੀ ਹੋਵੇ ਤਾਂ ਬਰਾਤੀ ਕਿਵੇਂ ਸ਼ਰਾਬ ਪੀਤੀ ਤੋਂ ਬਿਨਾਂ ਰਹਿਣਗੇ?
ਪੰਨਾਂ ਅਖੌਤੀ ਦਸਮ ਗ੍ਰੰਥ 509, ਸਵੱਯਾ 2012
ਬਾਰਨੀ (ਸ਼ਰਾਬ) ਕੇ ਰਸ ਸੰਗ ਛਕੇ ਜਹ ਬੈਠੇ ਹੈਂ ਕ੍ਰਿਸ਼ਨ ਹੁਲਾਸ ਬਢੈਕੈ। ਕੁੰਕਮ (ਕੇਸਰੀ) ਰੰਗ ਰੰਗੇ ਪਟਵਾ ਭਟਵਾ (ਯੋਧੇ) ਅਪਨੇ ਅਤਿ ਆਨੰਦ ਕੈਕੈ। ਭਾਵ- ਸ਼੍ਰੀ ਕ੍ਰਿਸ਼ਨ ਰੁਕਮਣੀ ਨਾਲ਼ ਵਿਆਹ ਸਮੇਂ ਸ਼ਰਾਬ ਵਿੱਚ ਮਸਤ ਹੋ ਕੇ ਬੈਠੇ ਹਨ।

ਸ਼੍ਰੋ. ਕਮੇਟੀ ਵਲੋਂ ਇਹੋ ਜਿਹੀਆਂ ਰਚਨਾਵਾਂ ਨੂੰ ਸਿੱਖੀ ਵਿਚਾਰਧਾਰਾ ਦੇ ਉਲ਼ਟ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੀਆਂ ਲਿਖੀਆਂ ਪ੍ਰਵਾਨ ਕਰ ਲਿਆ ਗਿਆ ਹੈ ਜੋ ਸਿੱਖ ਰਹਿਤ ਮਰਯਾਦਾ ਵਿੱਚ ਬਦਲ ਕੇ ਲਿਖੀ ਕੀਰਤਨ ਮੱਦ (ੲ) ਪੰਨਾਂ 15 ਤੋਂ ਸਪੱਸ਼ਟ ਹੈ। ਇਹ ਸਿੱਖ ਕੌਮ ਨਾਲ਼ ਧ੍ਰੋਹ ਕਮਾਇਆ ਗਿਆ ਹੈ।

ਸੱਭ ਨੂੰ ਗੁਰੂ ਦੀ ਮੱਤਿ ਆਵੇ! ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top