Share on Facebook

Main News Page

ਗੁਰਬਾਣੀ ਅਨੁਸਾਰ ਪੁਰਬਿ, ਪੂਰਬੀ, ਪੂਰਬਲਾ, ਪੂਰਬਲੇ ਦਾ ਅਰਥ ਕੀ ਹੈ ? ਆਓ ਸਮਝੀਏ !
-: ਡਾਕਟਰ ਚਮਕੌਰ ਸਿੰਘ

ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਾਹਾਈ

ਇਕ ਵੀਰ ਨੇ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਾਹਾਈ॥ ਦੇ ਅਰਥ ਵਾਸਤੇ ਸੁਆਲ ਕੀਤਾ ਹੈ। ਇਸਦਾ ਸੁਆਲ ਲਭਣ ਲਈ ਸਾਨੂੰ ਪੂਰਾ ਸ਼ਬਦ ਅਤੇ ਉਸਦਾ ਭਾਵ ਅਰਥ ਲਬਣਾ ਚਾਹੀਦਾ ਹੈ।

ਪਰ ਪਹਿਲਾਂ ਸਭ ਤੋਂ ਜਰੂਰੀ ਹੈ ਕਿ ਪੂਰਬ ਸ਼ਬਦ ਦੇ ਅਰਥ ਦੇਖੀਏ ਕਿ ਭਾਈ ਕਾਹਨ ਸਿੰਘ ਨਾਭਾ ਨੇ ਅਤੇ ਗੁਰਬਾਣੀ ਵਿਆਕਰਨ ਦੇ ਮਾਹਰਾਂ ਨੇ ਇਸ ਨੂੰ ਕੀ ਲਿਖਿਆ ਹੈ। ਅਤੇ ਫੇਰ ਦੇਖੀਏ ਕਿ ਸਾਡੇ ਪਹਿਲੇ ਟੀਕਾਕਾਰਾ ਨੇ ਕੀ ਲਿਖਿਆ ਹੈ ਅਤੇ ਗੁਰਬਾਣੀ ਵਿੱਚ ਆਏ ਸ਼ਬਦ ਨੂੰ ਰਹਾਉ ਵਾਲੀ ਪੰਗਤੀ ਨਾਲ ਮਿਲਾਕੇ ਦੇਖੀਏ ਕਿ ਇਸ ਦੇ ਅਰਥ ਕਿਵੇਂ ਬਣਦੇ ਹਨ। ਬੜੀ ਹੈਰਾਨੀ ਹੋਈ ਹੈ ਕਿ ਜਿੰਨੇ ਵੀ ਟੀਕਾਕਾਰ ਹੋਏ ਹਨ ਉਨਾਂ ਜਦੋਂ ਵੀ ਪੂਰਬ ਸ਼ਬਦ ਆਇਆ ਇੱਕ ਦੋ ਥਾਂਵਾ ਨੂੰ ਛੱਡ ਕੇ ਸਿਧਾ ਹੀ ਪੂਰਬਲੇ ਜਨਮਾਂ ਨਾਲ ਜੋੜ ਦਿਤਾ, ਜਦੋਂ ਕਿ ਰਹਾਉ ਵਾਲੀ ਪੰਗਤੀ ਅਤੇ ਸ਼ਬਦ ਦੇ ਪ੍ਰਕਰਣ ਨੂੰ ਦੇਖੀਏ ਤਾਂ ਅਰਥ ਕੁਝ ਹੋਰ ਬਣਦੇ ਹਨ।

ਪੂਰਬ ਸ਼ਬਦ ਦੇ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਕਿ ਵਿਸ਼ੇਸ਼ਣ, ਪਹਿਲਾ ਜਾਂ ਪ੍ਰਥਮ ਅਤੇ ਉਦਾਹਰਣ ਦਿਤੀ ਪੂਰਬ ਜਨਮ ਕੇ ਮਿਲੇ ਸੰਜੋਗੀ ਦੂਜਾ ਮਤਲਬ ਹੈ ਦਿਸ਼ਾ ਅਤੇ ਨਾਵ ਹੈ॥ ਪੂਰਬ ਅਤੇ ਪੂਰਵ ਦੋਵਾਂ ਦਾ ਮਤਲਬ ਇੱਕ ਹੀ ਹੈ॥ ਇਸਦੀ ਕਾਰਕ ਸਾਧਨ ਹੈ ਪੂਰਬਿ, ਪੂਰਬੀ, ਜਾਂ ਪੂਰਬੀਆ, ਪੂਰਬਲਾ, ਪੂਰਬਲੇ ਹਨ। ਪੂਰਬੀ ਸ਼ਬਦ ਗਾਉੜੀ ਪੂਰਬੀ ਰਾਗ ਨਾਲ ਹੀ ਆਇਆ ਹੈ। ਹੋਰ ਕਿਤੇ ਵੀ ਗੁਰਬਾਣੀ ਵਿੱਚ ਨਹੀਂ ਆਇਆ। ਪੂਰਬੀਆ ਸ਼ਬਦ ਕਦੇ ਵੀ ਗੁਰਬਾਣੀ ਵਿੱਚ ਨਹੀਂ ਆਇਆ॥ ਪੂਰਬ ਸ਼ਬਦ 10 ਵਾਰੀ ਅਤੇ ਪੂਰਬਿ ਸ਼ਬਦ 76 ਵਾਰਾ ਆਇਆ ਹੈ। ਹੁਣ ਆਪਾ ਸਿਰਫ ਪੂਰਬ ਸ਼ਬਦ ਦੀਆਂ ਹੀ ਉਦਾਹਰਣਾਂ ਲਵਾਂਗੇ :

ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥ ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥ ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥ ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥ - ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੫੨

ਜਿਸ ਦੀ ਰਹਾਉ ਵਾਲੀ ਪੰਗਤੀ ਹੈ :

ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥ - ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੫੨

ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਪਿਛਲੇ ਜਨਮਾਂ ਵੀ ਕੀਤੀ ਕਮਾਈ ਦੇ ਫਲ ਮਿਲਦੇ ਹਨ। ਸ਼ਰੋਮਣੀ ਕਮੇਟੀ ਲਿਖਦੀ ਹੈ ਕਿ ਧੁਰ ਤੋਂ ਲਿਖੇ ਹੋਏ ਨੇ ਅਤੇ ਫਰੀਦ ਕੋਟੀਏ ਲਿਖਦੇ ਹੇਨ ਕਿ ਪੂਰਬ ਜਨਮ ਦੇ ਕੀਤੇ ਪੁੰਨ ਦੇ ਫਲ ਮਿਲਦੇ ਹਨ।

ਮੈਂ ਇੰਨਾ ਤਿੰਨਾ ਨਾਲ ਹੀ ਨਹੀਂ ਸਹਿਮਤ। ਕਿਉਂਕਿ ਜੇ ਧੁਰ ਤੋਂ ਕਰਦੇ ਹਾਂ ਤਾਂ ਇਹ ਅਪਾਦਾਨ ਬਣ ਜਾਂਦਾ ਹੈ। ਜਦੋਂ ਇਹ ਵਿਸ਼ੇਸ਼ਣ ਹੈ ਲਿਖੇ ਹੋਏ ਦਾ। ਏਸ ਤਰਾਂ ਸਾਹਿਬ ਸਿੰਘ ਅਤੇ ਫਰੀਕੋਟੀਆ ਜਨਮ ਧੱਕੇ ਨਾਲ ਹੀ ਵਾੜਦੇ ਹਨ ਜਦੋਂ ਕਿ ਰਹਾਉ ਵਾਲੀ ਪੰਗਤੀ ਅਤੇ ਇਹ ਪੂਰਾ ਪਦ ਵਰਤਮਾਨ ਕਾਲ ਵਿੱਚ ਹੇ। ਏਥੌ ਤੱਕ ਕਿ ਇਸ ਦੇ ਵਿਚ ਕਿਰਿਆ ਦੇ ਹੈ ਭਾਵ ਦਿੰਦਾ ਹੈ। ਕੌਣ ਪ੍ਰਭੂ॥ ਸੋ ਏਥੈ ਪੂਰਬ ਲਿਖੇ ਦਾ ਮਤਲਬ ਹੈ ਜਿਹੜੇ ਸਾਡੇ ਪਹਿਲੇ ਸੰਸਕਾਰ ਬਣੇ ਹੋਏ ਹਨ ਉਨਾਂ ਦੇ ਮੁਤਾਬਕ ਹੀ ਪ੍ਰਭੂ ਅਟੱਲ ਨਾਮ ਸਰਮਾਇਆ ਦਿੰਦਾ ਹੈ। ਗਲ ਏਥੇ ਸੰਸਕਾਰਾ ਦੀ ਹੈ ਜਿਸਦਾ ਸੰਗਰਹਿ ਸਾਡੇ ਹਿਰਦੇ ਵਿੱਚ ਲਿਖਿਆ ਹੈ। ਉਹ ਹੀ ਸਾਨੂੰ ਮਿਲਦਾ ਹੈ।

ਤੁਸੀਂ ਆਪ ਚੈਕ ਕਰ ਲਵੋ ਕਿ ਟੀਕੇ ਵਾਲਿਆਂ ਕੀ ਲਿਖਿਆ ਹੈ, ਹੁਣ ਅਗਲਾ ਸ਼ਬਦ ਦੇਖ ਲਵੋ।

ਅੰਤਰਿ ਕਪਟੁ ਭਗਉਤੀ ਕਹਾਏ ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥ ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ ਸਤਸੰਗਤਿ ਸਿਉ ਬਾਦੁ ਰਚਾਏ ॥ ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥ ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥ ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥
- ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਕ ੮੮

ਇਸ ਦੇ ਅਰਥ ਵੀ ਦੇਖ ਲਵੋ ਸਾਹਿਬ ਸਿੰਘ ਜੀ ਹੋਰਾਂ ਇਹ ਗਲ ਕੀਤੀ ਹੈ ਕਿ ਪਹਿਲੇ ਕੀਤੇ ਕੰਮਾ ਦੇ ਬਣੇ ਸੰਸਕਾਰਾਂ ਨੂੰ ਮੇਟਿਆ ਨਹੀਂ ਜਾ ਸਕਦਾ, ਪਰ ਨਾਲ ਉਂਨਾਂ ਬਰੈਕਟ ਵਿੱਚ ਪਾ ਦਿਤਾ ਕਿ ਪਿਛਲੇ ਜਨਮਾਂ ਦੇ ਕੀਤੇ ਕੰਮਾ ਦਾ ਕਰਕੇ। ਉਨਾਂ ਵੀ ਪਿਛਲੇ ਜਨਮ ਧੱਕੇ ਨਾਲ ਹੀ ਵਾੜਤਾ।

ਪਰ ਅਸਲ ਗਲ ਹੈ ਕਿ ਮਨੁਖ ਜਦੋਂ ਬਾਲ ਅਵਸਥਾ ਤੋਂ ਬਾਹਰ ਆਉਂਦਾ ਹੈ ਉਸ ਸਮੇਂ ਤੋਂ ਲੈ ਕੇ ਜਿਹੜੇ ਵੀ ਉਸ ਦੇ ਵਿਚਾਰ ਬਣਦੇ ਹਨ ਜਾਂ ਸੰਸਕਾਰ ਬਣਦੇ ਹਨ ਉਹ ਉਸਦੇ ਕੀਤੇ ਕੰਮਾ ਕਰਕੇ ਹੀ ਬਣਦੇ ਹਨ। ਇਸ ਦੇ ਵਿੱਚ ਜਿਨੈਟਿਕ ਦਾ ਰੋਲ ਵੀ ਹੈ ਅਤੇ ਉਸਦੇ ਆਲੇ ਦੁਆਲੇ ਦੇ ਹਾਲਾਤਾਂ ਦਾ ਵੀ ਹੈ। ਇੰਨਾ ਨੂੰ ਰਲਾ ਕੇ ਪਹਿਲੇ ਸੰਸਕਾਰ ਕਿਹਾ ਗਇਆ ਹੈ। ਅੱਜ ਤੋਂ ਪਹਿਲਾ ਸਮਾਂ ਜੋ ਵੀ ਸੀ ਪੂਰਬ ਸਮਾਂ ਸੀ। ਹਾਂ ਅੱਜ ਤੋਂ ਪਹਿਲਾਂ ਦੇ ਸਮੇਂ ਵਿੱਚ ਬਿਰਤੀ ਵੀ ਹੋਰ ਸੀ। ਜਿਹੋ ਜਿਹੀ ਬਿਰਤੀ ਸੀ ਉਹ ਜਿਹਾ ਜਨਮ ਸੀ। ਉਹੋ ਜਿਹੇ ਉਸਦੇ ਸੰਸਕਾਰ ਸੀ। ਇੰਨਾ ਬਣੇ ਸੰਸਕਾਰ ਦਾ ਸੰਗਰਹਿ ਸਾਡੇ ਮਨ ਤੇ ਉਕਰ ਜਾਂਦਾ ਹੈ। ਭਾਵ ਅਸ਼ਰ ਕਰਦਾ ਹੈ। ਇਹ ਇੱਕ ਵਾਰਾ ਬਣਗਏ ਫਿਰ ਮਿਟ ਨਹੀਂ ਸਕਦੇ। ਕਿਉਂਕਿ ਕੋਈ ਵੀ ਪਾਸਟ ਵਿੱਚ ਜਾ ਕੇ ਕੀਤੇ ਹੋਏ ਨੂੰ ਉਲਟਾ ਨਹੀਂ ਕਰ ਸਕਦਾ। ਇਹ ਹੀ ਗੁਰੂ ਨੇ ਗਲ ਕੀਤੀ ਹੈ। ਕਿ ਕੋਈਵੀ ਪਹਿਲਾਂ ਕੀਤੇ ਕੰਮਾ ਦੇ ਸੰਸਕਾਰਾ ਨੂੰ ਕੋਈ ਮੇਟ ਨਹੀਂ ਸਕਦਾ।

ਅਗਲਾ ਸ਼ਬਦ

ਸਾਧੁ ਮਿਲੈ ਪੂਰਬ ਸੰਜੋਗ ॥ ਸਚਿ ਰਹਸੇ ਪੂਰੇ ਹਰਿ ਲੋਗ ॥ ਮਨੁ ਤਨੁ ਦੇ ਲੈ ਸਹਜਿ ਸੁਭਾਇ ॥ ਨਾਨਕ ਤਿਨ ਕੈ ਲਾਗਉ ਪਾਇ ॥੫॥੬॥ - ਅੰਕ ੧੫੩
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥ ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥ - ਗਉੜੀ (ਮ: ੧) ਗੁਰੂ ਗ੍ਰੰਥ ਸਾਹਿਬ - ਅੰਕ ੧੫੨

ਟੀਕਿਆਂ ਵਾਲਿਆਂ ਨੇ ਠੀਕ ਹੀ ਅਰਥ ਕਿਤੇ ਹਨ, ਬਸ ਸਾਹਿਬ ਸਿੰਘ ਜੀ ਨੇ ਹੋਰ੍ਰ ਇਸ ਗਲ ਨੂੰ ਖੋਲਿਆ ਕਿ ਪੂਰਬਲੇ ਕਰਮਾਂ ਕਰਕੇ ਸੰਸਕਾਰ ਕਿਵੇਂ ਬਣੇ। ਪਰ ਇੱਕ ਵੱਖਰੇ ਲੇਖ ਰਾਹੀਂ ਉਨਾਂ ਬਹੁਤ ਵਧਿਆ ਲਿਖਿਆ ਹੈ ਕਿ ਏਸੇ ਜਨਮ ਵਿੱਚ ਬੰਦੇ ਦੇ ਸੰਸਕਾਰ ਬਣਦੇ ਹਨ। ਅਜ਼ ਤੋਂ ਪਹਿਲਾਂ ਕੀਤੇ ਹੋਏ ਕਰਮ ਪੂਰਬਲੇ ਕਰਮ ਹਨ।

ਅਗਲਾ ਸ਼ਬਦ

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥
- ਗਉੜੀ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੨੦੪

ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥ ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥ - ਗਉੜੀ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੨੦੪

ਸਰੋਮਣੀ ਕਮੇਟੀ ਟੀਕੇ ਨੇ ਪੂਰਬਲੇ ਕੀਤੇ ਕਰਮ ਜਦੋਂ ਉਘੜ ਪਏ ਲਿਖਿਆ ਹੈ। ਫਰੀਦਕੋਟੀ ਪੂਰਬਲੇ ਕੀਤੇ ਪੰਨਾ ਦੇ ਫਲ ਉਗੜ ਪਏ ਲਿਖਦਾ ਹੈ ਅਤੇ ਸਾਹਿਬ ਸਿੰਘ ਜੀ ਪਿਛਲੇ ਜਨਮ ਵਿੱਚ ਕੀਤੇ ਕਰਮ ਦੇ ਅੰਗੂਰ ਫੁਟ ਪਏ ਲਿਖਦਾ ਹੈ। ਪਰ ਜੇ ਰਹਾਉ ਵਾਲੀ ਪੰਗਤੀ ਦੇਖੀਏ ਤਾਂ ਗੁਰੂ ਸਾਹਿਬ ਹੁਣ ਐਸੇ ਜੀਵਨ ਦੀ ਗਲ ਕਰਦੇ ਹਨ ਕਿ ਮੈਨੂੰ ਪ੍ਰਭੂ ਮਿਲਨ ਦੀ ਤਾਂਘ ਲਾਗ ਗਈ ਹੈ ਇਸ ਕਰਕੇ ਜੇ ਮੈਨੂੰ ਚੰਗੀ ਕਿਸਮਤ ਨਾਲ ਕੋਈ ਸੰਤ ਗੁਰੂ ਮਿਲ ਜਾਵੇ ਜੋ ਮੇਰਾ ਮਿਲਾਪ ਕਰਾ ਦੇਵੇ ਤਾਂ ਮੈਂ ਉਸਦੇ ਚਰਨੀ ਢਹਿ ਪਵਾਂ ਅਤੇ ਮਿਨਤ ਕਰਾਂ। ਪਰ ਜਦੋ ਮੇਰੇ ਪਿਛਲੇ ( ਜੋ ਕਲ ਵੀ ਸੀ ਅਤੇ ਅੱਜ ਤੋਂ ਦਿਨ, ਹਫਤੇ, ਮਹੀਨੇ ਸਾਲ ਵੀ ਪਹਿਲਾਂ ਸਨ) ਕੀਤੇ ਕੰਮਾਂ ਦੇ ਸੰਸਕਾਰਾਂ (ਜਿੰਦਗੀ ਵਿੱਚ ਅਪਣਾਏ ਗੁਣਾਂ ਦਾ ਨਤੀਜਾ) ਦਾ ਨਤੀਜਾ ਸਾਹਮਣੇ ਆਗਿਆ ਤਾਂ ਮੈਂ ਉਸ ਪ੍ਰਭੂ ਨੂੰ ਪਾ ਲਿਆ ਜਿਹੜਾ ਸਾਰੇ ਰਸਾਂ ਵਿੱਚ ਮੌਜੂਦ ਹੈ ਅਤੇ ਰਸਾਂ ਤੋਂ ਨਿਰਲੇਪ ਹੈ)

ਅਗਲਾ ਸ਼ਬਦ

ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਪੂਰਬ ਜਨਮ ਹਉ ਤਪ ਕਾ ਹੀਨਾ ॥੧॥ - ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੩੨੬

ਕਿਉਂਕਿ ਭਗਤ ਕਬੀਰ ਜੀ ਬਨਾਰਸ ਛੱਡਕੇ ਮਗਹਰ ਆ ਗਇਆ ਸੀ, ਤਾਂ ਲੋਗ ਉਸ ਨੂੰ ਕਹਿੰਦੇ ਸੀ ਕੀ ਭਗਤ ਕਬੀਰ ਜੀ ਜਿਵੇਂ ਮਛੀ ਨੇ ਪਾਣੀ ਤੋਂ ਬਿਨਾਂ ਦੁਖ ਪਾਇਆ ਹੈ (ਏਸੇ ਤਰਾਂ ਇੱਕ ਭਗਤ ਜਨ ਬਨਾਰਸ ਤੋਂ ਬਿਨਾਂ ਦੁਖ ਹੀ ਹੋਵੇਗਾ) ਮੈਨੂਂ ਕਹਿੰਦੇ ਹੈ ਕਿ ਮੈਂ ਪਿਛਲੇ ਜਨਮ ਦਾ ਤਪ ਨਹੀਂ ਕੀਤਾ।

ਇਹ ਸ਼ਬਦ ਸਾਰੇ ਟੀਕਿਆਂ ਵਾਲਿਆਂ ਠੀਕ ਲਿਖਿਆ ਹੈ। ਖਾਸ ਕਰ ਪ੍ਰੋ. ਸਾਹਿਬ ਸਿੰਘ ਜੀਂ ਜਿਆਦਾ ਗਲ ਨੂੰ ਖੋਲਿਆ ਹੈ।

ਅਗਲਾ ਸ਼ਬਦ

ਅਪਨੀ ਭਗਤਿ ਆਪ ਹੀ ਦ੍ਰਿੜਾਈ ॥ ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥ ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥ ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥
- ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੩੩੧

ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥ ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥ - ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੩੩੧

ਹੁਣ ਇਸ ਸ਼ਬਦ ਵਿੱਚ ਵੀ ਸਰੋਮਣੀ ਵਾਲੇ ਪੂਰਬਲੇ ਕਰਮਾਂ ਨੂੰ ਕਿਹਾ ਹੈ ਅਤੇ ਦੂਜੇ ਟੀਕਿਆਂ ਵਾਲਿਆਂ ਨੇ ਪੂਰਬਲੇ ਜਨਮਾਂ ਵਿੱਚ ਕੀਤੇ ਕਰਮਾਂ ਕਰਕੇ। ਮੇਰਾ ਸੁਆਲ ਏਥੇ ਇਹ ਕਬੀਰ ਜੀ ਰਹਾਓ ਵਾਲੀ ਪੰਗਤੀ ਵਿੱਚ ਕਹਿੰਦੇ ਹਨ ਕਿ ਅਬ ਮਤਲਬ ਹੁਣ ਮੇਰਾ ਰਾਮ ਮੇਰਾ ਮਦਦਗਾਰ ਬਣਗਿਆ ਹੈ ਅਤੇ ਮੈਂ ਜਨਮ ਮਰਨ ( ਦੇ ਵਹਿਮ ਨੂੰ) ਕਟਕੇ ਉਚੀ ਅਵਸਥਾ ਪਾ ਲਈ ਹੈ।

ਹੇ ਮੇਰੇ ਵੀਰ! ਇਹ ਪ੍ਰਭੂ ਨੇ ਮੇਰੇ ਤੇ ਆਪ ਮਿਹਰ ਕੀਤੀ ਹੈ ਅਤੇ ਮੇਰੇ ਅੰਦਰ ਭਗਤੀ ਪੱਕੀ ਕੀਤੀ। ਇਹ ਮੇਰੇ ਪਾਸਟ( ਏਸੇ ਜਨਮ ਦੇ ਪਾਸਟ) ਵਿੱਚ ਕੀਤੇ ਕਰਮਾਂ ਦੇ ਬਣੇ ਸੰਸਕਾਰਾਂ ਦੇ ਸੰਗਰਹਿ ਦਾ ਫਲ ਮਿਲਿਆ ਹੈ।

ਜਦੋਂ ਪਿਛਲੇ ਜਨਮਾਂ ਵਿੱਚ ਕਰਮ ਚੰਗੇ ਕੀਤੇ ਸਨ, ਤਾਂ ਉਸ ਵੇਲੇ ਉਸਦਾ ਜਨਮ ਮਰਨ ਕਿਉਂ ਨਹੀਂ ਕੱਟਿਆ? ਜੇ ਕਟਿਆ ਗਿਆ ਸੀ, ਤਾਂ ਦੁਬਾਰਾ ਫਿਰ ਉਸ ਨੂੰ ਮਨੁੱਖਾ ਜਨਮ ਕਵੇਂ ਮਿਲਿਆ। ਜਦੋਂ ਗੁਰਬਾਣੀ ਤਾਂ ਕਹਿੰਦੀ ਹੈ :

ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥੩॥ ਆਸਾ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੪੦੬
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ ਮਾਰੂ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੧੦੯੮
ਕੀ ਟੀਕਆਂ ਦੇ ਕੀਤੇ ਹੋਏ ਅਰਥ ਇੰਨਾ ਪੰਗਤੀਆਂ ਦੇ ਵਿਰੁਧ ਨਹੀਂ ਹਨ।

ਅਗਲਾ ਸ਼ਬਦ

ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥ - ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ - ਅੰਕ ੩੪੬

ਐਥੇ ਵੀ ਟੀਕਿਆਂ ਵਾਲਿਆਂ ਨੇ ਮਥੇ ਦੇ ਭਾਗ ਪਿਛਲੇ ਜਨਮਾਂ ਦੇ ਹੀ ਲਇਆ ਹੈ। ਪਰ ਰਹਾਉ ਵਾਲੀ ਪੰਗਤੀ ਵਿੱਚ ਭਗਤ ਰਵਿਦਾਸ ਜੀ ਪੁਛਦੇ ਹਨ ਕਿ ਮੈਨੂੰ ਕੋਈ ਜਾਣਾ ਦਸ ਸਕਦਾ ਹੈ ਕਿ ਇਸ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਕਿਵੇਂ ਲੰਗਣਾ ਹੈ। ਮੈਂ ਪੁਰਾ ਸ਼ਬਦ ਪਾਉਂਦਾ ਹਾਂ ਏਥੇ ਤਾਂ ਕਿ ਪਾਠਕ ਦੇਖ ਲੈਣ ਕਿ ਭਗਤ ਜੀ ਪਿਛਲੇ ਚਾਰ ਪਹਿਰਿਆ ਵਿੱਚ ਭਗਤ ਜੀ ਆਪਣਾ ਰਸਤਾ ਦਸਦੇ ਹਨ।

ਗਉੜੀ ਬੈਰਾਗਣਿ ੴ ਸਤਿਗੁਰ ਪ੍ਰਸਾਦਿ ॥ ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ ਪਾਰੁ ਕੈਸੇ ਪਾਇਬੋ ਰੇ ॥ ਮੋ ਸਉ ਕੋਊ ਨ ਕਹੈ ਸਮਝਾਇ ॥ ਜਾ ਤੇ ਆਵਾ ਗਵਨੁ ਬਿਲਾਇ ॥॥ ਰਹਾਉ ॥ ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥ ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥ ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥ ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥ ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥ ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥ ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥ ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥ ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥ ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥ ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥ ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥ ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥ - ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ - ਅੰਕ ੩੪੬

ਪਹਿਲੇ ਪਹਿਰੇ ਵਿਚ ਓਸ ਵੇਲੇ ਦੀ ਜੁਗਾਂ ਦੀ ਨਿਤੀ ਨੂੰ ਨਕਾਰਦੇ ਹਨ। ਦੂਜੇ ਪਹਿਰੇ ਵਿਚ ਕਰਮਾ ਕਾਂਢ ਨੂੰ ਨਿਕਾਰਦੇ ਹਨ। ਅਤੇ ਤੀਜੇ ਪਹਿਰੇ ਵਿੱਚ ਕਰਮਾਂ ਕਾਂਢਾ ਤੋਂ ਸ਼ੰਕੇ ਪੇਦਾ ਹੁੰਦੇ ਹਨ ਅਤੇ ਚੌਥੇ ਪਹਿਰੇ ਤੀਰਥਾਂ ਦੇ ਕੀਤੇ ਇਸਨਾਨ ਨੂੰ ਨਿਕਾਰਦੇ ਹਨ। ਪੰਜਵੇਂ ਪਹਿਰੇ ਵਿੱਚ ਆਪਣਾ ਸਿਧਾਤ ਦਸਦੇ ਹਨ। ਕੋਈ ਇਕ ਮਿੰਟ ਨਹੀਂ ਲਗਦਾ ਕਿ ਜਦੋਂ ਸੋਚ ਬਦਲ ਜਾਵੇ ਜਾਂ ਜਦੋਂ ਰੰਗ ਚੜ ਜਾਵੇ। ਅਤੇ ਛੇਵੇਂ ਪਹਿਰੇ ਵਿੱਚ ਪਿਛਲੇ ਜਨਮਾਂ ਦੀ ਗਲ ਕਿਵੇਂ ਹੋ ਗਈ। ਇਹ ਵੀ ਪਾਸਟ Past ਵਿੱਚ ਕੀਤੇ ਕਰਮਾਂ ਦਾ ਸੰਗਰਹਿ ਜੋ ਦਿਮਾਗ ਤੇ ਉਕਰਿਆ ਹੋਇਆ ਹੈ ਭਾਵ ਮਨ ਦੀ ਸੋਚ ਬਣ ਗਈ ਹੈ ਦੀ ਗਲ ਕੀਤੀ ਹੈ। ਹੁਣ ਪਾਸਟ ਨੂੰ ਅਸੀਂ ਪਿਛਲੇ ਜਨਮ ਕਿਵੇਂ ਕਹਿ ਸਕਦੇ ਹਾਂ।

ਅਗਲਾ ਸ਼ਬਦ

ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥ - ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੪੮੧

ਇਸ ਰਹਾਉ ਵਾਲੀਆਂ ਪੰਗਤੀਆਂ 'ਤੇ ਤਾਂ ਹੱਧ ਹੀਕਰ ਦਿਤੀ ਹੈ ਟੀਕਿਆਂ ਵਾਲਿਆਂ ਨੇ। ਸਰੋਮਣੀ ਕਮੇਟੀ ਜਨਮਿ ਇੱਕ ਵਚਨ ਨੂੰ ਬਹੁਤ ਜਨਮਾਂ ਵਿੱਚ ਲਿਖਦੇ ਹਨ। ਅਤੇ ਸਾਹਿਬ ਸਿੰਘ ਬੋਇਆ ਨੂੰ ਬੀਜਦਾ ਲਿਖਦੇ ਹਨ। ਅਤੇ ਖੋਇਆ ਨੂੰ ਖੋ ਰਿਹਾ ਹੈ ਲਿਖਦੇ ਹਨ। ਫਰੀਦਕੋਟੀਆਂ ਦੀ ਗਲ ਹੀ ਛੱਡੋ॥ ਜਦੋਂ ਕਿ ਅਰਥ ਬੜੇ ਸਿਧੇ ਹਨ।

ਪੂਰਬ ਜਨਮਿਪਾਸਟ Past ਜੀਵਨ ਵਿੱਚ। ਇਹ ਕੱਲ ਵੀ ਪਾਸਟ ਜੀਵਨ ਸੀ। ਇੱਕ ਹਫਤਾ ਪਹਿਲਾਂ ਵੀ ਪਾਸਟ ਜੀਵਨ ਸੀ ਅਤੇ ਮਹੀਨੇ ਸਾਲ ਪਹਿਲਾਂ ਜੀਵਨ ਸੀ। ਐਹ ਮਨੁਖ! ਤੂੰ ਅਪਣੇ ਪਾਸਟ ਜੀਵਨ ਰੂਪੀ ਧਰਤੀ ਵਿੱਚ ਕੋਈ ( ਗੁਣਾ ਵਾਲਾ) ਕਰਮ ਬੀਜ ਨਹੀਂ ਬੀਜਿਆ। ਤੂੰ ਕਿਊਂ ਲੋਭ ਵਿਚ ਲੱਗੇ ਹੋਏ ਨੇ ਕੀਮਤੀ ਜੀਵਨ ਖਰਾਬ ਕਰ ਲਇਆ ਹੈ।

ਤਰਾਸ਼ਦੀ ਇਹ ਹੈ ਕਿ ਸਾਡੇ ਪ੍ਰਚਾਰਕਾਂ ਦੀ ਅਤੇ ਟੀਕਾ ਕਾਰਾ ਦੀ ਹੁਣ ਤਕ ਇਹ ਹੀ ਸੋਚ ਰਹੀ, ਜਦੋਂ ਵੀ "ਪੂਰਬ" ਸ਼ਬਦ ਆ ਗਿਆ ਇਹ ਪਿਛਲੇ ਜਨਮਾਂ ਵਾਸਤੇ ਬਿਨਾਂ ਸੋਚੇ ਸਮਝ ਹੀ ਮੰਨ ਲਇਆ। ਪਰ ਜਦੋਂ ਹੁਣ ਕਾਫੀ ਸਮਝ ਵਾਲੇ ਜਿਹੜੇ ਪ੍ਰਚਾਰਕ ਨਹੀਂ ਹਨ, ਪਰ ਸਮਝ ਰਖਦੇ ਹਨ ਜਦੋਂ ਇੰਨਾ ਨੂੰ ਚੈਲਿੰਜ ਕਰਦੇ ਹਨ ਤਾਂ ਇਹ ਲਕੀਰ ਦੇ ਫਕੀਰ ਅਤੇ ਪੁਜਾਰੀ ਜਮਾਤ ਜਿੰਨਾ ਦੀ ਰੋਟੀ ਅਤੇ ਤੋਰੀ ਫੂਲਕਾ ਹੀ ਇਸ ਤਰਾਂ ਦੇ ਡਰਾਵੇ ਅਤੇ ਸਕੇਅਰ ਟੈਕਟਸ Scare Tacts 'ਤੇ ਚਲਦਾ ਹੈ, ਉਹ ਮੰਨਣ ਨੂੰ ਤਿਆਰ ਨਹੀਂ ਹਨ। ਲਕੀਰ ਦੇ ਫਕੀਰਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਉਹ ਸਦੀਆਂ ਤੋਂ ਹੀ ਇਹ ਸੁਣਦੇ ਆ ਰਹੇ ਹਨ। ਉਹ ਆਪਣੇ ਆਪ ਨੂੰ ਬਦਲਨਾ ਵੀ ਨਹੀਂ ਚਾਹੁੰਦੇ।

ਅਗਲਾ ਸ਼ਬਦ

ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥ - ਗੂਜਰੀ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੪੯੬
ਏਥੇ ਤਾਂ ਪੂਰਬ ਦਿਸ਼ਾ ਲਈ ਵਰਤਿਆ ਹੈ॥

ਅਗਲਾ ਸ਼ਬਦ

ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥ ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥
- ਬਿਲਾਵਲੁ (ਮ: ੪) ਗੁਰੂ ਗ੍ਰੰਥ ਸਾਹਿਬ - ਅੰਕ ੮੩੭

ਇਸ ਸ਼ਬਦ ਦੀ ਪੰਗਤੀ ਬਾਰੇ ਤਾਂ ਬਿਲਕੁਲ ਹੀ ਕਮਾਲ ਕਰ ਦਿਤੀ ਹੈ ਟੀਕੇ ਵਾਲਿਆਂ।

ਭਲਾ ਜਦੋਂ ਕਿਸੇ ਪਹਿਲੇ ਜਨਮਾਂ ਵਿੱਚ ਭਗਤੀ ਕਰ ਹੀ ਲਈ ਹੀ ਸੀ, ਤਾਂ ਉਸਦਾ ਜਨਮ ਮਰਨ ਕਿਉਂ ਨਹੀਂ ਕਟਿਆ ਗਇਆ ਜਦੋਂ ਹੁਰਬਾਣੀ ਦਾ ਸਮੁਚਾ ਵਿਚਾਰ ਹੈ ਕਿ ਜਿਸਨੇ ਪ੍ਰਭੂ ਦੇ ਗੁਣ ਆਪਣਾ ਲਏ ਉਸਦੀ ਭਗਤੀ ਹੋ ਗਈ ਅਤੇ ਜਨਮ ਮਰਨ ਕਟਿਆ ਗਿਆ ਹੈ। ਪਰ ਟੀਕੇ ਵਾਲੇ ਕਹਿੰਦੇ ਹਨ ਕਿ ਪਿਛਲੇ ਜਨਮਾਂ ਵਿੱਚ ਭਗਤੀ ਕਰਨ ਕਰਕੇ ਮਨੁੱਖਾ ਜਾਮਾ ਮਿਲਿਆ ਹੈ।

ਜਦੋਂ ਕਿ ਅਰਥ ਬਣਦੇ ਹਨ (ਅੱਜ ਤੋਂ) ਜਿਹੜਾ ਪਹਿਲੇ ਜੀਵਨ (ਅੱਜ ਤੋਂ ਪਾਸਟ Past ਵਾਲਾ ਜੀਵਨ ਦਾ ਸਮਾਂ) ਵਿਚ ਪ੍ਰਭੂ ਦੇ ਗੁਣਾ ਨੂੰ ਅਪਣਾਕੇ ( ਭਗਤੀ ਕਰਕੇ) ਪਹੁੰਚ ਗਇਆ ਹਾਂ, ਉਸ ਵਿਚ ਇਹ ਭਗਤੀ ਦਾ ਗੁਣ ਗੁਰੂ ਨੇ ਹਰਾ ਕੀਤਾ ਹੋਇਆ ਹੈ। ਇਸ ਤਰਾਂ ਉਹ ਭਗਤੀ ਦੇ ਗੁਣ ਅਪਣਾਦਿਆ ਜਾਂ ਭਗਤੀ ਕਰਦਿਆ ਹਰੀ ਦੇ ਨਾਮ ਵਿੱਚ ਹੀ ਸਮਾ ਗਇਆ ਹੈ।

ਅਗਲਾ ਸ਼ਬਦ

ਪੂਰਬ ਜਨਮ ਹਮ ਤੁਮ੍ਹ੍ਰੇ ਸੇਵਕ ਅਬ ਤਉ ਮਿਟਿਆ ਨ ਜਾਈ ॥ ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥ - ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੯੭੦
ਰਹਾਉ ਵਾਲੀ ਪੰਗਤੀ :
ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ - ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੯੬੯

ਏਥੇ ਵੀ ਹੱਦ ਹੀ ਹੋਈ ਹੈ। ਜਦੋਂ ਪਹਿਲੇ ਜਨਮਾਂ ਵਿੱਚ ਪ੍ਰਭੂ ਦਾ ਸੇਵਕ ਸੀ। ਕੀ ਉਸ ਸਮੇਂ ਕਬੀਰ ਜੀ ਦਾ ਮਰਨ ਜੰਮਣ ਨਹੀਂ ਕਟਿਆ ਗਇਆ। ਇਹ ਗਲ ਗੁਰਬਾਣੀ ਦੇ ਸਮੁਚੇ ਭਾਵ ਨਾਲ ਮੇਲ ਨਹੀਂ ਖਾਂਦੀ। ਇਸ ਕਰਕੇ ਸਾਨੁੰ ਪੂਰਬ ਜਨਮ ਦੇ ਅਰਥ ਦੁਬਾਰਾ ਵੇਖਣੇ ਪੈਣੇ ਹੈ। ਦੂਜਾ ਭਗਤ ਜੀ ਤਾਂ ਪ੍ਰਭੂ ਦੇ ਦਰਬਾਰ ਦਾ ਸੇਵਕ ਹੈ। ਅਤੇ ਉਸਦੀ ਸੇਵਾ ਲਈ ਪੂਰੀ ਸਮਰਪਤ ਹੈ। ਜਿਹੜਾ ਕਿ ਉਹ ਪਿਛਲੇ ਜਨਮ ਵਿੱਚ ਵੀ ਸੀ।

ਹਾਂ ਅਰਥ ਬਣਦੇ ਹਨ ਕਿ ਹੇ ਪ੍ਰਭੂ ਮੈਂ ਤਾਂ ਮੁੱਢ ਤੋਂ ਹੀ ( ਭਾਵ ਜਨਮ ਦੇ ਪਾਸਟ ਸਮੇਂ ਤੋਂ ਹੀ ਪਰ ਏਸੇ ਜਨਮ ਦੇ) ਤੇਰਾ ਸੇਵਕ ਹਾਂ ਹੁਣ ਤਾਂ ਮੇਟਿਆ ਨਹੀਂ ਜਾ ਸਕਦਾ।( ਕਿਉਂਕਿ ਮੈਂ ਤੈਨੂੰ ਸਮਰਪਤ ਹਾਂ)

ਅਗਲਾ ਸ਼ਬਦ

ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥ ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥੯॥ - ਮਾਰੂ (ਮ: ੧) ਗੁਰੂ ਗ੍ਰੰਥ ਸਾਹਿਬ - ਅੰਕ ੧੦੧੪
ਸੰਸਾਰੁ ਭਵਜਲੁ ਕਿਉ ਤਰੈ ॥ ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥॥ ਰਹਾਉ ॥ - ਮਾਰੂ (ਮ: ੧) ਗੁਰੂ ਗ੍ਰੰਥ ਸਾਹਿਬ - ਅੰਕ ੧੦੧੩

ਏਥੇ ਵੀ ਉਹੋ ਹੀ ਹਾਲ ਹੈ। ਪਰ ਪ੍ਰੋ. ਸਾਹਿਬ ਸਿੰਘ ਜੀ ਨੇ ਦੂਜੀ ਲਾਈਨ ਦੇ ਅਰਥ ਬਹੁਤ ਵਧਿਆ ਕੀਤੇ ਹਨ।

ਜੇ ਰਹਾਓ ਵਾਲੀ ਪੰਗਤੀ ਦੇ ਅਰਥ ਕਰੀਏ ਤਾਂ ਸਾਫ਼ ਜੀਵਨ ਕਿਵੇਂ ਹੋ ਸਕਦਾ ਹੈ। ਜਵਾਬ ਦਿਤਾ ਹੈ ਗੁਰਮੁਖ ਬਣਕੇ ਮਾਇਆ ਤੋਂ ਨਿਰਲੇਪ ਨੂੰ ਪਾਉਣਾ ਚਾਹੀਦਾ ਹੈ ਅਤੇ ਹੰਕਾਰ ਦੀ ਫੂੰਹ ਫਾਂਹ ਨੂੰ ਕਡ ਕੇ ਹੀ ਤਰਿਆ ਜਾ ਸਕਦਾ ਹੈ।

ਹੁਣ ਦੂਜੀ ਲਾਈਨ ਵਿੱਚ ਜੀਵਨ ਕੀ ਹੈ ਅਤੇ ਮਰਨਾ ਕੀ ਹੈ ਦੀ ਪ੍ਰੀਭਾਸ਼ਾ ਦਿਤੀ ਹੈ। ਕਿ ਇਹ ਮਰਨਾ ਸਰੀਕਰ ਹੇ ਜਾਂ ਆਤਮਿਕ ਮਰਨਾ ਹੈ। ਏਥੇ ਇਕ ਹੋਰ ਉਦਾਹਰਣ ਹੈ।

ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ ॥ ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥ ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ ॥੪॥ - ਮਾਰੂ (ਮ: ੧) ਗੁਰੂ ਗ੍ਰੰਥ ਸਾਹਿਬ - ਅੰਕ ੧੦੦੯ ਅਰਥ ਵੇਖੋ ਸਰੋਮਣੀ ਕਮੇਟੀ ਅਤੇ ਪ੍ਰੋ. ਸਾਹਿਬ ਸਿੰਘ ਕਿ ਆਤਮਿਕ ਮੌਤ ਕੀ ਹੈ। ਹਉਮੈ ਅਤੇ ਅਣਪੱਤ (ਆਪਣਾ ਪਣ) ਦੀ ਮੌਤ ਮਰਨਾ ਆਤਮਿਕ ਮੌਤ ਹੈ। ਇਹ ਮੌਤ ਮਨੁਖ ਮਰ ਮਰ ਜੰਮਦਾ ਰਹਿੰਦਾ ਹੈ।

ਬਾਦਿਲੜਾਈ ਝਗੜੇ ਜਾਂ ਵਿਅਰਥ ਹੇ। ਹੋਰੁ ਮਰਣਾਸਗੋਂ ਹੋਰ ਮਰਨਾ ਹੈ। ਜਨਮੁ ਜਰੇਜਨਮ ਸੜ ਬਲ ਜਾਵੇ ਭਾਵ ਵਿਆਰਥ ਜੀਵਨ। ਸੋ ਸਿਰਫ ਜੀਵਨ ਹੈ ਤਾਂ ਪ੍ਰਭੂ ਦੇ ਗੁਣਾ ਵਾਲਾ ਹੀ ਜੀਵਨ ਹੈ, ਹੋਰ ਤਾਂ ਹੋਰ ਇਂਨਾਂ ਗੁਣਾ ਤੋਂ ਬਿਨਾ ਤਾ ਮਰਨਾ ਹੀ ਹੈ। ਭਾ ਜਿਸ ਵਿਚ ਸਤ ਸੰਤੋਖ ਧਰਮ ਦਇਆ ਵਿਚਾਰ ਆਦਿ ਨਹੀਂ ਹੈ, ਉਹ ਮਨੁਖ ਆਤਮਿਕ ਤੌਰ 'ਤੇ ਮਰਿਆ ਹੋਇਆ ਹੈ। ਦੇਖੋ ਉਪਰਲੀਆਂ ਪੰਗਤੀਆਂ ਨਾਲ ਕਿੰਨੇ ਅਰਥ ਮਿਲਦੇ ਹਨ।

ਹੇ ਮਨੁਖ! ਜਨਮ ਮਰਨ ਦਾ ( ਆਤਮਿਕ ਮਰਨ ਦਾ) ਦੋਸ ਤੂੰ ਕਿਉਂ ਕਿਸੇ ਨੂੰ ਦੇਵੇ। ਤੇਰੇ ਪਾਸਟ ( ਏਸੇ ਜੀਵਨ ਦੇ ਪਾਸਟ ਦੇ ) ਦੇ ਜਨਮ ਦੇ ਕੀਤੇ ਕਰਮਾਂ ਦੇ ਸੰਸਕਾਰ ਮਿਟ ਨਹੀਂ ਸਕਦੇ । ਭਾਵ ਇਹ ਜਨਮ ਮਰਨ ਤੇਰੇ ਕੀਤੇ ਕਰਮਾ ਕਰਕੇ ਹੀ ਹੈ।। ਗੁਰੂ ਦੇ ਸ਼ਬਦ ਤੋਂ ਬਿਨਾ ਇਹ ਜੀਵਨ ਵਿਅਰਥ ਹੈ ਹੋਰ ਤਾਂ ਹੋਰ ਇਹ ਹੀ ਭਾਵ ਬਿਨਾਂ ਗੁਣਾ ਤੌਂ ਜੀਵਨ ਹੀ ਮਰਨਾ ਹੈ॥ ਗੁਰੁ ਦੇ ਸ਼ਬਦ ਤੋਂ ਬਿਨਾ ਜਾਂ ਗੁਰੂ ਦੇ ਗੁਣਾਂ ਤੋਂ ਬਿਨਾ ਜੀਵਨ ਜਲ ਜਾਵੇ।

ਹੁਣ ਆਓ ਆਪਾਂ ਇੱਕ ਹੋਰ ਸ਼ਬਦ ਵਲ ਜਾਂਦੇ ਹਾਂ। ਕਿਉਂਕਿ ਆਪਾਂ ਪੂਰਬ ਦੇ ਪਿਛੇ ਦੀਆਂ ਪੰਗਤੀਆਂ ਦੇ ਅਰਥ ਵੇਖ ਚੁਕੇ ਹਾਂ।

ਜੈਤਸਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥
ਕੋਈ ਹੀ ਜਾਣਦਾ ਹੈ ਕਿ ਇਸ ਜਗ ਵਿੱਚ ਕੌਣ ਮਿਤਰ ਹੇ। ਜਿਸ ਤੇ ਪ੍ਰਭੁ ਦੀ ਮਿਹਰ ਹੋਵੇ ਉਹ ਹੀ ਜਾਣ ਸਕਦਾ ਹੈ। ਜੋ ਇਸ ਰੀਤਿ ਨੂੰ ਸਮਝਦਾ ਹੈ ਉਸਦਾ ਹੀ ਜੀਵਨ ਪਵਿਤਰ ਹੈ॥ 1॥ ਰਹਾਉ॥

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥
ਅਰਥਸਾਡੇ ਮਾਤਾ ਪਿਤਾ ਘਰ ਵਾਲੀ, ਪੁਤਰ, ਰਿਸ਼ਤੇਦਾਰ, ਪਿਆਰੇ ਮਿਤਰ ਅਤੇ ਭਰਾ ਸਾਡੇ ਜੋ ਵੀ ਜੀਵਨ ਦੇ ਪਾਸਟ ਦੇ (ਏਸੇ ਜੀਵਨ ਦੇ ਪਾਸਟ ਦੇ) ਸਾਥੀ ਹਨ, ਅੰਤ ਵਿਚ ਕੋਈ ਵੀ ਸਹਾਈ ਨਹੀਂ ਬਣਨਾ॥ 1॥

ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥
ਭਾਵੇਂ ਮੋਤੀਆ ਦੀ ਮਾਲਾ, ਸੋਨਾ, ਹੀਰੇ ਲਾਲ ਅਤੇ ਮਨ ਬਹਿਲਾਵੇ ਦੇ ਹੋਰ ਦੁਨਿਆਵੀ ਪਦਾਰਥ ਹੋਣ ਤਾਂ ਇੰਨਾ ਵਿੱਚ ਹਾਇ ਹਾਇ ਕਰਦਿਆ ਸਾਰੀ ਉਮਰ ਬਿਤਾਈ ਜਾਂਦੀ ਹੈ। ਇੰਨਾ ਨਾਲ ਸਗੋਂ ਹੋਰ ਤ੍ਰਿਸ਼ਨਾ ਵਧਦੀ ਜਾਂਦੀ ਹੈ। ਇੰਨਾ ਵਿਚ ਕਿਸੇ ਨੇ ਵੀ ਸੰਤੋਖ ਨਹੀਂ ਪਾਇਆ॥ 2॥

ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥
ਭਾਵੇਂ ਹਾਥੀ, ਰਥ, ਹਵਾ ਨਾਲੋਂ ਤੇਜ ਘੌੜੇ, ਧਨ ਦੌਲਤ, ਜਮੀਨ ਜਾਇਦਾਦ ਅਤੇ ਚਾਰੇ ਤ੍ਰਾ ਦੀ ਫੌਜ ਵੀ ਹੋਵੇ ਤਾਂ ਵੀ ਮਨੁਖ ਦੇ ਨਾਲ ਕੁਝ ਨਹੀਂ ਜਾਂਦਾ ਹੈ ਅਤੇ ਮਨੁਖ ਨੰਗਾ ਹੀ ਇਸ ਜਹਾਨ ਵਿਚੋਂ ਤੁਰ ਪੈਂਦਾ ਹੈ॥ 3॥

ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥ - ਜੈਤਸਰੀ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੭੦੦

ਹੁਣ ਗੁਰੂ ਜੀ ਰਹਾਉ ਵਾਲੀ ਪੰਗਤੀ ਵਿੱਚ ਕੀਤਾ ਸੁਆਲ ਕਿ ਕਉਣ ਮਿਤਰ ਪਿਆਰੇ ਹਨ, ਦਾ ਜਵਾਬ ਦਿੰਦੇ ਹਨ। ਹਰੀ ਦੇ ਸੰਤ ਪ੍ਰਭੂ ਦੇ ਪਿਆਰਿਆਂ ਦੇ ਨਾਲ ਰਲਕੇ ਹਰੀ ਦੇ ਗੀਤ ਗਾਉਣੇ ਚਾਹੀਦੇ ਹਨ ( ਉਹ ਹੀ ਮਿਤਰ ਹਨ । ਇੰਨਾ ਨਾਲ ਬੈਠ ਕੇ) ਏਥੇ ਇੰਨਾ ਦੀ ਸੰਗਤ ਵਿਚ ਹੁਣ ਆਨੰਦ ਮਾਣਿਆ ਜਾ ਸਕਦਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਵਿਤਰ ਹੋ ਜਾਈਦਾ ਹੈ। (ਰਹਾਓ ਵਾਲੀ ਪੰਗਤੀ ਵਿੱਚ ਕੀਤੇ ਸੁਆਲ ਦਾ ਜਵਾਬ ਹੈ, ਕਿ ਜੀਵਨ ਵਿੱਚ ਪ੍ਰਭੂ ਦੇ ਗੁਣ ਗਾਉਣ ਵਾਲੇ ਹੀ ਅਸਲੀ ਮਿਤਰ ਹਨ ਨਾਕਿ ਜੀਵਨ ਵਿੱਚ ਮਿਲੇ ਸੰਗੀ ਸਾਥੀ, ਧਨ ਦੌਲਤ, ਹੀਰੇ ਮੋਤੀ ਆਦਿ ਜਿਹੜੇ ਸਾਨੂੰ ਸੰਜੋਗ ਨਾਲ ਮਿਲੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top