Share on Facebook

Main News Page

ਕੀ ਭਾਰਤ ਵਿੱਚ ਸੱਚ-ਮੁੱਚ ਸਿੱਖ ਗੁਲਾਮ ਹਨ ?
-: ਸਤਿਨਾਮ ਸਿੰਘ ਮੌਂਟਰੀਆਲ 514-219-2525

ਮੈਨੂੰ ਲੱਗਭੱਗ ੧੫-੨੦ ਸਾਲ ਹੋ ਗਏ ਹਨ, ਦੇਖਦੇ ਸੁਣਦੇ ਨੂੰ ਬਾਹਰਲੇ ਮੁਲਕਾਂ ਵਿੱਚ ਕਦੇ 26 ਜਨਵਰੀ ਨੂੰ, ਕਦੇ 15 ਅਗਸਤ ਨੂੰ, ਕਦੇ ਨਗਰ ਕੀਰਤਨਾਂ ਵਿੱਚ, ਕਦੇ ਕਾਨਫਰੰਸਾਂ ਵਿੱਚ, ਸੰਘ ਪਾੜ-ਪਾੜ ਕੇ ਰੌਲ਼ਾ ਪਾਇਆ ਜਾਂਦਾ ਹੈ ਕਿ "ਸਿੱਖ ਭਾਰਤ ਵਿੱਚ ਗੁਲਾਮ ਹਨ, ਸਿੱਖਾਂ ਨੂੰ ਬੋਲਣ ਦੀ ਅਜ਼ਾਦੀ ਨਹੀਂ ਹੈ, ਸਿੱਖਾਂ ਲਈ ਭਾਰਤ ਵਿੱਚ ਕਾਨੂੰਨ ਵੱਖਰਾ ਹੈ, ਬੇਕਸੂਰ ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ "..........ਆਦਿ

ਦੂਜੇ ਪਾਸੇ ਭਾਰਤ ਵਿੱਚ...

- ਅਮਰੀਕ ਸਿੰਘ ਅਜਨਾਲਾ ਸ਼ਰੇਆਮ ਸਟੇਜਾਂ ਤੋਂ ਬੰਦੇ ਮਾਰਨ ਦੀਆਂ ਧਮਕੀਆਂ ਦੇਂਦਾ ਹੈ, ਹਥਿਆਰ ਚਲਾਉਣ ਦੀਆਂ ਗੱਲਾਂ ਕਰਦਾ ਹੈ ਕੋਈ ਨਹੀਂ ਫੜਦਾ ਕਿਉਂ? ਉਸ ਨੂੰ ਆਜ਼ਾਦੀ ਕਿਸ ਨੇ ਦਿੱਤੀ??

- ਪਰਮਜੀਤ ਅਖੌਤੀ ਖਾਲਸਾ ਬੰਦੇ ਮਾਰਨ ਲਈ ੫੦ ਹਜ਼ਾਰ ਡਾਲਰ ਇਨਾਮ (ਸੁਪਾਰੀ) ਦੇਣ ਦੀਆਂ ਸ਼ਰੇਆਮ ਗੱਲਾਂ ਕਰਦਾ ਹੈ, ਉਸ ਨੂੰ ਕੋਈ ਨਹੀਂ ਫੜਦਾ, ਕਿਉਂ?

- ਇੱਕ ਟਕਸਾਲੀ ਰਣਜੀਤ ਸਿੰਘ ਹੈ ਛੋਕਰਾ ਜਿਹਾ, ਜਿਹੜਾ ਉਹ ਸ਼ਰੇਆਮ ਸੀ.ਆਰ.ਪੀ.ਐਫ. ਤੋਂ ਹਥਿਆਰ ਖੋਹਣ ਦੀਆਂ ਗੱਲਾਂ ਕਰ ਰਿਹਾ ਹੈ, ਉਸ ਨੂੰ ਕੋਈ ਨਹੀਂ ਫੜਦਾ ਕਿਉਂ?

- ਅੱਜ ਕੱਲ੍ਹ ਇੱਕ ਜੋਗਾ ਸਿੰਘ ਅਖੌਤੀ ਖਾਲਿਸਤਾਨੀ ਤੁਰਿਆ ਫਿਰਦਾ ਹੈ, ਜਿਹੜਾ ਸ਼ਰੇਆਮ ਲੋਕਾਂ ਦੇ ਗੁੱਟ ਵੱਢਣ ਦੀਆਂ ਅਤੇ ਪੰਥ ਦੋਖੀਆਂ ਨੂੰ ਸੋਧਣ ਦੀਆਂ ਧਮਕੀਆਂ ਦੇ ਰਿਹਾ ਹੈ, ਉਸ ਨੂੰ ਵੀ ਕੋਈ ਨਹੀਂ ਫੜਦਾ ਕਿਉਂ?

- ਇੱਕ ਹੋਰ ਤੁਰਿਆ ਫਿਰਦਾ ਸੁਰਿੰਦਰ ਸਿੰਘ ਠੀਕਰੀਵਾਲ, ਉਹ ਵੀ ਸ਼ਰੇਆਮ ਪੁਲੀਸ ਦੇ ਇੱਟਾਂ ਰੋੜੇ ਮਾਰਨ ਲਈ ਲੋਕਾਂ ਨੂੰ ਉਕਸਾਉਂਦਾ ਰਹਿੰਦਾ ਹੈ, ਇਹ ਅਕਸਰ ਹੀ ਦੋ-ਦੋ ਰਿਵਾਲਵਰ ਦੋ-ਦੋ ਰਫਲਾਂ ਫੜਕੇ ਫੇਸਬੁੱਕ 'ਤੇ ਫੋਟੋਆਂ ਪਾਉਂਦਾ ਰਹਿੰਦਾ ਹੈ, ਉਸ ਨੂੰ ਕੋਈ ਨਹੀਂ ਫੜਦਾ ਕਿਉਂ?

ਇਹੋ ਜਿਹਾ ਸੌ ਕੁ ਬੰਦਾ ਤੁਰਿਆ ਫਿਰਦਾ ਹੈ ਪੰਜਾਬ ਵਿੱਚ, ਜੇ ਸਿੱਖ ਗੁਲਾਮ ਹਨ, ਤਾਂ ਇਹਨਾਂ ਨੂੰ ਕੌਣ ਆਜ਼ਾਦੀ ਦੇ ਰਿਹਾ ਹੈ??

ਦੋ ਗੱਲਾਂ ਹਨ :

- ਜਾਂ ਤਾਂ ਸਿੱਖ ਗੁਲਾਮੀ ਦਾ ਝੂਠਾ ਰੌਲ਼ਾ ਪਾਉਂਦੇ ਹਨ...
- ਜਾਂ ਇਹ ਲੋਕ ਸਰਕਾਰਾਂ ਦੇ ਪਾਲਤੂ ਹਨ...

ਸਿੱਖ ਕੌਮ ਨੂੰ ਦੋਗਲ਼ੀ ਨੀਤੀ ਛੱਡ ਦੇਣੀ ਚਾਹੀਦੀ ਹੈ, ਜਾਂ ਤਾਂ ਗੁਲਾਮੀ ਦਾ ਰੌਲ਼ਾ ਪਾਉਣਾ ਬੰਦ ਕਰ ਦਿਉ, ਜਾਂ ਸਰਕਾਰਾਂ ਦੇ ਪਾਲਤੂਆਂ ਦਾ ਸਾਥ ਛੱਡ ਦੇਣਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top