ਧਰਮ ਇੱਕ ਨਿਜੀ ਅਨੁਭਵ ਹੈ, ਹਰ ਵਿਅਕਤੀ ਨੂੰ ਇਹ ਅਧਿਕਾਰ ਹੈ ਕਿ
ਉਹ ਸੁਤੰਤਰ ਹੋ ਕੇ ਆਪਣਾ ਜੀਵਨ ਜੀਵੇ, ਇਸੇ ਨੂੰ ਅਸੀਂ ਧਾਰਮਿਕ ਆਜ਼ਾਦੀ ਕਹਿੰਦੇ ਹਾਂ,
ਬੇਸ਼ਕ ਧਰਮ ਤੋਂ ਡਿੱਗੇ ਬੰਦੇ ਨੂੰ ਗੁਰੂ ਸ਼ਬਦ ਰਾਹੀਂ ਸਹੀ ਰਾਹ ਦਿਖਾਉਣਾ ਇਕ ਸਿੱਖ ਦਾ
ਫਰਜ਼ ਹੈ, ਪਰ ਜ਼ੋਰ ਜ਼ਬਰ ਕਰਕੇ ਜਾਂ ਕਿਸੇ ਨੂੰ ਹਨੇਰੇ ਵਿੱਚ ਰੱਖ ਕੇ ਧਰਮ ਦਾ ਪਾਠ ਪੜਾਉਣਾਂ,
ਸਿੱਖੀ ਉਸੂਲਾਂ ਤੋਂ ਬਿਲਕੁਲ ਉਲਟ ਹੈ।
ਸਿੱਖੀ ਸਿਧਾਂਤਾਂ
ਵਿਰੁੱਧ ਕੁੱਛ ਇਸੇ ਤਰਾਂ ਦਾ 2 ਦਿਨੀਂ (ਅਖੌਤੀ) ਗੁਰਮਤਿ ਸਮਾਗਮ ਕਾਨਪੁਰ ਵਿਚ ਤਾਰੀਖ 28
ਅਤੇ 29 ਜੂਨ ਨੂੰ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ (ਕਾਨਪੁਰ) ਵਲੋਂ ਉਲੀਕਿਆ ਗਯਾ,
ਜਿਸ ਵਿਚ ਆਏ ਰਾਗੀ “ਗੁਰਦੇਵ ਸਿੰਘ ਆਸਟ੍ਰੇਲੀਆ” ਵਲੋਂ ਨਾ
ਸਿਰਫ ਝੂਠਾ ਪ੍ਰਚਾਰ ਕੀਤਾ, ਬਲਕਿ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਲਿਆਂ
ਨੂੰ ਸਿੱਖ ਵਿਰੋਧੀ ਦੱਸ ਕੇ ਆਪਣੀ ਅਕਲ ਦਾ ਸਬੂਤ ਵੀ ਦਿਤਾ ।
ਪਾਠਕ
ਸਜਣਾਂ ਨੂੰ ਬਿਨਤੀ ਹੈ ਕਿ ਉਹ ਇਹ ਵਿਡੀੳ ਸੁਣਨ ਜਿਸ ਵਿਚ ਇਹ ਰਾਗੀ ਚਰਤਿਰੋ ਪਾਖਯਾਨ ਦਾ
81ਵੇਂ ਚਰਿਤਰ ਦੀ 23ਵੀ ਪਉੜੀ ਪੜਦਾ ਹੈ ਅਤੇ ਸੰਗਤ ਨੂੰ ਸੰਬੋਧਨ ਕਰਦਾ ਹੈ ਕਿ ਇਹ ਬਚਨ “ਸਤਿਨਾਮ
ਜੋ ਪੁਰਖ ਪਛਾਨੈ। ਸਤਿਨਾਮ ਲੈ ਬਚਨ ਪ੍ਰਮਾਨੈ।" ਇਹ ਦਸਵੇਂ ਜਾਮੇ ‘ਚ ਮਹਾਰਾਜ ਨੇ
ਕਿਹਾ” ਅਤੇ ਇਸ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨਾਲ ਵੀ ਕਰਦਾ ਹੈ
।
ਆਉ ਹੁਣ ਇਸ ਦੀ ਪੜਚੋਲ ਕਰੀਏ,
ਅਸਲ ਵਿਚ ਚਰਤਿਰੋ ਪਾਖਯਾਨ ਅਖੌਤੀ ਦਸਮ ਗ੍ਰੰਥ ਦਾ ਉਹ ਹਿੱਸਾ ਹੈ, ਜਿਸ ਵਿਚ ਇਕ ਕਾਮੀ
ਰਾਜੇ ਨੂੰ ਉਸਦਾ ਇਕ ਮੰਤ੍ਰੀ ਕੁਝ ਮਨੋਕਲਪਿਤ ਕਹਾਣੀਆਂ ਸੁਣਾਉਂਦਾ ਹੈ, ਜਿਸ ਦੇ “81ਵੇਂ
ਚਰਿੱਤਰ ਦੀ ਕਹਾਣੀ 3 ਲੋਕਾਂ “ਰਾਜਾ ਸਿਰੋਮਨੀ ਸਿੰਘ, ਉਸ ਦੀ ਰਾਨੀ ਧੰਨਿਆ ਅਤੇ
ਇਕ ਜੋਗੀ ਰੰਗਨਾਥ ਦੇ ਇਰਦ ਗਿਰਦ ਸ਼ੁਰੂ ਹੁੰਦੀ ਹੈ, ਜਿਸ ਵਿਚ ਰਾਜਾ ਸਿਰੋਮਨੀ, ਜੋਗੀ
ਰੰਗਨਾਥ ਨੂੰ ਪਰਮਾਤਮਾ ਬਾਰੇ ਚਰਚਾ ਲਈ ਬੁਲਾਉਂਦਾ ਹੈ (ਪਉੜੀ 2 ਅਤੇ 3) ਫਿਰ ਜੋਗੀ ਉਸ
ਨੂੰ ਪਰਮਾਤਮਾ ਬਾਰੇ ਗਯਾਨ ਦਿੰਦਾ ਹੈ (ਪਉੜੀ 15 ਤੋਂ 23) ਇਸ ਜੋਗੀ ਦੀ ਗੱਲ ਸੁਣ ਕੇ
ਰਾਜ, ਭੂਮਿ, ਦਰਬ ਤੋਂ ਰਾਜੇ ਦਾ ਮਨ ਦੁਖੀ ਹੋ ਜਾਂਦਾ ਹੈ (ਪਉੜੀ 24), ਰਾਜੇ ਦੀ ਇਹ
ਹਾਲਤ ਜਾਣ ਕੇ ਰਾਣੀ ਅਪਨੇ ਇਕ ਮੰਤ੍ਰੀ ਦੀ ਸਲਾਹ ਉਤੇ ਉਸ ਜੋਗੀ ਨੂੰ ਗੱਡੇ ‘ਚ ਲੂਣ ਪਾ
ਕੇ ਦਬ ਕੇ ਮਾਰ ਦਿੰਦੀ ਹੈ (ਪਉੜੀ 25 ਤੋਂ 29)
ਮੈ ਆਪਣੇ ਇਸ ਲੇਖ ਰਾਹੀਂ ਸਵਾਲ ਪੁੱਛਣਾ
ਚਾਹੁੰਦਾ ਹਾਂ ਕਿ 23ਵੀਂ ਪਉੜੀ ਵਿੱਚ ਉਪਦੇਸ਼ ਕਰਣ ਵਾਲਾ ਜੋਗੀ ਜੋ ਪ੍ਰਕਰਣ ਮੁਤਾਬਿਕ
29ਵੀਂ ਪਉੜੀ ‘ਚ ਗੱਡੇ ‘ਚ ਲੂਣ ਪਾ ਕੇ ਦਬ ਕੇ ਮਾਰ ਤਾਂ ਗਿਆ, ਆਖਿਰ ਕਿਸ ਆਧਾਰ ਉਤੇ ਰਾਗੀ
ਗੁਰਦੇਵ ਸਿੰਘ ਆਸਟ੍ਰੇਲੀਆ ਨੇ ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਸਿਆ ?
ਮੈ ਅੱਗੇ ਵੀ ਇਕ ਲੇਖ ਰਾਹੀਂ ਸੁਨੇਹਾ ਦਿਤਾ ਸੀ ਕਿ ਕੂੜ ਦਾ ਸੰਗ
ਕਰਨ ਵਾਲਾ ਅਖੀਰ ਕੂੜ ਹੀ ਬਣ ਜਾਂਦਾ ਹੈ। ਹੁਣ ਪਾਠਕ ਸੱਜਣ ਆਪ
ਫੈਸਲਾ ਕਰਨ ਕਿ ਸਿੱਖ ਕੌਮ ਵਿਚ ਮੰਨੀ ਪ੍ਰਮੰਨੀ ਸੰਸਥਾ “ਗੁਰੂ ਗੋਬਿੰਦ ਸਿੰਘ ਸਟਡੀ ਸਰਕਲ
(ਕਾਨਪੁਰ ਯੂਨਿਟ) ਅਤੇ ਅਖੰਡ ਕੀਰਤਨੀ ਜੱਥਾ, ਕਾਨਪੁਰ ਅੱਜ ਕਿਹੜੀ ਰਾਹ 'ਤੇ ਤੁਰ ਪਿਆ ਹੈ
?