Share on Facebook

Main News Page

ਦਿੱਲੀ ਕਮੇਟੀ ਅਤੇ ਪੰਜਾਬ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਪਮਾਨ ਕੀਤਾ
-: ਪੰਥਕ ਸੇਵਾ ਦਲ

ਨਵੀਂ ਦਿੱਲੀ, 4 ਜੁਲਾਈ
ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਪੰਥਕ ਸੇਵਾ ਦਲ (ਰਜਿ:) ਦੇ ਸੰਯੋਜਕ ਸਰਬਜੋਤ ਸਿੰਘ ਗਰੋਵਰ ਅਤੇ ਸਹਿ-ਸੰਯੋਜਕ ਸੰਗਤ ਸਿੰਘ ਨੇ ਦੋਸ਼ ਲਾਇਆ ਕਿ ਐਤਵਾਰ ਨੂੰ ਇਥੋਂ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਦੇ ਨਾਮ 'ਤੇ ਆਯੋਜਿਤ ਕਰਵਾਏ ਗਏ ਪ੍ਰੋਗਰਾਮ ਵਿਚ ਦਿੱਲੀ ਗੁਰਦੁਆਰਾ ਕਮੇਟੀ ਅਤੇ ਪੰਜਾਬ ਸਰਕਾਰ ਦੇ ਅਹੁਦੇਦਾਰਾਂ ਨੇ ਆਪਣੀ ਚਾਪਲੂਸੀ ਭਰਪੂਰ ਗੈਰ-ਜਿੰਮੇਦਾਰਾਨਾ ਹਰਕਤਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਸਤਿਕਾਰਤ ਹਸਤੀ ਦਾ ਭਾਰੀ ਅਪਮਾਨ ਕੀਤਾ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਉਕਤ ਪ੍ਰੋਗਰਾਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਦਰਸਾਉਣ ਵਾਲੇ ਨਾਟਕ ਨੂੰ ਅਧ-ਵਿਚਾਲੇ ਰੋਕ ਕੇ ਨਰਿੰਦਰ ਮੋਦੀ ਦੀਆਂ ਸਿਫਤਾਂ ਦੇ ਪੁੱਲ ਬੰਨ੍ਹਣੇ ਸ਼ੁਰੂ ਕਰ ਦਿੱਤੇ ਗਏ। ਇਸਦੇ ਉਪਰੰਤ ਵੀ ਨਾਟਕ ਨੂੰ ਮੁੜ ਅਰੰਭ ਕਰਨ ਦੀ ਬਜਾਏ, ਸ੍ਰੋਤਿਆਂ ਨੂੰ ਅਕਾਲੀ ਆਗੂਆਂ ਅਤੇ ਨਰਿੰਦਰ ਮੋਦੀ ਦੇ ਭਾਸ਼ਣ ਸੁਣਨ ਲਈ ਮਜਬੂਰ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਤਾਂ ਆਪਣੇ ਭਾਸ਼ਣਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਬਜਾਏ, ਆਪਣੀ ਸਰਕਾਰ ਦੀਆਂ ਕਥਿਤ ਉਪਲਬਧੀਆਂ ਬਾਰੇ ਹੀ ਅਸਿੱਧੇ ਢੰਗ ਨਾਲ ਡੀਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਭਾਸ਼ਣ ਦੇ ਅਰੰਭ ਵਿਚ ਨਰਿੰਦਰ ਮੋਦੀ ਨੂੰ 'ਬਹਾਦਰ' ਦਾ ਖਿਤਾਬ ਦੇ ਕੇ ਨਾ ਸਿਰਫ ਬਾਬਾ ਬੰਦਾ ਸਿੰਘ ਬਹਾਦਰ ਦਾ ਭਾਰੀ ਅਪਮਾਨ ਕੀਤਾ ਬਲਕਿ ਗੋਧਰਾ ਕਾਂਡ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੇ ਪਰਵਾਰਾਂ ਅਤੇ ਗੁਜਰਾਤ ਦੇ ਸਿੱਖ ਕਿਸਾਨਾਂ ਦੇ ॥ਖਮਾਂ 'ਤੇ ਵੀ ਲੂਣ ਛਿੜਕਿਆ। ਬਾਬਾ ਬੰਦਾ ਸਿੰਘ ਦੇ ਅਜਿਹੇ ਘੋਰ ਅਪਮਾਨ ਅਤੇ ਗੁਰਮਤਿ ਪਰੰਪਰਾਵਾਂ ਦੀ ਸ਼ਰੇਆਮ ਕੀਤੀ ਗਈ ਉਲੰਘਣਾ ਦੇ ਬਾਵਜੂਦ, ਮੌਕੇ 'ਤੇ ਮੌਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜਾਂ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਿੱਖ ਪੰਥ ਦੇ ਇਨ੍ਹਾਂ ਦੋਖੀਆਂ ਖਿਲਾਫ ਬੋਲਣ ਦੀ ਜ਼ੁਰਅੱਤ ਨਹੀਂ ਕਰ ਸਕੇ।

ਸਰਬਜੋਤ ਸਿੰਘ ਅਤੇ ਸੰਗਤ ਸਿੰਘ ਨੇ ਕਿਹਾ ਕਿ ਵੈਸੇ ਤਾਂ ਅਕਾਲ ਤਖਤ ਦੇ ਜਥੇਦਾਰ ਆਪਣੀ ਵਿਸ਼ਵਸਨੀਕਤਾ ਪਹਿਲਾਂ ਹੀ ਗੁਆ ਚੁੱਕੇ ਹਨ। ਪਰ ਜੇਕਰ ਉਕਤ ਮਾਮਲੇ ਵਿਚ ਵੀ ਤਖਤਾਂ ਦੇ ਜਥੇਦਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਦਾ ਖਿਤਾਬ ਵਾਪਸ ਲੈ ਕੇ, ਉਸਨੂੰ 'ਕਲੰਕ-ਏ-ਕੌਮ' ਦੀ ਉਪਾਧੀ ਨਾ ਦਿੱਤੀ, ਤਾਂ ਸੰਗਤਾਂ ਦੇ ਮਨਾਂ ਵਿਚੋਂ ਜਥੇਦਾਰਾਂ ਦੇ ਅਹੁਦੇ ਦਾ ਬਚਿਆ ਮਾੜਾ-ਮੋਟਾ ਸਤਿਕਾਰ ਵੀ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਇਨ੍ਹਾਂ ਆਗੂਆਂ ਨੇ ਅਪੀਲ ਕੀਤੀ ਕਿ ਜਦ ਤੱਕ ਉਕਤ ਪ੍ਰੋਗਰਾਮ ਦੇ ਸਮੂਹ ਪ੍ਰਬੰਧਕ ਨਰਿੰਦਰ ਮੋਦੀ ਦੀ ਬੇਲੋੜੀ ਚਾਪਲੂਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਖਸੀਅਤ ਦੇ ਅਪਮਾਨ ਲਈ ਜਨਤੱਕ ਤੌਰ 'ਤੇ ਮੁਆਫੀ ਨਹੀਂ ਮੰਗਦੇ, ਤਦ ਤੱਕ ਸਮੁੱਚੀ ਕੌਮ ਨੂੰ ਇਨ੍ਹਾਂ ਪੰਥ-ਵਿਰੋਧੀ ਸ਼ਖਸੀਅਤਾਂ ਦਾ ਪੂਰਨ ਇਕਜੁੱਟਤਾ ਨਾਲ ਬਾਈਕਾਟ ਕਰਨਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top