ਮਰਿ
ਜਇਬੇ ਕਉ ਕਿਆ ਕਰਹੁ ਅਭਾਗੇ ॥1॥ ਰਹਾਉ ॥
ਸਿੱਖਾ! ਜਾਣ ਕੇ ਅਖਾਂ ਬੰਦ ਕਰਣ ਨਾਲ ਬਿੱਲੀ ਕਬੂਤਰ ਦੀ ਦੋਸਤ ਨਹੀਂ
ਬਣ ਜਾਂਦੀ, ਜਿਸ ਰਹਿਤ ਮਰਿਆਦਾ ਦਾ ਤੂੰ ਪਹਿਰੇਦਾਰ ਬਣ ਰਿਹਾ
ਹੈ, ਉਸੇ ਵਿੱਚ ਹੀ ਤਾਂ ਮਹਾਂਕਾਲ, ਸ਼ਿਵ, ਭਗੌਤੀ ਦੁਰਗਾ ਤੇਰੀ ਸਿਧਾਂਤਕ ਮੌਤ ਦਾ ਫੈਸਲਾ
ਲਈ ਬੈਠੇ ਹਨ, ਅੱਜ ਤੂੰ ਉਨ੍ਹਾਂ ਦੀ ਗੋਦੀ ਵਿੱਚ ਬੈਠਾ ਹੈਂ।
ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥
ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ॥1॥
ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥
ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥1॥ ਰਹਾਉ ॥
ਪਹਿਲਾਂ ਗੁਰਬਾਣੀ ਅਨੁਸਾਰ ਮਰਿਯਾਦਾ ਸੋਧ ਲੈ, ਫਿਰ ਪਹਿਰੇਦਾਰ ਬਣ।
ਭਗੌਤੀ, ਮਹਾਂਕਾਲ ਸ਼ਿਵ ਦੁਰਗਾ ਦੀ ਉਪਾਸਨਾ ਕਰਦਿਆਂ ਤੂੰ ਆਪੂੰ
ਬਣੇ ਪੰਥ ਦਾ ਸਿੱਖ ਤਾਂ ਹੋ ਸਕਦਾ ਹੈਂ, ਗੁਰੂ ਪੰਥ ਦਾ ਸਿੱਖ ਨਹੀਂ ਹੋ ਸਕਦਾ।
ਆਪਣੇ ਆਪ ਨਾਲ ਧੋਖਾ ਨਾ ਕਰ, ਦੇਖ ਮੌਤ ਸਿਰ 'ਤੇ ਮੂੰਹ ਅੱਡ ਕੇ ਖੜੀ ਹੈ, ਜੇ ਜੀਵਨ
ਚਾਹੁੰਦਾ ਹੈਂ ਤਾਂ ਬੇਝਿਜਕ ਹੋ ਅਤੇ ਕਿਸੇ ਹੋਰ ਗ੍ਰੰਥ, ਪੰਥ, ਸੰਤ ਦਾ ਪੱਲਾ ਛੱਡ ਕੇ,
ਦ੍ਰਿੜਤਾ ਨਾਲ ਆਪਣੇ ਇੱਕੋ ਇੱਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਵਿੱਚ ਆ
ਜਾ, ਜੋ ਤੇਰੇ ਜੀਵਨ ਦਾ ਜਾਮਨ ਹੈ। ਦੇਖ ਸਾਹਮਣੇ ਦਿਸਦਾ ਭਿਆਨਕ ਸਮਾਂ ਚੇਤਾਵਨੀ ਦੇ ਰਿਹਾ
ਹੈ:
ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥
ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥