ਸੈਰ
ਮੌਕੇ ਉਹੀ ਬਿਹਾਰੀ ਮਜ਼ਦੂਰ ਸਾਥੀਆਂ ਸਮੇਤ ਅੱਜ ਅਗਲੇ ਖੇਤ 'ਚ ਝੋਨਾ ਲਾਉਂਦਾ ਮਿਲ ਗਿਆ।
ਮੈਨੂੰ ਦੇਖ ਹੱਸਿਆ, 'ਕੈਸੇ ਹੋ ਬਾਬੂ, ਹਰ ਰੋਜ਼ ਆਤਾ ਹੈ ਆਪ ਤੋ ਇਧਰ।'
ਮੈ ਹਾਂ 'ਚ ਸਿਰ ਹਿਲਾਇਆ।
ਕੋਲ ਆ ਕੇ ਉਹਨੇ ਜੇਬ 'ਚੋਂ ਹਾਥੀ ਛਾਪ ਜਰਦਾ ਕੱਢਿਆ, ਮਲਿਆ ਤੇ
ਉਤਲੇ ਬੁੱਲ 'ਚ ਰੱਖਿਆ, 'ਬਾਬੂ ਏਕ ਬਾਤ ਪੂਛਨੀ ਥੀ, ਕਲ ਭੂਲ
ਗਯਾ ਥਾ। ਸੁਨਾ ਹੈ ਪੰਜਾਬ ਮੇ ਖੁਦਕੁਸ਼ੀ ਬਹੁਤ ਹੋ ਰਹਾ ਹੈ। ਇਤਨੀ ਬੜੀ ਜ਼ਮੀਨ ਵਾਲੇ ਲੋਗ
ਕਿਉਂ ਮਰ ਰਹੇ ਹੈ। ਹਮਾਰੇ ਪਾਸ ਨਾ ਜ਼ਮੀਨ, ਨਾ ਗਾਓ ਮੇ ਇਤਨੇ ਬੜੇ ਮਕਾਨ, ਨਾ ਟਰੈਕਟਰ,
ਨਾ ਐਸੀ ਸ਼ਾਦੀਆਂ, ਨਾ ਕੱਪੜੇ, ਫਿਰ ਬੀ ਹਮ ਜੀਤਾ ਹੂੰ...।'
ਮੈ ਪੂਰੀ ਗੰਢ ਖੋਲਣ ਦੀ ਥਾਂ ਸਿਰਫ਼ ਏਨਾ ਕਿਹਾ, 'ਸਰਕਾਰ ਕੀ
ਨੀਤੀ ਗ਼ਲਤ ਹੈ। ਫਸਲੋਂ ਕਾ ਰੇਟ ਸਹੀ ਨਹੀਂ ਮਿਲਤਾ। ਆਮਦਨੀ ਅਠੰਨੀ ਹੈ, ਖਰਚਾ ਰੁਪੱਈਆ।'
ਉਹ ਖਰਚੀ ਹਾਸੀ ਹੱਸਿਆ, 'ਬਾਬੂ ਕਿਉਂ ਪਰਦਾ ਡਾਲਤੇ ਹੋ।
ਸਰਕਾਰ ਤੋ ਨਿਤੀਸ਼ ਕੁਮਾਰ ਕੀ ਭੀ ਬਾਦਲ ਜੈਸੀ ਹੀ ਹੈ। ਅਗਰ ਆਮਦਨੀ ਅਠੰਨੀ ਹੈ ਤੋ ਮਹਿੰਗਾ
ਟਰੈਕਟਰ ਕਿਉਂ ਰਖੇ ਹੈ, ਮਹਾਰਾਜਾ ਕੀ ਤਰਹ ਕਿਉਂ ਰਹਤਾ ਹੈ। ਸਰੀਰ ਕੋ ਮਿੱਟੀ ਕਿਉਂ ਨਹੀਂ
ਲਗਨੇ ਦੇਤਾ। ਸ਼ਾਦੀ ਸਸਤੀ ਕਿਉਂ ਨਹੀਂ ਕਰਤਾ। ਪਾਂਚ ਕਿਸਾਨ ਇਕੱਠਾ ਹੋ ਕਰ ਏਕ ਟਰੈਕਟਰ
ਕਿਉਂ ਨਹੀਂ ਚਲਾਤਾ। ਹਮ ਚੌਦਾਂ ਬੰਦੇ ਹੈ, ਆਪ 'ਭਈਆ' ਬੋਲਤੇ ਹੋ, ਮਗਰ ਹਮ ਭਾਈ ਬਨ ਕਰ
ਰਹਤੇ ਹੈ। ਅਗਰ ਏਕ ਏਕ ਹੋ ਕਰ ਧਾਨ ਲਗਾਏ ਤੋ ਕਿਆ ਲਗਾ ਲੇਗੇ। ਹਮ ਨਿਤੀਸ਼ ਸੇ ਉਮੀਦ ਨਹੀਂ,
ਖੁਦ ਪਰ ਯਕੀਨ ਰਖਤੇ ਹੈ। ਦੁਖ ਮੇ ਹੂੰ ਯਾਂ ਸੁਖ ਮੇ, ਕਭੀ ਖੁਦ ਨਹੀਂ ਮਰੂੰਗਾ।'