ਰੋਪੜ
ਜਿਲੇ ਦੇ ਪਿੰਡ ਹਿਰਦਾਪੁਰ ਖੇੜੀ ਤੋਂ ਦੋ ਕਿਲੋਮੀਟਰ ਇੱਕ ਡੇਰਾ ਹੈ,
ਜਿਸਦਾ ਨਾਮ ਸੀ ਡੇਰਾ ਚੰਗਰ।
ਉਥੇ ਕਿਸੇ "ਬਾਬਾ ਖੁਦਾ" ਨਾਮ ਦੇ ਬੰਦੇ ਨੇ ਭਗਤੀ ਕੀਤੀ ਹੈ।
ਬਜ਼ੁਰਗਾਂ ਦੇ ਮੁਤਾਬਕ ਬਾਬਾ ਖੁਦਾ ਸਿਰ ਤੋਂ ਗੰਜਾ ਸੀ, ਸਰੀਰ
ਤੋਂ ਨੰਗਾ ਰਹਿੰਦਾ ਸੀ, ਸਿਰਫ ਲੰਗੋਟ (ਜਾਘਿਆਂ) ਹੀ ਲਾਇਆ ਕਰਦਾ ਸੀ, ਤੇ ਦਾਹੜੀ ਵੀ ਵੱਡੀ
ਸੀ। ਉਸ ਡੇਰੇ ਵਿਚ ਔਰਤ ਦਾ ਜਾਣਾ ਪੂਰਣ ਤੌਰ 'ਤੇ ਬੰਦ ਸੀ।
ਬਾਬਾ ਖੁਦਾ ਜੀ ਦੇ ਮਰ ਜਾਣ ਤੋਂ ਬਾਅਦ
ਉਨਾਂ ਦੇ ਭਤੀਜੇ ਹਜ਼ਾਰੀ ਲਾਲ ਨੇ ਡੇਰੇ ਦੀ ਦੇਖ ਰੇਖ ਕੀਤੀ, ਜੋ ਬਾਬਾ ਖੁਦਾ ਦੇ ਸਾਰੇ ਹੀ
ਅਸੂਲਾਂ ਤੋਂ ਉਲਟ ਸਨ। ਉਸ ਤੋਂ ਬਾਅਦ ਬਹੁਤ ਪਖੰਡੀਆਂ ਨੇ ਉਸ ਡੇਰੇ 'ਤੇ ਕਬਜ਼ਾ ਕਰਨਾ
ਚਾਹਿਆ, ਪਰੰਤੂ ਜਦ ਪਖੰਡੀਆਂ ਨੂੰ ਪਤਾ ਲਗਦਾ ਸੀ ਕਿ ਇਸ ਡੇਰੇ ਦੀ 10-12 ਕਿਲੇ ਜਮੀਨ
ਬਾਬਾ ਖੁਦਾ ਨੇ ਖੂਹ ਦੇ ਨਾਮ ਕਰਵਾਈ ਹੈ, ਤਾਂ ਪਖੰਡੀ ਉਥੋਂ ਕੁੱਝ ਹੀ ਦਿਨਾਂ 'ਚ ਦੌੜ
ਜਾਂਦੇ ਸਨ। ਪਰ 1995 ਤੋਂ ਕੁੱਝ ਸਾਲ ਬਾਅਦ ਇਹ ਡੇਰਾ ਸੰਤ ਬਾਬਾ ਵਰਿਆਮ ਸਿੰਘ ਜੀ
ਮਹਾਰਾਜ ਰਤਵਾੜਾ ਸਾਹਿਬ ਵਾਲਿਆਂ ਨੂੰ ਸੌਂਪ ਦਿਤਾ ਗਿਆ। ਜਿਸ
ਤੋਂ ਬਾਅਦ ਸਭ ਤੋਂ ਪਹਿਲਾਂ ਬਾਬੇ ਖੁਦਾ ਦੀ ਫੋਟੋ ਦਾ ਹੁਲੀਆ ਵਿਗਾੜਿਆ, ਤੇ ਉਸ
ਨੂੰ ਗੁਰੂ ਸਿੱਖੀ ਨਾਲ ਜੋੜ ਦਿਤਾ ਗਿਆ, ਅਤੇ ਨਾਮ ਬਦਲ ਕੇ ਰੱਖ ਦਿੱਤਾ
"ਸ਼੍ਰੀਮਾਨ ਸੰਤ ਬਾਬਾ ਖ਼ੁਦਾ ਸਿੰਘ ਜੀ ਮਹਾਰਾਜ"। ਅੱਜ
ਉਥੇ ਏਨੇ ਬੰਦੇ ਨਹੀਂ ਜਿੰਨੀਆਂ ਔਰਤਾਂ ਉਥੇ ਸੇਵਾ ਕਰਦੀਆਂ ਅਤੇ ਕੀਰਤਨ ਸੁਣਨ ਵੀ ਔਰਤਾਂ
ਦੀ ਗਿਣਤੀ ਜਿਆਦਾ ਹੁੰਦੀ ਹੈ।
ਇਕ ਨਵਾਂ ਹੀ ਸ਼ੋਸ਼ਾ ਤਿਆਰ ਕਰ ਦਿਤਾ, ਕਿ ਮਹਿਨੇ ਦੀ ਹਰੇਕ ਪੂਰਨਮਾਸ਼ੀ ਨੂੰ ਸੰਗਤ ਲਈ ਖੀਰ
ਵਰਤਾਈ ਜਾਂਦੀ ਹੈ। ਜਿਸ ਨਾਲ ਹਰੇਕ ਤਰ੍ਹਾਂ ਦੇ ਦੁੱਖ ਟੁੱਟਦੇ ਹਨ। ਔਰ ਸੰਗਤ ਅੰਨੇਵਾਹ
ਉਥੇ ਨੂੰ ਤੁਰਦੀ ਹੈ।
ਇਸ ਸਾਰਾ ਡਾਡਾ ਡੇਰੇ ਦੇ ਸੰਬੰਧ ਵਿੱਚ ਇੱਕ ਕਿਤਾਬ - ਚੰਗਰ
ਦਾ ਚੰਨ - ਲੇਖਕ - ਭਾਗ ਸਿੰਘ ਖੈਰਪੁਰੀ 'ਚੋਂ ਲਿਆ ਗਿਆ ਹੈ। ਜਿਸ ਵਿੱਚ ਹੋਰ ਵੀ
ਬਹੁਤ ਕੁੱਝ ਝੂਠ ਦੀਆਂ ਢਾਂਗਾ ਬਣਾਈਆਂ ਗਈਆਂ ਹਨ। ਹੌਲੀ ਹੌਲੀ ਚੰਗਰ ਦੇ ਚੰਨ ਨੂੰ ਲਗਿਆ
ਗਰਿਹਣ ਕਿਸਤਾਂ ਵਿੱਚ ਨੈਟ 'ਤੇ ਪੇਸ਼ ਕੀਤਾ ਜਾਵੇਗਾ।