ਸਿੱਖੀ
ਦਾ ਸਬੰਧ ਆਚਰਣ ਨਾਲ ਹੈ... ਜੇ ਤੁਸੀਂ ਸਿੱਖ ਸਿਧਾਂਤਾਂ ਨੂੰ ਆਪਣੇ ਜੀਵਨ 'ਚ ਲਾਗੂ ਨਹੀਂ
ਕਰ ਸਕੇ, ਤਾਂ ਤੁਸੀਂ ਸਿੱਖ ਨਹੀਂ ਅਖਵਾ ਸਕਦੇ...
ਪੁਰਾਤਨ ਸਮੇਂ 'ਚ ਸਿੱਖਾਂ ਦਾ ਆਚਾਰ ਵਿਹਾਰ ਇੱਕ ਸੀ, ਤਾਂ ਕਰਕੇ ਭਖਦੀ ਭੱਠੀ ਚੋ ਕੰਚਨ
ਵਾਂਗ ਲਾਲ ਸੁਰਖ ਹੋ ਨਿਤਰੇ ਤੇ ਇਤਿਹਾਸ ਦਾ ਇੱਕ ਸ਼ਾਨਾਮੱਤਾ ਵਰਕਾ ਲਿਖਿਆ... ਪਰ !
...ਅੱਜ ਸਿੱਖੀ ਆਚਾਰ ਨਹੀਂ, ਸਿਰਫ ਵਿਹਾਰ ਦੀ ਹੈ, ਤਾਂ ਹੀ ਅੱਜ ਸਾਡੀ ਹਾਲਤ ਬਹੁਤ
ਹਾਸੋਹੀਣੀ ਬਣਦੀ ਜਾ ਰਹੀ... ਬਾਣੀ ਸਮਝਣ ਦੀ ਬਜਾਇ, ਵੇਚਣ 'ਤੇ, ਪੂਜਾ ਦਾ ਕਾਰਜ ਬਣ ਕੇ
ਰਹਿ ਗਈ ਹੈ...
...ਸਤਿਕਾਰ ਦੇ ਨਾਮ 'ਤੇ ਅਗਿਆਨਤਾ, ਮਨਮਤਿ ਭਾਰੂ ਹੋ ਰਹੀ
ਹੈ... ਜਿਸ ਕਾਰਨ ਸ਼ਖਸ਼ੀ ਪੂਜਾ ਵੀ ਸਿਖਰ 'ਤੇ ਹੈ... ਅਸ਼ਲੀਲ ਗ੍ਰੰਥ ਵੀ ਗੁਰੂ ਦੇ
ਨਾਮ 'ਤੇ ਮੜ੍ਹੇ ਜਾ ਰਹੇ ਨੇ... ਸਿੱਖ ਚੋਲਿਆਂ, ਖੜਾਵਾਂ, ਸ਼ਸ਼ਤਰਾਂ, ਘੋੜਿਆਂ, ਤਸਵੀਰਾਂ
ਦਾ ਪੁਜਾਰੀ ਬਣਦਾ ਰਿਹਾ ਹੈ... ਮਟੀਆਂ, ਕਬਰਾਂ, ਪੀਰਾਂ ਫਕੀਰਾਂ, ਦੇਵੀ ਦੇਵਤਿਆਂ, ਸਾਧਾਂ,
ਦੇ ਖੁਰੜਿਆਂ 'ਚ ਡਿਗਣ ਆਲਾ ਵੀ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ... ਧੀਆਂ ਭੈਣਾਂ
ਦੀਆਂ ਇੱਜ਼ਤਾਂ ਨੂੰ ਗੀਤਾਂ 'ਚ ਨੰਗਾ ਕਰਨ ਵਾਲਾ ਤੇ ਉਹਨਾਂ ਕੰਜਰਾਂ ਦੇ ਗੀਤਾਂ 'ਤੇ ਨਚਣ
ਵਾਲਾ ਲਾਣਾ ਵੀ "ਸਿੱਖ" ਅਖਵਾ ਰਿਹਾ ਹੈ... ਹਰਾਮ ਦੀ ਕਮਾਈ ਕਰਨ ਵਾਲਾ, ਧਰਮ ਦੇ ਨਾਮ
'ਤੇ ਠਗੀਆਂ ਮਾਰਣ ਵਾਲਾ ਵੀ "ਸਿੱਖ" ਅਖਵਾ ਰਿਹਾ ਹੈ...
ਹੁਣ ਦੱਸੋ ਆਉਣ ਵਾਲਾ ਸਮਾਂ ਤੁਹਾਡੇ ਬਜ਼ੁਰਗਾਂ ਦੀਆਂ ਕਹਾਣੀਆਂ ਕਿਵੇਂ ਸੱਚ ਮੰਨੂੰ...
ਸੁਧਰ ਜਾਉ... ਨਹੀਂ ਤਾਂ ਯਾਦ ਰੱਖਣਾ...
ਤੁਮਾਰੀ ਦਾਸਤਾਂ ਤੱਕ ਨ ਹੋਗੀ ਦਾਸਤਾਨੋ ਮੇਂ...