Share on Facebook

Main News Page

ਕਾਗਜ਼-ਰੰਗ ਤੇ ਹੋਰ ਕਈ ਚੀਜ਼ਾਂ ਦੇ ਸੁਮੇਲ ਤੋਂ ਤਿਆਰ ਤਸਵੀਰ, "ਸ਼ਬਦ-ਗੁਰੂ" ਦਾ ਬਦਲ ਕਿਵੇਂ ਹੋ ਸਕਦੀ ਹੈ ?
-: ਸਰਬਜੀਤ ਸਿੰਘ ਘੁਮਾਣ

ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਮੂਰਤ ਬਣਾਈ ਹੈ, ਉਹ ਬਹੁਤ ਪ੍ਰਚਲਿਤ ਹੋਈ ਤੇ ਮਗਰੋਂ ਸਾਰੇ ਚਿੱਤਰਕਾਰਾਂ ਨੇ ਉਸੇ ਮੂਰਤ ਵਰਗੇ ਨੈਣ-ਨਕਸ਼ ਉਲੀਕੇ-ਅਸਲ ਵਿੱਚ ਇਹ ਕਲਪਿਤ ਮੂਰਤ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਨੇ ਇਕ ਦਰਸ਼ਨੀ ਸਿੱਖ ਭਾਈ ਭਾਗ ਸਿੰਘ ਗੁਰਦਾਸਪੁਰ ਦੀ ਫੋਟੋ ਖਿਚੀ ਸੀ, ਤੇ ਉਸਨੂੰ ਆਧਾਰ ਬਣਾਕੇ ਇਹ ਮੂਰਤ ਬਣਾਈ ਸੀ।

ਮੋਟੇ ਤੌਰ 'ਤੇ ਇਹ ਮੂਰਤ ਭਾਈ ਭਾਗ ਸਿੰਘ ਗੁਰਦਾਸਪੁਰ ਵਾਲੇ ਦਾ ਹੈ, ਪਰ ਸਾਡਾ ਪੰਥ ਉਸਨੂੰ ਕਲਗੀਧਰ ਪਾਤਸ਼ਾਹ ਸਮਝੀ ਬੈਠਾ ਹੈ, ਹਰ ਥਾਂ ਉਹ ਫੋਟੋ ਲੱਗੀ ਦਿਸਦੀ ਹੈ। ਡਰਾਈਵਰ ਅਕਸਰ ਹੀ ਪਹਿਲਾਂ ਉਸ ਫੋਟੋ ਅੱਗੇ ਅਰਦਾਸ ਕਰਕੇ ਗੱਡੀ ਤੋਰਦੇ ਹਨ, ਪਰ ਜਦ ਕਿਤੇ ਦੁਰਘਟਨਾ ਹੋ ਜਾਵੇ ਤਾਂ ਸਭ ਤੋਂ ਪਹਿਲਾ ਉਹ ਫੋਟੋ ਦੇ ਹੀ ਪਰਖੱਚੇ ਉਡਦੇ ਹਨ। ਕਾਗਜ-ਰੰਗ ਤੇ ਹੋਰ ਕਈ ਚੀਜ਼ਾਂ ਦੇ ਸੁਮੇਲ ਤੋਂ ਤਿਆਰ ਇਹ ਫੋਟੋ 'ਸ਼ਬਦ-ਗੁਰੂ" ਦਾ ਬਦਲ ਕਿਵੇਂ ਹੋ ਸਕਦੀ ਹੈ?

ਪਰ ਇਹ ਗੱਲ ਕੌਮ ਨੂੰ ਕੌਣ ਤੇ ਕਿਵੇਂ ਸਮਝਾਵੇ ? ਤੁਰੰਤ ਤਾਂ ਨਾਸਤਿਕ ਹੋਣ ਦਾ ਫਤਵਾ ਦੇ ਦਿੰਦੇ ਹਨ- ਇੰਝ ਹੀ ਬਾਕੀ ਸਤਿਗੁਰਾਂ ਦੇ ਚਿਤਰ ਹਨ, ਜੋ ਕਿਸੇ ਨਾ ਕਿਸੇ ਮਨੁੱਖ ਨੂੰ ਆਧਾਰ ਬਣਾਕੇ ਘੜੇ ਗਏ ਹਨ। ਹੁਣ ਗੁਰੂ ਸਾਹਿਬਾਨ ਦੇ ਕਾਲਪਨਿਕ ਸਰੂਪ ਵਾਲੇ ਬੁਤ ਵੀ ਬਨਣ ਲੱਗ ਪਏ ਹਨ। ਗੁਰੂ ਸਾਹਿਬਾਨ ਦੇ ਬੁੱਤਾਂ ਦਾ ਮਸਲਾ ਬਹੁਤ ਗੰਭੀਰ ਹੈ, ਕਿਉਂਕਿ ਇਹ ਬੁਤ-ਪ੍ਰਸਤੀ ਵੱਲ ਜਾਂਦਾ ਕਦਮ ਹੈ। ਪਰ ਸਮੱਸਿਆ ਇਹ ਹੈ ਕਿ ਇਨਾਂ ਫੋਟੋਆਂ, ਮੂਰਤਾਂ, ਬੁੱਤਾਂ ਦੇ ਹੱਕ ਵਿਚ ਜੋ ਜਜ਼ਬਾਤੀ ਲੋਕ ਹੁੰਦੇ ਹਨ, ਉਹ ਸਿੱਖ ਫਲਸਫੇ ਜਾਂ ਸਿੱਖ ਵਿਚਾਰਧਾਰਾ ਨਾਲੋਂ ਮਨਮਤ ਨੂੰ ਵੱਧ ਤਰਜੀਹ ਦੇਣ ਵਾਲੇ ਹੁੰਦੇ ਹਨ।

ਹੈਰਾਨੀ ਹੈ ਕਿ ਸੰਤ ਭਿੰਡਰਾਂਵਾਲਿਆਂ ਨੇ ਕਦੇ ਵੀ ਨਹੀਂ ਚਾਹਿਆ ਤੇ ਸੋਚਿਆ ਹੋਣਾ ਕਿ ਮਗਰੋਂ ਉਨਾਂ ਦੇ ਬੁੱਤ ਲੱਗਣਗੇ, ਪਰ ਹੋਰ ਸਿੱਖ ਜਰਨੈਲਾਂ ਵਾਂਗ ਹੁਣ ਸੰਤ ਭਿੰਡਰਾਂਵਾਲਿਆਂ ਦੇ ਬੁੱਤ ਵੀ ਬਨਣ ਲੱਗ ਪਏ ਹਨ। ਅਜੇ ਉਹ ਦੌਰ ਤਾਂ ਨਹੀਂ ਆਇਆ, ਜਦ ਸਿੱਖਾਂ ਵਿੱਚ ਬੁੱਤਾਂ ਦੀ ਪੂਜਾ ਸ਼ੁਰੂ ਹੋ ਜਾਵੇ, ਪਰ ਤੁਰੇ ਅਸੀਂ ਉਧਰ ਨੂੰ ਹੀ ਹੋਏ ਹਾਂ। ਅਸੀਂ ਨਹੀਂ ਤਾਂ ਸਾਡੀ ਅਗਲੀ ਪੀੜ੍ਹੀ, ਇਹ ਕੰਮ ਸ਼ੁਰੂ ਕਰ ਦਵੇਗੀ। ਸਿੱਖੀ ਸਿਧਾਤਾਂ ਦੇ ਉਲਟ ਭੁਗਤ ਸਕਦੀ ਹਰ ਚੀਜ਼ ਦੇ ਹੱਕ ਵਿੱਚ ਜਜ਼ਬਾਤੀ ਲੋਕਾਂ ਦੇ ਨਾਲ ਕੌਣ ਮੱਥਾ ਮਾਰੇ। ਸੱਚ ਕੌਣ ਸਿਰ ਪੜਵਾਵੇ? ਵਾਹਿਗੁਰੂ ਹੀ ਕੋਈ ਕਲਾ ਵਰਤਾਉਣ ਤਾਂ ਵਰਤਾਉਣ, ਕਿਸੇ ਗੁਰਸਿਖ ਤੋਂ ਤਾਂ ਇਹ 'ਸ਼ਬਦ-ਗੁਰੂ" ਦੇ ਉਲਟ ਭੁਗਤਦੇ ਵਰਤਾਰੇ ਨੂੰ ਨੱਥ ਪਾਉਣੀ ਮੁਸ਼ਕਿਲ ਜਾਪਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top