ਗੂਜਰੀ
ਮਹਲਾ 3 ਪੰਚਪਦੇ ॥
... ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥
ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥1॥
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥1॥ਰਹਾਉ॥
ਸਿੱਖ ਦੀ ਅਗਿਆਨਤਾ ਦਾ ਲਾਭ ਉਠਾਉਂਦਿਆਂ ਸਿੱਖੀ ਵਿੱਚ ਦੁਬਿਧਾ
ਫੈਲਾਉਣ ਲਈ ਆਪਣੀ ਸਿਆਸੀ ਸਾਜਿਸ਼ ਕਾਰਣ ਕੁੱਛ ਚਾਤਰ ਲੋਕਾਂ ਨੇ ਅੱਕ ਸਿੱਖ ਰਹਿਤ ਮਰਿਆਦਾ
ਦਾ ਬੇਲੋੜਾ ਮਸਲਾ ਉਛਾਲਿਆ ਹੋਇਆ ਹੈ। ਕਹਿੰਦੇ ਹਨ ਕਿ ਸ਼੍ਰੋਮਣੀ
ਕਮੇਟੀ ਵੱਲੋਂ ਬਣਾਈ ਗਈ ਰਹੁਰੀਤ ਕਮੇਟੀ ਅਤੇ ਕੁੱਛ ਹੋਰ ਵੀਰਾਂ ਨੇ 14 ਸਾਲ ਦੀ ਘਾਲਣਾ
ਨਾਲ 32 ਸਫੇ ਦੀ ਸਿੱਖ ਰਹਿਤ ਮਰਿਆਦਾ ਬਣਾਈ ਹੈ, ਇਸ ਨੂੰ ਪ੍ਰਵਾਨ ਕਰੋ।
ਦੂਜੇ ਪਾਸੇ
ਸਮਰੱਥ ਗੁਰੂ ਦੇ 6 ਜਾਮਿਆਂ, 29 ਪ੍ਰਵਾਨ ਚੜੇ ਮਹਾਨ ਭਗਤਾਂ,
ਭੱਟਾਂ, ਸਿੱਖਾਂ ਨੇ ਮਿਲ ਕੇ ਲਗਭਗ 200 ਸਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਰੂਪ 'ਚ 1429 ਪੰਨਿਆਂ ਦੀ ਬਣਾਈ ਗੁਰਬਾਣੀ ਰਹਿਤ ਮਰਿਆਦਾ ਅਤੇ ਗੁਰੂ ਗੋਬਿੰਦ ਸਿੰਘ ਜੀ
ਨੇ ਆਪ ਸਿੱਖ ਨੂੰ ਇਸ ਗੁਰਬਾਣੀ ਰਹਿਤ ਭੰਡਾਰ ਦੇ ਲੜ੍ਹ ਲਾਇਆ।
ਹੁਣ ਸੋਚੋ ਅਤੇ
ਫੈਸਲਾ ਕਰੋ, ਦੋਹਾਂ ਵਿੱਚੋਂ ਕਿਸ ਨੂੰ ਪ੍ਰਵਾਨ ਕੀਤਾ ਜਾਵੇ ?
ਗੁਰੂ ਫੈਸਲਾ ਦੇਂਦਾ ਹੈ:
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ
॥ ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ
ਪਰਉਪਕਾਰੀਆ ਜੀਉ ॥ ਪੰਨਾ 96