Share on Facebook

Main News Page

ਅਗਲੇ ਕੁੱਝ ਮਹੀਨਿਆਂ 'ਚ ਅਖੌਤੀ ਸਰਬੱਤ ਖ਼ਾਲਸਾ ਦੇ ਮੱਦੇਨਜ਼ਰ ਮਾਨ ਦੇ ਗੁੰਡੇ ਅਜਨਾਲਾ ਨੇ ਥੁੱਕ ਕੇ ਚੱਟਿਆ
-: ਖ਼ਾਲਸਾ ਨਿਊਜ਼ ਟੀਮ

 

ਇਸ ਮੁਆਫੀ ਦੀ ਕੋਈ ਬੁੱਕਤ ਨਹੀਂ, ਕਦੇ ਕੁੱਤੇ ਦੀ ਪੂਛ ਸਿੱਧੀ ਹੋਈ ਹੈ ? ਪਰ ਹਾਲੇ ਵੀ ਆਪਣੀ ਕੀਤੀ ਬਕਵਾਸਬਾਜ਼ੀ ਨੂੰ ਬਚਨ ਆਖੀ ਜਾਂਦਾ, ਵਾਹ ! ਜੇ ਇਹ ਬਚਨ ਹਨ, ਤਾਂ ਘਟੀਆ ਬਕਵਾਸਬਾਜ਼ੀ ਕਿਸ ਤਰ੍ਹਾਂ ਦੀ ਹੋਊ?

ਇੱਕ ਪਾਸੇ ਇਹ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਨਹੀਂ ਮੰਨਦਾ, ਦੂਜੇ ਪਾਸੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸੰਗਰਾਂਵਾਂ ਪਹੁੰਚਿਆ... ਹੈ ਨਾ ਦੋਗਲਾ !!!

ਭਾਈ ਪੰਥਪ੍ਰੀਤ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਇੰਦਰ ਸਿੰਘ ਘੱਗਾ ਅਤੇ ਹੋਰ ਕਈ ਜੋ ਟੱਟੀਵਾਲੇ ਅਨੁਸਾਰ ਮਾਰਨ ਵਾਲੇ ਹਨ, ਉਨ੍ਹਾਂ ਮਾਰਣ ਦਾ ਪਲੈਨ ਸਿਰਫ ਮੁਲਤਵੀ Postpone ਕੀਤਾ ਹੈ, ਜਾਂ ਉਸ ਲਈ ਵੀ ਮੁਆਫੀ ਮੰਗੀ ਹੈ, ਜਾਂ ਫਿਰ ਬਾਅਦ ਵਿੱਚ ਸਿਰੇ ਚੜ੍ਹਾਇਆ ਜਾਵੇਗਾ ?

ਇਹ ਗੱਲ ਜ਼ਰੂਰ ਹੈ ਕਿ ਸਾਰੀ ਦੁਨਿਆਂ ਦੇ ਸਿੱਖਾਂ ਵੱਲੋਂ ਥੂ ਥੂ ਕਰਵਾਉਣ ਤੋਂ ਬਾਅਦ ਇਸ ਘਟੀਆ ਅਨਸਰ ਅਜਨਾਲੇ ਵੱਲੋਂ ਮੁਆਫੀ ਮੰਗੀ ਗਈ ਹੈ, ਪਰ ਇਸ ਦੇ ਪਿੱਛੇ ਮਾਨ ਦੇ ਥਾਪੇ ਅਖੌਤੀ ਜਥੇਦਾਰਾਂ ਦਾ ਆਉਣ ਵਾਲੇ ਮਹੀਨਿਆਂ 'ਚ ਅਖੌਤੀ ਸਰਬੱਤ ਖ਼ਾਲਸਾ ਨੂੰ ਮੱਦੇਨਜ਼ਰ ਰੱਖ ਕੇ ਹੀ ਇਹ ਕਦਮ ਚੁੱਕਿਆ ਗਿਆ ਹੈ।

ਕੀ ਇਹ ਲੋਕ ਇਸ ਕਾਬਿਲ ਨੇ ਕੀ ਇਹ ਸਿੱਖ ਕੌਮ ਦੀ ਅਗਵਾਈ ਕਰ ਸਕਣ ? ਸਿਰੇ ਦੇ ਬੇ-ਵਾਕਿਫ ਲੋਕ, ਮੰਡ ਆਪਣੇ ਆਪ ਨੂੰ ਅਕਾਲ ਤਖ਼ਤ ਦਾ ਜੱਥੇਦਾਰ ਸਮਝੀ ਬੈਠਾ ਹੈ, ਰਾਧਾਸੁਆਮੀ ਦਾਦੂਵਾਲ ਬਾਰੇ ਕੁੱਝ ਲਿੱਖਣ ਦੀ ਲੋੜ ਨਹੀਂ, ਤੇ ਅਜਨਾਲੇ ਨੇ ਆਪਣੀ ਕਰਤੂਤਾਂ ਦਾ ਸਰੇਬਾਜ਼ਾਰ ਭਾਂਡਾ ਫੋੜਿਆ ਹੈ।

ਇਹ ਘਟੀਆ ਅਨਸਰ, ਬਾਦਲ ਦੇ ਥਾਪੇ ਪੱਪੂਆਂ ਨਾਲੋਂ ਕਿਸੇ ਪਾਸੋਂ ਘੱਟ ਨਹੀਂ। ਅਸੀਂ ਨਾ ਬਾਦਲ ਦੇ ਪੱਪੂਆਂ ਨੂੰ ਮੰਨਦੇ ਹਾਂ, ਨਾ ਇਨ੍ਹਾਂ ਗੁੰਡਿਆਂ ਨੂੰ। ਜੱਥੇਦਾਰੀ ਸਿਸਟਮ ਰੱਦ ਹੋਣਾ ਚਾਹੀਦਾ ਹੈ, ਸਾਡਾ ਜੱਥੇਦਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।


 

ਡਰਬੀ (ਪੰਜਾਬ ਟਾਈਮਜ਼) ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਬੰਧੀ ਘੱਲੂਘਾਰਾ ਸਮਾਗਮ ਮਨਾਉਂਦਿਆਂ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸੰਗਰਾਵਾਂ
ਵਿਖੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਜੋ ਮਾੜੇ ਸ਼ਬਦ ਬੋਲੇ ਸਨ ਅਤੇ ਪੰਥ ਵਿੱਚ ਫੁੱਟ ਪਾਊ ਮੁੱਦੇ ਉਠਾ ਕੇ ਗਲਤ ਬਿਆਨੀ ਕੀਤੀ ਸੀ, ਉਸ ਬਾਰੇ ਉਹਨਾਂ ਉਤੇ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦੇ ਦਬਾਅ ਨੂੰ ਦੇਖਦਿਆਂ ਉਹਨਾਂ ਨੇ ਇਸ ਗਲਤ ਬਿਆਨੀ ਬਾਰੇ ਸਮੁੱਚੇ ਪੰਥ ਪਾਸੋਂ ਮੁਆਫ਼ੀ ਮੰਗ ਲਈ ਹੈ ।

ਉਹਨਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਢਪਾਲੀ ਅਤੇ ਹੋਰ ਗੁਰਮਤਿ ਪ੍ਰਚਾਰਕਾਂ ਦੇ ਖਿਲਾਫ਼ ਬਹੁਤ ਹੀ ਇਤਰਾਜ਼ਯੋਗ ਲਫ਼ਜ਼ ਬੋਲੇ ਸਨ । ਰਾਗਮਾਲਾ ਦਾ ਮੁੱਦਾ ਵੀ ਛੇੜ ਲਿਆ ਸੀ । ਭਾਈ ਅਜਨਾਲਾ ਦੀ ਇਸ ਗਲਤ ਬਿਆਨੀ ਅਤੇ ਪੰਥ ਵਿੱਚ ਫੁੱਟ ਪਾਊ ਮੁੱਦਿਆਂ ਕਾਰਨ ਦੇਸ਼ ਵਿਦੇਸ਼ ਵਿੱਚ ਉਹਨਾਂ ਪ੍ਰਤੀ ਬਹੁਤ ਵਿਰੋਧ ਉਠ ਖੜ੍ਹਾ ਹੋਇਆ ਸੀ ।

ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਿਆਨ ਵਿੱਚ ਕਿਹਾ ਕਿ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਨੇ ਜੋ ਪਿਛਲੇ ਦਿਨੀਂ ਘੱਲੂਘਾਰਾ ਹਫ਼ਤੇ ਦੇ ਦੌਰਾਨ, ਸੰਗਰਾਵਾਂ ਵਿਖੇ ਜਿਹੜੇ ਸ਼ਬਦ ਕਹੇ ਸਨ ਜਿਹਦਾ ਕਰਕੇ ਸਿੱਖ ਕੌਮ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ । ਉਹਨਾਂ ਨੇ ਆਪਣਾ ਪੱਖ ਸੰਗਤਾਂ ਦੇ ਸਾਹਮਣੇ ਰੱਖ ਦਿੱਤਾ ਹੈ । ਬੜੀ ਨਿਮਰਤਾ ਨਾਲ ਖਿਮਾ ਜਾਚਨਾ ਕੀਤੀ ਹੈ । ਮੈਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੋਣ ਦੇ ਨਾਤੇ ਸਮੂਹ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਨੂੰ ਇਥੇ ਹੀ ਬੰਦ ਕੀਤਾ ਜਾਵੇ । ਕੋਈ ਵੀ ਸਿੱਖ ਇਸ ਨੂੰ ਮੀਡੀਏ ਜਾਂ ਸੋਸ਼ਲ ਮੀਡੀਏ ਵਿੱਚ ਨਾ ਲੈ ਕੇ ਆਵੇ, ਤਾਂ ਜੋ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਮਿਲ ਕੇ ਸਾਂਝੇ ਤੌਰ ਤੇ ਕਦਮ ਪੁੱਟ ਸਕੀਏ ।

ਅਮਰੀਕ ਸਿੰਘ ਅਜਨਾਲਾ ਦਾ ਜਾਰੀ ਕੀਤਾ ਬਿਆਨ:

ਦਾਸ ਅਮਰੀਕ ਸਿੰਘ ਦੇਸ਼ ਵਿਦੇਸ਼ ਵਿੱਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਪਿਛਲੇ ਦਿਨੀਂ ਸੰਗਰਾਵਾਂ ਵਿਖੇ ਸ਼ਹੀਦੀ ਪ੍ਰੋਗਰਾਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੁਝ ਬਚਨ ਕਹੇ ਸਨ, ਜਿਹਨਾਂ ਬਚਨਾਂ ਦੇ ਨਾਲ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ, ਮੈਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਕੋਲੋਂ ਖਿਮਾ ਦਾ ਜਾਚਕ ਹਾਂ, ਮੈਂ ਅੱਗੇ ਵਾਸਤੇ ਵਿਸ਼ਵਾਸ ਦਿਵਾਉਂਦਾ ਤੇ ਪ੍ਰਣ ਕਰਦਾ ਹਾਂ, ਕਿ ਐਹੋ ਜਿਹੇ ਬਚਨਾਂ ਨੂੰ ਦੁਬਾਰਾ ਨਹੀਂ ਦੁਹਰਾਇਆ ਜਾਵੇਗਾ, ਜਿਹੜੇ ਬਚਨ, ਪੰਥ ਵਿੱਚ ਫੁੱਟ ਦਾ ਕਾਰਨ ਬਣਦੇ ਹਨ । ਪੰਥਕ ਏਕਤਾ ਵਾਸਤੇ ਪਿੱਛੇ ਵੀ ਤੇ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਯਤਨਸ਼ੀਲ ਜ਼ਰੂਰ ਹੋਵਾਂਗੇ । ਅੱਗੇ ਵਾਸਤੇ ਸੰਗਤਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅੱਗੇ ਤੋਂ ਇਹੋ ਜਿਹੇ ਬਚਨ ਨਹੀਂ ਦੁਹਰਾਏ ਜਾਣਗੇ ।

ਬਲਜੀਤ ਸਿੰਘ ਦਾਦੂਵਾਲ ਦਾ ਬਿਆਨ;

ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਬੇਨਤੀ ਕਰਨੀ ਚਾਹੁੰਦਾ ਹੈ, ਕਿ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਜਿਹਨਾਂ ਦੀ ਬਹੁਤ ਮਹਾਨ ਸੇਵਾ ਹੈ, ਪਿਛਲੇ ਸਮੇਂ ਵਿੱਚ ਉਹਨਾਂ ਨੇ ਜਿਹੜੀਆਂ ਸੇਵਾਵਾਂ ਨਿਭਾਈਆਂ ਹਨ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਮਾਣ ਸਨਮਾਨ ਵਾਸਤੇ, ਧਰਮ ਪ੍ਰਚਾਰ ਅਤੇ ਅੰਮ੍ਰਿਤ ਦੀ ਲਹਿਰ ਵਾਸਤੇ, ਉਹ ਸ਼ਲਾਘਾਯੋਗ ਨੇ ਉਹ ਸਾਰਾ ਪੰਥ ਜਾਣਦਾ ਹੈ, ਇਹ ਸੇਵਾਵਾਂ ਨਿਭਾਉਂਦਿਆਂ ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਵੀ ਹੋਣਾ ਪਿਆ, ਜੇਹਲਾਂ ਤੇ ਮੁਕੱਦਮੇ ਵੀ ਝੱਲਣੇ ਪਏ ਹਨ ।

ਸੋ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੀ 10 ਨਵੰਬਰ 2015 ਨੂੰ ਚੱਬਾ ਦੀ ਧਰਤੀ ਤੇ, ਸਮੁੱਚੇ ਪੰਥ ਨੇ ਉਹਨਾਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਜੋ ਮਾਣ ਬਖਸ਼ਿਆ ਸੀ । ਪਰ ਪਿਛਲੇ ਦਿਨੀਂ ਘੱਲੂਘਾਰਾ ਸਮਾਗਮ ਸੰਗਰਾਵਾਂ ਵਿਖੇ ਜੋ, ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਚਨ ਜਾਣੇ ਅਨਜਾਣੇ ਵਿੱਚ ਨਿੱਕਲੇ ਸਨ, ਜਿਹਨਾਂ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ, ਇਹਨਾਂ ਬਚਨਾਂ ਦਾ ਕਰਕੇ । ਸਿੰਘ ਸਾਹਿਬ ਅਮਰੀਕ ਸਿੰਘ ਅਜਨਾਲਾ ਨੇ ਉਹਨਾਂ ਬਚਨਾਂ ਦੀ ਸਿੱਖ ਸੰਗਤਾਂ ਦੇ ਕੋਲੋਂ ਖਿਮਾ ਜਾਚਨਾ ਕੀਤੀ ਹੈ ਤੇ ਅਗਾਂਹ ਤੋਂ ਐਸੇ ਬਚਨ ਨਾ ਦੁਹਰਾਉਣ ਦਾ ਬਚਨ ਕੀਤਾ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੋ ਸਿੰਘ ਸਾਹਿਬ ਨੇ ਨਿਮਰਤਾ ਦਾ ਸਬੂਤ ਦਿੱਤਾ ਹੈ, ਇਸ ਲਈ ਸਮੁੱਚੀਆਂ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਉਹਨਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਇਸ ਚੈਪਟਰ ਨੂੰ ਇਥੇ ਹੀ ਬੰਦ ਕੀਤਾ ਜਾਵੇ ਅਤੇ ਇਸ ਮੁੱਦੇ ਉਤੇ, ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਾ ਕੀਤੀ ਜਾਵੇ । ਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਪਾਸੋਂ ਦਾਸ ਖਿਮਾ ਚਾਹੁੰਦਾ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top