ਸ਼ੁਕਰ
ਹੈ ਘੱਲੂਘਾਰਾ ਹਫਤਾ ਬਗੈਰ ਕਿਸੇ ਦੀ ਜਾਨ ਗਵਾਏ ਸੁੱਖੀ ਸਾਂਦੀ ਲੰਘ ਗਿਆ। ਪਿਛਲੇ ਹਫਤੇ
ਤੋਂ ਪੂਰੇ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਵਿੱਚ ਪੁਲਿਸ, ਕਮਾਂਡੋਸ ਅਤੇ ਫੌਜ ਦੀ ਚੱਪੇ
ਚੱਪੇ 'ਤੇ ਵਧੀ ਦਿੱਖ ਨੇ ਪੰਜਾਬ ਵਾਸੀਆਂ ਦੇ ਮਨਾ ਵਿਚ ਦਹਿਸ਼ਤ ਜਿਹੀ ਪੈਦਾ ਕਰ ਦਿੱਤੀ
ਹੋਈ ਸੀ।
ਪਤਾ ਲੱਗਿਆ ਕੀ ਕੱਲ 06 ਜੂਨ 2016 ਨੂੰ
ਦਰਬਾਰ ਸਾਹਿਬ ਵਿਖੇ ਖੁੱਦ ਮੁਖਤਿਆਰੀ ਰਾਜ ਖਾਲਿਸਤਾਨ ਦੇ ਨਾਹਰੇ ਵੱਜੇ ਅਤੇ ਵਲਟੋਹਾ,
ਭੂੰਦੜ ਅਤੇ ਬਰਹਮਪੁਰਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਉਹੀ ਬਰਹਮਪੂਰਾ
ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਇਦਬੀ ਤੋਂ ਬਾਅਦ ਖਾਲੀ ਹੋਈ ਵਿਧਾਨ ਸਭਾ
ਸੀਟ ਤੋਂ ਅਜਿਹੇ ਮੇਰੇ ਵਰਗੇ ਸਿੱਖਾਂ ਨੇ ਹੀ ਜਿਤਾਇਆ।
ਨਾਹਰੇ ਮਾਰਨ
ਵਾਲਿਆਂ ਕੋਲ ਹਰ ਸਾਲ ਆਹੀ ਕੁੱਝ ਹੁੰਦਾ... ਇਸ ਨਾਲ ਦੋਹਾ ਧਿਰਾਂ ਨੂੰ ਮੁਨਾਫਾ
ਹੁੰਦਾ ਰਹਿੰਦਾ... ਨਾਹਰੇ ਮਰਵਾਉਣ ਵਾਲੇ... ਨਾਹਰੇ ਮਾਰਨ
ਵਾਲੇ ਪਿੱਛਲਗੂਆਂ ਦਾ ਰਸਮੀਂ ਜਿਹਾ ਮਾਨਸਿਕ ਸੰਤੁਸ਼ਟੀ ਰੂਪੀ ਸੁਪਨਦੋਸ਼ ਕਰਵਾਉਣ ਵਿੱਚ
ਕਾਮਯਾਬ ਰਹਿੰਦੇ ਅਤੇ ਸਰਕਾਰ ਨੂੰ ਅਜਿਹੀ ਦਹਿਸ਼ਤ ਤੋਂ ਸਹਿਮਿਆਂ ਵੋਟ ਬੈਂਕ ਮੁੜ ਆਪਣੇ
ਪਾਲ਼ੇ ਵਿੱਚ ਆਉਣ ਦੀ ਖੁਸ਼ੀ ਹੁੰਦੀ ਹੈ। ਮਗਰੇ -ਮਗਰੇ ਨਾਹਰੇ ਮਾਰਨ ਵਾਲੇ ਅੱਗੇ
ਖੜਿਆਂ ਨੂੰ ਇਹ ਨਹੀਂ ਪੁਛ ਸਕਦੇ ਕੀ ਇਨ੍ਹਾਂ ਨਾਹਰਿਆਂ ਨੂੰ
ਅਮਲੀ ਜਾਮੇ ਤੱਕ ਪਹੁਚਾਉਣ ਲਈ ਉਨ੍ਹਾਂ ਕੋਲ ਕੀ ਰੋਡ ਮੈਪ ਹੈ ? ਸਾਡਾ ਨਿਸ਼ਾਨਾ ਕੀ ਹੈ ?
ਦਿਸ਼ਾ ਕੀ ਹੈ ? ਕਿਸ ਦੇ ਮਗਰ ਤੁਰ ਰਹੇ ਹਾਂ ? ਸਾਡੀ ਸੋਚ ਵਿਚ
ਅਜੇ ਇਹ ਸਵਾਲ ਨਹੀਂ ਹਨ .....
ਜੂਨ ਆਉਣ ਤੋਂ ਪਹਿਲਾਂ ਬਲੱਡ ਪ੍ਰੇਸ਼ਰ ਆਪਣੀ ਚਰਮ ਸੀਮਾਂ 'ਤੇ
ਹੁੰਦਾ ਅਤੇ ਅਜਿਹਾ ਮਾਹੌਲ ਤਿਆਰ ਕੀਤਾ ਜਾਂਦਾ ਕੀ ਇਸ ਵਾਰੀ ਤਾਂ ਯਕੀਨੀ ਕੁੱਝ ਨਵਾਂ
ਹੋਵੇਗਾ। ਉਹੀ ਕਿਰਪਾਨਾਂ ਵਾਲੇ ਲੋਗ... ਉਹੀ ਮੀਡੀਆ ਵੱਲੋਂ ਬ੍ਰੇਕਿੰਗ ਨਿਊਜ਼
ਦੀਆਂ ਸੁਰਖੀਆਂ ਅਤੇ ਉਹੀ ਅਸੀਂ ਮੀਡੀਆ ਨੂੰ ਭੰਡਣ ਵਾਲੇ। ਜੇ ਸਾਨੂੰ ਪਤਾ ਲੱਗ ਹੀ ਚੁੱਕਾ
ਕੀ ਬ੍ਰਾਹਮਣਵਾਦੀ ਮੀਡੀਆ ਸਿੱਖਾਂ ਦੀ ਦਿਖ ਸਹੀ ਢੰਗ ਨਾਲ ਪੇਸ਼ ਨਹੀਂ ਕਰ ਰਿਹਾ, ਤਾਂ ਅਸੀਂ
ਕਿਉਂ ਅਜਿਹੇ ਹਾਲਾਤ ਪੈਦਾ ਕਰਦੇ ਹਾਂ? ਅਸੀਂ ਕਿਹੜਾ
ਮੁਕਾਬਲਤਨ ਆਪਣਾ ਮੀਡਿਆ ਖੜਾ ਕੀਤਾ ? ਕਿਹੜਾ ਸਿੱਖ
ਡੀਬੇਟਰ ਤਿਆਰ ਕੀਤੇ ਜਿਹੜੇ ਰਾਸ਼ਟਰੀ / ਅੰਤਰਰਾਸ਼ਟਰੀ ਚੈਨਲਾਂ 'ਤੇ ਬਹਿਸ ਵਿੱਚ ਹਿੱਸਾ ਲੈ
ਸਕਣ ?
ਇਹ ਜੰਗ ਹੈ...
ਮੁਕਾਬਲੇ ਦੀ ਜੰਗ... ਉਨ੍ਹਾਂ ਕੋਲ ਆਧੁਨਿਕ ਹਥਿਆਰ ਹਨ... ਉਹ ਪ੍ਰੌਪੇਗੰਡਾ ਕਰਦੇ ਹਨ...
ਅਸੀਂ ਮੁਕਾਬਲੇ ਵਿੱਚ ਪੱਛੜ ਚੁੱਕੇ ਹਾਂ... ਅਵ੍ਵਲ ਸਾਡੇ ਕੋਲ ਮੁਕਾਬਲੇ ਲਈ ਅਜਿਹੇ
ਆਧੁਨਿਕ ਹਥਿਆਰ ਹੈ ਹੀ ਨਹੀਂ ਅਤੇ ਨਾ ਹੀ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਕੋਈ ਪਹੁੰਚ
ਅਪਣਾਈ ਹੈ, ਜਿਹੜੇ ਹਨ ਵੀ ਉਹ ਕਦੋਂ ਦੇ ਸੁੱਟ ਦਿੱਤੇ ਹਨ... ਅਸੀਂ ਉਨ੍ਹਾਂ ਤੋਂ ਤਰਸ ਦੀ
ਉਮੀਦ ਕਰ ਰਹੇ ਹਾਂ... ਉਹ ਸਾਡੇ ਨਾਲ ਨਿਆਂ ਕਰਨ ਰਹਿਮ ਕਰਨ... ਇਹ ਸਾਡੀ ਖੁਸ਼ਫ਼ਹਮੀ
ਹੈ... ਪੜਿਆ ਲਿਖਿਆ ਵਰਗ ਕਦੇ ਅੱਗੇ ਨਹੀਂ ਕੀਤਾ... ਕਦੀ ਸੇਵਾਵਾਂ ਨਹੀਂ ਲਈਆਂ... ਉਹ
ਤਾਂ ਵਿਚਾਰਾ ਅਜਿਹੀਆਂ ਤੋਂ ਆਪਣੀ ਪੱਗ ਬਚਾਉਣ ਲਈ ਫ਼ਿਕਰਮੰਦ ਹੈ...
ਪੈਸੇ ਨਾਲ ਰੱਜੇ-ਪੁੱਜੇ ਅਸੀਂ ਅਜੇ ਤੱਕ ਕਿਸੇ ਦੁਨਿਆ ਦੇ ਮਸਹੂਰ ਡਾਇਰੇਕਟਰ ਤੋਂ ਇਹ
ਸੇਵਾਵਾਂ ਨਹੀਂ ਲੈ ਸਕੇ ਕੀ ਉਹ ਜੂਨ / ਨਵੰਬਰ ਚੁਰਾਸੀ 'ਤੇ ਅੱਲਗ-ਅੱਲਗ ਭਾਸ਼ਾਵਾਂ ਵਿੱਚ
ਅੰਤਰ ਰਾਸ਼ਟਰੀ ਪੱਧਰ ਦੀ ਫਿਲਮ ਬਣਾ ਕੇ ਦੁਨਿਆਂ ਸਾਹਮਣੇ ਸਾਡਾ ਪੱਖ ਰੱਖ ਸਕੇ ।