ਮੈਂ ਤੇਰੇ ਅਖੌਤੀ ਦਸਮ
ਗ੍ਰੰਥ ਵਿੱਚ ਲਿੱਖੀ ਇੱਕ ਲਾਈਨ ਨੂੰ ਵੀ ਗੁਰੂ ਦੀ ਬਾਣੀ ਨਹੀਂ ਮੰਨਦਾ
-: ਇੰਦਰਜੀਤ ਸਿੰਘ ਕਾਨਪੁਰ
ਮਨਪ੍ਰੀਤ ਸਿੰਘ ਕਾਨਪੁਰੀ !
ਕੁੱਝ ਮਹੀਨੇ ਪਹਿਲਾਂ
20 Feb 2016 ਨੂੰ ਤੂੰ ਦਿੱਲੀ ਵਿੱਚ ਕੀਰਤਨ ਕਰਦਿਆਂ ਭਰੀ ਸੰਗਤ ਵਿੱਚ ਉਨ੍ਹਾਂ ਭੋਲੇ ਭਾਲੇ ਸਿੱਖਾਂ ਨੂੰ
ਉਕਸਾ ਰਿਹਾ ਸੀ , ਕਿ ਜਿਹੜੇ ਸਿੱਖ ਦਸਮ ਗ੍ਰੰਥ ਨੂੰ ਨਹੀਂ ਮੰਨਦੇ, ਉਸ ਦੀਆਂ ਰਚਨਾਵਾਂ
'ਤੇ ਕਿੰਤੂ ਕਰਦੇ ਨੇ, ਉਨ੍ਹਾਂ ਸਿੱਖਾਂ ਦੀ ਜ਼ੁਬਾਨ ਕੱਟ ਦਵੋ, ਜਾਂ
ਉਨ੍ਹਾਂ ਨੂੰ ਜਾਨੋਂ
ਮਾਰ ਦਿਉ !
ਕੀਰਤਨ ਕਰਦਿਆਂ ਤੂੰ ਇਹੋ ਜਹੀ ਗੱਲ ਕਰਕੇ ਨਾ ਸਿਰਫ ਕੀਰਤਨ ਦੀ ਮਰਿਆਦਾ ਦੀ ਬੇਅਦਬੀ ਕੀਤੀ
ਹੈ, ਬਲਕਿ ਤੂੰ ਸੰਗਤ ਨੂੰ ਕਤਲ ਕਰਣ ਅਤੇ
ਉਨ੍ਹਾਂ ਨੂੰ ਸ਼ਰੀਰਕ ਨੁਕਸਾਨ ਪਹੁੰਚਾਉਣ ਦਾ ਗੈਰ
ਕਾਨੂੰਨੀ ਅਤੇ ਸਮਾਜਿਕ ਅਪਰਾਧ ਵੀ ਕੀਤਾ ਹੈ, ਜਿਸਦੀ ਯੂ.ਟਿਊਬ 'ਤੇ ਪਈ ਵੀਡੀਉ ਸਬੁਤ ਲਈ
ਕਾਫੀ ਹੈ ! ਦੂਜਿਆਂ ਨੂੰ ਉਕਸਾਉਂਦਾ ਹੈ, ਕੀ ਤੇਰੇ ਅਪਣੇ ਹੱਥਾਂ ਵਿੱਚ ਤਾਕਤ ਨਹੀਂ ਕਿ
ਕਿਸੇ ਦਸਮ ਗ੍ਰੰਥ ਨੂੰ
ਆਪਣੇ ਗੁਰੂ ਦੀ ਬਾਣੀ ਨਾ ਮੰਨਣ ਵਾਲਿਆਂ ਦੀ ਜ਼ੁਬਾਨ ਕੱਟ ਸਕੇ ?
VIDEO
ਤੂੰ ਕੁੱਝ ਦਿਨਾਂ ਬਾਅਦ ਇੱਕੋ ਸ਼ਬਦ ਦੀ ਤੋਤਾ ਰੱਟਣ ਕਰਣ ਕਾਨਪੁਰ ਆ ਰਿਹਾ ਹੈ, ਤੈਨੂੰ ਮੇਰਾ
ਇਹ ਖੁਲਾ ਸੱਦਾ ਹੈ,
ਜਿਸ
ਥਾਂ 'ਤੇ ਕਹੇਂਗਾ, ਮੈਂ ਤੇਰੇ ਕੋਲ ਆ ਜਾਵਾਂਗਾ
! ਵੇਖਦਾ ਹਾਂ ਕਿ ਤੇਰੀ ਕਿਰਪਾਨ ਵਿੱਚ ਕਿਨ੍ਹੀਂ
ਕੁ ਧਾਰ ਹੈ ? ਜੇ ਬੁਜ਼ਦਿਲ, ਕਾਯਰ ਅਤੇ
ਆਪਣੇ ਪ੍ਰਮੋਟਰਾਂ ਦੇ ਪਾਏ ਟੁਕੜਾਂ 'ਤੇ ਪੱਲਣ ਵਾਲਾ
ਅਨਪੜ੍ਹ ਬੰਦਾ ਹੈ, ਤਾਂ ਮੇਰੀ ਜ਼ੁਬਾਨ ਵਡ੍ਹੇ ਬਿਨਾਂ ਹੀ ਕਾਨਪੁਰੋ ਤੁਰ ਜਾਵੇਂਗਾ !
ਇੱਕ ਵਾਰ
ਮਿਲ ਤਾਂ ਸਹੀ, ਤੈਨੂੰ ਪਤਾ ਤਾਂ ਲੱਗੇ ਕਿ ਗੁਰੂ ਦਾ ਸਿੱਖ ਕਿਹੋ ਜਿਹਾ ਹੁੰਦਾ ਹੈ !
ਮੈਂ ਤੇਰੇ ਅਖੌਤੀ ਦਸਮ ਗ੍ਰੰਥ ਵਿੱਚ ਲਿੱਖੀ ਇੱਕ ਲਾਈਨ ਨੂੰ ਵੀ ਗੁਰੂ ਦੀ ਬਾਣੀ ਨਹੀਂ ਮੰਨਦਾ
ਅਤੇ ਨਾ ਹੀ ਉਸ ਪੋਥੇ ਦੀ ਕੋਈ ਰਚਨਾ ਮੇਰਾ ਅੰਮ੍ਰਿਤ, ਮੇਰਾ ਨਿਤਨੇਮ ਅਤੇ ਨਾ ਹੀ ਅਰਦਾਸ ਹੋ
ਸਕਦੀ ਹੈ ! ਕਾਨਪੁਰ ਆ ਕੇ ਫੋਨ ਕਰੀਂ ਤੇ ਦਸ ਦੇਵੀਂ ਕਿ ਮੈਨੂੰ
ਆਪਣੀ ਜ਼ੁਬਾਨ ਕਟਵਾਉਣ ਲਈ
ਕਿਥੇ ਆਉਣਾ ਹੈ ? ਹੁਣ ਐਵੇਂ ਹੀ ਵਾਪਸ ਚਲਾ ਗਿਆ ਤਾਂ ਲੋਕੀਂ ਤੈਨੂੰ ਬੁਜ਼ਦਿਲ ਤੇ ਕਾਯਰ ਕਹਿਣਗੇ
!