Share on Facebook

Main News Page

ਮਰਿਆਦਾ ਦੇ ਨਾਲ ਅਸੀਂ ਪੂਰਣ ਰੂਪ 'ਚ ਗੁਰੂ ਨੂੰ ਨਹੀਂ ਮੰਨ ਸਕਦੇ ;
ਵਰਜੀਨੀਆਂ 'ਚ ਅੰਮ੍ਰਿਤ ਸੰਚਾਰ ਸੰਬੰਧੀ ; ਰਹਿਤ ਮਰਿਆਦਾ ਸੰਬੰਧੀ ਸਿਰਦਾਰ ਪ੍ਰਭਦੀਪ ਸਿੰਘ ਦੇ ਵੀਚਾਰ

- ਬਾਣੀ ਹੀ ਅੰਮ੍ਰਿਤ, ਗੁਰਬਾਣੀ ਉਹੋ ਹੈ ਜਿਹੜੀ ਮੁੰਦਾਵਣੀ ਤੱਕ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ
- ਜੇ ਵਿਰਜੀਨੀਆਂ ਵਾਲੇ ਸੱਜਣ, ਪੰਜ ਪਿਆਰੇ, ਸੰਗਤ, ਗਿਆਨੀ ਕੁਲਦੀਪ ਸਿੰਘ, ਸਾਰੀ ਸੰਗਤ, ਜੇ ੳਨ੍ਹਾਂ ਨੇ ਇਹ ਕਬੂਲ ਕੀਤਾ ਹੈ, ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣਾ ਹੈ, ਤੁਹਾਨੂੰ ਪ੍ਰੌਬਲਮ ਕਾਹਦੀ ਹੈ?

ਜਬ ਹਮ ਏਕੋ ਏਕੁ ਕਰਿ ਜਾਨਿਆ ਤਬ ਲੋਗਹ ਕਾਹੇ ਦੁਖੁ ਮਾਨਿਆ ॥1॥
ਹਉ ਤਉ ਏਕੁ ਰਮਈਆ ਲੈਹਉ ਆਨ ਦੇਵ ਬਦਲਾਵਨਿ ਦੈਹਉ

- ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਗਏ ਨਹੀਂ, ਤੁਹਾਡੇ ਵਿਰੋਧ ਦਾ ਕਾਰਣ ਕੀ ਹੈ?
- ਰੌਲਾ ਪੈ ਰਿਹਾ: ਅੰਮ੍ਰਿਤ ਸੰਚਾਰ ਬਦਲ ਦਿੱਤਾ, ਰਵਾਇਤ ਅਸੀਂ ਬਣਾਈ, ਫਿਰ ਬਦਲੀ ਵੀ ਅਸੀਂ, ਫਿਰ ਪੌਬਲਮ ਕੀ ਹੈ
- ਜਾਪੁ ਦਾ ਸਰੋਤ ਮਾਰਕੰਡੇ ਪੁਰਾਣ ਹੈ; ਚੌਪਈ ਆਈ ਕਿੱਥੋ, ਤੁਹਾਨੂੰ ਕਿਸਨੇ ਇਜਾਜ਼ਤ ਦਿੱਤੀ ਇਸਨੂੰ ਵੀ ਬਦਲਣ ਦੀ
- ਫੈਡਰੇਸ਼ਨ ਵਾਲਾ ਪਰਮਜੀਤ ਖਾਲਸਾ ਆਪਣਾ ਨਾਮ ਬਦਲ ਕੇ ਕਿ ਪਰਮਜੀਤ ਚੌਪਈ ਵਾਲਾ ਰੱਖ ਲਵੇ
- ਅਸੀਂ ਸੰਵਾਦ ਕਰਣ ਲਈ ਤਿਆਰ ਹਾਂ, ਆਪਣੇ ਵਿਦਵਾਨ ਲੈ ਕੇ ਆਓ, ਅੰਮ੍ਰਿਤ ਸੰਸਕਾਰ ਨੂੰ ਕੁੱਝ ਨਹੀਂ ਹਇਿਆ, ਅਸਲ ਹੋਇਆ ਹੀ ਹੁਣ ਹੈ
- ਸਿੱਖ ਮਰਿਆਦਾ - ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥- ਇਹ ਗੁਰੂ ਦੀ ਹੈ ਮਰਿਆਦਾ
- ਪੰਥਕ ਮਰਿਆਦਾ - ਬੰਦਿਆਂ ਨੇ ਬਣਾਈ, ਕੀ ਇਹ ਅੱਖਰ ਅੱਖਰ ਗੁਰਬਾਣੀ ਅਧਾਰਿਤ ਹੈ? ਚੰਗਾ ਡਾਕੂਮੈਂਟ ਹੈ, ਜਿਹੜੇ ਕਹਿੰਦੇ ਢਾਹ ਲੱਗ ਗਈ ਕੀ ਉਹ ਮੰਨਦੇ ਹਨ?
- ਹਜ਼ੂਰ ਸਾਹਿਬ - ਵਾਲੇ ਜਪੁਜੀ ਪੜ੍ਹਕੇ ਬੀਬੀਆਂ ਨੂੰ ਅੰਮ੍ਰਿਤ ਛਕਾਈ ਜਾਂਦੇ ਹਨ, ਉਦੋਂ ਨਹੀਂ ਟੁੱਟਦੀ ?
- ਟਕਸਾਲ ਵਾਲੇ ਆਪ ਨਹੀਂ ਮੰਨਦੇ, ਉਹ ਪੰਜ ਦੀ ਬਜਾਏ 7 ਬਾਣੀਆਂ ਪੜ੍ਹਦੇ, ਕਿਹੜੀ ਮਰਿਆਦਾ ਨੇ ਇਜਾਜ਼ਤ ਦਿੱਤੀ 7 ਪੜ੍ਹਨ ਦੀ, ਕਹੀ ਜਾਂਦੇ 5 ਹਨ, ਪਰ ਪੜਦੇ 7 ਨੇ
- 4 ਰੰਗਾਂ ਨੂੰ ਮਿੱਥ ਕੇ ਬੈਠੇ ਨੇ ਕੀ ਇਹ ਗੁਰਬਾਣੀ ਆਧਾਰਿਤ ਹੈ?
- ਮੰਨਦੇ ਇਹ ਆਪ ਨਹੀਂ, ਅਸੀ ਜਦੋਂ ਕੁੱਝ ਅੰਸ਼ ਗੁਰਬਾਣੀ ਆਧਾਰਿਤ ਸੋਧ ਦੀ ਗੱਲ ਕਰਦੇ ਹਾਂ, ਫਿਰ ਰੌਲ਼ਾ ਕਾਹਦਾ?
- ਮੰਨਣ ਵਾਲੇ ਅਸੀਂ ਹਾਂ, ਜੇ ਅਸੀਂ ਕਹਿੰਦੇ ਹਾਂ ਕਿ ਇਸ ਵਿੱਚ ਸੋਧ ਕਰਨੀ ਚਾਹੀਦੀ ਹੈ, ਵਰਨਾ ਇਹ ਰੱਦ ਹੋ ਜਾਵੇਗਾ,
- ਸਾਡੀ ਕੋਸ਼ਿਸ਼ ਹੈ ਕਿ ਇਹ ਮਰਿਆਦਾ ਗੁਰੂ ਦੇ ਆਧਾਰਿਤ ਹੈ, ਸਾਡੀ ਮਰਿਆਦਾ ਇਕ ਹੋ ਜਾਵੇ
- ਗੁਰੂ ਗ੍ਰੰਥ ਸਾਹਿਬ ਦੇ ਆਧਾਰ 'ਤੇ ਅੰਮ੍ਰਿਤ ਸੰਸਕਾਰ ਕਰਣ ਵਾਲਾ ਮਸੰਦ ਮੀਣਾ ਕਿਵੇਂ? ਉਨ੍ਹਾਂ ਨੇ ਤਾਂ ਗੁਰੂ ਦੀ ਗੁਰਬਾਣੀ ਦੀ ਗੱਲ ਕੀਤੀ ਹੈ।
- ਜਿਹੜੀ ਮਰਿਆਦਾ ਦਾ ਹੇਜ਼ ਜਾ ਗਿਆ, "ਨਾਨਕ ਨਾਮ ਚੜਦੀਕਲਾ" ਕਿੱਥੇ ਲਿਖੀ ਹੈ ਗੁਰਬਾਣੀ 'ਚ, ਨਾਨਕ ਦੀ ਮੋਹਰ ਹੇਠ ਕਿਸਨੂੰ ਹੱਕ ਹੈ, ਮੀਣੇ ਵਾਲੇ ਕੰਮ ਅਸੀਂ ਅਪਣਾਅ ਚੁਕੇ ਬੈਠੇ ਹਾਂ, ਮੀਣਾ ਕੌਣ?
- ਨਾਨਕ ਮੋਹਰ ਗੁਰੂ ਲਈ ਰੀਜ਼ਰਵ ਹੈ, ਫਿਰ ਸਾਨੂੰ ਕਿਸਨੇ ਹੱਕ ਦਿੱਤਾ?
- ਜਿਹੜੀ ਭਗੌਤੀ ਦੀ ਥਾਂ, ਅਕਾਲਪੁਰਖ ਵਰਤ ਲਿਆ, ਫਿਰ ਮਸਲਾ ਕੀ ਹੈ। ਗੁਰੂ ਗ੍ਰੰਥ ਸਾਹਬਿ ਮੁਤਾਬਿਕ ਭਗੌਤੀ ਦਾ ਅਰਥ ਕਿੱਥੇ ਅਕਾਲਪੁਰਖ ਲਿਖਿਆ ਦਸ ਦੇਵੋ?
- ਮਾਨਸਿਕ ਤੌਰ 'ਤੇ ਬਿਪਰ ਤੋਂ ਅਜ਼ਾਦ ਨਹੀਂ ਹੁੰਦੇ, ਉਨੀ ਚਿਰ ਤੁਹਾਨੂੰ ਆਜ਼ਾਦੀ ਨਹੀਂ ਮਿਲਣੀ
- ਲਈ ਹੋਈ ਆਜ਼ਾਦੀ ਨਾਨਕ ਫਿਲਾਸਫੀ ਆਧਾਰ ਹੋਵੇ, ਸਿਰਫ ਮਾਨ ਸਾਹਿਬ ਵਾਲੇ ਨਾਹਰੇ ਨਾਲ ਨਹੀਂ ਮਿਲਣਾ
- ਅਸੀਂ ਵਿਚਾਰਕ ਤੌਰ 'ਤੇ ਗੁਲਾਮ ਹਾਂ, ਜੇ ਤੁਹਾਡਾ ਇਸ਼ਟ ਸਰੂਪ ਭਗੌਤੀ ਹੈ, ਤਾਂ ਖਾਲਿਸਤਨ ਨਹੀਂ ਬਣੇਗਾ, ਭਾਰਤ ਪਾਟ 2 ਹੀ ਬਣੇਗਾ
- ਤੁਹਾਡੇ ਕੋਲ ਜੇ ਧਾਰਮਿਕ ਆਈਡਿਲੋਜੀ ਹੈ ਨਹੀਂ ਪੌਲੀਟਕਲ ਆਜ਼ਾਦੀ ਨਹੀਂ ਮਿਲਣੀ
- ਗੁਰੂ ਗਰੰਥ ਸਾਹਿਬ 'ਚ 1500 ਗਲਤੀਆਂ ਟਕਸਾਲ ਕਹਿੰਦੀ ਹੈ, ਜਪੁ ਦੀ ਦੋ ਡੰਡੀਆਂ ਦੋ ਉੜਾ ਦਿੱਤੀਆਂ, ਇਨ੍ਹਾਂ ਨੂੰ ਕੋਈ ਨਹੀਂ ਪੁੱਛਦਾ
- ਸਾਡੇ ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕ ਵੀ ਵਗਦੀ ਹਵਾ 'ਚ ਬਿਆਨ ਦੇ ਦਿੰਦੇ ਨੇ, ਸਾਡਾ ਇਨ੍ਹਾਂ ਦੇ ਨਾਲ ਸਬੰਧ ਕੋਈ ਨਹੀਂ, ਅਸੀਂ ਆਪਣੀ ਪਹਿਚਾਣ ਨੂੰ ਬਣਾਈ ਰੱਖਣ ਕਰਨ ਲਈ ਬਿਆਨ ਦੇ ਦਿੰਦੇ ਹਾਂ, ਅਸੀਂ ਵੀ ਉਹੀ ਕੰਮ ਕਰਦੇ, ਜਿਸ ਤਰ੍ਹਾਂ ਡੇਰਿਆਂ ਵਾਲੇ ਕਹੀ ਜਾਂਦੇ ਜੀ ਮਹਾਂਪੁਰਖ ਕਹਿ ਗਏ ਸੀ, ਸਾਡੇ ਉਹ ਕਹੀ ਜਾਂਦੇ, ਜਿਹੜੀ 25 ਮੈਂਬਰਾਂ ਦੀ ਕਮੇਟੀ ਬਣੀ ਅਸੀਂ ੳਨ੍ਹਾਂ ਤੋਂ ਅਗਾਹ ਨਹੀਂ ਤੁਰਦੇ, ਦੋਵਾਂ ਦਾ ਉਹੋ ਹੀ ਕੰਮ ਹੋਣਾ ...ਸੁਭਿ ਅਮਲਾ ਬਾਝਹੁ ਦੋਨੋ ਰੋਈ॥
- ਉਨ੍ਹਾਂ ਵੀਰਾਂ ਨੇ ਸਾਡੇ ਵਾਸਤੇ ਵੀ ਕੁੱਝ ਛੱਡਿਆ ਸੀ, ਕਿ ਅੱਗੇ ਜਾ ਕੇ ਸਾਡੀ ਅਗਲੀ ਪੀੜੀ ਵੀ ਕੁੱਝ ਕਰਦੇ, ਉਸ ਵੇਲੇ ਵੀ ਸਮਝੌਤੇ ਹੋਏ, ਪਰ ਅਸੀਂ ਕਾਸ਼ ਗੁਰੂ ਗਰੰਥ ਸਹਿਬ ਨੂੰ ਸਮਰਪਿਤ ਹੋ ਜਾਂਦੇ
- ਮਰਿਆਦਾ ਦੇ ਨਾਲ ਪੂਰਣ ਰੂਪ 'ਚ ਗੁਰੂ ਨਹੀਂ ਮੰਨ ਸਕਦੇ, ਤੁਸੀਂ ਸਾਰਾ ਸਮਾਗਮ ਗੁਰਬਾਣੀ ਅਨੁਸਾਰ ਕਰ ਲੈਂਦੇ ਹੋ, ਪਰ ਭੋਗ ਤੋਂ ਬਾਅਦ ਤਿੰਨ ਵਾਰੀ ਭਗੌਤੀ ਸਿਮਰੀ ਜਾਂਦੀ ਹੈ, ਫਿਰ ਕੀ ਰਹਿ ਜਾਂਦਾ?
- ਸਾਨੂੰ ਕੋਈ ਭਗੌਤੀ ਨਹੀਂ ਚਾਹੀਦੀ
- ਕੱਚੀ ਬਾਣੀ ਨੂੰ ਛੱਡਕੇ ਸਿੱਧਾ ਗੁਰੂ ਨਾਲ ਜੁੜਿਏ, ਅਸੀਂ ਰਹਿਤ ਮਰਿਆਦਾ ਦੇ ਹਮਾਇਤੀ ਜ਼ਰੂਰ ਹਾਂ, ਪਰ ਇਹ ਵੀ ਨਾਲ ਕਹਿੰਦੇ ਆ ਕਿ ਇਸ ਵਿੱਚ ਸੋਧ ਵੀ ਕਰਨੀ ਚਾਹੀਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top