Share on Facebook

Main News Page

ਅਖਵਾਈ ਜਾਂਦੀ ਦਮਦਮੀ ਟਕਸਾਲ ਦਾ ਗੁਰੂ ਗੋਬਿੰਦ ਸਿੰਘ ਜਾਂ ਬਾਬਾ ਦੀਪ ਸਿੰਘ ਨਾਲ ਕੋਈ ਦੂਰ ਦੂਰ ਤੱਕ ਵੀ ਸਬੰਧ ਨਹੀਂ
-: ਖ਼ਾਲਸਾ ਨਿਊਜ਼ ਟੀਮ

ਅਖਵਾਈ ਜਾਂਦੀ ਦਮਦਮੀ ਟਕਸਾਲ ਦਾ ਗੁਰੂ ਗੋਬਿੰਦ ਸਿੰਘ ਜਾਂ ਬਾਬਾ ਦੀਪ ਸਿੰਘ ਨਾਲ ਕੋਈ ਦੂਰ ਦੂਰ ਤੱਕ ਵੀ ਸਬੰਧ ਨਹੀਂ, ਇਹ ਸਭ ਝੂਠ ਇਹਨਾਂ ਸਿੱਖਾਂ ਨੂੰ ਮਗਰ ਲਾਉਣ ਲਈ ਕੀਤਾ। ਜਿਹੜਾ ਝੂਠ ਦਹਾਕਿਆਂ ਤੱਕ ਬੋਲਿਆ ਜਾਂਦਾ ਰਿਹਾ ਹੋਵੇ, ਲੋਕ ਉਸਨੂੰ ਬਿਨਾਂ ਤਸਦੀਕ ਕੀਤੇ ਉਸਨੂੰ ਸੱਚ ਮੰਨਣਾ ਸ਼ੁਰੂ ਕਰ ਦਿੰਦੇ ਨੇ। ਤੇ ਬਾਕੀ ਰਹਿੰਦੀ ਕਸਰ ਇਹ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ 'ਤੇ ਲੋਕਾਂ ਨੂੰ ਆਪਣੇ ਮਗਰ ਲਾਕੇ ਕਰ ਲੈਂਦੇ ਨੇ। ਹੋਰ ਬਾਕੀ ਇਨ੍ਹਾਂ ਦੇ ਪੱਲੇ ਗੁੰਡਾਗਰਦੀ ਤੋਂ ਇਲਾਵਾ ਕੱਖ ਨਹੀਂ... ਦੇਖ ਹੀ ਸਕਦੇ ਹੋ ਕਿ ਜਿੱਥੇ ਵੀ ਗੁਰਦੁਆਰਿਆਂ 'ਚ ਲੜਾਈਆਂ ਹੁੰਦੀਆਂ ਨੇ, ਇਹ ਘੜੰਮ ਚੌਧਰੀ ਹਰ ਥਾਂ 'ਤੇ ਹੁੰਦੇ ਨੇ। ਸਿਵਾਏ ਮਾਰ ਕੁਟਾਈ, ਗਾਲ਼ੀ ਗਲੌਚ ਤੋਂ ਇਨ੍ਹਾਂ ਨੂੰ ਕੱਖ ਨਹੀਂ ਜੇ ਆਉਂਦਾ।

ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਲਿਖੇ ਲੇਖ "ਅਖੌਤੀ ਦਮਦਮੀ ਟਕਸਾਲ ਦੇ ਪਿਛੋਕੜ ਦਾ ਸੱਚ" ਵਿੱਚੋਂ ਕੁੱਝ ਅੰਸ਼ ਪੇਸ਼ ਹਨ (ਪੂਰਾ ਲੇਖ ਲਿੰਕ 'ਤੇ ਕਲਿੱਕ ਕਰਕੇ ਪੜਿਆ ਜਾ ਸਕਦਾ ਹੈ)

- 1930 ਤੱਕ ਭਿੰਡਰਾਂ ਡੇਰੇ ਦਾ ਨਾਂ ‘ਭਿੰਡਰਾਂ ਜਥਾ’ ਵੀ ਨਹੀਂ ਸੀ; ਇਹ ਸਿਰਫ਼ ਇਕ ਡੇਰਾ ਸੀ; ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ “ਜਥਾ ਭਿੰਡਰਾਂ” ਬਣਾ ਕੇ ਪਰਚਾਰ ਦੌਰੇ ਸ਼ੁਰੂ ਕਰ ਦਿੱਤੇ।

- ਜਦ ਗਿਆਨੀ ਗੁਰਬਚਨ ਸਿੰਘ ਨੇ (28 ਜੂਨ 1969 ਦੇ ਦਿਨ) ਚੜ੍ਹਾਈ ਕੀਤੀ ਤਾਂ ਉਨ੍ਹਾਂ ਪਿੱਛੋਂ ਡੇਰੇ ਅਤੇ ‘ਗੱਦੀ’ ਦਾ ਝਗੜਾ ਹੋਇਆ। ਗਿਆਨੀ ਗੁਰਬਚਨ ਸਿੰਘ ਦਾ ਪਰਵਾਰ ਗੱਦੀ ਆਪਣੇ ਇਲਾਕੇ, ਮਾਲਵੇ, ਵਿਚ ਹੀ ਰਖਣੀ ਚਾਹੁੰਦਾ ਸੀ ਤੇ ਇਸ ਕਰ ਕੇ ਉਨ੍ਹਾਂ ਨੇ ਮੋਹਣ ਸਿੰਘ ਨੂੰ ਗੱਦੀ ਦੇ ਦਿੱਤੀ।

- ਦੂਜੇ ਪਾਸੇ ਗਿਆਨੀ ਕਰਤਾਰ ਸਿੰਘ ਨੇ ਚੌਕ ਮਹਿਤਾ ਵਿਚ ਜ਼ਮੀਨ ਲੈ ਕੇ ਆਪਣਾ ਡੇਰਾ ਬਣਾ ਲਿਆ ਤੇ ਇਸ ਦਾ ਨਾਂ ‘ਜਥਾ ਭਿੰਡਰਾਂ-ਮਹਿਤਾ’ ਰੱਖ ਲਿਆ। ਉਹ 21 ਅਗਸਤ 1977 ਦੇ ਦਿਨ ਇਕ ਐਕਸੀਡੈਂਟ ਵਿਚ ਚੜ੍ਹਾਈ ਕਰ ਗਏ। ਉਨ੍ਹਾਂ ਜਾਣ ਤੋਂ ਪਹਿਲਾਂ ਆਪਣੇ ਜਥੇ ਨੂੰ ਅਖੌਤੀ ‘ਦਮਦਮੀ ਟਕਸਾਲ’ ਕਹਿਣਾ ਸ਼ੁਰੂ ਕਰ ਦਿੱਤਾ ਸੀ।

- ਗਿਆਨੀ ਕਰਤਾਰ ਸਿੰਘ ਦਾ ਵਾਰਸ ਬਾਬਾ ਜਰਨੈਲ ਸਿੰਘ (ਪੁੱਤਰ ਜੋਗਿੰਦਰ ਸਿੰਘ, ਵਾਸੀ ਰੋਡੇ) ਸੀ, ਜੋ 6 ਜੂਨ 1984 ਦੇ ਦਿਨ ਸ਼ਹੀਦ ਹੋ ਗਿਆ। ਉਸ ਮਗਰੋਂ ਠਾਕਰ ਸਿੰਘ (ਮੌਤ 24 ਦਸੰਬਰ 2004) ਇਸ ਡੇਰੇ ਦਾ ਮੁਖੀ ਬਣਿਆ ਜੋ 20 ਸਾਲ ਝੂਠ ਬੋਲਦਾ ਰਿਹਾ (ਉਹ ਵੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ) ਕਿ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ ਤੇ ਜਿਊਂਦੇ ਹਨ। ਠਾਕਰ ਸਿੰਘ ਮਗਰੋਂ ਹਰਨਾਮ ਸਿੰਘ ਧੁੰਮਾ ਇਸ ਡੇਰੇ ਦਾ ਮੁਖੀ ਬਣਿਆ।

ਦੇਖ ਸਕਦੇ ਹੋ ਕਿ ਇਹ ਹੈ ਇਨ੍ਹਾਂ ਦਾ ਪਿਛੋਕੜ੍ਹ, ਜੋ ਝੂਠ ਦੇ ਸਹਾਰੇ ਖੜਾ ਹੈ। ਗਿਆਨੀ ਗੁਰਬਚਨ ਸਿੰਘ ਨੇ ਝੂਠੀਆਂ ਕਹਾਣੀਆਂ ਦੀ ਇੱਕ ਵੱਡੀ ਗਪੌੜ ਕਿਤਾਬ ਲਿਖੀ "ਗੁਰਬਾਣੀ ਪਾਠ ਦਰਪਣ", ਜੋ ਨਿਰੀ ਹੀ ਗੱਪਾਂ, ਬ੍ਰਾਹਮਣੀ ਕਰਮਕਾਂਡਾਂ ਨਾਲ ਭਰੀ ਪਈ ਹੈ। ਅਖੌਤੀ ਬ੍ਰਹਮਗਿਆਨੀ ਠਾਕੁਰ ਸਿੰਘ ਨੇ 21 ਸਾਲ ਗੁਰੂ ਦੀ ਹਜੂਰੀ 'ਚ ਰੱਜ ਕੇ ਝੂਠ ਬੋਲਿਆ ਕਿ ਭਾਈ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ। ਤੇ ਅੱਜ ਦੀ ਤਰੀਕ 'ਚ ਬਾਘੜਬਿੱਲਾ ਧੁੰਮਾ ਇਸ ਬ੍ਰਾਹਮਣੀ ਟਕਸਾਲ ਦਾ ਉਰਫ ਤਾਲੀਬਾਨੀ ਗੁੰਡਾ ਫੋਰਸ ਦਾ ਘੜੰਮ ਚੌਧਰ ਹੈ, ਜਿਸਦਾ ਕੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਚਿੱਤਰ ਨਾਟਕ ਗ੍ਰੰਥ ਦਾ ਪ੍ਰਚਾਰ ਕਰਨਾ, ਬ੍ਰਾਹਮਣੀ ਰੀਤੀ ਰਿਵਾਜ਼ਾਂ ਦਾ ਵਿਕਾਸ ਕਰਨਾ, ਆਪਣੀ ਵੱਖਰੀ ਮਰਿਆਦਾ ਚਲਾਉਣਾ, ਆਪਣੇ ਸਿੱਖ ਭਰਾਵਾਂ ਨੂੰ ਕੁੱਟਣਾ, ਆਰ.ਐਸ.ਐਸ. ਨਾਲ ਯਾਰੀ ਪਾਉਣਾ, ਸਿੱਖ ਨੌਜਵਾਨਾਂ ਦੇ ਕਾਤਲ ਕੇ.ਪੀ.ਐਸ. ਗਿੱਲ ਨਾਲ ਯਾਰੀ ਪਾਉਣਾ, ਬਾਦਲ ਦੇ ਤਲਵੇ ਚੱਟਣਾ.... ਤੇ ਸਿੱਖ ਪ੍ਰਚਾਰਕਾਂ 'ਤੇ ਹਮਲੇ ਕਰਵਉਣਾ ਤੇ ਮਰਵਾਉਣਾ, ਬੱਚੇ ਯਤੀਮ ਕਰਨਾ.... ਇਹ ਹੈ ਇਸਦਾ ਅਸਲੀ ਚਿਹਰਾ, ਤੇ ਅਖੌਤੀ ਦਮਦਮੀ ਟਕਸਾਲ ਦਾ ਅਸਲੀਯਤ, ਜੋ ਝੂਠ ਦੇ ਸਹਾਰੇ ਖੜੀ ਹੈ।

ਇਹ ਟਕਸਾਲ ਸਿੱਖਾਂ ਨੂੰ ਮੁੜ ਹਿੰਦੂ ਸਮਾਜ ਦਾ ਹਿੱਸਾ ਬਣਾਉਣ 'ਤੇ ਤੁੱਲੀ ਹੋਈ ਹੈ। ਰਹੀ ਗੱਲ ਜਰਨੈਲ ਸਿੰਘ ਭਿੰਡਰਾਵਾਲੇ ਦੀ, ਜੇ ਤੁਸੀਂ ਕਦੀ ਗੌਰ ਕੀਤਾ ਹੋਵੇ ਕਿ ਕਦੇ ਕਦੇ ਚਿੱਕੜ ਵਿੱਚ ਕੰਵਲ ਦਾ ਫੁੱਲ ਵੀ ਉਗ ਪੈਂਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਚਿੱਕੜ ਦੇ ਆਦੀ ਹੋ ਜਾਣਾ ਚਾਹੀਦਾ ਹੈ।

ਜੇ ਸਿੱਖੀ ਨੂੰ ਬਚਾਉਣਾ ਹੈ ਤਾਂ ਐਸੀਆਂ ਅਖੌਤੀ ਟਕਸਾਲਾਂ, ਡੇਰੇ, ਕਾਲਜਾਂ ਤੋਂ ਬਚੋ, ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top