੧. ਦੱਸੋ ਤੁਹਾਡੀ ਸੰਤ ਯੂਨੀਅਨ ਅਕਾਲ
ਤਖਤ ਦੀ ਮਰਿਆਦਾ ਨੂੰ ਮੰਨਦੀ ਹੈ…?
੨. ਅਕਾਲ ਤਖਤ ਨੂੰ ਹਰ ਸਿੱਖ ਸਮਰਪਿਤ ਹੈ, ਪਰ ਉੱਥੇ ਬੈਠੇ
ਪੁਜਾਰੀਆਂ ਨੂੰ ਕੌਮ ਨਕਾਰ ਚੁੱਕੀ ਹੈ, ਜਿਸਨੂੰ ਧੁੰਮਾ ਜੀ ਤੁਸੀਂ ਸਮਰਪਿਤ ਹੋ।
੩. ਕਹਿੰਦਾ ਢੱਡਰੀਆਂ ਵਾਲਾ ਮੁਆਫੀ ਮੰਗੇ।
ਸਾਥੀ ਉਸਦਾ ਕਤਲ ਕੀਤਾ ਤੁਸੀਂ, ਤੇ ਮੁਆਫੀ ਵੀ ਓਹੋ ਮੰਗੇ..?
੪. ਕਹਿੰਦਾ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਕਦੀ ਨਹੀਂ
ਬੋਲਿਆ ਤੇ ਨਾਲ ਹੀ ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਪੰਥਪ੍ਰੀਤ ਸਿੰਘ ਤੇ ਭਾਈ ਢਪਾਲੀ
ਬਾਰੇ ਬੋਲੀ ਵੀ ਜਾ ਰਿਹਾ।
੫. ਮੀਟਿੰਗ ਵਿਚ ਸ਼ਾਮਿਲ ਹੋਏ ਸਾਰੇ ਸਾਧ ਕੀ ਬਾਬਾ ਜਰਨੈਲ
ਸਿੰਘ ਦਾ ਸਤਿਕਾਰ ਕਰਦੇ ਹਨ, ਪਿੱਛੇ ਜੇ ਸਿਰਸੇ ਵਾਲੇ ਦੀ ਮੁਆਫੀ ਸਮੇਂ ਵੀ ਇਕ ਸਾਧ ਬਾਬਾ
ਜੀ ਬਾਰੇ ਕੁੱਝ ਬੋਲ ਰਿਹਾ ਸੀ ਉਸ ਦਾ ਚੇਤਾ ਤੁਹਾਨੂੰ ...?
੬. ਜਿੰਨਾਂ ਪਰਚਾਰਕਾਂ ਬਾਰੇ ਤੁਸੀਂ ਬੋਲ ਰਹੇ ਹੋ ਉਹ ਤਾਂ
ਸਾਰੇ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦੇ ਹਨ, ਤੁਸੀਂ ਸਬੂਤ ਦਿਓ ਜਿੱਥੇ ਅਕਾਲ ਤਖਤ ਦੀ
ਮਰਿਆਦਾ ਨਾ ਮੰਨਣ ਬਾਰੇ ਕਿਹਾ ਹੋਵੇ ..?
੭. ਮਰਿਆਦਾ ਦੇ ਨਾਂ 'ਤੇ ਤੁਸੀ ਕੌਮ ਨੂੰ ਗੁੰਮਰਾਹ ਕਰ ਰਹੇ
ਹੋ, ਚਲੋ ਦੱਸੋ ਜਦੋਂ ਗੁਰਤਾ ਗੱਦੀ ਧੰਨ ਗੁਰੂ ਗਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ
ਮਹਾਰਾਜ ਆਪ ਦੇ ਕੇ ਗਏ ਨੇ, ਫਿਰ ਉਸ ਦੇ ਬਰਾਬਰ ਹੋਰ ਗਰੰਥ ਰੱਖ ਕੇ ਮਰਿਆਦਾ ਤੋੜਨ ਦਾ
ਦੋਸ਼ੀ ਕੌਣ ਹੈ…?
੮. ਕੀ ਮਨਮਤਿ ਤੇ ਪਾਖੰਡ ਵੀ ਗੁਰੂ ਘਰ ਦੀ ਮਰਿਆਦਾ ਹੈ, ਕੀ
ਭੰਗ ਦਾ ਨਸ਼ਾ ਕਰਨਾ ਮਰਿਆਦਾ ਵਿੱਚ ਆਉਂਦਾ ਹੈ…?
੯. ਤੁਸੀਂ ਬੱਕਰੇ ਨਹੀਂ ਝਟਕਾਉਦੇਂ, ਪਰ ਤੁਹਾਡੀ ਯੂਨੀਅਨ ਵਾਲੇ
ਸ਼ਰੇਆਮ ਝਟਕਾਉਦੇਂ ਨੇ, ਕੌਮ ਨੂੰ ਦੱਸੋ ਕਿਸਦੀ ਮਰਿਆਦਾ ਠੀਕ ਹੈ…?
੧੦. ਨਾਨਕਸਰ ਵਾਲੇ ਨਿਸ਼ਾਨ ਸਾਹਿਬ, ਲੰਗਰ ਦੀ ਮਰਿਆਦਾ ਨਹੀਂ
ਨਿਭਾਉਦੇਂ ਅਤੇ ਤੁਸੀਂ ਲੰਗਰ ਤੇ ਨਿਸ਼ਾਨ ਸਾਹਿਬ ਝੁਲਾਉਦੇਂ ਹੋ, ਹੁਣ ਤੁਹਾਡੀ ਮਰਿਆਦਾ
ਠੀਕ ਕੇ ਤੁਹਾਡੇ ਯਾਰ ਨਾਨਕਸਰ ਠਾਠ ਵਾਲਿਆਂ ਦੀ ਦੱਸੋ..?
੧੧. ਗੁਰੂ ਗਰੰਥ ਸਾਹਿਬ ਦੀ ਦੇ ਬਰਾਬਰ ਗੱਦੀਆਂ ਲਾ ਕੇ ਮੱਥਾ
ਟਿਕਾਉਣ ਵਾਲੇ, ਸੇਬ ਵੰਡਣੇ, ਪੈਰ ਧੁਆ ਕੇ ਪਿਆਉਣੇ, ਆਰਤੀਆਂ ਕਰਨ ਵਾਲੇ ਤੁਹਾਡੇ ਸਾਥੀਆਂ
ਦੀ ਮਰਿਆਦਾ ਗੁਰਮਤਿ ਮੁਤਾਬਿਕ ਠੀਕ ਹੈ..?
ਸੁਆਲ ਤਾਂ ਬਹੁਤ ਨੇ ਜੁਆਬ ਦੇਣ ਦੀ ਆਪ ਜੀ ਵੀ ਹਿੰਮਤ ਕਰੋ, ਨਹੀਂ ਤਾਂ ਆ ਮਰਿਆਦਾ ਮਰਿਆਦਾ
ਕੂਕ ਕੇ ਕੇ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦਾ ਕੋਈ ਲਾਭ ਹੁਣ ਮਿਲਣ ਵਾਲਾ ਨਹੀਂ।