1699 ਦੀ ਵੈਸਾਖੀ 'ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਗਏ ਪਾਹੁਲ ਸੰਚਾਰ ਤੋਂ ਬਾਅਦ,
21 ਵੀਂ ਸਦੀ 'ਚ ਪਹਿਲੀ ਵਾਰ, ਜਿਸ ਦਿਨ ਦਾ ਸਦੀਆਂ ਤੋਂ ਇੰਤਜ਼ਾਰ ਸੀ, ਕਿ ਸਿੱਖ ਆਪਣੇ ਇੱਕੋ
ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਣਤਾ ਨਾਲ ਸਮਰਪਿਤ ਹੋਵੇ, ਉਹ ਦਿਨ 15
ਅਪ੍ਰੈਲ 2016 ਨੂੰ ਵਿਰਜੀਨੀਆ, ਅਮਰੀਕਾ ਵਿੱਚ ਸੱਚ ਹੋ ਗਿਆ।
ਉਸ ਤੋਂ ਬਾਅਦ ਟੋਰਾਂਟੋ, ਤੇ
ਪਿਛਲੇ ਦਿਨੀਂ ਲੰਡਨ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਨਾਲ
ਪਾਹੁਲ ਛਕਾਈ ਗਈ। ਪਾਹੁਲ ਸੰਚਾਰ ਵਿੱਚ ਸੰਗਤ ਨੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਦਰਜ ਗੁਰਬਾਣੀ ਰਾਹੀਂ ਪਾਹੁਲ ਲਈ ਅਤੇ ਆਪਣੇ ਗੁਰੂ ਨੂੰ ਦ੍ਰਿੜਤਾ ਨਾਲ ਸਮਰਪਿਤ ਹੋਏ।
ਇੱਕ ਹੋਰ ਇਤਿਹਾਸਿਕ ਗੱਲ ਇਹ ਸੀ ਕਿ ਪੰਜਾਂ
ਪਿਆਰਿਆਂ 'ਚ ਇੱਕ
ਬੀਬੀ ਵੀ ਸ਼ਾਮਿਲ ਸੀ। ਕਿਸੀ ਰਹਿਤ ਮਰਿਆਦਾ ਦੀ ਫੌੜੀ
ਤੋਂ ਬਗੈਰ ਸਿਰਫ ਆਪਣੇ ਗੁਰੂ ਦਾ ਦ੍ਰਿੜਤਾ ਨਾਲ ਗੁਰਬਾਣੀ ਅੰਮ੍ਰਿਤ, ਗੁਰਬਾਣੀ ਰਹਿਤ ਦਾ
ਹੀ ਪੱਲਾ ਫੜਿਆ।
ਪਾਹੁਲ (ਅੰਮ੍ਰਿਤ) ਸੰਚਾਰ ਗੁਰਬਾਣੀ ਵਿੱਚੋਂ
ਜਪੁ, ਸੋਦਰੁ, ਸੋ ਪੁਰਖੁ, ਸੋਹਿਲਾ, ਅਨੰਦੁ ਦੀ
ਬਾਣੀ ਪੜ੍ਹਕੇ ਹੀ ਤਿਆਰ ਕੀਤੀ ਗਈ।
ਖ਼ਾਲਸਾ ਨਿਊਜ਼ ਵੱਲੋਂ ਗੁਰਬਾਣੀ ਅੰਮ੍ਰਿਤ ਰਾਹੀਂ ਪਾਹੁਲ ਛੱਕਣ
ਵਾਲਿਆਂ ਨੂੰ ਹਾਰਦਿਕ ਵਧਾਈ।