ਅੱਜ ਦੀ ਕੌਮੀ ਪੀੜਾ ਤੋਂ ਪਰੇਸ਼ਾਨ ਹਰ ਸਿੱਖ ਕੁਰਲਾ ਰਿਹਾ ਹੈ ਅਤੇ
ਇਲਾਜ ਚਾਹੁੰਦਾ ਹੈ, ਇਸ਼ਤਿਹਾਰੀ ਵੈਦਾਂ ਦੇ ਦਰਵਾਜ਼ਿਆਂ 'ਤੇ ਭਟਕ ਰਿਹਾ ਹੈ, ਮਾਯੂਸ ਹੈ,
ਆਵਾਜ਼ ਆਉਂਦੀ ਹੈ “ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ”
ਫਿਰ ਐਸੇ ਸੁਜਾਣ ਵੈਦ ਨੂੰ ਬੇਨਤੀ ਕਰੇ “ਵੈਦਾ ਵੈਦੁ ਸੁਵੈਦੁ
ਤੂ ਪਹਿਲਾਂ ਰੋਗੁ ਪਛਾਣੁ” ਵੈਦ ਜੀ ਪਹਿਲਾਂ ਰੋਗ ਪਛਾਨਣਾ ਜ਼ਰੂਰੀ ਹੈ, ਉਸਤੋਂ
ਬਾਹਦ “ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ”
ਵੈਦ ਦਾ ਫੈਸਲਾ ਰੋਗ ਬੰਧ ਰਹਨੁ ਰਤੀ ਨ ਪਾਵੈ ॥ ਬਿਨੁ ਸਤਿਗੁਰ
ਰੋਗੁ ਕਤਹਿ ਨ ਜਾਵੈ ॥3॥
ਭਲਿਓ ਬਿਨਾ ਸਤਿਗੁਰੂ ਦੇ ਲੜ ਲਗਿਆਂ ਇਹ
ਪੀੜਾ ਨਹੀਂ ਜਾਣੀ। ਸਿੱਖ ਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਬਾਣੀ
ਗੁਰੂ ਦੇ ਅੰਮ੍ਰਿਤ 'ਤੇ ਤੈਨੂੰ ਭਰੋਸਾ ਨਹੀਂ ਜਿਹਨਾ ਨੂੰ ਤੂੰ
“ਅਸ ਕ੍ਰਿਪਾਨ ਖੰਡੋ ਖੜਗ ਨੂੰ ਯਹੀ ਹਮਾਰੇ ਪੀਰ” ਆਖ ਰਿਹਾ ਹੈਂ, ਉਨ੍ਹਾਂ ਤਲਵਾਰਾਂ
ਬੰਦੂਕਾਂ ਦੇ ਲੜ ਲਾਉਣ ਵਾਲਿਆਂ ਕੋਲ ਅਮਨ ਸ਼ਾਂਤੀ ਕਿੱਥੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਬਖਸ਼ੀ ਗਿਆਨ ਖੜਗ 'ਤੇ ਤੈਨੂੰ ਵਿਸ਼ਵਾਸ ਨਹੀਂ, ਇਸੇ ਦਾ ਨਤੀਜਾ ਹੈ
“ਰੋਗ ਬੜਤਾ ਗਿਆ ਜਿਉਂ ਜਿਉਂ ਦਵਾ ਕੀ”।