Share on Facebook

Main News Page

ਮਹਿਤਾ ਚੌਕ 26 ਮਈ 2016: ਦਮਦਮੀ ਟਕਸਾਲ ਵੱਲੋਂ ਪੰਥ ਅਤੇ ਪੰਥਕ ਸਿਧਾਂਤਾਂ ਨੂੰ ਖੋਰਾ ਲਾਉਣ ਦੀਆਂ ਪੰਥ ਵਿਰੋਧੀ ਤਾਕਤਾਂ ਵੱਲੋਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਕਰਨ ਲਈ ਬੁਲਾਈ ਗਈ ਮੀਟਿੰਗ ਦੌਰਾਨ ਹਾਜ਼ਰ ਪੰਥ ਦੀਆਂ ਸਮੁੱਚੀ ਜਥੇਬੰਦੀਆਂ, ਸੰਪਰਦਾਵਾਂ, ਸੰਤਾਂ ਮਹਾਂਪੁਰਸ਼ਾਂ ਅਤੇ ਉਹਨਾਂ ਦੇ ਨੁਮਾਇੰਦਿਆਂ ਨੇ ਦਮਦਮੀ ਟਕਸਾਲ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

ਅੱਜ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦਵਾਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕਰੀਬ ਚਾਰ ਘੰਟੇ ਤਕ ਚਲੀ ਵੱਖ ਵੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਉਦਾਸੀਨ ਸੰਪਰਦਾਵਾਂ, ਨਿਰਮਲ ਸੰਪਰਦਾਏ, ਸੰਪਰਦਾ ਰਾੜਾ ਸਾਹਿਬ, ਸੰਪਰਦਾਏ ਨਾਨਕਸਰ, ਸੰਪਰਦਾਏ ਕਾਰਸੇਵਾ ਤੇ ਸੇਵਾਪੰਥੀ ਆਦਿ ਦੇ ਬੁਲਾਰਿਆਂ ਨੇ ਕਿਹਾ ਕਿ ਅੱਜ ਕੁੱਝ ਲੋਕ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡਦਿਆਂ ਬੜੀ ਸੋਚੀ ਅਤੇ ਸਮਝੀ ਸਾਜ਼ਿਸ਼ ਅਧੀਨ ਸਿੱਖ ਸੰਪਰਦਾਵਾਂ ਅਤੇ ਜਥੇਬੰਦੀਆਂ ਨੂੰ ਬਦਨਾਮ ਕਰਨ ਵਿੱਚ ਮਸਰੂਫ਼ ਹਨ। ਬੇਸ਼ਕ ਪਹਿਲਾਂ ਵੀ ਅਜਿਹੇ ਯਤਨ ਹੁੰਦੇ ਆਏ ਹਨ, ਪਰ ਅੱਜ ਕੁੱਝ ਆਪਣੇ ਹੀ ਲਿਬਾਸ ਅਤੇ ਆਪਣੀਆਂ ਹੀ ਸੰਪਰਦਾਵਾਂ ਦਾ ਸਹਾਰਾ ਲੈ ਕੇ ਅਤੇ ਨਾਮ ਵਰਤ ਕੇ ਸਿੱਖ ਸੰਪਰਦਾਵਾਂ ਦੀ ਹੋਂਦ ਹਸਤੀ ਨੂੰ ਕਿੰਤੂ ਪ੍ਰੰਤੂ ਦਾ ਵਿਸ਼ਾ ਬਣਾਉਂਦਿਆਂ ਪੰਥਕ ਸ਼ਕਤੀ ਨੂੰ ਖੋਰਾ ਲਾਉਣ 'ਤੇ ਤੁਲੇ ਹੋਏ ਹਨ, ਜਿਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸਿੱਖੀ ਪ੍ਰਤੀ ਕੂੜ ਪ੍ਰਚਾਰ, ਨੁਕਤਾਚੀਨੀ ਅਤੇ ਰਵਾਇਤਾਂ ਨੂੰ ਢਾਹ ਲਾਉਣ ਦੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਜਿਹੇ ਸ਼ਰਾਰਤੀ ਅਨਸਰਾਂ ਅਤੇ ਅਖੌਤੀ ਬੁੱਧੀਜੀਵੀ ਤੇ ਪ੍ਰਚਾਰਕਾਂ ਨੂੰ ਰੋਕਣ ਲਈ ਕਮਰਕੱਸਾ ਕਰਦਿਆਂ ਜ਼ੋਰਦਾਰ ਹੰਭਲਾ ਮਾਰਨ ਲਈ ਕਿਹਾ। ਉਹਨਾਂ ਸਵਾਲ ਉਠਾਇਆ ਕਿ ਸਿੱਖੀ ਦਸਤਾਰ 'ਤੇ ਨੁਕਤਾਚੀਨੀ ਕਰਨ ਵਾਲੇ ਕਿਸ ਸਿੱਖੀ ਪ੍ਰਚਾਰ ਦੀ ਗਲ ਕਰ ਰਹੇ ਹਨ। ਅਜਿਹੇ ਲੋਕ ਜੋ ਆਪਣੇ ਆਪ ਨੂੰ ਪ੍ਰਚਾਰਕ ਦਸ ਰਹੇ ਹਨ ਉਹਨਾਂ ਨੇ ਕਦੀ ਸਿੱਖੀ ਸਿਧਾਂਤਾਂ 'ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਕਦੀ ਕਿਉਂ ਨਹੀਂ ਆਵਾਜ਼ ਉਠਾਈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਨੂੰ ਸੇਵਾ ਪ੍ਰਤੀ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।

ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਜਥੇਬੰਦੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ , ਨਾਲ ਹੀ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਸਿੰਘ ਸਾਹਿਬਾਨ ਵੱਲੋਂ ਆਪਣੀ ਬਣਦੀ ਜ਼ਿੰਮੇਵਾਰ ਨਾ ਨਿਭਾਉਣ ਦਾ ਗਿਲਾ ਕੀਤਾ ਤੇ ਕਿਹਾ ਕਿ ਪੰਥ ਅੰਦਰ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਅਤੇ ਮਸਲੇ ਜੋ ਪਿਛਲੇ ਕੁੱਝ ਸਮੇਂ ਤੋਂ ਵਿਸਫੋਟਕ ਰੂਪ ਵਿੱਚ ਸਾਹਮਣੇ ਆ ਰਹੇ ਹਨ, ਨੂੰ ਰੋਕਿਆ ਜਾ ਸਕਦਾ ਸੀ, ਜੇਕਰ ਸਮਾਂ ਰਹਿੰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿਆਣਪ ਭਰੇ ਅਤੇ ਸੰਜੀਦਗੀ ਨਾਲ ਯਤਨ ਕਰਦੇ, ਅਫ਼ਸੋਸ ਕਿ ਉਹਨਾਂ ਹਮੇਸ਼ਾ ਹੀ ਅਜਿਹੇ ਮੁੱਦਿਆਂ ਪ੍ਰਤੀ ਮੂਕ ਦਰਸ਼ਕ ਤੇ ਗੈਰ ਸੰਜੀਦਗੀ ਬਣਾਈ ਰੱਖੀ । ਜਿਸ ਨਾਲ ਪੰਥ ਦਿਸ਼ਾ ਹੀਣ ਹੀ ਨਹੀਂ ਹੋਇਆ ਸਗੋਂ ਮੁਸ਼ਕਲਾਂ ਵਿੱਚ ਵੀ ਘਿਰਦਾ ਗਿਆ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਹਾਨ ਰੁਤਬੇ ਅਤੇ ਰਵਾਇਤ ਨੂੰ ਬਰਕਰਾਰ ਰੱਖਿਆ ਗਿਆ ਹੁੰਦਾ ਤਾਂ ਅੱਜ ਅਜਿਹੇ ਦਿਨ ਨਾ ਦੇਖਣੇ ਪੈਂਦੇ।

ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਢੱਡਰੀਆਂ ਵਾਲਾ ਟਕਸਾਲ ਦੇ ਦਸਤਾਰ ਪ੍ਰਤੀ ਕੀਤੀ ਗਈ ਨੁਕਤਾਚੀਨੀ ਤੇ ਗਲਤ ਬਿਆਨੀ ਨੂੰ ਤਸਲੀਮ ਕਰ ਲਵੇ ਤਾਂ ਉਹ ਅਗਲੀ ਕਾਰਵਾਈ ਬਾਰੇ ਵਿਚਾਰ ਕਰ ਸਕਦੇ ਹਨ। ਮੌਜੂਦਾ ਹਾਲਾਤ ਦੌਰਾਨ ਸਚਾਈ ਨੂੰ ਦੇਖਦਿਆਂ ਤੇ ਸਮਝਦਿਆਂ ਜੇ ਕਿਸੇ ਵਿਅਕਤੀ ਜਾਂ ਜਥੇਬੰਦੀ ਨੇ ਦਮਦਮੀ ਟਕਸਾਲ ਦੇ ਸਿੰਘਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਜਾਂ ਮਾਰ ਰਹੇ ਹਨ ਤਾਂ ਅਸੀਂ ਉਸ ਦੇ ਸਦਾ ਰਿਣੀ ਰਹਾਂਗੇ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਗ੍ਰਿਫ਼ਤਾਰ ਹੋਏ ਸਿੰਘਾਂ ਵਿਰੁੱਧ ਪ੍ਰਸ਼ਾਸਨ ਵੱਲੋਂ ਇੱਕ ਤਰਫ਼ਾ ਕਾਰਵਾਈ ਕੀਤੀ ਜਾ ਰਹੀ ਹੈ। ਸਾਡੇ ਸਿੰਘਾਂ ਦੀਆਂ ਅਣ ਕਿਆਸੀ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ ਅਤੇ ਉਹਨਾਂ ਨੂੰ ਅਣ ਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪਰ ਮੈ ਦੱਸਣਾ ਚਾਹੁੰਦਾ ਹਾਂ ਕਿ ਜੋ ਢੱਡਰੀਆਂ ਵਾਲਾ ਦੇ ਹਮਾਇਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਦਾ ਕੋਈ ਵਿਅਕਤੀ ਜਾਂ ਹਥਿਆਰ ਕਿਊ ਨਹੀਂ ਅੱਜ ਤਕ ਬਰਾਮਦ ਕੀਤੇ ਗਏ, ਅਤੇ ਅੱਜ ਤਕ ਉਹਨਾਂ ਤੋਂ ਪੁੱਛ ਗਿੱਛ ਤਕ ਕਿਉਂ ਨਹੀਂ ਕੀਤੀ ਗਈ। ਇੱਕ ਪਾਸੇ ਸਰਕਾਰ ਨਿਰਪੱਖ ਜਾਂਚ ਦਾ ਦਾਅਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਉਹਨਾਂ ਦੇ ਡੇਰੇ ਜਾ ਕੇ ਹਮਦਰਦੀ ਜਤਾ ਰਹੇ ਹਨ। ਕੀ ਇਹੀ ਨਿਰਪੱਖ ਜਾਂਚ ਦੇ ਅਸੂਲ ਹਨ? ਅਜਿਹਾ ਪ੍ਰਸ਼ਾਸਨ ਕਿਸੇ ਨੂੰ ਕੀ ਇਨਸਾਫ਼ ਦੇ ਸਕਦਾ ਹੈ।

ਇਸੇ ਦੌਰਾਨ ਉਹਨਾਂ ਜੂਨ 1984 ਦੌਰਾਨ ਭਾਰਤੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, 'ਤੇ ਕੀਤੇ ਗਏ ਹਮਲੇ ਦਾ ਮੂੰਹ ਤੋੜ ਜਵਾਬ ਦਿੰਦਿਆਂ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਗੁਰਧਾਮਾਂ ਦੀ ਰੱਖਿਆ ਕਰਦਿਆਂ ਅਣਖ ਅਤੇ ਗੈਰਤ ਨਾਲ ਸ਼ਹੀਦੀ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਜੂਨ 84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕ ਵਿਖੇ ਹਰ ਸਾਲ ਦੀ ਤਰਾਂ 6 ਜੂਨ ਨੂੰ ਹੋਰ ਰਹੇ ਸ਼ਹੀਦੀ ਸਮਾਗਮ ਵਿੱਚ ਸਭ ਸਿੱਖ ਸੰਪਰਦਾਵਾਂ ਅਤੇ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਅਤੇ ਕਾਫਲਿਆਂ ਦੇ ਰੂਪ ਵਿੱਚ ਸ਼ਾਮਿਲ ਹੋਣ ਦੀ ਸਨਿਮਰ ਤੇ ਪੁਰਜ਼ੋਰ ਬੇਨਤੀ ਹੈ।

ਇਸ ਮੌਕੇ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਵੱਲੋਂ ਬਾਬਾ ਹਰਬੰਸ ਸਿੰਘ, ਸੰਤ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਕਲਾਂ, ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਵੱਲੋਂ ਬਾਬਾ ਗੁਰਪ੍ਰਤਾਪ ਸਿੰਘ, ਸੰਤ ਬਾਬਾ ਮਾਨ ਸਿੰਘ ਨਿਹੰਗ ਸਿੰਘ ਮੜੀਆਂ ਵਾਲੇ, ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵੱਲੋਂ ਹੈੱਡ ਗ੍ਰੰਥੀ ਅਜਵਿੰਦਰ ਸਿੰਘ, ਭਾਈ ਈਸ਼ਰ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਵੱਲੋਂ ਜਥੇਦਾਰ ਬਾਬਾ ਸਰਵਨ ਸਿੰਘ ਰਸਾਲਦਾਰ ਬੁੱਢਾ ਦਲ ਮਾਛੀਵਾੜਾ, ਸੰਤ ਬਾਬਾ ਬੁੱਧ ਸਿੰਘ ਨਿੱਕੇ ਘੁਮਣਾਂ ਵਾਲੇ, ਸੰਤ ਬਾਬਾ ਮਨਜੀਤ ਸਿੰਘ ਹਰਖੋਵਾਲ, ਸੰਤ ਬਾਬਾ ਹਰਜਿੰਦਰ ਸਿੰਘ ਜਿੰਦੂ ਨਾਨਕਸਰ, ਸੰਤ ਬਾਬਾ ਮੇਜਰ ਸਿੰਘ ਵਾਂ ਵਾਲੇ, ਸੰਤ ਬਾਬਾ ਅਮੀਰ ਸਿੰਘ ਜੀ ਜਵਦੀਕਲਾਂ ਲੁਧਿਆਣਾ ਵੱਲੋਂ ਗਿਆਨੀ ਨਵਨੀਤ ਸਿੰਘ, ਸੰਤ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਸੰਤ ਬਾਬਾ ਕਰਮਜੀਤ ਸਿੰਘ ਤੇ ਬਾਬਾ ਬਲਬੀਰ ਸਿੰਘ ਟਿੱਬਾ ਸਾਹਿਬ ਹੁਸ਼ਿਆਰਪੁਰ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਵਾਲੇ, ਸੰਤ ਬਾਬਾ ਹਰਦੀਪ ਸਿੰਘ ਅਨੰਦਪੁਰ ਸਾਹਿਬ, ਸੰਤ ਬਾਬਾ ਦਰਸ਼ਨ ਸਿੰਘ ਘੋੜੇਵਾਹ ਗੁਰਦਾਸਪੁਰ, ਸੰਤ ਬਾਬਾ ਸਤਨਾਮ ਸਿੰਘ ਜ਼ਫਰਵਾਲ, ਸੰਤ ਬਾਬਾ ਬਲਵਿੰਦਰ ਸਿੰਘ ਹਰਚੋਵਾਲ, ਸੰਤ ਬਾਬਾ ਜੋਗਿੰਦਰ ਸਿੰਘ ਖਜਾਲਾ, ਸੰਤ ਬਾਬਾ ਤਰਲੋਕ ਸਿੰਘ ਖਿਆਲਾ, ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਸੰਤ ਬਾਬਾ ਸੱਜਣ ਸਿੰਘ ਬੇਰ ਸਾਹਿਬ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ, ਸੰਤ ਬਾਬਾ ਸਵਰਨਜੀਤ ਸਿੰਘ ਨਿਹੰਗ ਸਿੰਘ,ਸੰਤ ਬਾਬਾ ਹਰੀ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਪ੍ਰਤਾਪ ਸਿੰਘ ਦੇ ਸਪੁੱਤਰ ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਸੰਤ ਬਾਬਾ ਹਰਚਰਨ ਸਿੰਘ ਨਿਰਮਲ ਕੁਟਿਆ ਪਟਿਆਲਾ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਮੁਹਾਲੀ, ਸੰਤ ਬਾਬਾ ਗੁਰਦੇਵ ਸਿੰਘ ਨਾਨਕਸਰ ਸਮਾਧ ਭਾਈ, ਸੰਤ ਬਾਬਾ ਜੋਰਾ ਸਿੰਘ ਨਾਨਕਸਰ ਬਧਨੀਕਲਾਂ ਵੱਲੋਂ ਗਿਆਨੀ ਆਤਮਾ ਸਿੰਘ , ਜਥੇਦਾਰ ਬਾਬਾ ਦੀਪ ਸਿੰਘ ਜੀ ਤਰਨਾ ਦਲ ਸ੍ਰੀ ਹਰਗੋਬਿੰਦ ਪੁਰ ਸਾਹਿਬ, ਮਹੰਤ ਈਸ਼ਵਰ ਤੇ ਮਹੰਤ ਰਾਮ ਮੁਨੀ ਜੀ ਉਦਾਸੀਨ ਸੰਪਰਦਾਏ ਵੱਡਾ ਅਖਾੜਾ, ਬਾਬਾ ਮੇਜਰ ਸਿੰਘ ਕਾਰ ਸੇਵਾ ਗੁਰਦੁਆਰਾ ਗੁਰੂਆਣਾ ਸਾਹਿਬ, ਬਾਬਾ ਦਵਿੰਦਰ ਸਿੰਘ ਸ਼ਾਹਬੁਰ ਨਿਰਮਲੇ ਵੱਲੋਂ ਬਾਬਾ ਗੁਰਬਖ਼ਸ਼ ਸਿੰਘ, ਸੰਤ ਸੁਰਜਨ ਸਿੰਘ ਨਿਰਮਲੇ ਬੁਤਾਲਾ, ਬਾਬਾ ਸੁੱਧ ਸਿੰਘ ਟੁਸਿਆਂ ਵਾਲੇ, ਬਾਬਾ ਲਖਬੀਰ ਸਿੰਘ ਪਟਿਆਲਾ, ਬਾਬਾ ਸੁਖਵਿੰਦਰ ਸਿੰਘ ਮਲਿਕਪੁਰ, ਬਾਬਾ ਮਨਜੀਤ ਸਿੰਘ ਨੁਸ਼ਿਹਰਾਪੁਨੂੰਆ, ਬਾਬਾ ਦਿਲਬਾਗ ਸਿੰਘ ਆਰਫਕੇ, ਬਾਬਾ ਅਮਰੀਕ ਸਿੰਘ ਜੀ ਕਾਰਸੇਵਾ ਸ੍ਰੀ ਹਰਗੋਬਿੰਦਪੁਰ ਸਾਹਿਬ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਸੁਲੱਖਣ ਸਿੰਘ ਮੁਰਾਦਪੁਰਾ, ਸੰਤ ਬਾਬਾ ਘੋਲਾ ਸਿੰਘ ਜੀ ਕਾਰਸੇਵਾ ਵੱਲੋਂ ਬਾਬਾ ਮਨਜੀਤ ਸਿੰਘ ਮਹੰਤ ਨੁਸ਼ਿਹਰਾ ਪੰਨੂਆਂ, ਸੰਤ ਬਾਬਾ ਦਿਲਬਾਗ ਸਿੰਘ ਗੁਰਦਵਾਰਾ ਬਾਬਾ ਰਾਮ ਲਾਲ ਜੀ ਅਰਫਕੇ, ਬਾਬਾ ਰੇਸ਼ਮ ਸਿੰਘ ਮੁਠੀਆਂਵਾਲੇ, ਜਥੇਦਾਰ ਤਰਲੋਚਨ ਸਿੰਘ ਹੁਸ਼ਿਆਰਪੁਰ, ਭਾਈ ਗੁਰਸੇਵ ਸਿੰਘ ਹਰਪਾਲਪੁਰ,ਸੰਤ ਬਾਬਾ ਮਿਲਖਾ ਸਿੰਘ ਫ਼ਿਰੋਜਪੁਰ ਵੱਲੋਂ ਭਾਈ ਇੰਦਰਪਾਲ ਸਿੰਘ, ਬਾਬਾ ਗੁਰਦੀਪ ਸਿੰਘ ਮੁਦਕੀ, ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ, ਬਾਬਾ ਗੁਰਭੇਜ ਸਿੰਘ ਖਜਾਲਾ, ਬਾਬਾ ਮਨਮੋਹਨ ਸਿੰਘ ਬਾਬਾ ਬੀਰ ਸਿੰਘ ਭੰਗਾਲੀ ਕਲਾਂ, ਸੰਤ ਬਾਬਾ ਅਵਤਾਰ ਸਿੰਘ ਟਿਬੀ ਸਾਹਿਬ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਦੋਆਬਾ, ਗਿਆਨੀ ਅਮੇਰ ਸਿੰਘ ਜਵਦੀ ਕਲਾਂ, ਬਾਬਾ ਜੋਗਿੰਦਰ ਸਿੰਘ ਅਨੰਦਪੁਰ ਸਾਹਿਬ, ਬਾਬਾ ਸੁਖਵਿੰਦਰ ਸਿੰਘ ਮਲਿਕਪੁਰ, ਸ੍ਰੀ ਗਿਆਨਚੰਦ ਜੀ ਸਮਾਜ ਬਚਾ ਮੋਰਚਾ, ਸੰਤ ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ,ਸੰਤ ਬਾਬਾ ਬਲਵਿੰਦਰ ਸਿੰਘ ਰੰਧਾਵੇਵਾਲੇ, ਸੰਤ ਬਾਬਾ ਗੁਰਵਿੰਦਰ ਸਿੰਘ ਮਾਂਡੀ ਵਾਲੇ, ਭਾਈ ਅੱਜੈਬ ਸਿੰਘ ਅਬਿਆਸੀ, ਜਥੇਦਾਰ ਸੁਖਦੇਵ ਸਿੰਘ ਅਨੰਦਪੁਰ, ਭਾਈ ਬੋਹੜ ਸਿੰਘ, ਭਾਈ ਜੀਵਾ ਸਿੰਘ,ਬਾਬਾ ਲੱਖਾ ਸਿੰਘ ਰਾਮ ਠੁਮਣ, ਭਾਈ ਤਰਲੋਚਨ ਸਿੰਘ, ਭਾਈ ਪਰਨਾਮ ਸਿੰਘ, ਭਾਈ ਜਰਨੈਲ ਸਿੰਘ, ਭਾਈ ਅਵਤਾਰ ਸਿੰਘ ਬੁਟਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗਿਆਨੀ ਬਲਬੀਰ ਸਿੰਘ ਗੁਰਦਵਾਰਾ ਗੁਰੂਆਣਾ ਸਾਹਿਬ, ਸੁਖਵਿੰਦਰ ਸਿੰਘ ਅਗਵਾਣ, ਸਵਰਨਜੀਤ ਸਿੰਘ ਕੁਰਾਲੀਆ, ਬਾਬਾ ਲਖਾ ਸਿੰਘ ਰਾਮਥੰਮਨ, ਭਾਈ ਹਰਮੇਲ ਸਿੰਘ ਬਠਿੰਡਾ, ਹਰਜੀਤ ਸਿੰਘ ਨਾਨਕਸਰ ਠਾਠ ਅਮ੍ਰਿਤਸਰ, ਬਾਬਾ ਰਾਮ ਸਿੰਘ , ਬਾਬਾ ਜਗਜੀਤ ਸਿੰਘ ਜਜੀ ਠਾਠ ਨਾਨਕਸਰ ਦਿਲੀ, ਬਾਬਾ ਗੁਰਮੇਲ ਸਿੰਘ ਬਠਿੰਡਾ, ਗਿਆਨੀ ਪਲਵਿੰਦਰਪਾਲ ਸਿੰਘ ਬੁਟਰ, ਸੰਤ ਬਾਬਾ ਹਰਭਚਨ ਸਿੰਘ ਨਾਨਕ ਸਰ ਵੱਲੋਂ ਸੰਤ ਰਵਿੰਦਰ ਸਿੰਘ ਜੋਨੀ, ਧਰਮਪਾਲ ਸਿੰਘ ਧਮੋਦ ਸੰਪਰਦਾਏ ਰਾੜਾ ਸਾਹਿਬ, ਸੰਤ ਸੁਰਜੀਤ ਸਿੰਘ ਅਮ੍ਰਿਤਸਰ ਆਦਿ ਸ਼ਾਮਿਲ ਸਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top