Share on Facebook

Main News Page

ਧੁੰਮਾਂ ਖੂਫੀਆ ਏਜੰਸੀਆਂ ਦੀ ਮਿਹਰਬਾਨੀ ਸਦਕਾ ਸਰਕਾਰ ਦਾ ਪਿੱਠੂ
-: ਹਰਲੀਨ ਕੌਰ ਬਰਮਿੰਘਮ

ਬਰਮਿੰਘਮ, 20 ਮਈ ( ਪੀਡੀ ਬੇਉਰੋ ): ਖਾਲਸਾ ਪੰਥ ਦੀ ਸਿਰਮੌਰ ਸੰਸਥਾ ਦਮਦਮੀ ਟਕਸਾਲ ਦੇ ਨਾਮ ਨੂੰ ਕਲੰਕਿਤ ਕਰਨ ਵਾਲਾ ਤੇ ਟਕਸਾਲ ਦੇ ਮਾਨ ਸਨਮਾਨ ਨੂੰ ਬਾਦਲ ਦੇ ਪੈਰਾਂ ਵਿੱਚ ਰੋਲਣ ਵਾਲਾ ਹਰਨਾਮ ਸਿੰਘ ਧੁੰਮਾ ਅੱਜ ਕੱਲ ਫਿਰ ਚਰਚਾ ਵਿਚ ਹੈ।

ਇਹ ਟਕਸਾਲ ਦੇ ਇਤਿਹਾਸ ਦਾ ਪਹਿਲਾ ਸੰਤ ਹੈ ਜੋ ਅਮੇਰਿਕਨ ਸਿਟੀਜਨ ਹੈ। ਧੁੰਮੇ ਦੇ ਇਤਿਹਾਸਕ ਜੀਵਨ 'ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਬਾਬਾ ਠਾਕੁਰ ਸਿੰਘ ਜੀ ਤੋਂ ਬਾਅਦ ਟਕਸਾਲ ਦੇ ਮੁਖੀ ਦਾ ਮਸਲਾ ਕਾਫੀ ਉਭਰ ਕੇ ਸਾਹਮਣੇ ਆਉਂਦਾ ਹੈ। ਬਹੁਤ ਸਾਰੇ ਵਿਅਕਤੀਆਂ ਦਾ ਨਾਮ ਚਲਦਾ ਹੈ ਮੁਖੀ ਦੀ ਚੋਣ ਵਾਸਤੇ, ਕਿ ਮੁਖੀ ਕੌਣ ਬਣੇਗਾ ਭਾਈ ਮੋਹਕਮ ਸਿੰਘ ਦਾ ਨਾਮ ਵੀ ਚਲਿਆ, ਪਰ ਜਦੋਂ ਇਹ ਗਲ ਖੁਫੀਆ ਏਜੰਸੀ ਤੱਕ ਪਹੁੰਚੀ ਭਾਈ ਮੋਹਕਮ ਸਿੰਘ ਦੀ ਤੇ ਖੂਫੀਆਂ ਏਜੰਸੀਆਂ ਇਕ ਦੰਮ ਚੌਕਸ ਹੋ ਗਈਆਂ ਤੇ ਭਾਈ ਮੋਹਕਮ ਸਿੰਘ ਨੂੰ ਮੁਖੀ ਬਣਨ ਤੋਂ ਰੋਕਣ ਲਈ ਕੋਸ਼ਿਸ਼ਾਂ ਕਰਨ ਲਗੀਆਂ, ਇਹਦੇ ਵਿਚ ਕੇ ਪੀ ਐਸ ਗਿੱਲ ਦਾ ਨਾਮ ਬਹੁਤ ਉਭਰ ਕੇ ਸਾਹਮਣੇ ਆਉਂਦਾ ਹੈ, ਜਿਹੜਾ ਕਿ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਦਾ ਕਾਤਲ ਹੈ, ਅਤੇ ਪੰਜਾਬ ਦਾ ਸਾਬਕਾ ਪੁਲਿਸ ਮੁਖੀ ਹੈ। ਇਸਨੇ ਕਾਫੀ ਵੱਡਾ ਰੋਲ ਅਦਾ ਕੀਤਾ ਸੀ, ਹਰਨਾਮ ਸਿੰਘ ਧੁੰਮਾ ਨਾਲ ੳਸਦੀ ਕਾਫੀ ਨੇੜਤਾ ਸੀ। ਇਹ ਨੇੜਤਾ 14 ਅਕਤੂਬਰ 1992 ਦੇ ਦਿਨ ਬਣੀ ਸੀ, ਜਦੋਂ ਇਹਨਾ ਦੋਵਾਂ ਦੇ ਦਰਮਿਆਨ ਚੌਂਕ ਮਹਿਤਾ 'ਚ ਇਕ ਖੂਫੀਆ ਮੀਟੀਂਗ ਹੋਈ ਸੀ।

14 ਅਕਤੂਬਰ 1992 ਵਿਚ ਕੈ ਪੀ ਐਸ ਗਿਲ ਨੇ ਹਰਨਾਮ ਸਿੰਘ ਧੁੰਮਾ ਨੂੰ ਕੈਨੇਡਾ ਤੇ ਅਮਰੀਕਾ ਦਾ ਵੀਜਾ ਦਿਵਾਇਆ ਸੀ ਤੇ ਉਸ ਨੇ ਅਮਰੀਕਾ 'ਚ ਬੈਠੇ ਨੇ ਹਰਨਾਮ ਸਿੰਘ ਨਾਲ ਰਾਬਤਾ ਕਾਇਮ ਰੱਖਿਆ। ਪਰ ਹਰਨਾਮ ਸਿਘ ਉਦੋਂ ਤਕ ਅਮਰੀਕਾ ਦੀ ਸਿਟੀਜਨਸ਼ਿਪ ਲੈ ਚੁਕਾ ਸੀ। ਹੁਣ ਧੁੰਮੇ ਨੂੰ ਭਾਰਤ 'ਚ ਆਉਣ ਜਾਂ ਰਹਿਣ ਲਈ ਵੀਜ਼ੇ ਦੀ ਲੋੜ ਪੈਣੀ ਸੀ। ਫੇਰ ਖੂਫੀਆ ਏਜੰਸੀ ਨੇ ਧੁੰਮੇ ਨੂੰ ਇੰਡੀਆ ਲੈਕੇ ਆਉਣ ਦਾ ਅਤੇ ਪੱਕੇ ਵੀਜੇ ਦਾ ਵਾਅਦਾ ਕੀਤਾ। ਇਸ ਕੰਮ ਦੇ ਵਿੱਚ ਇੱਕ ਵੱਡੀ ਰੁਕਾਵਟ ਸੀ ਜਸਬੀਰ ਸਿੰਘ ਰੋਡੇ ਅਤੇ ਇਕ ਦੋ ਲੋਕ ਹੋਰ ਸਨ ਜੇਹੜੇ ਮੁਖੀ ਬਣਨਾ ਚਾਹੁੰਦੇ ਸਨ।

ਦਮਦਮੀ ਟਕਸਾਲ ਦੇ ਤੇ ਜਸਬੀਰ ਸਿੰਘ ਰੋਡੇ ਦੇ ਕੇ ਪੀ ਐਸ ਗਿੱਲ ਨਾਲ ਕੋਈ ਵਧੀਆ ਸੰਬੰਧ ਨਹੀਂ ਸਨ। ਇਸ ਕਰਕੇ ਇੱਥੇ ਸਮੱਸਿਆ ਸ਼ੁਰੂ ਹੋ ਗਈ। ਪਰ ਇਹ ਮਸਲਾ ਵੀ ਖੂਫੀਆ ਏਜੰਸੀ ਨੇ ਹਲ ਕਰ ਦਿੱਤਾ। ਖੂਫੀਆ ਏਜੰਸੀ ਦਾ ਇਕ ਮੁਖੀ ਹੋਇਆ ਐਮ.ਕੇ. ਧਰ, ੳਸਨੇ ਇਕ ਕਿਤਾਬ ਵੀ ਲਿਖੀ ਹੈ ਬਹੁਤ ਪੜਨ ਵਾਲੀ ਕਿਤਾਬ ਹੈ, ਉਸਦੇ ਵਿਚ ਕਾਫੀ ਕੁਛ ਲਿਖਿਆ ਹੈ। ਐਮ ਕੇ ਧਾਰ ਮੁਤਾਬਿਕ ਉਹ ਜਸਵੀਰ ਸਿੰਘ ਰੋਡੇ ਨਾਲ ਆਪਣੇ ਸੰਬੰਧ ਕਰਕੇ 1988 ਤੋਂ ਹੀ ਉਸ ਨਾਲ ਜੁੜਿਆ ਹੋਇਆ ਸੀ। ਸੋ ਖੂਫੀਆ ਏਜੰਸੀ ਨੇ ਜਸਬੀਰ ਸਿੰਘ ਨੂੰ ਇਹ ਲਾਰਾ ਲਾਇਆ ਕੇ ਹਰਨਾਮ ਸਿੰਘ ਧੁੰਮੇ ਨੂੰ ਵਕਤੀ ਤੌਰ 'ਤੇ ਹੀ ਟਕਸਾਲ ਦੇ ਹੈਡਕੁਆਟਰ ਬਿਠਾਇਆ ਜਾ ਰਿਹਾ ਹੈ, ਤੇ ਫੇਰ ਹਰਨਾਮ ਸਿੰਘ ਤੋਂ ਬਾਅਦ ਜਸਬੀਰ ਸਿੰਘ ਤੈਨੂੰ ਮੁਖੀ ਬਣਾ ਦਿੱਤਾ ਜਾਵੇਗਾ ਤੇ ਇਸ ਕਰਕੇ ਜਸਬੀਰ ਸਿੰਘ ਨੇ ਟਕਸਾਲ 'ਤੇ ਆਪਣਾ ਹੱਕ ਜਤਾਉਣਾ ਬੰਦ ਕਰ ਦਿੱਤਾ, ਤੇ ਇਸ ਤਰਾਂ ਹਰਨਾਮ ਸਿੰਘ ਧੁੰਮਾ 2 ਜਨਵਰੀ 2005 ਦੇ ਦਿਨ ਟਕਸਾਲ ਦਾ ਮੁਖੀ ਬਣ ਗਿਆ।

ਹਰਨਾਮ ਸਿੰਘ ਧੁੰਮਾ ਇਸ ਵੇਲੇ ਭਾਰਤ 'ਚ ਵੀਜ਼ੇ 'ਤੇ ਹੈ। ਧੁੰਮਾ ਅੱਜ ਵੀ ਖੂਫੀਆ ਏਜੰਸੀਆਂ ਦੀ ਮਿਹਰਬਾਨੀ ਸਦਕਾ ਸਰਕਾਰ ਦਾ ਪਿੱਠੂ ਹੈ। ਭਾਈ ਰਣਜੀਤ ਸਿੰਘ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਹਮਲਾਵਰਾਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ, ਉਪਰੋ ਵੀਕਾਉ ਮੀਡੀਆ ਕਹਿ ਰਹਿਆ ਹੈ “ਸੰਤ ਪਰ ਖਾਲਿਸਤਾਨੀ ਗੋਲੀ”। ਮੈਨੂੰ ਲਗਦਾ ਇਹ ਇਕ ਤੀਰ ਨਾਲ ਦੋ ਸ਼ਿਕਾਰ ਕਰਨ ਦੇ ਚੱਕਰ ਵਿਚ ਹਨ। ਸਿੱਖਾਂ ਨੂੰ ਸਿੱਖਾਂ ਨਾਲ ਲੜਾ ਕੇ ਤੇ ਨਾਮ ਖਾਲਿਸਤਾਨ ਦਾ ਬਦਨਾਮ ਕਰਨਾ ਚਾਹੁੰਦੇ ਹਨ। ਚੱਲੋ ਹਮਲਾ ਚਾਹੇ ਕਿਸੇ ਸਿੱਖ 'ਤੇ ਹੋਵੇ ਜਾ ਹਿੰਦੂ ਤੇ ਆ ਮੀਡੀਆ ਵਾਲੇ ਛੁਆਰਾ ਖਾਲਿਸਤਾਨੀਆਂ ਨੂੰ ਲਗਾ ਦਿੰਦੇ ਹਨ।

Source: http://punjabidailyonline.com


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top