Share on Facebook

Main News Page

ਧੁੰਮੇ ਦੀ ਦੇਖੋ ਬਦਮਾਸ਼ੀ
ਅਖੇ " ਦਮਦਮੀ ਟਕਸਾਲ ਦੀ ਪੱਗ ਬਾਰੇ ਕੂੜ ਪ੍ਰਚਾਰ ਕਾਰਨ ਟਕਸਾਲ ਦੇ ਵਿਦਿਆਰਥੀਆਂ ਨੂੰ ਢੱਡਰੀਆਂਵਾਲੇ ਨੂੰ ਸਬਕ ਸਿਖਾਉਣਾ ਪਿਆ "

ਇਹਨੂ ਕਹਿੰਦੇ ਨੇ ਜਦੋਂ ਸਰਕਾਰਾਂ ਦਾ ਹੱਥ ਉਪਰ ਜਾਂ ਆਖ ਲਵੋ ਇਹ ਸਰਕਾਰਾਂ ਦੇ ਪਾਲੇ ਹੋਏ ਹਨ, ਤਾਂ ਇਹ ਗੁੰਡੇ ਸ਼ਰੇਆਮ ਇਕ ਬੇਗੁਨਾਹ ਨੂੰ ਮਾਰਨ ਦੀ ਜੁੰਮੇਵਾਰੀ ਆਪਣੇ ਉਪਰ ਬੜੇ ਫਖਰ ਨਾਲ ਲੈਂਦੇ ਨੇ... ਪਰ ਕੋਈ ਹੱਥ ਨਹੀਂ ਪਾਉਂਦਾ...

ਇੱਕ ਪਾਸੇ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ ਜਾਕੇ ਅਫਸੋਸ ਕਰਕੇ ਦੋਸ਼ੀਆਂ ਨੂੰ ਜਲਦੀ ਫੜਨ ਦਾ ਦਾਅਵਾ ਕਰਦੇ ਹਨ... ਪਰ ਦੋਸ਼ੀ ਤਾਂ ਸ਼ਰੇਆਮ ਜੁੰਮੇਵਾਰੀ ਕਬੂਲੀ ਜਾਂਦਾ ਹੈ, ਫੜੋ ਇਸ ਨੂੰ...

ਪਰ ਫੜੇ ਕੌਣ ? ਅਗਲਿਆਂ ਦੇ ਉੱਪਰ ਨਾਗਪੁਰ ਅਤੇ ਦਿੱਲੀ ਵਾਲਿਆਂ ਦਾ ਹੱਥ ਹੈ । ਹੁਣ ਤਾਂ ਸ਼ੱਕ ਨਹੀਂ ਯਕੀਨ ਹੈ, ਇਹ ਸ਼੍ਰੀ ਗਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਪ੍ਰਚਾਰਕਾਂ 'ਤੇ ਹਮਲੇ ਸਰਕਾਰ ਦੀ ਸ਼ਹਿ ਨਾਲ ਇਹਨਾਂ ਗੁੰਡਿਆਂ ਤੋਂ ਕਰਵਾਏ ਜਾ ਰਹੇ ਹਨ। ਜੀਓ ਜੀਓ ਚੋਣਾਂ ਨੇੜੇ ਆਉਣਗੀਆਂ, ਤਿਓਂ ਤਿਓਂ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ, ਕਿਉਂਕਿ ਗੁੰਡਿਆਂ ਨੂੰ ਕੋਈ ਹੱਥ ਨਹੀਂ ਪਾਉਂਦਾ। - ਭੁਪਿੰਦਰ ਸਿੰਘ, ਫੇਸਬੁੱਕ

 

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top