Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਸੰਨ 1945 ਵਿੱਚ ਸਿੱਖ ਭਰਾ-ਮਾਰੂ ਜੰਗ ਦੇ ਬੀਜੇ ਬੀਜ ਹੁਣ ਵੱਡੇ ਦਰੱਖ਼ਤ ਬਣ ਚੁੱਕੇ ਹਨ !!!
-: ਪ੍ਰੋ. ਕਸ਼ਮੀਰਾ ਸਿੰਘ USA

ਸੰਨ 1945 ਤੋਂ ਪਹਿਲਾਂ ਸਿੱਖਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਰਹਿਤ ਮਰਯਾਦਾ ਸੀ। ਸ਼੍ਰੋ. ਕਮੇਟੀ ਨੇ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਵਲੋਂ ਬਣਾਇਆ (ਪਹਿਲੇ 13 ਪੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ) ਨਿੱਤ-ਨੇਮ ਭੰਗ ਕਰ ਕੇ ਕੁੱਝ ਕੱਚੀਆਂ ਬ੍ਰਾਹਮਣਵਾਦੀ ਰਚਨਾਵਾਂ ਸਿੱਖਾਂ ਲਈ ਨਵੇਂ ਬਣਾਏ ਨਿੱਤ-ਨੇਮ ਵਿੱਚ ਪਾ ਕੇ ਰਲ਼ਾ ਕਰ ਦਿੱਤਾ। ਅੰਮ੍ਰਿਤ ਦੀਆਂ ਬਾਣੀਆਂ ਵੀ ਮਿਲ਼ਗੋਭਾ ਰੂਪ ਵਿੱਚ ਲਿਖ ਦਿੱਤੀਆਂ।

ਕੱਚੀਆਂ ਬਾਣੀਆਂ ਸੰਨ 1897 ਵਿੱਚ ਛਪੇ ਦਸਮ ਗ੍ਰੰਥ ਵਿੱਚੋਂ ਪਾ ਕੇ ਸਿੱਖਾਂ ਵਿੱਚ ਸਦਾ ਵਾਸਤੇ ਫੁੱਟ ਦੇ ਬੀਜ ਬੀਜ ਦਿੱਤੇ। ਲਗਭੱਗ 70 ਸਾਲਾਂ ਪਿੱਛੋਂ ਇਹ ਬੀਜ ਡੂੰਘੀਆਂ ਜੜ੍ਹਾਂ ਵਾਲ਼ੇ ਬੂਟੇ ਬਣ ਗਏ ਹਨ। ਆਮ ਸਿੱਖ ਤਾਂ ਹੀ ਇਹ ਕਹਿ ਰਿਹਾ ਹੈ - “ਸਾਡੇ ਬਾਬੇ ਇਹੀ ਪੜ੍ਹਦੇ ਸਨ, ਸਾਨੂੰ ਵੀ ਪੜ੍ਹਦਿਆਂ 50 ਸਾਲ ਹੋ ਚੁੱਕੇ ਹਨ, ਹੁਣ ਅਸੀਂ ਨਹੀਂ ‘ਦੇਹ ਸ਼ਿਵਾ ਬਰ ਮੋਹਿ’ ਵਾਲ਼ੀ ਰਟ ਛੱਡਣੀ, ਹੁਣ ਅਸੀਂ ਨਹੀਂ ਪ੍ਰਿਥਮ ਭਗਉਤੀ ਛੱਡਣੀ”

‘ਬ੍ਰਾਹਮਣਵਾਦ / ਸਨਾਤਨਵਾਦ / ਮਨੂਵਾਦ / ਬਿੱਪਰਵਾਦ' ਦਾ ਸਿੱਖਾਂ ਵਿਚ ਭਰਾ-ਮਾਰੂ ਜੰਗ ਕਰਵਾਉਣ ਦਾ ਏਜੰਡਾ ਸੱਭ ਤੋਂ ਪਹਿਲਾਂ ਸ਼੍ਰੋ. ਕਮੇਟੀ ਨੇ ਸਿੱਖ ਰਹਿਤ ਮਰਯਾਦਾ ਬਣਾ ਕੇ ਸੰਨ 1945 ਵਿੱਚ ਲਾਗੂ ਕੀਤਾ।

ਜੇ ਸਿੱਖੀ ਵਿਰੋਧੀ ਸ਼ਕਤੀਆਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਤਾਂ ਸਿੱਖਾਂ ਨੂੰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ਼ ਹੀ ਸੰਬੰਧ ਰੱਖਣਾ ਹੋਵੇਗਾ।

ਸਿੱਖ ਆਪ ਨੂੰ ਤਾਂ ਆਜ਼ਾਦ ਕਰਾਉਣ ਦੀਆਂ ਵੱਡੀਆਂ ਵੱਡੀਆਂ ਗੱਲ਼ਾਂ ਕਰਦੇ ਹਨ, ਪਰ ਆਪਣੇ ਨਿੱਤ-ਨੇਮ ਅਤੇ ਅੰਮ੍ਰਿਤ ਨੂੰ ਬ੍ਰਾਹਮਣਵਾਦ ਤੋਂ ਬਚਾ ਨਹੀਂ ਸਕੇ। ਹਰ ਰੋਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬ੍ਰਾਹਮਣਵਾਦੀ ਸੋਚ ਵਾਲ਼ੀਆਂ ਕੱਚੀਆਂ ਬਾਣੀਆਂ ਪੜੀਆਂ ਜਾ ਰਹੀਆਂ ਹਨ। ਹਰ ਰੋਜ਼ ਹੀ ਅਰਦਾਸਿ ਰਾਹੀਂ ਬਿੱਪਰਵਾਦੀ ਸੋਚ ਅਨੁਸਾਰ ਦੁਰਗਾ ਦੇਵੀ/ਪਾਰਬਤੀ/ਭਵਾਨੀ ਅਦਿਕ ਕਈ ਨਾਂਵਾਂ ਵਾਲ਼ੀ ਭਗਉਤੀ (ਭਗਵਤੀ ਦੇਵੀ) ਨੂੰ ਸੱਭ ਤੋਂ ਤੋਂ ਪਹਿਲਾਂ ਨਮਸਕਾਰ ਕੀਤੀ ਜਾ ਰਹੀ ਹੈ ਤੇ ਇਹੀ ਬ੍ਰਾਹਮਣਵਾਦੀ ਏਜੰਡਾ ਹੈ ਤੇ ਪ੍ਰਤੱਖ ਤੌਰ 'ਤੇ ਅੱਖਾਂ ਦੇ ਸਾਮ੍ਹਣੇ ਕੀਤੀ ਜਾ ਰਹੀ, ਦਸਵੇਂ ਪਾਤਿਸ਼ਾਹ ਦੇ ਥਾਪੇ ਸੱਚੇ ਪਿਓ ਦੀ, ਬੇਅਦਬੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਵਾਲ਼ੇ ਸੂਝਵਾਨ ਸਿੱਖੋ ਕਦੇ ਇੱਧਰ ਵੀ ਧਿਆਨ ਜਾਵੇਗਾ?

ਬ੍ਰਾਹਮਣਵਾਦ ਦਾ ਦੈਂਤ ਜੈਨ ਅਤੇ ਬੁੱਧ ਧਰਮ ਨੂੰ ਨਿਗਲ਼ ਚੁੱਕਾ ਹੈ ਤੇ ਸਿੱਖਾਂ ਵਿੱਚ ਭਰਾ-ਮਾਰੂ ਜੰਗ ਦੇ ਬੀਜ ਬੀਜ ਚੁੱਕਾ ਹੈ, ਜੋ ਰੁੱਖ ਬਣ ਚੁੱਕੇ ਹਨ। ਜੋ ਵਿਦਵਾਨ ਕਹਿੰਦੇ ਹਨ ਕਿ ਕੇਸਰੀ ਦਸਤਾਰਾਂ ਦਾ ਭਗਵਾਂ ਰੰਗ ਆਰ.ਐੱਸ. ਐੱਸ ਦੇ ਪ੍ਰਭਾਵ ਨਾਲ਼ ਕੀਤਾ ਗਿਆ ਹੈ, ਖੰਡੇ ਨੂੰ ਤ੍ਰਿਸ਼ੂਲ ਵਿੱਚ ਬਦਲ ਦਿੱਤਾ ਗਿਆ ਹੈ ਆਦਿਕ ਉਨ੍ਹਾਂ ਨੂੰ ਇਹ ਵੀ ਕਹਿਣਾ ਚਾਹੀਦਾ ਹੈ ਕਿ ਦਸਵੇਂ ਪਾਤਿਸ਼ਾਹ ਜੀ ਨੇ ਸਿੱਖਾਂ ਲਈ ਦਸਮ ਗ੍ਰੰਥ ਨੂੰ ਗੁਰੂ ਨਹੀਂ ਬਣਾਇਆ, ਜਿੱਸ ਦਾ ਪ੍ਰਕਾਸ਼ ਅੱਜ ਉੱਚ ਧਾਰਮਿਕ ਸਥਾਨਾਂ ਉੱਪਰ ਹੋ ਰਿਹਾ ਹੈ। ਉਨ੍ਹਾਂ ਨੂੰ ਖੁੱਲ੍ਹ ਕੇ ਇਹ ਕਹਿਣਾ ਚਾਹੀਦਾ ਹੈ ਕਿ ਦਸਮ ਗ੍ਰੰਥ ਵੀ ਸਿੱਖ-ਮਾਰੂ ਜਥੇਬੰਦੀਆਂ ਦੀ ਦੇਣ ਹੈ।

ਸਿੱਖ ਪ੍ਰਚਾਰਕਾਂ ਨੂੰ ਬੁਰੀ ਤਰ੍ਹਾਂ ਕੁਚਲ਼ ਦੇਣ ਦੀਆਂ ਸਿੱਖਾਂ ਵਲੋਂ ਹੀ ਮਿਲ਼ਦੀਆਂ ਧਮਕੀਆਂ ਕੀ ਸੰਕੇਤ ਦੇ ਰਹੀਆਂ ਹਨ? ਬ੍ਰਾਹਮਣਵਾਦ ਆਪਣੇ ਅਸਲੀ ਨਿਸ਼ਾਨੇ ਵਲ ਪੂਰੇ ਜ਼ੋਰ ਨਾਲ਼ ਵਧ ਰਿਹਾ ਹੈ।

ਰਹਿਤ ਮਰਿਯਾਦਾ ਵਾਲ਼ੇ ਅੰਮ੍ਰਿਤ ਰਾਹੀਂ ਸਿੱਖਾਂ ਵਿੱਚ ਦੁਰਗਾ ਦੇਵੀ ਅਤੇ ਮਹਾਂਕਾਲ਼ ਦਾ ਪਹਿਲਾਂ ਹੀ ਪਰਵੇਸ਼ ਕਰਾਇਆ ਜਾ ਚੁੱਕਾ ਹੈ। ਇਹ ਦੋਵੇਂ ਹੀ ਖ਼ੂਨ ਦੇ ਪਿਆਸੇ ਹਨ। ਦਸਮ ਗ੍ਰੰਥ ਪੜ੍ਹ ਕੇ ਦੇਖੋ। ਦੁਰਗਾ/ ਦੇਵੀ/ਸ਼ਿਵਾ/ਪਾਰਬਤੀ ਦਸਮ ਗ੍ਰੰਥ ਦੇ ਤਿੰਨ ਅਧਿਆਵਾਂ ਵਿੱਚ ਦੈਂਤਾਂ ਨਾਲ਼ ਲੜਦੀ ਉਨ੍ਹਾਂ ਦਾ ਖ਼ੂਨ ਕਰਦੀ ਹੈ ਅਤੇ ਇੰਦ੍ਰ ਨੂੰ ਰਾਜ ਤੇ ਬਿਠਾਉਂਦੀ ਹੈ। ਇਸੇ ਦੁਰਗਾ ਤੋਂ ਹੀ ‘ਦੇਹ ਸਿਵਾ ਬਰ ਮੋਹਿ’ ਆਖ ਕੇ ਕਵੀ ਵਰ ਮੰਗਦਾ ਹੈ। ਮਹਾਂਕਾਲ਼ ਵੀ ਤ੍ਰਿਆ ਚਰਿੱਤ੍ਰ ਨੰਬਰ 404 ਵਿੱਚ ਦੂਲਹ ਦੇਈ ਸੁੰਦਰੀ ਨਾਲ਼ ਵਿਆਹ ਰਚਾਉਣ ਲਈ ਉਸ ਦੀ ਮੱਦਦ ਕਰਦਾ ਦੈਂਤਾਂ ਦਾ ਖ਼ੂਨ ਕਰਦਾ ਹੈ। ਇਸੇ ਮਹਾਂਕਾਲ਼ ਤੋਂ ਹੀ ਕਵੀ ‘ਕਬਿਯੋ ਬਾਚ ਬੇਨਤੀ ਚੌਪਈ’ ਰਾਹੀਂ ਆਪਣੀ ਰੱਖਿਆ ਲਈ ਵੀ ਤਰਲ਼ੇ ਕੱਢਦਾ ਹੈ।

ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਾਕਤ ਨਾਲ਼ ਕੱਚੀਆਂ ਰਚਨਾਵਾਂ ਨਾਲ਼ ਅੰਮ੍ਰਿਤ ਰਾਹੀ ਅੰਦਰ ਵਾੜੇ ਇਨ੍ਹਾਂ ਖ਼ੂਨ ਪੀਣੇ ਦੈਂਤਾਂ ਨੂੰ ਅੰਦਰੋਂ ਕਾਬੂ ਨਾ ਕੀਤਾ ਗਿਆ, ਤਾਂ ਸਿੱਖਾਂ ਲਈ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ, ਜਿਸ ਨਾਲ਼ ਬਿੱਪਰਵਾਦ ਦੀਆਂ ਆਸ਼ਾਵਾਂ ਪੂਰੀਆਂ ਹੋਣਗੀਆਂ ਤੇ ਸਿੱਖਾਂ ਦਾ ਭਾਰਤ ਦੀ ਧਰਤੀ ਤੇ ਵਸਣਾਂ ਨਾਮੁਮਕਿਨ ਹੋ ਜਾਵੇਗਾ। ਦੁਰਗਾ ਅਤੇ ਮਹਾਂਕਾਲ਼ ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ ਨਾਲ਼ੋਂ ਵੀ ਤਕੜੇ ਹਨ ਅਤੇ ਸਿੱਖਾਂ ਵਿੱਚ ਆਪਸੀ ਲੜਾਈ ਦਾ ਇਹੀ ਕਾਰਣ ਹਨ। ਇਕੱਠੇ ਹੋਵੇ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਹੇਠਾਂ, ਆਪਸੀ ਪਿਆਰ ਦਾ ਏਹੋ ਰਸਤਾ ਬਚਦਾ ਹੈ ਜੋ ਬਿੱਪਰਵਾਦ ਦੇ ਮੂੰਹ ਉੱਤੇ ਕਰਾਰੀ ਚੋਟ ਵੀ ਕਰੇਗਾ।

ਬਿੱਪਰਵਾਦ ਨਾਲ਼ ਕੋਈ ਸਮਝੌਤਾ ਨਹੀਂ ਕੀਤਾ ਗਿਆ ਸਾਰੀ 25 ਬਾਣੀਕਾਰਾਂ ਦੀ ਰਚਨਾਂ ਪੜ੍ਹ ਕੇ ਦੇਖ ਲਓ। 1945 ਸੰਨ ਦੀ ਬਣੀ ਰਹਿਤ ਮਰਯਾਦਾ ਬਿੱਪਰਵਾਦ ਨਾਲ ਸਮਝੌਤਾ ਹੈ, ਜੋ ਸਿੱਖਾਂ ਉੱਤੇ ਭਾਰੂ ਹੋ ਰਿਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top