Share on Facebook

Main News Page

ਗੁੰਡਾ ਟਕਸਾਲ ਮਾਫ਼ੀਆ ਦੀਆਂ ਧਮਕੀਆਂ : ਅਸੀਂ ਤਾਂ ਪੰਜ ਸਿਰ ਲੈਣੇ ਆ
-: ਡਾ. ਹਰਜਿੰਦਰ ਸਿੰਘ ਦਿਲਗੀਰ

(ਜੇ ਇਹ ਲੋਕ ਗੁਰੂ ਨਾਨਕ ਸਾਹਿਬ ਵੇਲੇ ਕੁਰੁਕਸ਼ੇਤਰ, ਹਰਦੁਆਰ, ਪ੍ਰਯਾਗ (ਅਲਾਹਾਬਾਦ), ਗਯਾ, ਮੱਕਾ, ਬਗ਼ਦਾਦ ਵਿਚ ਹੁੰਦੇ, ਤਾਂ ਉਨ੍ਹਾਂ ਦੇ ਵਖਰੇ ਵਿਚਾਰਾਂ ਨੂੰ ਸੁਣ ਕੇ ਉਨ੍ਹਾਂ ਨੂੰ ਤੇ ਭਾਈ ਮਰਦਾਨਾ ਨੂੰ ਵੀ ਸ਼ਹੀਦ ਕਰ ਦੇਂਦੇ)।

ਅੱਜ ਸਵੇਰੇ ਸਵੇਰੇ ਮੈਨੂੰ ਇਕ ਪਗੜੀਧਾਰੀ ਤਾਲਿਬਾਨ ਦਾ ਪੈਗ਼ਾਮ ਆਇਆ ਹੈ ਕਿ ਜੇ ਢਡਰੀ ਵਾਲਾ ਬਚ ਗਿਆ ਹੈ, ਤਾਂ ਖ਼ੁਸ਼ ਨਾ ਹੋਵੋ। ਅਸੀਂ ਹਟਣਾ ਨਹੀਂ। ਅਸੀਂ ਤਾਂ ਪੰਜ ਸਿਰ ਲੈਣੇ ਨੇ... ਢੱਡਰੀਆਂ ਦਾ ਵੀ, ਦਰਸ਼ਨ ਰਾਗੀ ਦਾ ਵੀ, ਦਲਗੀਰੇ ਦਾ ਵੀ, ਪੰਥਪ੍ਰੀਤੂ ਦਾ ਵੀ ਤੇ ਜੀਣੇਵਾਲੇ ਦਾ ਵੀ। ਇਹ ਪੰਜ ਸਾਡੀ ਪਹਿਲੀ ਹਿਟ ਲਿਸਟ ਹੋ। (ਇਹ ਉਸ ਪੈਗ਼ਾਮ ਦੇ ਹੂ-ਬ-ਹੂ ਲਫ਼ਜ਼ ਹਨ)

ਢੱਡਰੀਆਂ ਵਾਲੇ ਤੇ ਹਮਲਾ ਸਿੱਖ ਦੁਸ਼ਮਣ ਏਜੰਸੀਆਂ ਦੀ ਪਲਾਨਿੰਗ ਦਾ ਹਿੱਸਾ ਹੈ। ਇਸ ਵਿਚ ਚੌਕ ਮਹਿਤਾ ਡੇਰਾ ਹੀ ਨਹੀਂ, ਬਲਕਿ ਕਲੇਰਾਂ ਦਾ ਘਾਲਾ ਸਿੰਘ ਟੋਲਾ, ਆਰ.ਐਸ.ਐਸ, ਪੰਜਾਬ ਦੀ ਸ਼ਿਵ ਸੈਨਾ (ਗੁਰਦਾਸਪੁਰ ਤੇ ਫਗਵਾੜਾ ਗਰੁਪ ਖ਼ਾਸ ਕਰ ਕੇ, ਪਰ, ਮਹਾਂਰਾਸ਼ਟਰ ਦੀ ਸ਼ਿਵ ਸੈਨਾ ਦਾ ਇਸ ਨਾਲ ਕੋਈ ਸਬੰਧ ਨਹੀਂ), ਬਜਰੰਗ ਬਰਗੇਡ, ਵਿਸ਼ਵ ਹਿੰਦੂ ਪ੍ਰੂਸ਼ਦ, ਭਾਰਤ ਦੀ ਥਰਡ ਏਜੰਸੀ, ਇੰਟੈਲੀਜੈਂਸ ਬਿਊਰੋ ਤੇ ਹੋਰ ਇੰਟੈਲੀਜੈਂਸ ਵਿੰਗ ਦੀ ਸ਼ਮੂਲੀਅਤ ਬਾਰੇ ਪੂਰਾ ਪੂਰਾ ਸ਼ੱਕ ਹੈ।

ਸਿਰਫ਼ ਭਾਈ ਰਣਜੀਤ ਸਿੰਘ ਢਡਰੀਆਂ ਵਾਲਾ, ਪ੍ਰੋ. ਦਰਸ਼ਨ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ, ਪੰਥਪ੍ਰੀਤ ਸਿੰਘ, ਗੁਰਚਰਨ ਸਿੰਘ ਜਿਊਣਵਾਲਾ ਹੀ ਨਹੀਂ, ਇਸ ਲਿਸਟ ਵਿੱਚ ਹਰ ਗੁਰਮਤਿ ਮਿਸ਼ਨਰੀ ਹੈ; ਇੰਦਰ ਸਿੰਘ ਘੱਗਾ, ਜਗਤਾਰ ਸਿੰਘ ਜਾਚਕ, ਹਰਜਿੰਦਰ ਸਿੰਘ ਮਾਝੀ, ਰਾਜਿੰਦਰ ਸਿੰਘ ਖਾਲਸਾ ਪੰਚਾਇਤ ਤੇ ਤੱਤ ਗੁਰਮਤਿ ਦੇ ਘਟੋ ਘਟ ਇੱਕ ਦਰਜਨ ਪ੍ਰਚਾਰਕ ਸਾਰੇ ਪੰਥ ਦੁਸ਼ਮਣ ਮਾਫ਼ੀਆ ਦੀ ਹਿੱਟ ਲਿਸਟ ਹਨ।

ਇਸ ਕਾਤਲ ਟੋਲੇ ਨੇ ਪਹਿਲਾਂ :

- 25 ਮਈ 2008 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਮੈਂਬਰ ਜਸਵਿੰਦਰ ਕੌਰ ਦੇ ਪਤੀ ਦਰਬਾਰਾ ਸਿੰਘ ਸਿਊਣਾ 'ਤੇ ਅੰਮ੍ਰਿਤਸਰ ਵਿਚ ਹਮਲਾ ਕੀਤਾ, ਤੇ ਮਗਰੋਂ 12 ਸਤੰਬਰ 2008 ਦੇ ਦਿਨ ਪਟਿਆਲਾ ਵਿਚ ਉਸ ਦਾ ਕਤਲ ਕੀਤਾ (ਸਪੋਕਸਮੈਨ ਐਡੀਟਰ ਵੱਲੋਂ ਉਸ ਦੇ ਇਕ ਲੇਖ ਦਾ ਗ਼ਲਤ ਹੈਡਿੰਗ ਦੇਣਾ ਵੀ ਇਸ ਹਮਲੇ ਦਾ ਇੱਕ ਕਾਰਨ ਸੀ)।

- ਇਸ ਮਗਰੋਂ 22 ਅਕਤੂਬਰ 2006 ਦੇ ਦਿਨ ਪ੍ਰੀਮੀਅਮ ਬੈਂਕੁਇਟ ਹਾਲ, ਬਰੈਂਪਟਨ, ਕੈਨੇਡਾ ਵਿੱਚ, ਇੰਦਰ ਸਿੰਘ ਘੱਗਾ 'ਤੇ ਹਮਲਾ ਕਰਨ ਦਾ ਪਲਾਨ ਬਣਾਇਆ ਗਿਆ ਸੀ, ਜਿਸ ਵਿੱਚ ਉਹ ਬਚ ਗਿਆ। ਫਿਰ 17 ਅਕਤੂਬਰ 2010 ਦੇ ਦਿਨ (ਦੋਬਾਰਾ ਇਕ ਵਾਰ ਫਿਰ) ਪਟਿਆਲਾ ਵਿਚ ਇੰਦਰ ਸਿੰਘ ਘੱਗਾ 'ਦੇ ਘਰ ਵਿਚ ਉਸ 'ਤੇ ਹਮਲਾ ਕੀਤਾ ਗਿਆ। ਉਸ ਤੇ ਕੁਲ ਚਾਰ ਵਾਰ ਹਮਲੇ ਹੋਏ।

- 29 ਨਵੰਬਰ 2015 ਦੇ ਦਿਨ ਗੁਰਦੁਆਰਾ ਸਿੱਖ ਸੰਗਤ, ਹਰਲੇ ਗਰੋਵ ਸਟਰੀਟ, ਈਸਟ ਲੰਡਨ ਵਿਚ 50 ਪਗੜੀਧਾਰੀ ਤਾਲਿਬਾਨ ਵੱਲੋਂ ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਪੁਲਸ ਨੇ ਨਾਕਾਮ ਕਰ ਦਿੱਤੀ।

- 19 ਜਨਵਰੀ 2010 ਦੇ ਦਿਨ ਪ੍ਰੋ. ਦਰਸ਼ਨ ਸਿੰਘ ਰਾਗੀ 'ਤੇ ਆਸਨਸੋਲ ਵਿਚ ਕਾਤਲਾਨਾ ਹਮਲਾ ਕੀਤਾ ਗਿਆ।

- ਫਿਰ 20 ਮਾਰਚ 2010 ਦੇ ਦਿਨ ਮੀਰੀ ਪੀਰੀ ਗੁਰਦੁਆਰਾ ਸਾਊਥਾਲ, ਇੰਗਲੈਂਡ ਵਿਚ 'ਤੇ ਅਤੇ
- 2 ਅਪਰੈਲ 2010 ਬਰੈਂਪਟਨ, ਕੈਨੇਡਾ ਵਿਚ ਵੀ ਉਸ ਨੂੰ ਕਤਲ ਕਰਨ ਦੀ ਪਲਾਨਿੰਗ ਕੀਤੀ ਗਈ ਸੀ।
- ਫਿਰ 7 ਮਾਰਚ 2016 ਦੇ ਦਿਨ ਤਰਨਤਾਰਨ ਕੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ।

- ਹੁਣ 17 ਮਈ 2016 ਦੇ ਦਿਨ ਭਾਈ ਰਣਜੀਤ ਸਿੰਘ ਢੱਡਰੀਆਂ 'ਤੇ ਹਮਲਾ ਕਰ ਕੇ ਉਸ ਦੇ ਇਕ ਸਾਥੀ ਨੂੰ ਕਤਲ ਕੀਤਾ ਗਿਆ ਹੈ ਅਤੇ ਸਾਰੀ ਦੁਨੀਆਂ ਇਹ ਮੰਨਦੀ ਹੈ ਕਿ ਇਹ ਸਾਰੇ ਹਮਲੇ ਦਸਮਗ੍ਰੰਥੀ ਟੋਲਾ, ਅਖੌਤੀ ਸਤਿਕਾਰ ਕਮੇਟੀ, ਚੌਕ ਮਹਿਤਾ ਡੇਰੇ ਵਗ਼ੈਰਾ ਵੱਲੋਂ ਕੀਤੇ ਗਏ ਹਨ।

ਚੌਕ ਮਹਿਤਾ ਡੇਰਾ, ਕਲੇਰਾਂ ਵਾਲਾ ਕਾਤਲ ਘਾਲਾ ਸਿੰਘ, ਸਿੱਖ ਸਟੁਡੈਂਟਸ ਫ਼ੈਡਰੇਸ਼ਨ (ਪਰਮਜੀਤ ਸਿੰਘ ਗਰੁਪ), ਗੁਰਚਰਨਜੀਤ ਸਿੰਘ ਲਾਂਬਾ ਤੇ ਉਸ ਦੇ ਸਾਥੀ, ਇੰਗਲੈਂਡ ਵਿਚ ਟਿਵੀਡੇਲ ਗੁਰਦੁਆਰਾ ਦਾ ਚਰਨ ਸਿੰਘ ਤੇ ਬੀਰਾ ਦਾ ਗਰੁੱਪ, ਕਨੇਡਾ ਵਿਚ ਮਾਲਟਨ (ਟਰਾਂਟੋ) ਦਾ ਸੇਖੋਂ ਗਰੁਪ ਤਾਲਿਬਾਨਾਂ ਵਾਂਙ ਦਹਿਸ਼ਤਗਰਦੀ ਫੈਲਾਅ ਰਹੇ ਹਨ।

ਹਾਲਾਂਕਿ ਕੈਨੇਡਾ ਵਿੱਚ ਸਿੱਖ ਲਹਿਰ ਗੁਰਦੁਆਰਾ ਦੇ ਪ੍ਰਧਾਨ ਸ. ਮਾਂਗਟ ਨੂੰ ਕਿਰਪਾਨ ਮਾਰਨ ਦੇ ਦੋਸ਼ ਵਿਚ ਇਕ ਬੰਦਾ ਕੈਦ ਹੋ ਚੁਕਾ ਹੈ। ਇਹ ਵੀ ਚਰਚਾ ਹੈ ਕਿ ਇੰਗਲੈਂਡ ਵਿਚ ਡਾ. ਦਿਲਗੀਰ ਤੇ ਹਮਲੇ ਮਗਰੋਂ 8 ਵੀਡੀਓ ਕਲਿਪ ਮਿਲਣ ਮਗਰੋਂ ਪੁਲੀਸ ਸਿੱਖ ਤਾਲਿਬਾਨ ਦਹਿਸ਼ਤਗਰਦਾਂ ਦੀਆਂ ਹਿਸਟਰੀ ਸ਼ੀਟਸ ਤਿਆਰ ਕਰ ਰਹੀ ਹੈ। ਅਮਰੀਕਾ ਦੀ ਸਰਕਾਰ ਢਡਰੀਆਂ ਵਾਲੇ ਤੇ ਹਮਲੇ ਅਤੇ ਪਰਮਜੀਤ ਫੈਡਰੇਸ਼ਨ ਵੱਲੋਂ 50,000 ਡਾਲਰ ਦਾ ਈਨਾਮ ਰੱਖੇ ਜਾਣ ਮਗਰੋਂ ਪਲਾਨ ਪੇਪਰ ਤਿਆਰ ਕਰ ਰਹੀ ਹੈ। ਪੱਛਮੀ ਮੁਲਕਾਂ ਦੀਆਂ ਸਰਕਾਰਾਂ ਵਾਲੋਂ ਤਾਂ ਕਦੇ ਵੀ ਵੱਡਾ ਐਕਸ਼ਨ ਕਰ ਕੇ ਕਾਤਿਲ ਟੋਲਿਆਂ ਨੂੰ ਦਹਿਸ਼ਤਗਰਦੀ ਦੇ ਕਾਨੂੰਨ ਹੇਠ, ਪਗੜਧਾਰੀ ਤਾਲਿਬਾਨ ਨੂੰ ਚਾਰਜ ਕੀਤਾ ਜਾ ਸਕਦਾ ਹੈ।

ਪਰ ਪੰਜਾਬ ਵਿਚ ਬਾਦਲ ਸਰਕਾਰ ਹੈ, ਜੋ ਹਰਨਾਮ ਧੁੰਮਾ ਤੇ ਹੋਰ ਕਾਤਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਇੰਞ ਹੀ ਸੈਂਟਰ ਵਿਚ ਇੰਟੈਲੀਜੈਂਸ ਬਿਊਰੋ (ਜਿਸ ਨੇ ਜਸਬੀਰ ਰੋਡੇ ਨੂੰ ਜੇਲ੍ਹ ਵਿਚੋਂ ਕੱਢਿਆ ਸੀ ਅਤੇ ਹਰਨਾਮ ਧੁੰਮੇ ਨੂੰ ਚੌਕ ਮਹਿਤਾ ਦਾ ਕਬਜ਼ਾ ਦਿਵਾਇਆ ਸੀ) ਵੀ ਧੁੰਮੇ ਦੀ ਮਦਦ ਕਰੇਗੀ ਹੀ। ਜਦ ਤਕ ਇਹ ਸਰਕਾਰਾਂ ਮੌਜੂਦ ਹਨ ਸਿੱਖਾਂ ਤੇ ਹਮਲੇ ਹੁੰਦੇ ਰਹਿਣ ਦਾ ਪੂਰਾ ਖ਼ਦਸ਼ਾ ਹੈ। ਤੁਸੀਂ ਦੇਖ ਲੈਣਾ ਢੱਡਰੀਆਂ ਵਾਲੇ ਤੇ ਹਮਲੇ ਦੇ ਸਬੰਧ ਵਿੱਚ ਅਸਲ ਸਾਜ਼ਸ਼ਕਾਰਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਤੇ ਐਵੇਂ ਬੀ ਤੇ ਸੀ ਕਲਾਸ ਮੁਲਜ਼ਮਾਂ ਨੂੰ ਚਾਰਜ ਕਰ ਦੇਣਾ ਹੈ।

ਸਿੱਖ ਪੰਥ ਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਹ ਸਾਧ ਟੋਲੇ ਤੇ ਡੇਰੇ ਗੁਰਮਤਿ ਦੇ ਦੁਸ਼ਮਣ ਹਨ। ਇਹ ਨਿਰਮਲਾ, ਬ੍ਰਾਹਮਣੀ ਤੇ ਬਾਨਾਰਸ ਦੇ ਪਾਂਡਿਆਂ ਦੇ ਜਾਂਨਸੀਨ ਹਨ। 1920 ਵਿਚ ਸਿੱਖ ਨੇ ਸ਼ਹੀਦੀਆਂ ਦੇ ਕੇ ਉਦਾਸੀਆਂ ਅਤੇ ਨਿਰਮਲਿਆਂ ਤੋਂ ਗੁਰਧਾਮ ਆਜ਼ਾਦ ਕਰਵਾਏ ਸਨ, ਅਜ ਉਹੀ ਨਿਰਮਲੇ, ਆਪਣਾ ਨਾਂ ਦਮਦਮੀ ਟਕਸਾਲ, ਨਾਨਕਸਰ ਵਗ਼ੈਰਾ ਰੱਖ ਕੇ ਫਿਰ ਗੁਰਦੁਆਰਿਆਂ ਤੇ ਕਾਬਜ਼ ਹੋ ਚੁਕੇ ਹਨ। ਇਨ ਸਿੱਖੀ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਸਿੱਖਾਂ ਨੂੰ ਇਕ ਵਾਰ ਫੇਰ ਪੰਥ ਆਜ਼ਾਦ ਕਰਵਾਉਣ ਵਾਸਤੇ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top