Share on Facebook

Main News Page

ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਮੁੱਖ ਫ਼ਰਕ ਕੀ ਹੈ ?
-: ਡਾ. ਹਰਜਿੰਦਰ ਸਿੰਘ ਦਿਲਗੀਰ

1. ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਰਸ, ਸ਼ਾਂਤ ਰਸ, ਪ੍ਰੇਮ ਤੇ ਭਗਤੀ ਰਸ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਕਾਮ ਰਸ (ਤੇ ਪਾਪ) ਰਸ, ਰੌਦਰ ਨਹੀਂ ਨਫ਼ਰਤ ਰਸ, ਜ਼ੁਲਮ ਰਸ, ਵੀਭਤਸ ਰਸ ਹਨ।

2. ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨਾਲ ਮਿਲਣ ਦਾ, ਲੋਕਾਈ ਨਾਲ ਪਿਆਰ ਕਰਨ ਦਾ ਸੱਚ ਦਾ, ਪੁੰਨ ਦਾ ਰਸਤਾ ਦੱਸਿਆ ਹੋਇਆ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਭੋਗ ਕਰਣ ਦੇ ਤਰੀਕੇ, ਪਤੀ ਤੇ ਭਰਾ ਨਾਲ ਬੇਈਮਾਨੀ ਕਰਨ, ਧੋਖਾ ਕਰਨਾ, ਪਾਪ ਕਰ ਕੇ ਸਜ਼ਾ ਤੋਂ ਬਚਣ ਦੇ ਰਸਤੇ ਦੱਸੇ ਹੋਏ ਹਨ।

3. ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਅੱਗੇ ਅਰਦਾਸਿ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਸੁਰਜ (ਰਵਿ), ਸਸਿ (ਚੰਨ), ਮਹਾਂਕਾਲ (ਸ਼ਿਵ), ਦੁਰਗਾ/ਭਗਉਤੀ ਰਖਵਾਰ ਤੇ ਸਹਾਈ ਹੁੰਦੇ ਹਨ।

4. ਗੁਰੂ ਗ੍ਰੰਥ ਸਾਹਿਬ ਵਿੱਚ ਅਨਹਦ ਨਾਦ ਵਜਦਾ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਜਦ ਜਾਰ (ਗ਼ੈਰ ਮਰਦ) ਭੋਗ ਕਰਦਿਆਂ ਧੱਕਾ ਮਾਰਦਾ ਹੈ ਤਾਂ ਢੋਲ ਢਮੱਕਾ ਵੱਜਣ ਵਾਲੀ ਆਵਾਜ਼ ਆਉਂਦੀ ਹੈ।

5. ਗੁਰੂ ਗ੍ਰੰਥ ਸਾਹਿਬ ਵਿੱਚ ਚੰਦਨ, ਮਲਆਨਲੋ, ਮਕਰੰਦ ਦੀ ਖ਼ੁਸ਼ਬੂ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਕਾਮ, ਵੀਰਜ, ਅਫ਼ੀਮ, ਸ਼ਰਾਬ, ਗੁਪਤ ਅੰਗ ਦੇ ਵਾਲਾਂ, ਘੌੜੀ ਦੇ ਮੂਤ, ਟੱਟੀ ਫਿਰਨ ਗਏ ਲੋਕਾਂ ਦੀਆਂ ਖੋਹੀਆਂ ਹੋਈਆਂ ਪੱਗਾਂ ਵਿੱਚਲੀ ਮੈਲ ਦੀ ਬੋਅ ਆਉਂਦੀ ਹੈ।

6. ਗੁਰੂ ਗ੍ਰੰਥ ਸਾਹਿਬ ਵਿੱਚ ਏਕੋ ਹੈ ਤੇ ਬੱਸ ਏਕੋ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਦੂਤੀਆ ਹੈ, ਮਾਇਆ ਦਾ ਰਾਜ ਹੈ।

7. ਗੁਰੂ ਗ੍ਰੰਥ ਸਾਹਿਬ ਵਿੱਚ ਬੰਦਾ ਆਪਾ, ਹਉਮੈ, ਦੁਤੀਆ ਭਾਉ ਗੁਆ ਕੇ ਗੁਰੂ ਦਾ ਸਿੱਖ ਬਣਦਾ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਸ਼ਰਾਬ ਪੀ ਕੇ ਮਹਾਂਕਾਲ ਦਾ ਸਿੱਖ ਬਣਦਾ ਹੈ।

8. ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਸਾਰੀ ਰਚਨਾ ਆਪਣੇ ਆਪ ਚੋਂ ਕਰਦਾ ਹੈ;
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਵਿੱਚ ਕੰਨ ਦੀ ਮੈਲ ਚੋਂ ਧਰਤੀ ਬਣਦੀ ਹੈ।

9. ਗੁਰੂ ਗ੍ਰੰਥ ਸਾਹਿਬ ਸੱਚ (ਰੱਬ) ਦਾ ਗ੍ਰੰਥ ਹੈ।
ਦਸਮ ਗ੍ਰੰਥ (ਉਰਫ਼ ਦਸ ਨੰਬਰੀ ਕਿਤਾਬ) ਸ਼ੈਤਾਨ ਦੀ ਕਿਤਾਬ ਹੈ।

ਇਹ ਗ੍ਰੰਥ ਨਹੀਂ ਬਲਕਿ ਬੀਮਾਰ ਮਾਨਸਿਕਤਾ ਵਾਲੇ ਲਿਖਾਰੀਆਂ, ਚਾਰਵਾਕ ਸੋਚ ਵਾਲੇ, ਵਿਭਚਾਰੀ ਜ਼ਿੰਦਗੀ ਜਿਊਣ ਵਾਲੇ, ਸਾਕਤ ਮੱਤ ਦੇ ਲਿਖਾਰੀਆਂ ਦੀਆਂ ਰਚਨਾਵਾਂ ਦਾ ਕੂੜਾ ਕਬਾੜਾ ਹੈ।

ਡਾ: ਅਵਤਾਰ ਸਿੰਘ ਜੌੜਾ ਦੇ ਲਫ਼ਜ਼ਾਂ ਵਿੱਚ:

ਗੁਰੂ ਗ੍ਰੰਥ ਸਾਹਿਬ ਜੇ ਵਿਸ਼ਾਲ ਸਮੁੰਦਰ ਹੈ ਤਾਂ ਦਸਮ ਗ੍ਰੰਥ ਬਦਬੂ ਮਾਰਦਾ ਛੱਪੜ ਹੈ;
ਜੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਭਰਪੂਰ ਹੈ, ਤਾਂ ਦਸਮ ਗ੍ਰੰਥ ਖਲਾਅ, ਭਟਕਣਾ, ਮਰੀਚਕਾ ਭਰਪੂਰ ਹੈ;
ਜੇ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਜਾਚ, ਮੁਕਤੀ, ਸਰਬਸਾਂਝੀਵਾਲਤਾ, ਸ਼ਾਂਤੀ ਤੇ ਅਨੰਦ ਹੈ, ਤਾਂ ਦਸਮਗ੍ਰੰਥ ਮਾਨਸਿਕ, ਸਰੀਰਕ ਖੰਡਤਾ ਦਾ ਗ੍ਰੰਥ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top